21 Dec 2024

ਅੰਬੈਸੀ ਵਲੋਂ ਸਿੱਖਾਂ ਨੂੰ ਮੋਦੀ ਦੀ ਅਮਰੀਕਾ ਫੇਰੀ ਸਮੇਂ ਦੂਰ ਰੱਖਿਆ ਜਾ ਰਿਹੈ!

ਵਾਸ਼ਿੰਗਟਨ ਡੀ. ਸੀ. (ਵਿਸ਼ੇਸ਼ ਪ੍ਰਾਤੀਨਿਧ) – ਭਾਰਤ ਦੀ ਅੰਬੈਸੀ ਜੋ ਵਾਸ਼ਿੰਗਟਨ ਡੀ. ਸੀ. ਸਥਿਤ ਹੈ ਉਸ ਵਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਸਮੇਂ ਸਿੱਖਾ ਨੂੰ ਉਨਾ ਤੋਂ ਦੂਰ ਰੱਖਿਆ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਸਿੱਖਾਂ ਦੇ ਉੱਘੇ ਲੀਡਰਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਪਹਿਲੀ ਫੇਰੀ ਸਮੇਂ ਦਿੱਤੇ ਮੰਗ ਪੱਤਰ ਸਬੰਧੀ ਕਾਰਵਾਈ ਸਬੰਧੀ ਪੁੱਛਣ ਸਮੇਂ ਪਤਾ ਲੱਗਿਆ ਕਿਉਂਕਿ ਮੋਦੀ ਵਲੋਂ ਸਿੱਖ ਵਫਦ ਨੂੰ ਅਸ਼ਵਾਸਨ ਦਿੱਤਾ ਸੀ ਕਿ ਉਹ ਅਮਰੀਕਾ ਦੀ ਵਾਈਟ ਹਾਊਸ ਫੇਰੀ ਸਮੇਂ ਹਰ ਮੰਗ ਦਾ ਉੱਤਰ ਦੇਣਗੇ।
ਸਿੱਖਾਂ ਦੇ ਵਫਦ ਵਲੋਂ ਅੰਬੈਸੀ ਨੂੰ ਬਾਰ-ਬਾਰ ਫੋਨ ਕੀਤਾ ਜਾ ਰਿਹਾ ਹੈ ਕਿ ਉਹ ਸਿੱਖਾਂ ਦੇ ਵਫਦ ਦੀ ਮਿਲਣੀ ਪ੍ਰਧਾਨ ਮੰਤਰੀ ਨਾਲ ਅਯੋਜਿਤ ਕਰਵਾਏ, ਪਰ ਭਾਰਤੀ ਅੰਬੈਸੀ ਵਲੋਂ ਨਾ ਤਾਂ ਫੋਨ ਤੇ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੀ ਮੰਗ ਤੇ ਕੋਈ ਤਵੱਜੋ ਦਿੱਤੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਅੰਬੈਸੀ ਹੀ ਦਸ ਸਕਦੀ ਹੈ ।ਜਿਨ੍ਹਾਂ ਦਾ ਰਵੱਈਆ ਸਿੱਖਾਂ ਪ੍ਰਤੀ ਸੁਹਿਰਦ ਨਹੀਂ ਹੈ, ਉਨ੍ਹਾਂ ਨੇ ਅਜਿਹੇ ਕੱਟੜ ਵਿਅਕਤੀਆਂ ਨੂੰ ਮੂਹਰੇ ਲਗਾਇਆ ਹੈ ਜੋ ਸਿੱਖਾਂ ਦਾ ਨਾਮ ਸੁਣਨ ਤੋਂ ਵੀ ਗੁਰੇਜ ਕਰਦੇ ਹਨ। ਅਜਿਹੇ ਮਹੌਲ  ਵਿੱਚ ਸਿੱਖਾਂ ਦਾ ਰਵੱਈਆ ਗੁੱਸੇ ਨੂੰ ਅਖਤਿਆਰ ਕਰ ਰਿਹਾ ਹੈ ਕਿਉਂਕਿ ਜੋ ਭਾਰਤ ਦੀ ਕੇਂਦਰ ਸਰਕਾਰ ਦੇ ਉਪਾਸ਼ਕ ਸਿੱਖ ਹਨ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀਆਂ ਮੁਸ਼ਕਲਾਂ ਪ੍ਰਤੀ ਜਾਣੂ ਕਰਵਾਉਣਾ ਚਾਹੁੰਦੇ ਹਨ ਪਰ ਭਾਰਤੀ ਅੰਬੈਸੀ ਸਿੱਖਾਂ ਨੂੰ ਦੂਰ ਰੱਖ ਰਹੀ ਹੈ। ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਸਿੱਖਾ ਨੂੰ ਉਨਾ ਦੀਆ ਮੰਗਾ ਬਾਰੇ ਤਵੱਜੋ ਨਾਂ ਦਿੱਤੀ ਜਾਵੇ।ਸਿੱਖਾਂ ਨੂੰ ਤੇ ਉਨ੍ਹਾਂ ਦੀ ਭਾਵਨਾ ਨੂੰ ਸਮਝਣ ਦੀ ਬਜਾਏ ਉਨਾ ਪ੍ਰਤੀ ਆਪਣੀ ਸੁਹਿਰਦਤਾ ਦਿਖਾਉਣ ਤੋਂ ਗੁਰੇਜ ਕੀਤੀ ਜਾਵੇ।
ਜੇਕਰ ਅਜਿਹਾ ਵਤੀਰਾ ਰਿਹਾ ਤਾਂ ਪ੍ਰਵਾਸੀ ਸਿੱਖ ਵੀ ਗਰਮਦਲੀਆਂ ਨਾਲ ਹੱਥ ਮਿਲਾ ਕੇ ਪਿੱਟ ਸਿਆਪੇ ਦਾ ਰੁਖ ਅਖਤਿਆਰ ਕਰ ਲੈਣਗੇ। ਲੋੜ ਹੈ ਸਿੱਖਾਂ ਦੇ ਵਫਦ ਨੂੰ ਪ੍ਰਧਾਨ ਮੰਤਰੀ ਨੂੰ ਮਿਲਾਉਣ ਅਤੇ ਕਮਿਊਨਿਟੀ ਰਾਤਰੀ ਭੋਜ ਵਿੱਚ ਸਿੱਖਾਂ ਨੂੰ ਸੱਦਾ ਦੇ ਕੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਜਿਸ ਲਈ ਅੰਬੈਸੀ ਕੋਈ ਕਦਮ ਨਹੀਂ ਪੁੱਟ ਰਹੀ ਹੈ।
ਆਸ ਹੈ ਕਿ ਇਸ ਖਬਰ ਨੂੰ ਪੜ੍ਹਕੇ ਸ਼ਾਇਦ ਕੇਂਦਰ ਸਰਕਾਰ ਅੰਬੈਸੀ ਦੀ ਸਾਰ ਲਵੇ ਕਿ ਸਿੱਖਾਂ ਨੂੰ ਮੋਦੀ ਨਾਲ ਮਿਲਾ ਕੇ ਉਨ੍ਹਾਂ ਦੇ ਮੰਗ ਪੱਤਰ ਪ੍ਰਤੀ ਜਵਾਬ ਦਿੱਤਾ ਜਾਵੇ।

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter