21 Dec 2024

ਭਾਰਤੀ ਅੰਬੈਸੀ ਵਲੋਂ ਵਿਸਾਖੀ ਦਾ ਸਮਾਗਮ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਖਾਲਸਾ ਦਿਵਸ ਵਜੋਂ ਮਨਾਇਆ

ਵਾਸ਼ਿੰਗਟਨ ਡੀ. ਸੀ. (ਗਿੱਲ) – ਭਾਰਤੀ ਅੰਬੈਸੀ ਅਮਰੀਕਾ ਵਲੋਂ ਹਰ ਸਾਲ ਵਿਸਾਖੀ ਦਾ ਸਮਾਗਮ ਭਾਰਤੀ ਸਫੀਰ ਦੀ ਰਿਹਾਇਸ਼ ਤੇ ਮਨਾਇਆ ਜਾਂਦਾ ਹੈ। ਪਰ ਇਸ ਸਾਲ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਖਾਲਸਾ ਦਿਵਸ ਨੂੰ ਸਮਰਪਿਤ ਵਿਸਾਖੀ ਦਾ ਦਿਹਾੜਾ ਬੜੀ ਹੀ ਧੂਮਧਾਮ ਅਤੇ ਸ਼ਰਧਾ ਵਜੋਂ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਭਾਈ ਜਸਵਿੰਦਰ ਸਿੰਘ ਜੀ ਦੇ ਜਥੇ ਵਲੋਂ ਗੁਰੂ ਸ਼ਬਦ ਦਾ ਉਚਾਰਨ ਕਰਕੇ ਕੀਤੀ ਜਿਸ ਦੇ ਬੋਲ ਸਨ 'ਜਗਤ ਜੋਤ ਜਪੈ ਨਿਤ ਬਾਸਰ' ਜੋ ਬਹੁਤ ਹੀ ਸ਼ਰਧਾ ਨਾਲ ਗਾਇਆ ਗਿਆ। ਪੂਰਾ ਪੰਡਾਲ ਇਸ ਗੁਰੂਸ਼ਬਦ ਵਿੱਚ ਲੀਨ ਹੋ ਕੇ ਅਨੰਦ ਲੈਦਾ ਰਿਹਾ ਸੀ ਅਤੇ ਮਾਹੌਲ ਸ਼ਰਧਾ ਨੂੰ ਸਮਰਪਿਤ ਨਜ਼ਰ ਆਇਆ।
ਪ੍ਰੋਗਰਾਮ ਦੀ ਸ਼ੁਰੂਆਤ ਬੀਬੀ ਸਤਿੰਦਰ ਕੌਰ ਨੇ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਜੀ ਨੂੰ ਇਸ ਦਿਹਾੜੇ ਪ੍ਰਤੀ ਆਪਣੇ ਵਿਚਾਰਾਂ ਦੀ ਸਾਂਝ ਨਾਲ ਸ਼ੁਰੂ ਕਰਨ ਲਈ ਨਿਮੰਤਰਤ ਕੀਤਾ ਗਿਆ। ਸਰਨਾ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸੰਤ ਸਿਪਾਹੀ, ਕਵੀ, ਗਿਆਨ ਦੇ ਸਾਗਰ, ਸੂਰਬੀਰਤਾ ਅਤੇ ਖਾਲਸੇ ਦੀ ਸਿਰਜਣਾ ਸਬੰਧੀ ਗੂੜ੍ਹ ਗਿਆਨ ਨੂੰ ਵਿਚਾਰਦਿਆਂ ਖਾਲਸਾ ਪੰਥ ਦੀ ਸਿਰਜਣਾ ਰਾਹੀਂ ਕੀਤੀ । ਜੋ ਕਾਬਲੇ ਤਾਰੀਫ ਅਤੇ ਜ਼ੁਲਮ-ਜਬਰ ਦੇ ਖਿਲਾਫ ਲੜਨ ਦੀ ਪ੍ਰੇਰਨਾ ਦੀ ਸਾਂਝ ਸੀ।ਜਿੱਥੇ ਉਨ੍ਹਾਂ ਆਈਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ, ਉੱਥੇ ਇਸ ਸਮਾਗਮ ਦੀ ਦੇਰੀ ਸਬੰਧੀ ਆਪਣੇ ਆਪ ਨੂੰ ਅੰਕਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿਰਫ ਇਕੱਲੇ ਪੰਜਾਬ ਤਕ ਹੀ ਸੀਮਤ ਨਹੀਂ ਹੈ ਸਗੋਂ ਇਹ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ। ਇੱਥੋਂ ਤੱਕ ਕਿ ਇਸ ਦੀ ਮਹੱਤਤਾ ਜਿਊਜ ਕੁਮਿਨਟੀ ਅਤੇ ਹੋਰ ਧਰਮਾਂ ਨਾਲ ਵੀ ਸਬੰਧਤ ਹੈ ਪਰ ਸਿੱਖਾਂ ਦੀ ਉਤਪਤੀ ਅਤੇ ਖਾਲਸੇ ਦੀ ਸਾਜਨਾ ਸਦਕਾ ਇਸ ਦੀ ਅਹਿਮੀਅਤ ਸਿੱਖਾਂ ਲਈ ਖਾਸ ਹੈ, ਜੋ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਅਤੇ ਸਿੱਖਿਆਦਾਇਕ ਹੈ। ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।
ਇਸ ਸਮਾਗਮ ਦੇ ਨਾਇਕ ਅਤੇ ਗੈਸਟ ਡਾ. ਹਰਭਜਨ ਸਿੰਘ ਅਜਰਾਵਤ ਜਿਨ੍ਹਾਂ ਨੂੰ ਸਿੱਖ ਸਕਾਲਰ ਵਜੋਂ ਵੀ ਜਾਣਿਆ ਜਾਂਦਾ ਹੈ ਉਨ੍ਹਾਂ ਟੀਚਰ ਤੇ ਗੁਰੂ ਦੀ ਪਰਿਭਾਸ਼ਾ ਤੇ ਚਾਨਣਾ ਪਾਇਆ। ਗੁਰੂ ਨੂੰ ਬੁੱਧੀ, ਗਿਆਨ ਵਿਵੇਕ ਅਤੇ ਅਕਲਮੰਦੀ ਦਾ ਰਾਹ ਦਸੇਰਾ ਦਸਿਆ ਹੈ ਜਦਕਿ ਅਧਿਆਪਕ ਨੂੰ ਸੂਝ, ਜਾਣਕਾਰੀ, ਵਾਕਫੀ ਅਤੇ ਵਿੱਦਿਆ ਦਾ ਸੋਮੇ ਵਜੋਂ ਦਰਸਾਇਆ। ਪਰ ਉਨ੍ਹਾਂ ਪਹਿਲੇ ਪਾਤਸ਼ਾਹ ਵਲੋਂ ਦਿੱਤੀਆਂ ਤਿੰਨ ਦਾਤਾਂ ਕਿਰਤ, ਵੰਡ ਅਤੇ ਨਾਮ ਸਬੰਧੀ ਵਿਆਖਿਆ ਕੀਤੀ ਪਰ ਦਸਵੇਂ ਪਾਤਸ਼ਾਹ ਵਲੋਂ ਦਿੱਤੀ ਦਸਤਾਰ ਦੀ ਸਾਂਭ ਸੰਭਾਲ ਅਤੇ ਇਸ ਦੇ ਡੂੰਘੇ ਅਰਥਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਅਸੀਂ ਹਰ ਪਲ ਗੁਰੂ ਗੋਬਿੰਦ ਸਿੰਘ ਜੀ ਦਾ ਦਿਨ ਮਨਾਉਂਦੇ ਹਾਂ । ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜਨਾ ਕਰਕੇ ਸਾਨੂੰ ਗੁਰੂਆਂ, ਪੀਰਾਂ, ਭਗਤਾਂ ਅਤੇ ਫਕੀਰਾਂ ਨਾਲ ਜੋੜਦਾ ਹੈ । ਰੋਸ ਸਬੰਧੀ ਜਾਣਕਾਰੀ ਦੇ ਕੇ ਉਨਾ ਸਰੋਤਿਆਂ ਨੂੰ ਨਿਵਾਜਿਆ ਜੋ ਕਿ ਪ੍ਰੇਰਨਾ ਸ੍ਰੋਤ ਸੀ।
ਉਪਰੰਤ ਕਲਚਰਲ ਆਈਟਮਾਂ ਦੀ ਸਾਂਝ ਪਾਈ ਗਈ ਜਿਸ ਵਿੱਚ ਰਾਜ ਨਿੱਜਰ ਨੇ ਉਨ੍ਹਾਂ ਦੀ ਸਹਿਯੋਗੀ ਵਲੋਂ 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਅਤੇ ਫਿਰ ਚਮਨ ਸਿੰਘ ਸਫਰੀ ਦੇ ਦੋ ਗੀਤ ਜਿਨ੍ਹਾਂ ਦੇ ਬੋਲ ਕਲਗੀਧਰ ਦੀਵਾਨ ਸਜਾਕੇ, ਰੋਹ ਵਿੱਚ ਆ ਕੇ ਤੇਗ ਉਠਾ ਕੇ ਇੱਕ ਦਿੱਤੀ ਲਲਕਾਰ, ਇੱਕ ਸੀਸ ਚਾਹੀਦਾ, ਇੱਕ ਸੀਸ ਚਾਹੀਦਾ ਅਤੇ 'ਤੇਰੇ ਅੰਮ੍ਰਿਤ ਦੀ ਇੱਕ ਬੂੰਦ ਕੋਈ ਮੇਰੇ ਹੋਠਾਂ ਨੂੰ ਛੁਹਾ ਜਾਂਦਾ, ਪ੍ਰਵਾਨੇ ਕੋਲੋਂ ਮੈਂ ਪਹਿਲਾਂ ਤੇਰੇ ਦਰ ਤੇ ਸੜਨ ਲਈ ਆ ਜਾਂਦਾ'। ਬਹਤੁ ਹੀ ਖੂਬ ਨਿਵੇਕਲੇ ਅਤੇ ਜੋਸ਼ੀਲੇ ਅੰਦਾਜ਼ ਵਿੱਚ ਗਾ ਕੇ ਆਏ ਮਹਿਮਾਨਾਂ ਵਿੱਚ ਜੋਸ਼ ਭਰ ਦਿੱਤਾ। ਜਿਸ ਨੂੰ ਬਹੁਤ ਸਲਾਹਿਆ ਗਿਆ।
ਰੰਗਾਰੰਗ ਪ੍ਰੋਗਰਾਮ ਵਿੱਚ ਲੱਕੀ ਰਹੇਜਾ ਅਤੇ ਸੁਰਿੰਦਰ ਮਠਾਰੂ ਦੀ ਵਰਜੀਨੀਆ ਗਿੱਧਾ ਟੀਮ ਵਲੋਂ ਪੰਜਾਬੀ ਬੋਲੀਆਂ ਰਾਹੀਂ ਪੰਜਾਬ ਦੀ ਨੁਹਾਰ ਅਤੇ ਪਿੰਡਾਂ ਦੇ ਤ੍ਰਿਝਣਾਂ ਵਾਲੇ ਮਹੌਲ ਦੀ ਯਾਦ ਦਿਵਾ ਦਿੱਤੀ। ਵਰਜੀਨੀਆ ਸਕੂਲ ਦੇ ਗੱਭਰੂਆਂ ਤੇ ਮੁਟਿਆਰਾ ਦੀ ਭੰਗੜਾ ਟੀਮ ਨੇ ਧਮਾਲ ਰਾਹੀਂ ਵਿਸਾਖੀ ਦੇ ਦਿਹਾੜੇ ਦੀ ਯਾਦ ਨੂੰ ਪੰਜਾਬੀਆਂ ਦੇ ਮੇਲੇ, ਛਿੰਝਾਂ ਅਤੇ ਖੁਸ਼ਗਵਾਰ ਮਹੌਲ ਰਾਹੀਂ ਸਟੇਜ ਨੂੰ ਸਿਰਜ ਕੇ ਰੱਖ ਦਿੱਤਾ । ਜੋ ਹਰੇਕ ਨੂੰ , ਪੰਜਾਬੀਆਂ ਦੀ ਸ਼ਾਨ ਦੀ ਅਥਾਹ ਯਾਦ ਦਿਵਾਉਂਦੀ ,ਗੱਭਰੂਆਂ ਅਤੇ ਮੁਟਿਆਰਾਂ ਦੀ ਭੰਗੜਾ ਟੀਮ ਨੇ ਅਥਾਹ ਅਨੰਦ ਬਖਸ਼ਿਆ।
ਧੰਨਵਾਦ ਦੇ ਸ਼ਬਦ ਸ. ਅਮਰਜੀਤ ਸਿੰਘ ਸਾਬਕਾ ਆਈ. ਏ. ਐੱਸ. ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤੇ ਅਤੇ ਸਮਾਗਮ ਦੀ ਤਾਰੀਫ ਦਾ ਸਿਹਰਾ ਅੰਬੈਸੀ ਸਟਾਫ ਅਤੇ ਸਹਿਯੋਗੀਆਂ ਨੂੰ ਦਿੱਤਾ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਡਿਪਟੀ ਅੰਬੈਸਡਰ ਰੀਨਤ ਸੰਧੂ, ਕਮਿਊਨਿਟੀ ਮਨਿਸਟਰ ਐੱਨ. ਕੇ. ਮਿਸ਼ਰਾ, ਫਸਟ ਸੈਕਟਰੀ ਅਰੁਣ ਸਿਨਹਾ, ਡਾ. ਦਰਸ਼ਨ ਸਿੰਘ ਸਲੂਜਾ, ਡਾ. ਸੁਰੇਸ਼ ਗੁਪਤਾ, ਸੁਰਿੰਦਰ ਰਹੇਜਾ, ਸੁਰਜੀਤ ਸਿੱਧੂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਮਹਿਮਾਨਾਂ ਵਲੋਂ ਭਰਪੂਰ ਯੋਗਦਾਨ ਪਾਇਆ। ਰਜੇਸ਼ ਮੁਬਰਨੋ ਪਰਸਨਲ ਕੌਂਸਲਰ ਵਲੋਂ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਅਹਿਮ ਭੂਮਿਕਾ ਨਿਭਾਈ ਗਈ ਹੈ। ਪ੍ਰੈੱਸ ਦੇ ਵਿੱਚ ਸਰਵਣ ਸਿੰਘ ਮਾਣਕੂ, ਡਾ. ਸੁਰਿੰਦਰ ਸਿੰਘ ਗਿੱਲ, ਅਤੇ ਟੀ. ਵੀ. ਏਸ਼ੀਆ ਦਾ ਭਰਪੂਰ ਸਹਿਯੋਗ ਸ਼ਲਾਘਾਯੋਗ ਸੀ। ਸਮੁੱਚੇ ਤੌਰ ਤੇ ਇਹ ਸਮਾਗਮ ਬਹੁਤ ਹੀ ਪ੍ਰਭਾਵੀ ਅਤੇ ਮਹਿਮਾਨਾਂ ਦੀਆਂ ਆਸਾਂ ਤੇ ਖਰਾ ਉੱਤਰਿਆ ਜਿਸ ਦੀਆਂ ਤਾਰੀਫਾਂ ਆਮ ਵੇਖਣ ਨੂੰ ਮਿਲੀਆਂ ਹਨ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter