25 Apr 2024

ਭਾਰਤੀ ਸਾਫਟਵੇਅਰ ਇੰਜੀਨੀਅਰ ਅਤੇ ਉਸਦੇ ਪੁੱਤਰ ਦੀ ਡੁੱਬਣ ਨਾਲ ਮੌਤ

ਵਾਸ਼ਿੰਗਟਨ ਡੀ. ਸੀ. (ਗਿੱਲ) – ਤੈਲਗੂ ਪਿਛੋਕੜ ਸਾਫਟਵੇਅਰ ਇੰਜੀਨੀਅਰ ਅਤੇ ਉਸਦਾ ਤਿੰਨ ਸਾਲਾ ਪੁੱਤਰ ਅਮਰੀਕਾ ਵਿੱਚ ਡੁੱਬਕੇ ਮੌਤ ਦੀ ਬਲੀ ਚੜ੍ਹ ਗਏ। ਜਿੱਥੇ ਇਸ ਘਟਨਾ ਨੂੰ ਬਹੁਤ ਹੀ ਨਾਜ਼ੁਕ ਲਿਆ ਜਾ ਰਿਹਾ ਹੈ ਉੱਥੇ ਸ਼ੱਕ ਵੀ ਕੀਤਾ ਜਾ ਰਿਹਾ ਹੈ ਇਨ੍ਹਾਂ ਦੀ ਮੌਤ ਦਾ ਰਹੱਸ ਕੀ ਹੈ। ਨਾਗਰਾਜੂ ਇਕੱਤੀ ਸਾਲਾ ਇੰਜੀਨੀਅਰ ਜੋ ਮਿਸ਼ੀਗਨ ਦਾ ਰਹਿਣ ਵਾਲਾ ਸੀ, ਬੁੱਧਵਾਰ ਨੂੰ ਅਪਾਰਟਮੈਂਟ ਕੰਪਲੈਕਸ ਦੇ ਸਵਿੰਮਿੰਗ ਪੂਲ ਵਿੱਚ ਮਰੇ ਪਾਏ ਗਏ। ਨਾਗਰਾਜੂ ਦੀ ਪਤਨੀ ਬਿੰਦੂ ਪਿੱਛੇ ਇਕੱਲੀ ਰਹਿ ਗਈ ਹੈ। ਪੁਲਿਸ ਵਲੋਂ ਦੋਹਾਂ ਦੀਆਂ ਲਾਸ਼ਾਂ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਰ ਮਾਰਟਮ ਉਪਰੰਤ ਤਹਿਕੀਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਛਾਣਬੀਣ ਜਾਰੀ ਹੈ।
> ਜ਼ਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਵਿੱਚ ਨਾਗਰਾਜੂ ਦਾ ਪਰਿਵਾਰ ਸਦਮੇ ਵਿੱਚ ਹੈ ਅਤੇ ਭਾਰਤ ਸਰਕਾਰ ਤੇ ਦਬਾਅ ਪਾ ਰਿਹਾ ਹੈ ਕਿ ਉਨ੍ਹਾਂ ਦੀ ਮ੍ਰਿਤਕ ਦੇਹਾਂ ਭਾਰਤ ਲਿਆਂਦੀਆਂ ਜਾਣ। ਨਾਗਰਾਜੂ ਗੁਨਤੂਰ ਦਾ ਰਹਿਣ ਵਾਲਾ ਸੀ ਅਤੇ ਵਰਜੀਨੀਆ ਇੰਜੀਅਰਿੰਗ ਕਾਲਜ ਤੋਂ ਬੀ ਟੈੱਕ ਕਰਕੇ ਨੌਕਰੀ ਵਿੱਚ ਸੀ। ਇਨ੍ਹਾਂ ਦੀ ਮੌਤ ਤੇ ਪ੍ਰਦੇਸ਼ ਵਿੱਚ ਰਹਿੰਦੀ ਤੈਲਗੂ ਕਮਿਊਨਿਟੀ ਵੀ ਭਾਰੀ ਸਦਮੇ ਵਿੱਚ ਹੈ। ਸੂਤਰਾਂ ਮੁਤਾਬਕ ਇਸ ਰਹੱਸਮਈ ਮੌਤ ਦੇ ਕਾਰਨਾਂ ਨੂੰ ਜਾਨਣ ਲਈ ਪੁਲਿਸ ਕਈ ਪੱਖਾਂ ਤੇ ਕੰਮ ਕਰ ਰਹੀ ਹੈ ਤਾਂ ਜੋ ਅਸਲੀਅਤ ਤੋਂ ਜਾਣੂ ਹੋਇਆ ਜਾ ਸਕੇ।

More in ਦੇਸ਼

* 14 ਵਿਦਿਆਰਥੀਆਂ ਤੇ ਇੱਕ ਅਧਿਆਪਕ ਦੀ ਹੋਈ ਮੌਤ ਵਾਸ਼ਿੰਗਟਨ ਡੀ. ਸੀ. (ਸੁਰਿੰਦਰ...
* ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਖਾਲਸਾ ਗੁਰਮਤਿ ਅਕੈਡਮੀ ਦੇ...
* ਅਨੰਦ ਮੈਰਿਜ ਐਕਟ ਦੀ ਥਾਂ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ ਹੈ : ਡਾ. ਰੋਜ...
* ਕਰਤਾਰਪੁਰ ਕੋਰੀਡੋਰ ਵਿੱਛੜਿਆਂ ਨੂੰ ਮਿਲਾਉਣ ਤੇ ਸਦਭਾਵਨਾ ਦਾ ਪ੍ਰਤੀਕ ਬਣ...
ਭਾਰਤੀ ਮੀਡੀਆ ਝੂਠੀਆਂ ਖਬਰਾਂ ਫੈਲਾਉਣਾ ਛੱਡ ਪੱਤਰਕਾਰਤਾ ਦੇ ਅਸੂਲਾਂ ਤੇ...
ਪੈਨਸਿਲਵੇਨੀਆ (ਸੁਰਿੰਦਰ ਗਿੱਲ) - ਮੋਂਟਗੋਮਰੀ ਕਾਉਂਟੀ ਵਿਖੇ ਵੀਰਵਾਰ ਸਵੇਰੇ...
ਲਾਹੌਰ (ਗਿੱਲ) - ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਦੇ ਦਰਬਾਰ ਸਾਹਿਬ...
*ਜ਼ਖਮੀਆਂ ਨੂੰ ਕਰਵਾਇਆ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ *ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ...
* ਪੀੜਤ ਹਰਪਾਲ ਕੌਰ ਨੇ ਲਗਾਈ ਮੀਡੀਏ ਰਾਹੀਂ ਇਨਸਾਫ ਦੀ ਗੁਹਾਰ * ਲੜਕੀ ਵਲੋਂ ਪਤੀ ਹਰਵਿੰਦਰ...
* ਕਈਆਂ ਨੂੰ ਦੇਸ਼ ਨਿਕਾਲਾ ਮਿਲੇਗਾ ਵਾਸ਼ਿੰਗਟਨ ਡੀ. ਸੀ. (ਗਿੱਲ) – ਵੱਖ-ਵੱਖ ਵਾਰਦਾਤਾਂ...
ਮੈਰੀਲੈਂਡ (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਵਿਖੇ 7 ਅਪ੍ਰੈਲ 2018...
ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) - ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ...
Home  |  About Us  |  Contact Us  |  
Follow Us:         web counter