21 Dec 2024

ਪੰਜਾਬ ਦੇ ਬਜਟ ਦਾ ਪ੍ਰਵਾਸੀਆਂ ਵਲੋਂ ਵਧੀਆ ਹੁੰਗਾਰਾ

*ਕਿਹਾ ਚੰਗੀ ਸ਼ੁਰੂਆਤ, ਅਗਲੇ ਚਾਰ ਬਜਟ ਪੰਜਾਬ ਨੂੰ ਹੋਰ ਮਜ਼ਬੂਤ ਕਰਨਗੇ
ਵਾਸ਼ਿੰਗਟਨ ਡੀ. ਸੀ. (ਗਿੱਲ) – ਪੰਜਾਬ ਦੀ ਸਰਕਾਰ ਵਲੋਂ ਪਹਿਲੇ ਬਜਟ ਦੀ ਪੇਸ਼ ਕਰ ਕੇ ਜਿੱਥੇ ਵਿਦਿਆਰਥੀਆਂ, ਕਿਸਾਨਾਂ, ਆਮ ਵਿਅਕਤੀਆਂ ਨੂੰ ਇੱਕ ਰਾਹਤ ਦਿਵਾਈ ਹੈ। ਉਸ ਦਾ ਭਰਵਾਂ ਸੁਆਗਤ ਪ੍ਰਵਾਸੀ ਭਾਈਚਾਰੇ ਨੇ ਕੀਤਾ ਹੈ, ਉਨ੍ਹਾਂ ਕਿਹਾ ਕਿ ਜੇਕਰ ਇਸ ਬਜਟ ਨੂੰ ਅਗਲੇ ਚਾਰ ਸਾਲਾਂ ਦੇ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਕਿਸਾਨਾਂ ਦਾ 75 ਪ੍ਰਤੀਸ਼ਤ ਕਰਜ਼ਾ ਮੁਆਫ ਹੋ ਜਾਵੇਗਾ ਅਤੇ ਪੰਜਾਬ ਦੀ ਨੁਹਾਰ ਬਦਲਣ ਲਈ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ।
ਜ਼ਿਕਰਯੋਗ ਹੈ ਕਿ ਅਕਾਲੀਆਂ ਵਲੋਂ ਕਿਸਾਨਾਂ ਨੂੰ ਐਸੇ ਮੋੜ ਤੇ ਖੜ੍ਹਾ ਕਰ ਦਿੱਤਾ ਕਿ ਉਨ੍ਹਾਂ ਨੂੰ ਅਕਾਲੀ ਸੱਤਾ ਤੋਂ ਮੁਕਤ ਕਰਨੇ ਪੈ ਗਏ। ਜੇਕਰ ਇਨ੍ਹਾਂ ਅਕਾਲੀਆਂ ਨੇ ਲੜਕੀਆਂ ਅਤੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਸੀ ਅਤੇ ਹੁਣ ਉਨ੍ਹਾਂ ਨੂੰ ਭੰਡੀ ਪ੍ਰਚਾਰ ਕਰਨ ਦਾ ਵੀ ਕੋਈ ਹੱਕ ਨਹੀਂ ਹੈ। ਕਿਉਂਕਿ ਖਾਲੀ ਖਜ਼ਾਨੇ ਨਾਲ ਏਨੀ ਰਾਹਤ ਦੇਣੀ ਵਿੱਤ ਮੰਤਰੀ ਅਤੇ ਚੀਫ ਮਨਿਸਟਰ ਵੱਲੋ ਇੱਕ ਕਾਰਗਰ ਸ਼ੁਰੂਆਤ ਹੈ। ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਮਜ਼ਬੂਤ ਕਰਨ ਵਿੱਚ ਲਾਹੇਵੰਦ ਕਦਮ ਪੁੱਟੇ ਜਾਣਗੇ। ਵਿਰੋਧੀਆਂ ਨੇ ਤਾਂ ਹਮੇਸ਼ਾ ਮਾੜੀ ਸੋਚ ਤੇ ਹੀ ਪਹਿਰਾ ਦੇਣਾ ਹੁੰਦਾ ਹੈ। ਅਕਾਲੀਆਂ ਦੀ ਨਲਾਇਕੀ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕੀਤਾ ਹੈ ਕਿਉਂਕਿ ਸੁਖਬੀਰ ਬਾਦਲ ਦੀ ਡਿਕਟੇਟਰਸ਼ਿਪ ਨੇ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਨੂੰ ਏਨਾ ਗਿਰਾ ਦਿੱਤਾ ਜਿਸ ਦਾ ਖਮਿਆਜਾ ਅੱਜ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ।
ਲੋਕਾਂ ਦੀ ਨਬਜ਼ ਨੂੰ ਸਮਝਣ ਲਈ ਜੋ ਕਦਮ ਉਠਾਏ ਗਏ ਹਨ, ਉਹ ਸ਼ਲਾਘਾਯੋਗ ਹਨ। ਕੇਂਦਰ ਪੰਜਾਬ ਨੂੰ ਤਬਾਹ ਕਰਨ ਵੱਲ ਤੁਰਿਆ ਹੋਇਆ ਹੈ। ਉਹ ਨਹੀਂ ਚਾਹੁੰਦਾ ਕਿ ਪੰਜਾਬ ਮਜ਼ਬੂਤ ਹੋਵੇ ਜਦਕਿ ਕੇਂਦਰ ਵੀ ਬਾਰਡਰ ਤੇ ਪੰਜਾਬੀਆਂ ਨੂੰ ਝੋਕਦਾ ਹੈ। ਜਦਕਿ ਇਨ੍ਹਾਂ ਦੀ ਆਰਮੀ ਵਿੱਚ ਭਰਤੀ 2 ਪ੍ਰਤੀਸ਼ਤ ਹੈ।
ਸਮੁੱਚੇ ਤੌਰ ਤੇ ਪੰਜਾਬ ਨੂੰ ਮਜ਼ਬੂਤ ਕਰਨ ਲਈ ਸਮੁੱਚੇ ਪੰਜਾਬੀਆਂ ਨੂੰ ਮੌਕੇ ਦੀ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ। ਆਪੋਜੀਸ਼ਨ ਨੂੰ ਸੁਝਾਅ ਦੇ ਕੇ ਵਾਹ ਵਾਹ ਖੱਟਣੀ ਚਾਹੀਦੀ ਹੈ ਨਾ ਕਿ ਵਿਰੋਧ ਕਰਕੇ ਆਪਣਾ ਜਲੂਸ ਕੱਢਣ ਤੋਂ ਗੁਰੇਜ ਕਰਨ।
ਆਸ ਹੈ ਕਿ ਪ੍ਰਵਾਸੀ ਪੰਜਾਬ ਸਰਕਾਰ ਨੂੰ ਲਿਖਤੀ ਸੁਝਾਅ  ਭੇਜ ਕੇ ਹੋਰ ਬਿਹਤਰੀ ਲਈ ਸਿਫਾਰਸ਼ ਕਰਨਗੇ । ਪਰ ਹਾਲ ਦੀ ਘੜੀ ਬਜਟ ਸ਼ਲਾਘਾਯੋਗ ਹੈ।

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter