ਵਾਸ਼ਿੰਗਟਨ ਡੀ. ਸੀ. (ਗਿੱਲ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਰੀਕਾ ਦੀ ਤਿੰਨ ਦਿਨਾ ਫੇਰੀ ਤੇ ਆਏ ਹਨ। ਜਿੱਥੇ ਉਨ੍ਹਾਂ ਪਹਿਲੇ ਦਿਨ ਸਵੇਰੇ ਅਮਰੀਕਾ ਦੇ ਉੱਘੇ ਬਿਜ਼ਨਸਮੈਨਾਂ ਨੂੰ ਮਿਲਕੇ ਭਾਰਤ ਵਿੱਚ ਨਿਵੇਸ਼ ਕਰਨ ਦਾ ਨਿਉਂਤਾ ਦਿੱਤਾ। ਉਪਰੰਤ ਦੁਪਿਹਰ ਬਾਅਦ ਰਿਟਜ਼ ਕਾਰਲਟਨ ਬਾਲਰੂਮ ਹੋਟਲ ਵਿੱਚ ਅਮਰੀਕਾ ਵਿੱਚ ਰਹਿੰਦੀ ਭਾਰਤੀ ਕਮਿਊਨਿਟੀ ਨੂੰ ਸੰਬੋਧਨ ਕੀਤਾ। ਜਿੱਥੇ ਭਾਰਤ ਅਤੇ ਅਮਰੀਕਾ ਦੇ ਰਾਸ਼ਟਰੀ ਗਾਨ ਤੋਂ ਬਾਅਦ ਅੰਬੈਸਡਰ ਨਵਤੇਜ ਸਿੰਘ ਸਰਨਾ ਨੇ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਕਿਹਾ ਅਤੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਨ ਲਈ ਬੇਨਤੀ ਕੀਤੀ।
ਪ੍ਰਧਾਨ ਮੰਤਰੀ ਮੋਦੀ ਵਲੋਂ ਆਪਣੀ ਸਰਕਾਰ ਦਾ ਗੁਣਗਾਨ ਕੀਤਾ, ਤੇ ਰਸੋਈ ਗੈਸ ਦੀ ਸਬਸਿਡੀ ਨੂੰ ਸਿੱਧੇ ਤੌਰ ਤੇ ਗਰੀਬਾਂ ਦੇ ਖਾਤਿਆਂ ਵਿੱਚ ਜਮ੍ਹਾ ਕਰਵਾਉਣ। ਕਿਸਾਨਾਂ ਦੀ ਖਾਦ ਯੂਰੀਆ ਨੂੰ ਆਮ ਕਰਨ ਸਬੰਧੀ ਖੂਬ ਸੋਹਿਲੇ ਗਾਏ। ਭਾਵੇਂ ਆਏ ਮਹਿਮਾਨਾਂ ਵਲੋਂ ਤਾੜੀਆਂ ਨਾਲ ਭਰਪੂਰ ਸਹਿਮਤੀ ਪ੍ਰਗਟਾਈ। ਪਰ ਜਦੋਂ ਉਨ੍ਹਾਂ ਸਰਜੀਕਲ ਓਪਨਰੇਸ਼ਨ ਬਾਰੇ ਜ਼ਿਕਰ ਕੀਤਾ ਅਤੇ ਪੂਰੇ ਸੰਸਾਰ ਵਲੋਂ ਭਾਰਤ ਦੀ ਇਸ ਕਾਰਵਾਈ ਦੀ ਪ੍ਰਸ਼ੰਸਾ ਕੀਤੀ।ਕਿ ਅੱਤਵਾਦ ਕੇਵਲ ਭਾਰਤ ਨਾਲ ਸਬੰਧਤ ਨਹੀਂ ਸਗੋਂ ਪੂਰਾ ਵਿਸ਼ਵ ਇਸ ਤੋਂ ਦੁਖੀ ਹੈ। ਇਸ ਲਈ ਸੰਸਾਰ ਦੇ ਹਰ ਮੁਲਕ ਨੇ ਭਾਰਤ ਦੇ ਸਰਜੀਕਲ ਉਪਰੇਸ਼ਨ ਦੀ ਹਮਾਇਤ ਕੀਤੀ ਹੈ।
ਉਨ੍ਹਾਂ ਕੁਰੱਪਸ਼ਨ, ਵਿਕਾਸ ਅਤੇ ਅਧੁਨਿਕ ਟੈਕਨਾਲੌਜੀ ਰਾਹੀਂ ਭਾਰਤ ਨੂੰ ਵਿਕਾਸ ਦੇ ਰਾਹ ਤੇ ਤੋਰ ਕੇ ਡਿਜ਼ੀਟਲ ਸੰਸਾਰ ਵਿੱਚ ਅਹਿਮ ਥਾਂ ਬਣਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਪੁਲਾੜ ਵਿੱਚ ਹਾਥੀ ਦੇ ਭਾਰ ਜਿੱਡਾ ਰਾਕਟ ਛੱਡ ਕੇ ਪੂਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਜਿੱਥੇ ਉਨ੍ਹਾਂ ਗਰੀਬਾਂ ਨੂੰ ਸੁਵਿਧਾਵਾਂ ਦੇਣ ਸਬੰਧੀ ਭਰਪੂਰ ਕਾਮਯਾਬੀ ਦਾ ਬੋਲਬਾਲਾ ਕੀਤਾ, ਉੱਥੇ ਪ੍ਰਵਾਸੀਆਂ ਨੂੰ ਨਰਾਜ਼ ਕੀਤਾ ਕਿ ਉਹ ਪ੍ਰਵਾਸੀਆਂ ਲਈ ਕੁਝ ਵੀ ਲੈ ਕੇ ਨਹੀਂ ਆਏ, ਸਗੋਂ ਪ੍ਰਵਾਸੀਆਂ ਨੂੰ ਮੁੜ ਮੌਜੂਦਾ ਸਰਕਾਰ ਨੂੰ ਸ਼ਕਤੀ ਬਖਸ਼ਣ ਦਾ ਟੇਢੇ ਤੌਰ ਤੇ ਗੁਣਗਾਨ ਕੀਤਾ। ਉਨ੍ਹਾਂ ਸ਼ੁਸਮਾ ਸਵਰਾਜ ਦੀ ਸ਼ਲਾਘਾ ਕੀਤੀ ਕਿ ਉਸ ਵਲੋਂ ਡਿਜ਼ੀਟਲ ਸੁਵਿਧਾਵਾਂ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਅਤੇ ਭਾਰਤੀਆਂ ਨੂੰ ਵਿਦੇਸ਼ਾਂ ਵਿੱਚੋਂ ਸੁਰੱਖਿਅਤ ਵਾਪਸ ਲਿਆਉਣ ਦੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਅੱਜਕਲ੍ਹ ਭਾਰਤ ਵਿੱਚ ਪਾਸਪੋਰਟ ਪੰਦਰਾਂ ਦਿਨ ਵਿੱਚ ਮਿਲ ਜਾਂਦਾ ਹੈ ਜੋ ਕਿ ਸਰਕਾਰ ਦੀ ਵੱਡੀ ਪ੍ਰਾਪਤੀ ਹੈ।
ਭਾਵੇਂ ਭਾਰਤੀ ਅੰਬੈਸੀ ਵਲੋਂ ਪੂਰੇ ਅਮਰੀਕਾ ਦੇ ਵੱਖ-ਵੱਖ ਪ੍ਰਾਂਤਾਂ ਤੋਂ ਭਾਰਤੀਆਂ ਨੂੰ ਬੁੱਲਾਂ ਦੇ ਭਾਰੀ ਇਕੱਠ ਜੁਟਾਇਆ ਪਰ ਸਾਰਾ ਕੁਝ ਇਲੈਕਸ਼ਨ 2019 ਨੂੰ ਸਮਰਪਿਤ ਮੋਦੀ ਦਾ ਸੰਬੋਧਨ ਆਏ ਮਹਿਮਾਨਾਂ ਨੂੰ ਪ੍ਰਭਾਵਿਤ ਕਰ ਗਿਆ।