21 Dec 2024

ਬੀ. ਜੇ. ਪੀ. ਵਲੋਂ ਜੀ. ਐੱਸ. ਟੀ. ਲਗਾ ਕੇ ਆਪਣੀ ਛਵੀ ਨੂੰ ਆਪ ਖੋਰਿਆ-ਮੁਲਾਪੁਰ

ਵਾਸ਼ਿੰਗਟਨ ਡੀ. ਸੀ. (ਗਿੱਲ) – ਭਾਰਤੀ ਜਨਤਾ ਪਾਰਟੀ ਵਿਰੋਧ ਵਿੱਚ ਹੁੰਦਿਆਂ ਹਮੇਸ਼ਾ ਹੀ ਜੀ. ਐੱਸ. ਟੀ. ਨੂੰ ਨਕਾਰਦੀ ਰਹੀ ਹੈ ਕਿਉਂਕਿ ਇਸ ਦਾ ਸੁਝਾਅ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਵਲੋਂ ਲਿਆਂਦਾ ਗਿਆ ਸੀ। ਸਮੇਤ ਨਰੇਂਦਰ ਮੋਦੀ ਸਾਰੇ ਪ੍ਰਾਂਤਾਂ ਦੀਆ ਸਰਕਾਰਾਂ ਨੇ ਇਸ ਬਿੱਲ ਨੂੰ ਠੁਸ ਕਰ ਦਿੱਤਾ ਗਿਆ ਸੀ। ਪਰ ਜਦੋਂ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ ਇਸ ਦੀ ਸਰਲਤਾ ਅਤੇ ਲਾਭਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਨੂੰ ਕਾਨੂੰਨ ਬਣਾ ਕੇ ਲਾਗੂ ਕਰ ਦਿੱਤਾ ਹੈ।
ਵਿੱਤ ਮੰਤਰੀ ਵਲੋਂ ਇਸ ਜੀ. ਐੱਸ. ਟੀ. ਰਾਹੀਂ ਗਰੀਬਾਂ, ਕਿਸਾਨਾਂ ਅਤੇ ਧਾਰਮਿਕ ਸੰਸਥਾਵਾਂ ਦਾ ਬਿਲਕੁਲ ਖਿਆਲ ਨਹੀਂ ਰੱਖਿਆ ਗਿਆ। ਇੱਥੋਂ ਤੱਕ ਕਿ ਰੋਟੀ ਕੱਪੜਾ ਅਤੇ ਮਕਾਨ ਹਰੇਕ ਦੀ ਜਰੂਰਤ ਹਨ ਇਸ ਲਈ ਇਨਾ  ਤੇ ਜੀ. ਐੱਸ. ਟੀ. ਲਾਉਣਾ ਖਤਰੇ ਤੋਂ ਖਾਲੀ ਨਹੀਂ ਹੈ। ਕਿਉਂਕਿ ਜੜੀ ਐਸ ਟੀ  ਦੇ ਭਾਵੇਂ ਲੰਬੇ ਸਮੇਂ ਵੇਲੇ ਕੋਈ ਲਾਭ ਦੇ ਅੰਦਾਜ਼ੇ ਲਗਾਏ ਜਾ ਸਕਦੇ ਹਨ ਪਰ ਹਾਲ ਦੀ ਘੜੀ ਜੀ ਐੱਸ ਟੀ ਤੋਂ ਸਾਰੇ ਹੀ ਦੁਖੀ ਹਨ ਕਿਉਂਕਿ ਇਸ ਦਾ ਸਾਫਟਵੇਅਰ ਹਰੇਕ ਨੂੰ ਮੁਹੱਈਆ ਕਰਨਾ ਬਹੁਤ ਮੁਸ਼ਕਲ ਹੈ। ਨਾ ਹੀ ਇਸ ਸਬੰਧੀ ਟ੍ਰੇਨਿੰਗ ਦਿੱਤੀ ਗਈ ਹੈ। ਸੋ ਹਾਲ ਦੀ ਘੜੀ ਜੀ. ਐੱਸ. ਟੀ. ਖਤਰੇ ਦੀ ਘੰਟੀ ਹੈ ਜਿਸ ਲਈ ਬੀ. ਜੇ. ਪੀ. ਨੂੰ 2019 ਦੀਆਂ ਚੋਣਾਂ ਸਮੇਂ ਇਸ ਦਾ ਖਮਿਆਜਾ ਭੁਗਤਣਾ ਪਵੇਗਾ। ਪ੍ਰਵਾਸੀ ਵੀ ਇਸ ਦੀ ਵਿਰੋਧਤਾ ਕਰ ਰਹੇ ਹਨ। ਕਿਉਕਿ ਰੋਟੀ ਕੱਪੜੇ ਤੇ ਮਕਾਨ ਨੂੰ ਇਸ ਸੜੀ ਗਰਿਪ ਵਿੱਚ ਲਿਆ ਕੇ ਮੋਦੀ ਨੇ ਹਰੇਕ ਦਾ ਲੱਕ ਤੋੜ ਦਿੱਤਾ ਹੈ। ਇਥੋ ਤੱਕ ਕਿ ਵਿਦੇਸ਼ਾਂ ਵਿੱਚ ਵੀ ਟੈਕਸ ਦਰ 6% ਹੈ ਪਰ ਜੇਤਲੀ ਨੇ 8% ਖਾਣੇ ਤੇ ਲਗਾ ਕੇ ਲੋਕਾਂ ਦਾ ਕਚੁਬੰਰ ਕੱਢ ਦਿੱਤਾ ਹੈ। ਜਿਸ ਲਈ ਰਿਹਾ ਸਰਕਾਰ ਨੂੰ ਮੁਆਫ ਕਰਨਾ ਖ਼ਤਰੇ ਤੋਂ ਖਾਲ਼ੀ ਨਹੀਂ ਹੈ। 
ਆਸ ਕੀਤੀ ਜਾ ਰਹੀ ਹੈ ਕਿ ਇਸ ਨਾਲ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਅਕਸ ਨੂੰ ਧੱਕਾ ਲੱਗਾ ਹੈ, ਉੱਥੇ ਆਉਣ ਵਾਲੀਆਂ ਚੋਣਾਂ ਵਿੱਚ ਵੀ ਇਸ ਦਾ ਅਸਰ ਹੋਣ ਨੂੰ ਨਕਾਰਿਆ ਨਹੀਂ ਜਾ ਸਕਦਾ। ਲੋਕਾਂ ਨੂੰ ਰੁੱਸ ਦੇ ਵਿਰੋਧ ਵਿੱਚ ਡਟ ਜਾਣਾ ਚਾਹੀਦਾ ਹੈ। ਅਸਲ ਵਿੱਚ ਕੇਂਦਰੀ ਤੇ ਪ੍ਰਾਂਤ ਟੈਕਸ ਲਗਾ ਕੇ ਲੋਕਾਂ ਤੇ ਵਪਾਰੀਆ ਨੂੰ ਲੁੱਟਣ ਦਾ ਮਨਸੂਬਾ ਹੈ । ਇਸ ਦਾ ਅਵਾਮ ਹੁਣ ਬੀਜੇਪੀ ਨੂੰ ਆਉਦੀਆ ਚੋਣਾਂ ਵਿੱਚ ਹਰਾ ਕੇ ਸ਼ਾਹ ਲਵੇਗਾ।

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter