26 Apr 2024

ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮਿਲਣੀ ਭਾਰਤ ਦੇ ਹਿੱਤਾਂ ਲਈ ਕਾਰਗਰ ਸਾਬਤ ਹੋਵੇਗੀ : ਜੱਸੀ

ਵਾਸ਼ਿੰਗਟਨ ਡੀ. ਸੀ. (ਗਿੱਲ) – ਡਾਇਵਰਸਿਟੀ ਗਰੁੱਪ ਟਰੰਪ ਦੇ ਰਾਸ਼ਟਰੀ ਟੀਮ ਮੈਂਬਰ ਜਸਦੀਪ ਸਿੰਘ ਜੱਸੀ ਜੋ ਸਿਖਸ ਫਾਰ ਟਰੰਪ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ। ਉਨ੍ਹਾਂ ਅੱਜ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਟਰੰਪ ਸਾਹਿਬ ਭਾਰਤ ਦੇ ਮੁਰੀਦ ਹਨ ਅਤੇ ਉਹ ਭਾਰਤ ਦੀਆਂ ਕਈ ਗੱਲਾਂ ਤੋਂ ਪ੍ਰਭਾਵਿਤ ਹਨ ਜਿਸ ਕਰਕੇ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਵਾਸ਼ਿੰਗਟਨ ਸਥਿਤ ਵਾਈਟ ਹਾਊਸ 'ਚ ਕਰ ਰਹੇ ਹਨ। ਜਿੱਥੇ ਇਹ ਮਿਲਣੀ ਕਈ ਮੁੱਦਿਆਂ ਤੇ ਅਹਿਮ ਫੈਸਲੇ ਲੈਣ ਵਿੱਚ ਸਹਾਈ ਹੋਵੇਗੀ, ਉੱਥੇ ਭਾਰਤ ਅਤੇ ਅਮਰੀਕਾ ਦੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਲਾਹੇਵੰਦ ਮਿਲਣੀ ਰਹੇਗੀ।
ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਪਲੇਟੀ ਮੀਟਿੰਗ ਸਮੇਂ ਸਿੱਖਾਂ ਦੇ ਵਫਦ ਨੂੰ ਮੋਦੀ ਸਾਹਿਬ ਨੇ ਅਹਿਮ ਸਮਾਂ ਦੇ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਅਮਲੀ ਰੂਪ ਦੇਣ ਦਾ ਵਾਅਦਾ ਕੀਤਾ ਸੀ, ਜਿਨ੍ਹਾਂ ਵਿੱਚ ਕੁਝ ਮੰਗਾਂ ਤੇ ਗੌਰ ਫਰਮਾਉਣਾ ਬਾਕੀ ਹੈ। ਉਨਾ ਵਿੱਚੋ ਇਕ ਹਰੇਕ ਪ੍ਰਵਾਸੀ ਨੂੰ ਪਾਸਪੋਰਟ ਦੇਣਾ, ਕਿਉਂਕਿ ਪਾਸਪੋਰਟ ਇੱਕ ਪਹਿਚਾਣ ਪੱਤਰ ਹੈ ਜਿਸ ਨਾਲ ਪ੍ਰਵਾਸੀਆਂ ਦੇ ਕਈ ਮਸਲੇ ਸੁਲਝਦੇ ਹਨ। ਪਰ ਇਸ ਸਬੰਧੀ ਸਰਲ ਨੀਤੀ ਨਹੀਂ ਹੈ ਜਿਸ ਕਰਕੇ ਸੈਂਕੜੇ ਭਾਰਤੀ ਦੁਬਿਧਾ ਵਿੱਚ ਹਨ। ਜਦਕਿ ਦੂਸਰੇ ਸਾਰੇ ਮੁਲਕ ਭਾਰਤ ਨੂੰ ਛੱਡ ਪਾਸਪੋਰਟ ਆਪਣੇ ਹਰੇਕ ਨਾਗਰਿਕ ਨੂੰ ਦਿੰਦੇ ਹਨ। ਮੋਦੀ ਸਾਹਿਬ ਇਸ ਸਬੰਧੀ ਆਪਣੀ ਨੀਤੀ ਸਪੱਸ਼ਟ ਕਰਨ। ਦੂਜਾ 1984 ਦੇ ਦੋਸ਼ੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਦਿੱਤੀ, ਇਸ ਸਬੰਧੀ ਕਾਰਵਾਈ ਕਰਨ।
ਅਖੀਰ ਵਿੱਚ ਭਾਰਤੀਆਂ ਦੀ ਮੰਗ ਹੈ ਕਿ ਭਾਰਤੀ ਅੰਬੈਸੀ ਦੀ ਹਾਲਤ ਖਸਤਾ ਹੈ ਇਸ ਨੂੰ ਅਧੁਨਿਕ ਦਿੱਖ ਦੇ ਕੇ ਭਾਰਤੀ ਦੀ ਸ਼ਕਤੀ ਨੂੰ ਉਭਾਰਨ ਲਈ ਫੈਸਲਾ ਕਰਨ ਕਿਉਂਕਿ ਭਾਰਤੀ ਅੰਬੈਸੀ ਦੀ ਹਾਲਤ ਅੱਤ ਖਸਤਾ ਹੋਣ ਕਰਕੇ ਭਾਰਤੀ ਨਮੋਸ਼ੀ ਮਹਿਸੂਸ ਕਰਦੇ ਹਨ।

More in ਰਾਜਨੀਤੀ

* ਸ਼ਾਇਦ ਰਜ਼ਾ ਬਤੌਰ ਡਿਪਟੀ ਅੰਬੈਸਡਰ ਕਾਇਰਾ ਨਿਯੁਕਤ ਵਰਜੀਨੀਆ (ਵਿਸ਼ੇਸ਼ ਪ੍ਰਤੀਨਿਧ)...
* ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ...
Maryland (Surinder Gill) - These entities present an unacceptable level of cybersecurity risk to the state, Gov. Larry Hogan said Tuesday, and the products may be involved...
* ਸਿੱਖ ਕਮਿਊਨਿਟੀ ਤੋਂ ਡਾ. ਸੁਰਿੰਦਰ ਗਿੱਲ ਤੇ ਗੁਰਚਰਨ ਗੁਰੂ ਸਪੈਸ਼ਲ ਸੱਦੇ...
* ਸਿੱਖਸ ਆਫ ਯੂ. ਐੱਸ. ਏ. ਦੇ ਉਪਰਾਲੇ ਨਾਲ ਇਹ ਕਾਰਜ ਸਫਲ ਹੋਇਆ : ਗੁਰਚਰਨ ਸਿੰਘ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘਟਣ ਦੇ ਅਨੇਕਾਂ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਸਿੱਖਸ ਆਫ ਯੂ. ਐੱਸ. ਏ. ਕਮਿਊਨਿਟੀ ਸੰਸਥਾ ਹੈ। ਜਿਸ ਨੇ ਵੱਖ-ਵੱਖ...
 ਵਾਸ਼ਿੰਗਟਨ ਡੀ. ਸੀ. (ਗਿੱਲ) - 2016 ਵਿੱਚ ਚੀਫ ਨਿਯੁਕਤ ਕੀਤੇ ਗਏ, ਬਾਜਵਾ ਨੇ ਚੀਨ ਅਤੇ ਅਮਰੀਕਾ ਨਾਲ...
* ਏਜੰਸੀ ਨੈਚੁਰਲਾਈਜ਼ੇਸ਼ਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ ...
* ਇੰਮੀਗ੍ਰੇਸ਼ਨ ਜਾਗਰੂਕਤਾ ਹਫਤਾ ਮਨਾਉਣ ਦਾ ਕੀਤਾ ਫੈਸਲਾ ਮੈਰੀਲੈਂਡ (ਗਿੱਲ) - ਬਹੁਤਾਤ...
Home  |  About Us  |  Contact Us  |  
Follow Us:         web counter