ਨਿਊਯਾਰਕ (ਬਿਓਰੋ) - ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੂਫੀ ਗਾਇਕਾ ਮਮਤਾ ਜੋਸ਼ੀ ਅੱਜ ਕੱਲ੍ਹ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਸ਼ੋਅ ਕਰਨ ਤੋਂ ਬਾਅਦ 10 ਜੂਨ ਨਿਊਯਾਰਕ ਦੇ ਕਮਿਊਨਿਟੀ ਸੈਂਟਰ ਫਲੱਸ਼ਿੰਗ ਵਿੱਚ ਬੜੀ ਵਧੀਆ ਪੇਸ਼ਕਾਰੀ ਕਰਕੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ। ਇਸ ਸ਼ੋਅ ਦੀ ਸ਼ੁਰੂਆਤ ਬਾਲੀਵੁੱਡ ਗੀਤਾਂ ਰਾਹੀਂ ਰੀਤੂ ਸਾਗਰ ਨੇ ਹਾਜ਼ਰੀ ਲਵਾ ਕੇ ਕੀਤੀ। ਬਾਅਦ ਵਿੱਚ ਸਰੋਤਿਆਂ ਦੀਆਂ ਜ਼ੋਰਦਾਰ ਤਾੜੀਆ ਨਾਲ ਡਾਕਟਰ ਮਮਤਾ ਜੋਸ਼ੀ ਦੇ ਸਟੇਜ ਤੇ ਬੁਲਾਇਆ ਗਿਆ ਸੂਫੀ ਗਾਇਕੀ, ਕੁਝ ਹਿੰਦੀ ਅਤੇ ਪੰਜਾਬੀ ਗੀਤ ਸ਼ਿਵ ਕੁਮਾਰ ਬਟਾਲਵੀ ਸੁਣਾ ਕੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ, ਬੜੇ ਮਾਣ ਵਾਲੀ ਗੱਲ ਜਦੋਂ ਐੱਸ. ਪੀ. ਸਿੰਘ ਉਬਰਾਏ ਜੋ ਕਿ ਬੜੀ ਹੀ ਮਨੁੱਖਤਾ ਦੀ ਸੇਵਾ ਸਰਬਤ ਦਾ ਭਲਾ ਦੇ ਡਾਇਰੈਕਟਰ ਹਨ ਪਹੁੰਚੇ, ਉਨ੍ਹਾਂ ਦੀ ਸਪੌਂਸਰਸ ਅਤੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ, ਬਾਕੀ ਸਪੌਂਸਰ ਦੇ ਸਨਮਾਨਿਤ ਤੋਂ ਬਾਅਦ ਫਿਰ ਮਮਤਾ ਜੋਸ਼ੀ ਕੁਝ ਗੀਤਾਂ ਤੋਂ ਬਾਅਦ ਰਾਜਸਥਾਨੀ ਗੀਤ ਵੀ ਗਾ ਕੇ ਸਰੋਤਿਆਂ ਨੂੰ ਕੀਲ ਕੇ ਰੱਖਿਆ। ਇੱਕ ਹੋਰ ਕਲਾਕਾਰ ਅਰਮਦੀਪ ਨੇ ਕਥਕ ਡਾਂਸ ਕਰਕੇ ਬਹੁਤ ਹੀ ਖੂਬੀ ਤਰੀਕੇ ਨਾਲ ਹਾਜ਼ਰੀ ਲਵਾਈ, ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ। ਕੋਈ ਸਾਡੇ ਗਿਆਰਾਂ ਵੱਜ ਚੁੱਕੇ ਸਨ ਪਰ ਅਜੇ ਵੀ ਦਰਸ਼ਕ ਉੱਠਣ ਨੂੰ ਤਿਆਰ ਨਹੀਂ ਸਨ, ਪਰ ਅਖੀਰ ਵਿੱਚ ਸੁਪਰ ਐਂਟਰਟੇਨਮੈਂਟ ਦੀ ਟੀਮ ਬਲਵਿੰਦਰ ਸਿੰਘ ਬਾਜਵਾ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ। ਇਹ ਅਮਿਟ ਯਾਦਾਂ ਛੱਡ ਗਿਆ। ਅਗਲਾ ਸ਼ੋਅ 16 ਜੂਨ ਨੂੰ ਨਿਊਜਰਸੀ ਹੋ ਰਿਹਾ ਹੈ। ਜਾਣਕਾਰੀ ਲਈ 516-852-2222 ਤੇ ਸੰਪਰਕ ਕੀਤਾ ਜਾ ਸਕਦਾ ਹੈ।