ਮੈਰੀਲੈਂਡ (ਗਿੱਲ) - ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦਲਵੀਰ ਸਿੰਘ ਦੇ ਭਗਤਾਂ ਦੀ ਬਰਸੀ ਤਿੰਨ ਦਿਨਾਂ ਤੋਂ ਅਖੰਡ ਪਾਠ ਦੇ ਨਾਲ ਨਾਲ ਭਾਈ ਬਲਦੇਵ ਸਿੰਘ ਵਡਾਲਾ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਵਲੋਂ ਕੀਰਤਨ ਨਾਲ ਨਿਹਾਲ ਕੀਤਾ ਅਤੇ ਗੁਰਬਾਣੀ ਵਿਚਾਰਧਾਰਾ ਨਾਲ ਸੰਗਤਾਂ ਨੂੰ ਕੀਲੀ ਰੱਖਿਆ। ਸੰਗਤਾਂ ਦਾ ਤਾਤਾਂ ਜਿੱਥੇ ਕੀਰਤਨ ਸੁਣਨ ਅਤੇ ਵੀਚਾਰਾਂ ਨੂੰ ਹਿਰਦੇ ਵਸਾਉਣ ਲਈ ਲੱਗਿਆ ਰਿਹਾ, ਉੱਥੇ ਦਲਵੀਰ ਸਿੰਘ ਦਾ ਪੂਰਾ ਪਰਿਵਾਰ ਸੇਵਾ ਵਿੱਚ ਜੁਟਿਆ ਰਿਹਾ। ਜੋ ਸੰਗਤਾਂ ਲਈ ਸੂਰਤ ਸਿੰਘ ਦੀ ਯਾਦ ਦਿਵਾਉਂਦਿਆਂ ਆਮ ਨਜ਼ਰ ਆਇਆ।
ਭਾਈ ਬਲਦੇਵ ਸਿੰਘ ਵਡਾਲਾ ਜੀ ਦਾ ਅਦੁੱਤੀ ਕੀਰਤਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਜਿਹੇ ਸ਼ਬਦਾਂ ਦਾ ਮੁਥਾਜ ਸੀ ਜੋ ਸੰਗਤਾਂ ਨੂੰ ਸ਼ਾਇਦ ਹੀ ਪਹਿਲਾਂ ਸੁਣਿਆ। ਜਿੱਥੇ ਉਨ੍ਹਾਂ ਸੰਗਤਾਂ ਨੂੰ ਬਾਣੀ ਦੇ ਆਧਾਰ 'ਤੇ ਪੰਜਾਬ ਦੀ ਪੰਥਕ ਸਰਕਾਰ ਦਾ ਅਸਲੀ ਚਿਹਰਾ ਸੰਗਤਾਂ ਸਾਹਮਣੇ ਨੰਗਾ ਕੀਤਾ, ਉੱਥੇ ਸ਼੍ਰੋਮਣੀ ਕਮੇਟੀ ਵਲੋਂ ਬਾਦਲ ਦੇ ਇਸ਼ਾਰਿਆਂ ਤੇ ਚੱਲਣ ਦੇ ਪ੍ਰਤੱਖ ਨੂੰ ਵੀ ਸਾਂਝਾ ਕੀਤਾ। ਸੰਗਤਾਂ ਵਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾ ਕੇ ਭਾਈ ਵਡਾਲਾ ਦੀ ਹਰ ਇਤਿਹਾਸਕ ਗੱਲ ਦੀ ਪ੍ਰੋੜਤਾ ਕੀਤੀ ਜੋ ਨਸੀਹਤ ਦੇਂਦੀ ਸੀ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਬਾਦਲਾਂ ਦੀ ਜਗੀਰ ਵਜੋਂ ਕੰਮ ਕਰ ਰਿਹਾ ਹੈ ਇਸ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਨੂੰ ਹਰਿਮੰਦਰ ਸਾਹਿਬ ਤੋਂ ਕੱਢਣਾ ਅਤੇ ਗੰਦੇ ਵਿਅਕਤੀਆਂ ਨੂੰ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਬਚਾਉਣਾ ਤੌਹੀਨ ਹੈ। ਸੰਗਤਾਂ ਵਲੋਂ ਭਾਈ ਵਡਾਲਾ ਦੀ ਜਥੇਬੰਦੀ ਨਾਲ ਜੁੜ ਕੇ ਪੰਜਾਬ ਦੀ ਨੁਹਾਰ ਅਤੇ ਗੁਰੂਘਰਾਂ ਦੀ ਸਾਂਭ ਸੰਭਾਲ ਵਧੀਆ ਸਖਸ਼ੀਅਤਾਂ ਦਾ ਹੱਥਾਂ ਵਿੱਚ ਦੇਣ ਦੀ ਪ੍ਰੋੜਤਾ 'ਤੇ ਮੋਹਰ ਲਗਾਈ।
ਭਾਵੇਂ ਕੀਰਤਨ ਅਤੇ ਸੂਰਤ ਸਿੰਘ ਦੀ ਬਰਸੀ ਸਦਕਾ ਸੰਗਤਾਂ ਦਾ ਭਾਰੀ ਇਕੱਠ ਜਿੱਥੇ ਪੰਜਾਬ ਅਤੇ ਸ਼੍ਰੋਮਣੀ ਕਮੇਟੀ ਦੀ ਤਸਵੀਰ ਨੂੰ ਸੰਗਤਾਂ ਦੇ ਰੂਬਰੂ ਕਰਨ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਪੂਰੀ ਤਰ੍ਹਾਂ ਕਾਮਯਾਬ ਰਹੇ ਅਤੇ ਸੰਗਤਾਂ ਦੇ ਮਨਾਂ ਨੂੰ ਬਦਲਣ ਵਿੱਚ ਕਾਰਗਰ ਸਾਬਤ ਹੋਏ। ਪਰ ਸੰਗਤਾਂ ਦਾ ਪਿਆਰ ਅਤੇ ਨੇੜਤਾ ਨੇ ਭਾਈ ਸੂਰਤ ਸਿੰਘ ਦੀ ਸਖਸ਼ੀਅਤ ਪ੍ਰਤੀ ਆਪਣੇ ਭਾਵਾਂ ਨੂੰ ਪ੍ਰਗਟਾਇਆ ਜੋ ਸੂਰਤ ਸਿੰਘ ਦੇ ਕਾਰਜਾਂ ਦੀ ਮੂੰਹ ਬੋਲਦੀ ਤਸਵੀਰ ਨਜ਼ਰ ਆਈ।
ਜਿੱਥੇ ਦਲਵੀਰ ਸਿੰਘ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਸੇਵਾ ਨਾਲ ਸੰਗਤਾਂ ਦੇ ਮਨਾਂ ਨੂੰ ਜਿੱਤਿਆ ਜਿਸ ਸਦਕਾ ਦਲਵੀਰ ਸਿੰਘ ਵਲੋਂ ਤਿੰਨ ਦਿਨ ਪੂਰਨ ਹਾਜ਼ਰੀ ਦੇ ਕੇ ਗੁਰੂਘਰਾਂ ਦੀਆਂ ਸੰਗਤਾਂ ਵਿੱਚ ਪੂਰਨ ਤੌਰ ਤੇ ਵਿਚਰਦੇ ਆਮ ਨਜ਼ਰ ਆਏ ਜੋ ਕਾਬਲੇ ਤਾਰੀਫ ਸੀ।