07 Sep 2024

ਅਮਰੀਕਾ ਦੇ ਅਜ਼ਾਦੀ ਦਿਵਸ ਪਰੇਡ ਤੇ ਸਿੱਖਸ ਆਫ ਅਮਰੀਕਾ ਦੀ ਸ਼ਮੂਲੀਅਤ ਤੇ ਫਲੋਟ ਦੀਆਂ ਤਿਆਰੀਆਂ ਮੁਕੰਮਲ

ਵਾਸ਼ਿੰਗਟਨ ਡੀ. ਸੀ. (ਗਿੱਲ) – ਸਿਖਸ ਆਫ ਅਮਰੀਕਾ ਸਿੱਖਾਂ ਦੀ ਐਸੀ ਸੰਸਥਾ ਹੈ ਜੋ ਸਿੱਖਾਂ ਦੀ ਪਹਿਚਾਣ ਦੇ ਨਾਲ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਅਹਿਮ ਰੋਲ ਨਿਭਾ ਰਹੀ ਹੈ। ਇਸ ਸਾਲ ਅਮਰੀਕਾ ਦੀ ਅਜ਼ਾਦੀ ਦਿਵਸ ਦੀ ਪਰੇਡ ਵਿੱਚ ਤੀਸਰੇ ਸਾਲ ਵੀ ਸਿੱਖੀ ਪਹਿਚਾਣ ਦਾ ਫਲੋਟ ਲੈ ਕੇ ਕੋਈ ਤਿੰਨ ਸੌ ਸਿੱਖਾਂ ਦਾ ਜਥਾ ਸ਼ਾਮਲ ਹੋ ਰਿਹਾ ਹੈ। ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਸਦੀਪ ਸਿੰਘ ਜੱਸੀ ਚੇਅਰਮੈਨ ਸਿਖਸ ਆਫ ਅਮਰੀਕਾ ਦੀ ਅਗਵਾਈ ਵਿੱਚ ਇੱਕ ਭਰਵੀਂ ਮੀਟਿੰਗ ਜੀਊਲ ਆਫ ਇੰਡੀਆ ਰੈਸਟੋਰੈਂਟ ਵਿੱਚ ਕੀਤੀ ਗਈ, ਜਿੱਥੇ ਹਰੇਕ ਪਹਿਲੂ ਨੂੰ ਵਿਚਾਰਿਆ ਗਿਆ ਅਤੇ ਮਾਰਸ਼ਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪਰੇਡ ਦਾ ਮੁੱਖ ਮਕਸਦ ਸਿੱਖੀ ਪਹਿਚਾਣ ਨੂੰ ਅਮਰੀਕਾ ਦੀਆਂ ਬਰੂਹਾਂ ਅਤੇ ਉਨ੍ਹਾਂ ਦੇ ਮਨਾਂ ਵਿੱਚ ਵਸਾਉਣ ਲਈ ਦਸਤਾਰਧਾਰੀ ਸਿੱਖ ਅਮਰੀਕਨ ਝੰਡੇ ਦੇ ਰੰਗਾਂ ਦੀਆਂ ਪੁਸ਼ਾਕਾਂ ਨਾਲ ਸ਼ਾਮਲ ਹੋਣਗੇ। ਜਿੱਥੇ ਉਹ ਸਿੱਖਾਂ ਵਲੋਂ ਅਮਰੀਕਾ ਦੀਆਂ ਕਾਰਗੁਜ਼ਾਰੀਆਂ ਅਤੇ ਸੇਵਾਵਾਂ ਸਬੰਧੀ ਉਭਾਰਕੇ ਅਮਰੀਕਾ ਪ੍ਰਤੀ ਆਪਣਾ ਵਿਸ਼ਵਾਸ ਦ੍ਰਿੜਤਾ ਅਤੇ ਮਿਹਨਤ ਦਾ ਮੁਜੱਸਮਾ ਪੇਸ਼ ਕਰਨਗੇ।
ਸਿੱਖ ਫਲੋਟ ਰਾਹੀਂ ਸਿੱਖਾਂ ਦੀਆਂ ਅਮਰੀਕਾ ਵਿੱਚ ਪ੍ਰਾਪਤੀਆਂ ਦੀ ਝਲਕ ਨੂੰ ਪੇਸ਼ ਕੀਤਾ ਜਾਵੇਗਾ। ਉਪਰੰਤ ਪੰਜਾਬੀ ਸੱਭਿਆਚਾਰ ਦੇ ਰੰਗਾਂ ਨੂੰ ਭੰਗੜੇ ਰਾਹੀਂ ਬਿਖੇਰਿਆ ਜਾਵੇਗਾ। ਇਨ੍ਹਾਂ ਸਾਰੇ ਕਾਰਜਾਂ ਦਾ ਜਾਇਜ਼ ਅਤੇ ਪ੍ਰਬੰਧਾਂ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ।
ਇਸ ਪਰੇਡ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਭਾਰਤ ਤੋਂ ਬਲਜੀਤ ਸਿੰਘ ਬਰਾੜ ਮੁੱਖ ਸੰਪਾਦਕ ਰੋਜ਼ਾਨਾ ਪੰਜਾਬ ਟਾਈਮ ਜਲੰਧਰ ਪੰਜਾਬ, ਪਾਕਿਸਤਾਨ ਤੋਂ ਰਮੇਸ਼ ਸਿੰਘ ਖਾਲਸਾ ਸਰਪ੍ਰਸਤ ਪਾਕਿਸਤਾਨ ਸਿੱਖ ਕੌਂਸਲ ਅਤੇ ਦਲਜੀਤ ਸਿੰਘ ਸੰਧੂ ਕੈਲੀਫੋਰਨੀਆਂ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ। ਪਰੇਡ ਨੂੰ ਇਸ ਵਾਰ ਭਾਰਤੀ ਸਿੱਖ ਅਮਰੀਕਾ ਦੀ ਫੌਜ ਵਿੱਚ ਕਮਾਂਡਰ ਵਜੋਂ ਸੇਵਾ ਨਿਭਾਅ ਰਹੇ, ਮੇਜਰ ਕਲਸੀ ਖਾਸ ਮਹਿਮਾਨ ਹੋਣਗੇ। ਸਾਰੀ ਰੂਪਰੇਖਾ ਦੀ ਜਾਣਕਾਰੀ ਕੰਵਲਜੀਤ ਸਿੰਘ ਸੋਨੀ ਪ੍ਰਧਾਨ ਵਲੋਂ ਦਿੱਤੀ ਗਈ ਹੈ।
ਸਮੁੱਚੀ ਟੀਮ ਸਿਖਸ ਆਫ ਅਮਰੀਕਾ ਨੇ ਆਪਣੇ ਕਾਰਜਾਂ ਦੇ ਮੋਰਚੇ ਸੰਭਾਲ ਲਏ ਹਨ ਅਤੇ ਇਸ ਪਰੇਡ ਨੂੰ ਬੁਲੰਦੀਆਂ ਤੇ ਲਿਜਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਸਿਖਸ ਆਫ ਅਮਰੀਕਾ ਦੇ ਡਾਇਰੈਕਟਰ ਬਲਜਿੰਦਰ ਸਿੰਘ ਸ਼ੰਮੀ, ਮਨਪ੍ਰੀਤ ਸਿੰਘ ਮਠਾਰੂ, ਸੁਰਿੰਦਰ ਸਿੰਘ ਰਹੇਜਾ, ਬਖਸ਼ੀਸ਼ ਸਿੰਘ, ਚਤਰ ਸਿੰਘ, ਸੁਰਿੰਦਰ ਸਿੰਘ ਈ ਐੱਮ ਸੀ ਤੇ ਸਰਬਜੀਤ ਸਿੰਘ , ਬਖ਼ਸ਼ੀ ਤੋਂ ਇਲਾਵਾ ਸੁਰਮੁਖ ਸਿੰਘ ਮਾਣਕੂ, ਕੁਲਵਿਦਰ ਸਿੰਘ ਫਲੋਰਾ ਤੇ ਡਾਕਟਰ ਸੁਰਿੰਦਰ ਸਿਘ ਗਿੱਲ ਬਤੌਰ ਮੀਡੀਆ ਸ਼ਾਮਲ ਹੋਏ।

More in ਰਾਜਨੀਤੀ

ਨਵੀਂ ਦਿੱਲੀ- ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਸ਼ੁੱਕਰਵਾਰ ਦੇਰ ਰਾਤ ਹਰਿਆਣਾ ਵਿਧਾਨ...
ਸਿੰਗਾਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਆਪਣੇ ਹਮਰੁਤਬਾ ਲਾਰੈਂਸ ਵੌਂਗ...
ਸਾਂਗਲੀ (ਮਹਾਰਾਸ਼ਟਰ)-ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ...
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਆਖਰੀ ਦਿਨ ਅੱਜ ਮੁੱਖ ਮੰਤਰੀ ਭਗਵੰਤ ਮਾਨ...
ਜੰਮੂ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਜੰਮੂ ਕਸ਼ਮੀਰ ਵਿਚ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਦੀ...
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਨੇ ਅੱਜ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਛੋਟੇ ਪਲਾਟ ਮਾਲਕਾਂ ਨੂੰ...
ਕੋਲਕਾਤਾ- ਪੱਛਮੀ ਬੰਗਾਲ ਅਸੈਂਬਲੀ ਨੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਅੱਜ ਜਬਰ-ਜਨਾਹ...
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਅੱਜ ਸਪੀਕਰ ਕੁਲਤਾਰ ਸਿੰਘ...
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸੇਧਦਿਆਂ...
ਨਵੀਂ ਦਿੱਲੀ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਅਦਾਲਤਾਂ ਵਿਚ ਕੇਸ ‘ਅੱਗੇ ਪਾਉਣ...
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਮੌਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋਵੇਗਾ ਜਿਸ...
ਅੰਮ੍ਰਿਤਸਰ- ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਸ਼੍ਰੋਮਣੀ ਅਕਾਲੀ...
Home  |  About Us  |  Contact Us  |  
Follow Us:         web counter