21 Dec 2024

ਸੁਰਿੰਦਰ ਸਿੰਘ ਟਾਕਿੰਗ ਪੰਜਾਬ ਵਾਲਿਆਂ ਦਾ ਅਮਰੀਕਾ ਦੌਰਾ ਸਿੱਖਾਂ ਅਤੇ ਪੰਜਾਬੀਆਂ ਲਈ ਸਰੋਤ ਸਿੱਧ ਹੋ ਰਿਹਾ

ਵਾਸ਼ਿੰਗਟਨ ਡੀ. ਸੀ. (ਡਾ. ਗਿੱਲ) – ਪ੍ਰਵਾਸੀ ਹਮੇਸ਼ਾ ਹੀ ਵਿਲੱਖਣ ਸਖਸ਼ੀਅਤਾਂ ਦੀ ਉਡੀਕ ਵਿੱਚ ਇਸ ਕਦਰ ਰਹਿੰਦੀਆਂ ਹਨ ਕਿ ਉਨ੍ਹਾਂ ਨੂੰ ਕੁਝ ਸਿੱਖਣ, ਤਜ਼ਰਬੇ ਦੀ ਸਾਂਝ, ਗਿਆਨ ਅਤੇ ਅਤੀਤ ਬਾਰੇ ਸੱਚੀ ਸੁੱਚੀ ਜਾਣਕਾਰੀ ਮਿਲ ਸਕੇ। ਇਸ ਸਬੰਧੀ ਭਾਵੇਂ ਅਨੇਕਾਂ ਸਖਸ਼ੀਅਤਾਂ ਵਲੋਂ ਅਥਾਹ ਯੋਗਦਾਨ ਪਾਇਆ ਹੈ, ਜਿਨ੍ਹਾਂ ਵਿੱਚ ਜਤਿੰਦਰ ਪੰਨੂੰ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਡਾ. ਢੇਸੀ, ਡਾ. ਗੁਰਭਜਨ ਸਿੰਘ ਗਿੱਲ, ਸ਼ਮਸ਼ੇਰ ਸਿਘ ਸੰਧੂ ਦਾ ਆਮ ਜ਼ਿਕਰ ਆਉਂਦਾ ਹੈ, ਪਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਵਾਲੇ ਜਿਨ੍ਹਾਂ ਨੇ ਬੇਬਾਕ ਹੋ ਕੇ ਪੰਜਾਬੀ ਅਤੇ ਪੰਜਾਬ ਦੀ ਅਸਲੀਅਤ ਨੂੰ ਲੋਕਹਿਤ ਕਰਕੇ ਅਜਿਹੀ ਨਿਵੇਕਲੀ ਥਾਂ ਬਣਾਈ ਹੈ ਕਿ ਪੰਜਾਬ ਸਰਕਾਰ ਬੁੰਦਲਾ ਗਈ ਸੀ, ਜਿਸ ਕਰਕੇ ਉਨ੍ਹਾਂ ਨੂੰ ਨਾਸਾ ਲਗਾ ਹਰਿਆਣਾ ਜੇਲ੍ਹ ਵਿੱਚ ਸੁੱਟ ਦਿੱਤਾ ਸੀ। ਭਾਵੇਂ ਅਨੇਕਾਂ ਜਥੇਬੰਦੀਆਂ ਅਤੇ ਪ੍ਰਮੁੱਖ ਸਖਸ਼ੀਅਤਾਂ ਨੇ ਅਜਿਹਾ ਯੋਗਦਾਨ ਪਾਇਆ ਕਿ ਜੁਡੀਸ਼ਰੀ ਨੂੰ ਪਾਕ ਸਾਬਤ ਕਰਕੇ ਸੁਰਿੰਦਰ ਸਿੰਘ ਨੂੰ ਮਾਣ ਸਤਿਕਾਰ ਨਾਲ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ।  ਪਰ ਅਕਾਲੀ ਸਰਕਾਰ ਨੂੰ ਝੂਠ ਤੋਂ ਹੱਥ ਧੋਣੇ ਪੈ ਗਏ ਕਿ ਔਰੰਗਜ਼ੇਬ ਨੂੰ ਮਾਤ ਪਾਉਣ ਵਾਲੀ ਸਰਕਾਰ ਕਿਸੇ ਥਾਂ ਜੋਗੀ ਨਹੀਂ ਰਹੀ।
> ਜ਼ਿਕਰਯੋਗ ਹੈ ਕਿ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਅੱਜ ਕੱਲ੍ਹ ਅਮਰੀਕਾ ਦੌਰੇ ਤੇ ਹਨ। ਜਿੱਥੇ ਉਨ੍ਹਾਂ ਨੂੰ ਸੁਣਨ ਲਈ ਪ੍ਰਵਾਸੀਆਂ ਦਾ ਤਾਂਤਾ ਲੱਗਾ ਹੋਇਆ ਹੈ, ਉੱਥੇ ਉਨ੍ਹਾਂ ਦਾ ਇੱਕ ਇੱਕ ਦਿਨ ਦੀ ਅਹਿਮੀਅਤ ਨੂੰ ਪ੍ਰਵਾਸੀ ਬਹੁਤ ਹੀ ਨੇੜੇ ਤੋਂ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਸੁਣਨ ਲਈ ਉਤਾਵਲੇ ਹਨ। ਉਨ੍ਹਾਂ ਦੇ ਇਸ ਟੂਰ ਨੂੰ ਹਰ ਕੋਈ ਕਰੀਬੀ ਤੋਂ ਲੈ ਰਿਹਾ ਹੈ ਅਤੇ ਭਾਰੀ ਇਕੱਠ ਰਾਹੀਂ ਉਨ੍ਹਾਂ ਦੀਆਂ ਗੱਲਾਂ, ਵਿਚਾਰਾਂ, ਪ੍ਰੋਗਰਾਮ ਅਤੇ ਗੱਲਬਾਤ ਨੂੰ ਭਾਰੀ ਇਕੱਠ ਸੁਣ ਰਿਹਾ ਹੈ। ਭਾਵੇਂ ਉਨ੍ਹਾਂ ਦਾ ਹਰ ਦਿਨ ਲੋਕ ਰੂਬਰੂ ਹੋ ਵਿਚਰ ਰਿਹਾ ਹੈ, ਪਰ ਹਰ ਪ੍ਰਾਂਤ ਉਨ੍ਹਾਂ ਨੂੰ ਨਿਵਾਜਣ ਲਈ ਪੱਬਾਂ-ਭਾਰ ਹੈ।
> ਵਾਸ਼ਿੰਗਟਨ ਡੀ. ਸੀ. ਪੈਟਰੋਪੁਲਿਟਨ ਏਰੀਏ ਦੀਆਂ ਉੱਘੀਆਂ ਸਖਸ਼ੀਅਤਾਂ ਜਿਨ੍ਹਾਂ ਵਿੱਚ ਦਵਿੰਦਰ ਸਿੰਘ ਭਿੰਡਰ ਅਤੇ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਜੋ ਪੰਜਾਬ ਵਿੱਚ ਗਰੀਬਾਂ ਲਈ ਸਕੂਲ ਚਲਾ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਰਿਹਾਈ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਉਹ ਉਨ੍ਹਾਂ ਦੀ ਇੰਤਜ਼ਾਰ ਕਰ ਰਹੇ ਹਨ। ਸੂਤਰਾਂ ਮੁਤਾਬਕ ਕੁਲਵਿੰਦਰ ਸਿੰਘ ਫਲੋਰਾ, ਡਾ. ਸੁਰਿੰਦਰ ਸਿੰਘ ਗਿੱਲ ਤੇ ਉਨ੍ਹਾਂ ਦੀ ਸਮੁੱਚੀ ਟੀਮ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਨੂੰ ਮੈਟਰੋਪੁਲਿਟਨ ਪੰਜਾਬੀਆਂ ਦੇ ਰੂਬਰੂ ਕਰਨ ਲਈ ਪੱਬਾਂ ਭਾਰ ਹਨ। ਆਸ ਹੈ ਕਿ ਅਗਸਤ ਦੇ ਪਹਿਲੇ ਹਫਤੇ ਇੱਕ ਪ੍ਰੋਗਰਾਮ ਉਲੀਕਿਆਂ ਜਾਵੇਗਾ ਜੋ ਸਿਖਸ ਆਫ ਅਮਰੀਕਾ ਦੀ ਸਰਪ੍ਰਸਤੀ ਹੇਠ ਕਰਕੇ ਇਸ ਸਖਸ਼ੀਅਤ ਦੀਆਂ ਵਿਚਾਰਾਂ, ਪੰਜਾਬ ਪ੍ਰਤੀ ਦਰਦ ਤੋਂ ਇਲਾਵਾ ਉਜਲੇ ਪੰਜਾਬ ਦੀ ਭਵਿੱਖ ਦੀ ਸਾਂਝ ਪਾਈ ਜਾਵੇਗੀ। ਸੁਰਿੰਦਰ ਸਿੰਘ ਟਾਕਿੰਗ ਪੰਜਾਬ ਦਾ ਅਮਰੀਕਾ ਦੌਰਾ ਪੰਜਾਬ ਦੀ ਬਿਹਤਰੀ ਅਤੇ ਪੰਜਾਬੀਆਂ ਦੀ ਸ਼ਾਖ ਨੂੰ ਚਾਰ ਚੰਨ ਲਾਉਣ ਵਾਲੀ ਅਥਾਹ ਯੋਗ ਸਿੱਧ ਹੋਵੇਗਾ। ਜਸਦੀਪ ਸਿੰਘ ਜੱਸੀ ਚੇਅਰਮੈਨ ਸਿਖਸ ਆਫ ਅਮਰੀਕਾ ਇਸ ਸਬੰਧੀ ਆਪਣੀ ਟੀਮ ਨਾਲ ਸਾਂਝ ਪਾ ਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਕਮਰਕੱਸੇ ਕਰ ਲਏ ਹਨ। ਸਹਿਯੋਗੀਆ ਵੱਲੋਂ ਇਸ ਪ੍ਰੋਗਰਾਮ ਨੂੰ ਸੁਚੱਜੇ ਤੋਰ ਤੇ ਕਰਵਾਉਣ ਲਈ ਤਿਆਰੀਆ ਲਈ ਨੁਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕਈ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੁਰਿੰਦਰ ਸਿੰਘ ਜੀ ਨੂੰ ਐਤਵਾਰ ਦਾ ਦਿਨ ਟੂਰ ਨਾਲ ਜੋੜ ਕੇ ਵਸ਼ਿਗਟਨ ਡੀਸੀ ਵੱਲ ਆਉਣਾ ਸੰਗਤਾਂ ਦੀ ਮੰਗ ਹੈ।

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter