21 Dec 2024

ਟਰੰਪ ਟੀਮ ਵਲੋਂ ਦੱਸ ਮਿਲੀਅਨ ਡਾਲਰ ਰਿਪਬਲਿਕਨ ਨੈਸ਼ਨਲ ਕਮੇਟੀ ਲਈ ਇਕੱਠਾ ਕੀਤਾ

ਵਾਸ਼ਿੰਗਟਨ ਡੀ. ਸੀ. (ਗਿੱਲ) – ਰਿਪਬਲਿਕਨ ਰਾਸ਼ਟਰੀ ਕਮੇਟੀ ਵਲੋਂ ਰਾਸ਼ਟਰਪਤੀ ਟਰੰਪ ਦੇ ਜਿੱਤਣ ਤੋਂ ਬਾਅਦ ਇੱਕ ਫੰਡ ਇਕੱਠ ਰਾਤਰੀ ਭੋਜ ਦਾ ਅਯੋਜਿਨ ਟਰੰਪ ਅੰਤਰ-ਰਾਸ਼ਟਰੀ ਹੋਟਲ ਵਾਸ਼ਿੰਗਟਨ ਡੀ. ਸੀ. ਵਿਖੇ ਕੀਤਾ ਗਿਆ ਹੈ। ਜਿੱਥੇ ਇਸ ਫੰਡ ਨੂੰ ਇਕੱਠਾ ਕਰਨ ਲਈ ਟਰੰਪ ਦੇ ਕਰੀਬੀ ਦੋਸਤਾਂ ਅਤੇ ਟੀਮ ਮੈਂਬਰਾਂ ਨੇ ਖੁਲ੍ਹ ਕੇ ਹਮਾਇਤ ਕੀਤੀ। ਉੱਥੇ ਟਰੰਪ ਐਡਮਨਿਸਟ੍ਰੇਸ਼ਨ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ ਕਿ ਭਵਿੱਖ ਵਿੱਚ ਟਰੰਪ ਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਹੈ।
ਮੁੱਖ ਤੌਰ ਤੇ ਇਸ ਰਾਤਰੀ ਭੋਜ ਵਿੱਚ ਮਾਈਕਲ ਕੋਹਨ ਰਾਸ਼ਟਰਪਤੀ ਟਰੰਪ ਦੇ ਵਕੀਲ , ਵਿਲਬੂਰ ਸੈਕਟਰੀ ਕਾਂਗਰਸ, ਰਿਵਨਸ਼ ਪਡੀਬਸ ਰਾਸ਼ਟਰਪਤੀ ਦੇ ਚੀਫ ਆਫ ਸਟਾਫ, ਕੈਲਾਨੀ ਕੋਨਵੇ ਰਾਸ਼ਟਰਪਤੀ ਦੇ ਸਪੈਸ਼ਲ ਕੌਂਸਲ, ਸੈਨੇਟਰ ਪਾਲ ਰੈਡ, ਉਮਰੋਮਾ ਮਿੰਗਲੁਟ ਵਾਈਟ ਹਾਊਸ ਦੇ ਪ੍ਰਸਾਰ ਡਾਇਰੈਕਟਰ ਸ਼ਾਮਲ ਹੋਏ। ਇਨ੍ਹਾਂ ਵਲੋਂ ਪੂਰੀ ਰੂਪ ਰੇਖਾ ਦੀ ਜਾਣਕਾਰੀ ਨੂੰ ਵਿਚਾਰਿਆ ਅਤੇ ਭਵਿੱਖ ਦੀ ਨੀਤੀ ਨੂੰ ਨਿਪਟਣ ਅਤੇ ਸੁਧਾਰਨ ਤੇ ਜ਼ੋਰ ਦਿੱਤਾ ਗਿਆ ਹੈ।
ਟਰੰਪ ਦੀ ਰਾਸ਼ਟਰੀ ਟੀਮ ਦੇ ਸਿੱਖ ਆਗੂ ਜਸਦੀਪ ਸਿੰਘ ਜੱਸੀ ਸਿੰਘ ਨੇ ਕਿਹਾ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਜਿਸ ਲਈ ਵਾਈਟ ਹਾਊਸ ਦੇ ਸਟਾਫ ਅਤੇ ਅਹਿਮ ਅਹੁਦਿਆ ਤੇ ਬੈਠੇ ਦਿਗਜ ਨੂੰ ਤਬਦੀਲ ਕਰਨ ਤੋਂ ਬਗੈਰ ਟਰੰਪ ਪ੍ਰਸਾਸ਼ਨ ਵਧੀਆ ਕਰਨ ਵਿੱਚ ਸਫਲ ਨਹੀਂ ਹੋ ਸਕਦੇ ਹਨ। ਸੋ ਇਸ ਸਬੰਧੀ ਗੰਭੀਰਤਾ ਨਾਲ ਫੈਸਲਾ ਲੈਣਾ ਸਮੇਂ ਦੀ ਲੋੜ ਹੈ।
ਸਾਜਿਦ ਤਰਾਰ ਨੇ ਕਿਹਾ ਕਿ ਪਹਿਲਾ ਅਮਰੀਕਾ ਦੇ ਅਵਾਮ ਦੀਆਂ ਆਸਾਂ ਤੇ ਉਤਰਨਾ ਜਰੂਰੀ ਹੈ । ਜੋ ਵਾਅਦੇ ਰਾਸ਼ਟਰਪੀ ਚੋਣ ਸਮੇਂ ਕੀਤੇ ਸਨ ਉਨ੍ਹਾਂ ਨੂੰ ਨੇਪਰੇ ਚਾੜ੍ਹਨ ਤੋਂ ਬਗੈਰ ਅੱਗੇ ਨਹੀਂ ਤੁਰਿਆ ਜਾ ਸਕਦਾ। ਸਮੁੱਚੀ ਟੀਮ ਨੇ ਸਹਿਮਤੀ ਪ੍ਰਗਟਾਈ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਕਾਫੀ ਕੁਝ ਕਰਨਾ ਜਰੂਰੀ ਹੈ। ਜਿਸ ਲਈ ਨੀਤੀ ਬਣਾ ਲਈ ਹੈ ਸਿਰਫ ਐਕਸ਼ਨ ਕਰਨਾ ਬਾਕੀ ਹੈ ਜਿਸ ਲਈ ਅੱਜ ਮੁੱਦਿਆਂ ਤਹਿਤ ਵਿਚਾਰਾਂ ਕਰਕੇ ਅਮਲੀ ਰੂਪ ਪਹਿਨਾਉਣ ਦੀ ਰੂਪ ਰੇਖਾ ਤਿਆਰ ਕੀਤੀ ਹੈ। ਜੋ ਟਰੰਪ ਖੇਮੇ ਵਿੱਚ ਪਹੁੰਚਾਈ ਜਾਵੇਗੀ ਤਾਂ ਜੋ ਅਮਲ ਕੀਤਾ ਜਾ ਸਕੇ। ਪਰ ਅੱਜ ਦਾ ਰਾਤਰੀ ਭੋਜ ਆਰ. ਐੱਨ. ਸੀ. ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਗਿਆ।ਜਿਸ ਨਾਲ ਭਵਿਖ ਦੀਆ ਪਾਰਟੀ ਨੀਤੀਆ ਨੂੰ ਬਲ ਦੇਣ ਵਿੱਚ ਮਦਦ ਮਿਲੇਗੀ।

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter