28 Mar 2024

ਛੇਵਾਂ ਸਲਾਨਾ ਪੰਜਾਬੀ ਤੀਆਂ ਦਾ ਮੇਲਾ ਪੰਜਾਬ ਦੇ ਸੱਭਿਆਚਾਰ ਦੀ ਯਾਦ ਤਾਜ਼ਾ ਕਰਵਾ ਗਿਆ

ਵਰਜੀਨੀਆ (ਗਿੱਲ) – ਪੰਜਾਬੀ ਵਿਮੈਨ ਐਸੋਸੀਏਸ਼ਨ ਵਲੋਂ ਛੇਵਾਂ ਸਲਾਨਾ ਪੰਜਾਬੀ ਤੀਆਂ ਦਾ ਮੇਲਾ ਓਕਟਨ ਹਾਈ ਸਕੂਲ ਸਟਨ ਰੋਡ ਵਿਆਨਾ ਵਰਜੀਨੀਆ ਵਿਖੇ ਕਰਵਾਇਆ ਗਿਆ। ਜਿੱਥੇ ਇਸ ਮੇਲੇ ਵਿੱਚ ਫਨ ਗੇਮਜ਼, ਜੀਊਲਰੀ ਪ੍ਰਦਰਸ਼ਨ, ਮਟਕਾ ਰੇਸ, ਸੂਟਾਂ ਦੇ ਸਟਾਲਾਂ ਤੋਂ ਇਲਾਵਾ ਪੰਜ ਤਾਰਾ ਕੁਝੀਨ ਦੇ ਪਕਵਾਨਾਂ ਰਾਹੀਂ ਆਈਆਂ ਮੁਟਿਆਰਾਂ ਦਾ ਭਰਪੂਰ ਮਨੋਰੰਜਨ ਅਤੇ ਮਾਣ ਆਦਰ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੋਨੀ ਗਿੱਲ ਦੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪੰਜਾਬੀ ਵਿਰਸੇ ਦੇ ਬੋਲਾਂ ਨਾਲ ਸ਼ੁਰੂ ਕੀਤੀ, ਜਿੱਥੇ ਅਮਰਿੰਦਰ ਦੇ ਗੀਤ 'ਗੱਲ ਸੁਣ ਲੈ ਦਰਜੀਆ ਵੇ, ਮੈਨੂੰ ਕੁੜਤਾ ਸਿਉਂ ਦੇ ਸੂਹਾ'। ਇਸ ਗੀਤ ਦੇ ਨਾਲ ਹੀ ਪੂਰੇ ਹਾਲ ਵਿੱਚ ਮੁਟਿਆਰਾਂ ਦੇ ਗਰੁੱਪਾਂ ਦੀ ਧਮਾਲ ਪੈਣੀ ਸ਼ੁਰੂ ਹੋ ਗਈ।
ਕਿਧਰੇ ਸਿੱਠਣੀਆਂ ਦੀ ਭਰਮਾਰ, ਕਿਧਰੇ ਨਾਨਕੇ ਮੇਲ ਦੀਆਂ ਚਿਲਕਾਰੀਆਂ, ਕਿਧਰੇ ਹੀਰ ਰਾਂਝਾ, ਸੱਸੀ ਪੁੰਨੂੰ ਦੀਆਂ ਗਥਾਵਾ ਨੂੰ ਗਿੱਧੇ ਦੇ ਰੰਗ ਵਿੱਚ ਰੰਗਿਆ ਗਿਆ। ਪੰਜਾਬੀ ਮੁਟਿਆਰਾਂ ਵਲੋਂ ਵਿਰਸੇ ਦੀ ਛਾਪ ਨੂੰ ਐਸੇ ਭਰਭੂਰ  ਢੰਗ ਨਾਲ ਖਿਲਾਰਿਆ ਜੋ ਕਾਬਲੇ ਤਾਰੀਫ ਸੀ। ਭਾਵੇਂ ਇਸ ਮੇਲੇ ਦੀਆਂ ਤਿਆਰੀਆਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ, ਪਰ ਇਸ ਦੀ ਰੰਗਤ ਨੂੰ ਚਾਰ ਚੰਨ ਲਗਾਉਣ ਲਈ ਕੁਲਦੀਪ ਗਿੱਲ, ਰੁਪਿੰਦਰ ਚਹਿਲ, ਸ਼ਿਵਾਨੀ ਅਤੇ ਗਗਨਦੀਪ ਵਲੋਂ ਅਹਿਮ ਰੋਲ ਨਿਭਾਇਆ ਹੈ। ਇਸ ਵਾਰ ਢੋਲਕੀ, ਮੱਟਕਾ ਰੇਸ , ਬੋਲੀਆਂ ਅਤੇ ਰੱਸੀ ਟੱਪਣ ਦੇ ਮੁਕਾਬਲਿਆ ਨੇ ਇਸ ਮੇਲੇ ਨੂੰ ਵੱਖਰੀ ਨੁਹਾਰ ਵਿੱਚ ਤਬਦੀਲ ਕਰ ਦਿੱਤਾ।
ਜਿੱਥੇ ਪੂਰੇ ਹਾਲ ਨੂੰ ਪੰਜਾਬੀ ਢੰਗ ਨਾਲ ਇਸ ਤਰ੍ਹਾਂ ਸਜਾਇਆ ਗਿਆ ਸੀ, ਜਿਵੇਂ ਪੰਜਾਬ ਦੀ ਸੱਥ ਜਿਸ ਵਿੱਚ ਪੰਜਾਬੀ ਮੰਜੀਆਂ, ਫੁਲਕਾਰੀਆਂ ਅਤੇ ਚਰਖਿਆਂ ਨਾਲ ਪੰਜਾਬੀ ਰੰਗਤ ਦਿੱਤੀ ਗਈ ਸੀ। ਵੱਖ-ਵੱਖ ਸਪਾਂਸਰਾਂ ਵਲੋਂ ਇਸ ਨੂੰ ਕਾਮਯਾਬ ਬਣਾਉਣ ਲਈ ਮਾਈ ਟੀ. ਵੀ. ਤੋਂ ਆਗਿਆਪਾਲ ਬਾਠ, ਕੁਲਦੀਪ ਗਿੱਲ ਅਤੇ ਸੁਰਮੁਖ ਸਿੰਘ ਮਾਣਕੂ ਨੇ ਇਸ ਪੰਜਾਬੀ ਮੁਟਿਆਰਾਂ ਦੇ ਤੀਆਂ ਦੇ ਮੇਲੇ ਨੂੰ ਲੋਕਹਿਤ ਕਰਕੇ ਇਸ ਦੇ ਰੰਗਾਂ ਨੂੰ ਦੂਰ ਦੂਰ ਤੱਕ ਬਿਖੇਰਿਆ।
ਗਿੱਧੇ ਦੀਆਂ ਰੌਣਕਾਂ, ਵੱਖ-ਵੱਖ ਨਾਚਾਂ ਦੀ ਨੁਹਾਰ ਨੇ ਛੇ ਘੰਟੇ ਖੂਬ ਰੰਗ ਬੰਨ੍ਹਿਆ ਜੋ ਮੁਟਿਆਰਾਂ ਲਈ ਮਨੋਰੰਜਨ ਤੋਂ ਇਲਾਵਾ ਵਿਰਸੇ ਦੀ ਤੰਦ ਨੂੰ ਮਜ਼ਬੂਤ ਕਰਨ ਵਿੱਚ ਅਥਾਹ ਰੰਗ ਭਰ ਗਿਆ। ਇਸ ਸਾਲ ਮੋਨੀ ਗਿੱਲ ਵਲੋਂ ਜੱਜ, ਸਟੇਜ ਚਲਾਉਣ ਅਤੇ ਮੇਲੇ ਦੀ ਖੂਬਸੂਰਤੀ ਵਧਾਉਣ ਲਈ ਸੱਦਾ ਵੀ ਦਿੱਤਾ ਗਿਆ ਹੈ। ਜਿੱਥੇ ਇਹ ਮੇਲਾ ਪੰਜਾਬੀ ਕਲਚਰ ਦੇ ਰੰਗਾਂ ਨੂੰ ਗੂੜ੍ਹਾ ਕਰ ਗਿਆ, ਉੱਥੇ ਇਹ ਮੇਲਾ ਵਰਜੀਨੀਆਂ ਦੀਆਂ ਮੁਟਿਆਰਾਂ ਲਈ ਵਿਰਸੇ ਦਾ ਅਸਲੀ ਰੂਪ ਵੀ ਹੋ ਨਿਬੜਿਆ, ਜਿਸ ਦੀਆਂ ਧਮਾਲਾਂ ਦੂਰ ਦੂਰ ਤੱਕ ਨਜ਼ਰ ਆਈਆਂ।

More in ਲਾਇਫ ਸਟਾਇਲ

* ਅਮਰੀਕਨਾਂ ਵਲੋਂ ਤਾੜੀਆਂ, ਹੂਟਿੰਗ ਤੇ ਨਾਹਰਿਆਂ ਨਾਲ ਸਵਾਗਤ * ਸਿੱਖਾਂ...
ਐਡਮਿੰਟਨ (ਬਲਵਿੰਦਰ 'ਬਾਲਮ' ਗੁਰਦਾਸਪੁਰ) – ਸਵੇਂਟ ਹਨਸੇਨ ਪਬਲਿਕ ਸਕੂਲ ਐਡਮਿੰਟਨ...
-ਬਲਵਿੰਦਰ 'ਬਾਲਮ' ਗੁਰਦਾਸਪੁਰ- ਐਡਮਿੰਟਨ (ਕੈਨੇਡਾ) ਵਿਖੇ ਨਾਰੀ ਸ਼ਕਤੀ ਦਾ ਪ੍ਰਤੀਕ...
ਵਸ਼ਿਸਟਨ ਡੀ. ਸੀ. (ਗਗਨ ਦਮਾਮਾ ਬਿਓਰੋ) – ਸੈਂਟਰ ਫਾਰ ਸ਼ੋਸਲ ਚੇਜ਼ ਸੰਸਥਾ ਜੋ ਅਪਾਹਜਾਂ,...
ਮੈਰੀਲੈਂਡ (ਸੁਰਿੰਦਰ ਸਿੰਘ ਗਿੱਲ) - 2019 ਦੇ ਅਮਰੀਕਾ ਦਿਵਸ ਤੇ ਸਿੱਖਾਂ ਦੇ ਫਲੋਟ ਅਤੇ...
ਨਿਊਯਾਰਕ (ਬਿਓਰੋ) - ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੂਫੀ ਗਾਇਕਾ ਮਮਤਾ ਜੋਸ਼ੀ...
ਬਸੰਤ ਕੀਰਤਨ ਦਰਬਾਰ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ ਮੈਰੀਲੈਂਡ (ਗਿੱਲ) - ਹਰ ਸਾਲ ਦੀ ਤਰ੍ਹਾਂ...
Home  |  About Us  |  Contact Us  |  
Follow Us:         web counter