* ਜਨਰਲ ਜੇ. ਜੇ. ਸਿੰਘ ਨੇ ਆਪਣੀ ਕਿਤਾਬ 'ਇੱਕ ਸਿਪਾਹੀ ਜਨਰਲ' ਨੂੰ ਵੇਚਣ ਦੀ ਪ੍ਰਦਰਸ਼ਨੀ ਲਗਾਈ
* ਪ੍ਰਾਪਤ ਰਕਮ ਨੂੰ ਲੜਾਈ ਵਿੱਚ ਸ਼ਹੀਦਾਂ ਦੀਆਂ ਵਿਧਵਾਵਾਂ ਨੂੰ ਸਹੂਲਤਾਂ ਦੇਣ ਲਈ ਵਰਤੀ ਜਾਵੇਗੀ
ਵਾਸ਼ਿੰਗਟਨ ਡੀ. ਸੀ. (ਗਿੱਲ) – ਅਮਰੀਕਨ ਹਿੰਦੂ ਕੁਲੀਸ਼ਨ ਵਰਜੀਨੀਆ ਵਲੋਂ ਜਨਰਲ ਜੇ. ਜੇ. ਸਿੰਘ ਦੀ ਅਮਰੀਕਾ ਫੇਰੀ ਦੌਰਾਨ ਇੱਕ ਪ੍ਰੋਗਰਾਮ ਵਰਜੀਨੀਆ ਵਿਖੇ ਅਯੋਜਿਤ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਆਮਦ ਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ। ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਭਾਰਤੀ ਸਫੀਰ ਨਵਤੇਜ ਸਿੰਘ ਸਰਨਾ ਦਾ ਨਾਮ ਇਸ਼ਤਿਹਾਰ ਵਿੱਚ ਵਰਤਿਆ ਗਿਆ ਸੀ, ਪਰ ਉਹ ਖੁਦ ਹਾਜ਼ਰ ਨਹੀਂ ਹੋਏ। ਪਰ ਅਲੋਕ ਸ਼ਿਰਸਾਸਤਵ ਅਤੇ ਹਰਸ਼ ਸੇਠੀ ਨੇ ਜੇ. ਜੇ. ਸਿੰਘ ਜਨਰਲ ਦੀ ਜਾਣ ਪਛਾਣ ਆਏ ਮਹਿਮਾਨਾਂ ਨਾਲ ਕਰਵਾਈ, ਉਪਰੰਤ ਬਾਰਬਰਾ ਕੰਮਕਾਸਟ ਕਾਂਗਰਸਮੈਨ ਨੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਸਬੰਧੀ ਜ਼ੋਰ ਦਿੱਤਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕੀਤੀ।
ਜ਼ਿਕਰਯੋਗ ਹੈ ਕਿ ਪ੍ਰੋਗਰਾਮ ਦਾ ਮੁੱਖ ਮਕਸਦ ਜੇ. ਜੇ. ਸਿੰਘ ਜਨਰਲ ਦੀ ਕਿਤਾਬ 'ਇੱਕ ਸਿਪਾਹੀ ਜਨਰਲ' ਦੀ ਪ੍ਰਮੋਸ਼ਨ ਅਤੇ ਵੇਚਣ ਤੇ ਜ਼ੋਰ ਦਿੱਤਾ ਗਿਆ ਤਾਂ ਜੋ ਲੜਾਈ ਵਿੱਚ ਸ਼ਹੀਦਾਂ ਦੇ ਪਰਿਵਾਰ ਦੀ ਮਦਦ ਲਈ ਇਸ ਫੰਡ ਨੂੰ ਜੁਟਾਆਿ ਜਾ ਸਕੇ। ਇਸ ਕਿਤਾਬ ਸਬੰਧੀ ਇੱਕ ਵੀਡੀਓ ਵੀ ਦਿਖਾਈ ਗਈ ਤਾਂ ਜੋ ਆਏ ਮਹਿਮਾਨਾਂ ਨੂੰ ਪ੍ਰਭਾਵਤ ਕੀਤਾ ਜਾ ਸਕੇ। ਭਾਵੇਂ ਪੰਜਾਬੀ ਕਮਿਊਨਿਟੀ ਵਲੋਂ ਜੇ. ਜੇ. ਸਿੰਘ ਦੇ ਅਕਾਲੀ ਦਲ ਤੇ ਰਾਜਨੀਤਕ ਹੋਣ ਕਰਕੇ ਇਕੱਠ ਵਿੱਚ ਸ਼ਮੂਲੀਅਤ ਵਡੇ ਪੱਧਰ ਤੇ ਨਹੀਂ ਕੀਤੀ। ਨਾ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਅਤੇ ਉਨ੍ਹਾਂ ਦੇ ਅਹੁਦੇਦਾਰਾਂ ਵਲੋਂ ਜੇ. ਜੇ. ਸਿੰਘ ਦੇ ਸਮਾਗਮ ਵਿੱਚ ਹਾਜ਼ਰੀ ਲਗਵਾਈ ਗਈ ਹੈ। ਜੋ ਕਿ ਚਿੰਤਾ ਦਾ ਵਿਸ਼ਾ ਅਤੇ ਭੰਡੀ ਪ੍ਰਚਾਰ ਦਾ ਮਸੋਦਾ ਬਣਿਆ ਸਮਾਗਮ ਰਿਹਾ ਹੈ। ਪਰ ਜਨਰਲ ਜੇ. ਜੇ. ਸਿੰਘ ਜਨਰਲ ਵਲੋਂ ਵੀ ਆਪਣੇ ਫੌਜੀ ਹੋਣ ਦੇ ਸਫਰ ਅਤੇ ਸੈਨਾ ਵਿੱਚ ਨਿਭਾਈਆਂ ਸੇਵਾਵਾਂ ਦਾ ਜ਼ੋਰ ਦਿੱਤਾ ਗਿਆ ਤਾਂ ਜੋ ਉਹ ਰਾਜਨੀਤਿਕ ਵਿਵਾਦ ਤੋਂ ਦੂਰ ਰਹਿ ਸਕਣ।
ਸਮੁੱਚੇ ਤੌਰ ਤੇ ਜਿਸ ਕਾਰਜ ਲਈ ਸਮਾਗਮ ਕੀਤਾ ਗਿਆ ਸੀ ਉਸ ਵਿੱਚ ਕਾਮਯਾਬੀ ਪ੍ਰਾਪਤ ਕਰਨ ਨੂੰ ਤਰਜੀਹ ਦਿੱਤੀ ਗਈ, ਪਰ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਹਮਾਇਤੀ ਇਸ ਸਮਾਗਮ ਵਿੱਚ ਆਮ ਵੇਖੇ ਗਏ ਜੋ ਸਿਰਫ ਆਪਣੀ ਹੋਂਦ ਦਿਖਾਉਣ ਤੱਕ ਸੀਮਤ ਨਜ਼ਰ ਆਏ ਦੇਖੇ ਗਏ।
ਹਿੰਦੂ ਸਮਾਜ ਵਲੋਂ ਇਹ ਸਮਾਗਮ ਉਲੀਕ ਕੇ ਸਾਬਤ ਕੀਤਾ ਗਿਆ ਕਿ ਉਹ ਦੇਸ਼ ਭਗਤ ਅਤੇ ਦੇਸ਼ ਦੇ ਵਫਾਦਾਰਾਂ ਨਾਲ ਖੜ੍ਹੇ ਹਨ। ਉਨ੍ਹਾਂ ਵਲੋਂ ਅਯੋਜਿਤ 'ਮੀਟ-ਗਰੀਟ' ਸਮਾਗਮ ਜਰਨਲ ਜੇ. ਜੇ. ਸਿੰਘ ਦੀ ਕਿਤਾਬ ਨੂੰ ਸਮਰਪਿਤ ਰਿਹਾ ਹੈ। ਪਰ ਅਕਾਲੀਆਂ ਦੀ ਇਸ ਸਮਾਗਮ ਵਿੱਚ ਨਾ-ਮਾਤਰ ਸ਼ਮੂਲੀਅਤ ਜੇ. ਜੇ. ਸਿੰਘ ਜਨਰਲ ਅਤੇ ਸਮਾਗਮ ਅਯੋਜਿਤ ਕਰਤਾ ਲਈ ਸਵਾਲੀਆ ਚਿੰਨ੍ਹ ਨਹੀਂ ਰਿਹਾ ਹੈ।
ਸਮੁੱਚੇ ਤੌਰ ਤੇ ਜੇ. ਜੇ. ਸਿੰਘ ਜਨਰਲ ਦੀ ਕਾਰਗੁਜ਼ਾਰੀ ਅਤੇ ਕਿਤਾਬ ਲਿਖਣ ਵਿੱਚ ਨਿਭਾਈ ਪ੍ਰਤਿਭਾ ਕਾਬਲੇ ਤਾਰੀਫ ਸੀ।ਉੱਥੇ ਕਿਤਾਬ ਤੋਂ ਇਕੱਠੀ ਕੀਤੀ ਰਕਮ ਵਿਧਵਾਵਾਂ ਫੌਜੀਆਂ ਲਈ ਪ੍ਰੇਰਨਾ ਸਰੋਤ ਰਹੀ ਹੈ।