21 Dec 2024

ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਦੀ ਅਗਜ਼ੈਕਟਿਵ ਮੀਟਿੰਗ ਵਿੱਚ ਹੋਏ ਅਹਿਮ ਫੈਸਲੇ

ਮੈਰੀਲੈਂਡ (ਗਿੱਲ) – ਮੈਟਰੋਪੁਲਿਟਨ ਦੀ ਅਹਿਮ ਸੰਸਥਾ ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ (NCAIA) ਦੀ ਇਸ ਸਾਲ ਦੀ ਤਿਮਾਹੀ ਬੈਠਕ ਦਾ ਅਯੋਜਨ ਪਵਨ ਬੈਜ਼ਵਾੜਾ ਪ੍ਰਧਾਨ ਦੀ ਸਰਪ੍ਰਸਤੀ ਹੇਠ ਕੀਤੀ ਗਈ। ਇਸ ਮੀਟਿੰਗ ਦਾ ਅਯੋਜਨ ਜੀਵਲ ਆਫ ਇੰਡੀਆ ਰੈਸਟੋਰੈਂਟ ਵਿੱਚ ਕੀਤਾ ਗਿਆ। ਇਸ ਮੀਟਿੰਗ ਦੀ ਸ਼ੁਰੂਆਤੀ ਜਾਣ ਪਹਿਚਾਣ ਦੇ ਆਲਮ ਨਾਲ ਸ਼ੁਰੂ ਕੀਤੀ ਗਈ। ਜਿਸ ਵਿੱਚ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਪਹਿਲ ਕਦਮੀ ਕਰਦੇ ਹੋਏ ਦੱਸਿਆ ਕਿ ਉਹ ਇਸ ਸੰਸਥਾ ਦੇ ਜਾਇੰਟ ਕੈਸ਼ੀਅਰ ਹਨ ਅਤੇ ਇਸ ਸੰਸਥਾ ਵਲੋਂ ਕਰਵਾਏ ਗਏ ਪ੍ਰੋਗਰਾਮਾਂ ਰਾਹੀਂ ਕਮਿਊਨਿਟੀ ਨੂੰ ਲਾਭ ਦਿੱਤਾ ਗਿਆ। ਜਿਸ ਵਿੱਚ ਅੰਬੈਸੀ ਆਪ ਦੇ ਦੁਆਰ, ਰਿਪਬਲਿਕ ਡੇ ਸਮਾਗਮ ਅਤੇ ਇੰਮੀਗ੍ਰੇਸ਼ਨ ਅਵੇਅਰਸ ਪ੍ਰੋਗਰਾਮ ਸਫਲ ਸਿੱਧ ਹੋਏ ਹਨ।
ਜਿੱਥੇ ਨਵੇਂ ਚਿਹਰਿਆਂ ਦੀਆਂ ਅਹੁਦੇਦਾਰੀਆਂ ਅਤੇ ਉਨ੍ਹਾਂ ਵਲੋਂ ਨਿਭਾਈਆਂ ਜਾਣ ਵਾਲੀਆਂ ਡਿਊਟੀਆਂ ਤੋਂ ਜਾਣੂ ਕਰਵਾਇਆ ਗਿਆ। ਉੱਥੇ ਭਵਿੱਖ ਵਿੱਚ ਕਮਿਊਨਿਟੀ ਦੀ ਜਾਗਰੂਕਤਾ ਲਈ ਵਿਸ਼ੇਸ਼ ਮੁਹਿੰਮ ਚਲਾਉਣ ਨੂੰ ਤਰਜੀਹ ਦੇਣ ਦਾ ਵਾਅਦਾ ਵੀ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਭਾੜੇ ਦੇ ਟਟੂਆਂ ਵਲੋਂ ਡੁਪਲੀਕੇਟ ਸੰਸਥਾ ਇਸੇ ਨਾਮ ਹੇਠ ਬਣਾ ਕੇ ਅੰਬੈਸੀ ਨੂੰ ਗੁੰਮਰਾਹ ਕਰ ਰਹੇ ਹਨ। ਜਿਨ੍ਹਾਂ ਵਿੱਚ ਬਾਨਿਕ ਪ੍ਰਸਾਦ ਮੁੱਖ ਤੌਰ ਤੇ ਹਨ ਜਿਨ੍ਹਾਂ ਨੂੰ ਅਹੁਦੇ ਦਾ ਲਾਲਚ ਹੈ ਅਤੇ ਉਹ ਆਪਣੇ ਹਊਮੇ ਨੂੰ ਪੱਠੇ ਪਾ ਰਿਹਾ ਹੈ, ਅੰਬੈਸੀ ਨੂੰ ਐਸੇ ਅਨਸਰਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ, ਜਦਕਿ ਰਿਕਾਰਡ ਮੁਤਾਬਕ ਮੈਰੀਲੈਂਡ ਦੀ ਐੱਨ. ਸੀ. ਓੇ. ਆਈ. ਏ. ਸਭ ਤੋਂ ਪੁਰਾਣੀ ਸੰਸਥਾ ਹੈ ਜਿਸ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਵੀ ਅਸ਼ੀਰਵਾਦ ਪ੍ਰਾਪਤ ਹੈ। ਕਈ ਸਾਲਾਂ ਤੋਂ ਇਸ ਸੰਸਥਾ ਵਲੋਂ ਪੱਤਰ ਵਿਹਾਰ ਕੀਤਾ ਹੋਇਆ ਹੈ। ਪਰ ਐੱਨ. ਕੇ. ਮਿਸ਼ਰਾ ਕਮਿਊਨਿਟੀ ਮਨਿਸਟਰ ਨੇ ਭਾੜੇ ਦੇ ਟੱਟੂਆਂ ਨੂੰ ਤਰਜੀਹ ਦੇ ਕੇ ਐੱਨ. ਸੀ. ਏ. ਆਈ. ਏ. ਦੀ ਹੋਂਦ ਨੂੰ ਢਾਹ ਲਾਈ ਹੈ।
ਆਸ ਹੈ ਕਿ ਕੰਮਾਂ ਦੇ ਅਧਾਰ ਤੇ ਮੁਕਾਬਲੇ ਤੋਂ ਦੂਰ ਰਹਿ ਨੇ ਇਹ ਸੰਸਥਾ ਆਪਣਾ ਪੰਧ ਪੂਰਾ ਕਰਦੀ ਜਾਵੇਗੀ ਜਿਸ ਦਾ ਕਾਫਲਾ ਏਨਾ ਲੰਬਾ ਹੋ ਜਾਵੇਗਾ ਕਿ ਭਾੜੇ ਦੇ ਟੱਟੂ ਅਹੁਦਿਆਂ ਦੇ ਲਾਲਚ ਵਿੱਚ ਸਿਮਟ ਕੇ ਰਹਿ ਜਾਣਗੇ। ਆਉਣ ਵਾਲੇ ਸਮੇਂ ਵਿੱਚ ਉਲੀਕੇ ਜਾ ਰਹੇ ਪ੍ਰੋਗਰਾਮ ਇਸ ਸੰਸਥਾ ਦੇ ਕਮਿਊਨਿਟੀ ਲਈ ਪ੍ਰੇਰਨਾ ਸਰੋਤ ਹੋਣਗੇ। ਇਸ ਮੀਟਿੰਗ ਵਿੱਚ ਅਨੰਦੀ ਨਾਇਕ, ਰੇਨਕੂ ਮਿਸ਼ਰਾ, ਪਵਨ ਬੈਜਵਾੜਾ, ਸੋਮਾ ਬਰਮਨ, ਮਿਠੁਨ, ਰੋਬਨਿ ਗੋਸਵਾਮੀ, ਸੈਮ ਮੁਕਰਜੀ, ਬਲਜਿੰਦਰ ਸ਼ੰਮੀ, ਪ੍ਰਦੀਪ ਸ਼ਰਮਾ, ਮਾਲਾਨਚਾ, ਉਪਿੰਦਰ ਸ਼ਰਮਾ, ਨਗਿੰਦਰ, ਕਲੀਮ ਕਵਾਜਾ, ਨਿਰਮਲ ਪਹਾੜੀਆ, ਦਿਵੰਗ ਸ਼ਾਹ ਅਤੇ ਡਾ. ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਦਕਿ ਅਸ਼ੋਕ ਗੁਪਤਾ, ਸਰਬਜੋਤ ਸਿੰਘ ਕੋਹਲੀ ਅਤੇ ਅਲੱਕਾ ਗੁਪਤਾ ਵਲੋਂ ਕਾਨਫ੍ਰੰਸ ਕਾਲ ਰਾਹੀਂ ਹਾਜ਼ਰੀ ਲਗਵਾਈ ਹੈ।ਇਹ ਮੀਟਿੰਗ ਪ੍ਰਭਾਵਸ਼ਾਲੀ ਰਹੀ ਅਤੇ ਅਕਾਊਟ ਆਡਿਟ ਰਿਪੋਰਟ ਦੀ ਸਾਂਝ ਪਾਈ ਗਈ।

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter