21 Dec 2024

ਏਅਰ ਇੰਡੀਆ ਵਲੋਂ ਵਾਸ਼ਿੰਗਟਨ ਡੀ. ਸੀ. ਤੋਂ ਦਿੱਲੀ ਸਿੱਧੀ ਉਡਾਨ ਸ਼ੁਰੂ

ਵਾਸ਼ਿੰਗਟਨ ਡੀ. ਸੀ. (ਗਿੱਲ) – ਪ੍ਰਵਾਸੀਆਂ ਦੀ ਲੰਬੇ ਸਮੇਂ ਦੀ ਮੰਗ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਭਾਰਤ ਤੋਂ ਸਿੱਧੀ ਏਅਰ ਇੰਡੀਆ ਦੀ ਉਡਾਨ ਵਾਸ਼ਿੰਗਟਨ ਵਾਸ਼ਿੰਗਟਨ ਡੀ. ਸੀ. ਪਹੁੰਚੀ। ਜਿਸ ਨੂੰ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਵਲੋਂ ਇਸ ਉਡਾਨ ਰਾਹੀਂ ਅਮਰੀਕਾ ਪਹੁੰਚੇ। ਜਿਉਂ ਹੀ ਉਡਾਨ ਏਅਰਪੋਰਟ ਤੇ ਪਹੁੰਚੀ ਉਸਦੇ ਸਵਾਗਤ ਲਈ ਵਰਜੀਨੀਆਂ ਦੇ ਗਵਰਨਰ ਟੈਰੀ ਮਕੈਲਿਫ, ਡੀ ਸੀ ਦੇ ਮੇਅਰ ਮੂਰੀਅਲ ਬਾਉਰ, ਏਅਰ ਇੰਡੀਆ ਦੇ ਡਾਇਰੈਕਟਰ ਅਸ਼ਵਨੀ ਲੋਰਨ ਤੇ ਫਲਾਇਟ ਕੈਪਟਨ ਪਿਇਸ ਤੇ ਹੋਰ ਭਾਰਤੀ ਕਰਮਚਾਰੀਆਂ ਵਲੋਂ ਇਸ ਉਡਾਨ ਦਾ ਸਵਾਗਤ ਕੀਤਾ ਹੈ। ੨੩੮ ਯਾਤਰੀਆਂ ਦੇ ਏਅਰਪੋਰਟ ਤੇ ਪਹੁੰਚਣ ਤੇ ਭਰਪੂਰ ਜੀ ਆਇਆਂ ਕਿਹਾ ਗਿਆ, ਉਪਰੰਤ ਸਥਾਨਕ ਵਪਾਰੀਆਂ, ਸੰਸਥਾਵਾਂ ਦੇ ਮੁਖੀਆਂ ਅਤੇ ਸਿਰਕੱਢ ਵਿਅਕਤੀਆਂ ਵਲੋਂ ਇਸ ਉਡਾਨ ਦੀ ਸ਼ਲਾਘਾ ਕੀਤੀ ਹੈ।
ਵਰਜੀਨੀਆ ਗਵਰਨਰ ਮਕੈਲਿਫ ਵਲੋਂ ਆਏ ਮਹਿਮਾਨਾਂ ਨੂੰ ਵਧਾਈ ਦਿੱਤੀ ਅਤੇ ਇਸ ਦੀ ਸ਼ੁਰੂਆਤ ਨਾਲ ਯਾਤਰੀਆਂ ਨੂੰ ਭਾਰਤ ਅਤੇ ਅਮਰੀਕਾ ਜਾਣ-ਆਉਣ ਦੀ ਸਭ ਸਹੂਲਤ ਦੇ ਭਰਪੂਰ ਲਾਭਾਂ ਦਾ ਜ਼ਿਕਰ ਕੀਤਾ ਹੈ, ਜਿੱਥੇ ਵਪਾਰ ਨੂੰ ਬੱਲ ਮਿਲੇਗਾ, ਉੱਥੇ ਰੋਜ਼ਗਾਰ ਦੇ ਵਸੀਲਿਆਂ ਵਿੱਚ ਵਾਧਾ ਹੋਵੇਗਾ। ਨਵਤੇਜ ਸਿੰਘ ਸਰਨਾ ਅੰਬੈਸਡਰ ਨੇ ਦੱਸਿਆ ਕਿ ਹਫਤੇ ਵਿੱਚ ਇਹ ਉਡਾਨ ਤਿੰਨ ਵਾਰ ਆਇਆ-ਜਾਇਆ ਕਰੇਗੀ, ਜਿਸ ਦਾ ਸਿੱਧਾ ਫਾਇਦਾ ਯਾਤਰੀਆਂ ਦੇ ਨਾਲ-ਨਾਲ ਬਿਜ਼ਨਸ ਕਮਿਊਨਿਟੀ ਨੂੰ ਹੋਵੇਗਾ। ਜਿਸ ਲਈ ਲੰਬੇ ਸਮੇਂ ਤੋਂ ਮੰਗ ਨੂੰ ਕਾਮਯਾਬੀ ਮਿਲੀ ਹੈ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਇਹ ੭੭੭ ਬੋਇੰਗ ੭੪੫੮ ਮੀਲ ਦਾ ਸਫਰ ੧੩-੧੪ ਘੰਟੇ ਵਿੱਚ ਪੂਰਾ ਕਰਿਆ ਕਰੇਗੀ, ਜੋ ਯਾਤਰੀਆਂ ਲਈ ਵਧੀਆ ਸਹੂਲਤ ਦਾ ਪ੍ਰਤੀਕ ਹੋਵੇਗਾ।
ਡਿਪਟੀ ਮੇਅਰ ਅਤੇ ਮੇਅਰ ਡੀ. ਸੀ. ਨੇ ਕਿਹਾ ਕਿ ਭਾਰਤ ਅਮਰੀਕਾ ਦੋ ਅਜਿਹੇ ਦੇਸ਼ ਹਨ ਜਿਨ੍ਹਾਂ ਦੀਆਂ ਨਜ਼ਦੀਕੀਆਂ ਨੇ ਵਪਾਰ, ਰਿਸ਼ਤੇ ਵਿੱਚ ਨੇੜਤਾ ਲਿਆਂਦੀ ਹੈ ਅਤੇ ਇੱਕ ਵੈਸਟਰ ਆਪਣੇ ਉਦਯੋਗ ਵੱਡੇ ਪੱਧਰ ਤੇ ਸ਼ੁਰੂ ਕਰ ਰਹੇ ਹਨ ਜੋ ਇਸ ਉਡਾਨ ਸਦਕਾ ਹੀ ਸਫਲ ਹੋਏ ਹਨ। ਜਿਸ ਲਈ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਇਸ ਉਡਾਨ ਪਹੁੰਚਣ ਤੇ ਰੰਗਾ ਰੰਗ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ ਅਤੇ ਇਸ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ, ਜਿੱਥੇ ਏਅਰ ਇੰਡੀਆ ਡਾਇਰੈਕਟਰ ਵਲੋਂ ਧੰਨਵਾਦ ਕੀਤਾ ਗਿਆ, ਉੱਥੇ ਆਏ ਮਹਿਮਾਨਾਂ ਦੀ ਵੀ ਆਮਦ ਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ। ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਚਨਬੱਧਤਾ ਦੁਹਰਾਈ ਗਈ ਹੈ। ਇਸ ਉਡਾਨ ਨਾਲੋਂ ਦੋਹਾਂ ਮੁਲਕਾਂ ਦੇ ਸੈਰ ਸਪਾਟੇ ਵਿੱਚ ਵਾਧਾ ਹੋਵੇਗਾ ਅਤੇ ਕਲਚਰ ਦੇ ਨਾਲ ਨਾਲ ਬਿਜ਼ਨਸ ਦਾ ਵੀ ਅਦਾਨ ਪ੍ਰਦਾਨ ਹੋਵੇਗਾ।
ਹੋਰਨਾਂ ਤੋਂ ਇਲਾਵਾ ਜਸਦੀਪ ਸਿੰਘ ਜੱਸੀ ਟਰੰਪ ਟੀਮ ਦੇ ਡਾਇਵਰਸਿਟੀ ਗਰੁੱਪ ਦੇ ਮੈਰੀਲੈਂਡ ਚੇਅਰਮੈਨ ਨੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਜਿੱਥੇ ਭਾਰਤੀ ਡਾਇਸਪੋਰਾ ਖੁਸ਼ ਹੈ ਉੱਥੇ ਆਪਸੀ ਤਾਲਮੇਲ ਅਤੇ ਰੋਜ਼ਗਾਰ ਦੇ ਵਸੀਲਿਆਂ ਵਿੱਚ ਵਾਧਾ ਹੋਵੇਗਾ। ਸੁਰਮੁਖ ਸਿੰਘ ਮਣਕੂ ਜੋ ਟੀ. ਵੀ. ਏਸ਼ੀਆ ਦੇ ਵਾਸ਼ਿੰਗਟਨ ਡੀ. ਸੀ. ਸਥਿਤ ਪ੍ਰੈੱਸ ਦੇ ਪਿਤਾਮਾ ਹਨ ਉਨ੍ਹਾਂ ਕਿਹਾ ਕਿ ਭਾਰਤੀ ਅਤੇ ਅਮਰੀਕਨ ਲਈ ਸਿੱਧੀ ਉਡਾਨ ਦਾ ਤੋਹਫਾ ਬਹੁਤ ਹੀ ਲਾਹੇਵੰਦ ਹੈ। ਜੋ ਭਾਰਤ ਸਰਕਾਰ ਨੇ ਪ੍ਰਵਾਸੀਆਂ ਦੀ ਮੰਗ ਤੇ ਪੂਰਾ ਕੀਤਾ ਹੈ। ਅਸੀਂ ਹਮੇਸ਼ਾਂ ਇਨ੍ਹਾਂ ਦੇ ਰਿਣੀ ਰਹਾਂਗੇ।
ਸਮੁੱਚੇ ਤੌਰ ਤੇ ਇਸ ਉਡਾਨ ਦਾ ਮਿਲਣਾ ਭਾਰਤੀਆਂ ਅਤੇ ਅਮਰੀਕਾ ਲਈ ਇੱਕ ਖਾਸ ਤੋਹਫਾ ਹੈ ਜੋ ਭਾਰਤ ਦੇ ਪ੍ਰਧਾਨ ਮੰਤਰੀ ਨੇ ਮਿੱਥੇ ਸਮੇਂ ਵਿੱਚ ਪੂਰਾ ਕਰਕੇ ਪ੍ਰਵਾਸੀਆਂ ਦਾ ਮਨ ਜਿੱਤਿਆ ਹੈ। ਕੰਵਲਜੀਤ ਸਿੰਘ ਸੋਨੀ, ਸੁਰਿੰਦਰ ਰਹੇਜਾ ਅਤੇ ਬਲਜਿੰਦਰ ਸਿੰਘ ਸ਼ੰਮੀ ਤੋਂ ਇਲਾਵਾ ਡਾ. ਅਡੱਪਾ ਪ੍ਰਸਾਦ ਵਲੋਂ ਇਸ ਉਡਾਨ ਦੇ ਸ਼ੁਰੂ ਕਰਨ ਤੇ ਭਾਰਤ ਸਰਕਾਰ ਨੂੰ ਵਧਾਈ ਦਿੱਤੀ ਹੈ ਕਿ ਉਨ੍ਹਾਂ ਵਲੋਂ ਕੀਤੀ ਸਿਫਾਰਸ਼ ਨੂੰ ਚਾਰ ਚੰਨ ਲੱਗੇ ਹਨ। ਉਨ੍ਹਾਂ ਦਾ ਅਗਲਾ ਕਦਮ ਇਸ ਉਡਾਨ ਰਾਹੀਂ ਮੁਫਤ ਲੋੜਵੰਦ ਪ੍ਰਵਾਸੀਆਂ ਲਈ ਸੁਵਿਧਾ ਪ੍ਰਦਾਨ ਕਰਨ ਲਈ ਅੰਬੈਸੀ ਰਾਹੀਂ ਉਪਰਾਲਾ ਕੀਤਾ ਜਾਵੇਗਾ, ਜਿਸ ਤਰ੍ਹਾਂ ਦੂਸਰੇ ਮੁਲਕਾਂ ਦੀਆਂ ਉਡਾਨਾਂ ਵਿੱਚ ਹੁੰਦਾ ਹੈ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter