21 Dec 2024

ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 68ਵੀਂ ਬਰਸੀ ਮੇਲੇ ਵਜੋਂ ਮਨਾਉਣ ਦਾ ਫੈਸਲਾ

ਮੈਰੀਲੈਂਡ (ਗਿੱਲ) – ਸੰਤ ਬਾਬਾ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਅਤੇ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਰੈਡਲਜਟਾਊਨ ਮੈਰੀਲੈਂਡ ਵਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 68ਵੀਂ ਬਰਸੀ ਮੇਲੇ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਜਿੱਥੇ ਇਸ ਅਵਸਰ ਤੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਢਾਡੀਆਂ, ਰਾਗੀਆਂ ਅਤੇ ਪ੍ਰਚਾਰਕਾਂ ਵਲੋਂ ਸੰਤਾਂ ਦੇ ਜੀਵਨ ਘਾਲਣਾ ਪ੍ਰਤੀ ਚਾਨਣਾ ਪਾਇਆ ਜਾਵੇਗਾ। ਉੱਥੇ ਇਸ ਦਿਨ ਮੇਲੇ ਵਜੋਂ ਬਾਹਰ ਪੰਡਾਲ ਅਤੇ ਸਟਾਲ ਸਜਾਏ ਜਾਣਗੇ। ਤਾਂ ਜੋ ਸੰਗਤਾਂ ਵੱਖ-ਵੱਖ ਪਕਵਾਨਾਂ ਦਾ ਅਨੰਦ ਲੈ ਸਕਣ। ਇੱਥੋਂ ਤੱਕ ਕਿ ਸੰਗਤਾਂ ਸਟਾਲਾਂ ਤੋਂ ਵੀ ਖ੍ਰੀਦ ਕਰਕੇ ਆਪਣੀ ਰੂਹ ਦੀ ਖੁਰਾਕ ਦਾ ਲੁਤਫ ਲੈ ਸਕਣਗੀਆ।
ਜ਼ਿਕਰਯੋਗ ਹੈ ਕਿ ਇੱਸ  ਦਿਨ ਇੱਕ ਕਿਤਾਬਾ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਜਿੱਥੋਂ ਸੰਤਾਂ ਦੇ ਜੀਵਨ ਸਬੰਧੀ ਸੰਗਤਾਂ ਲਿਟਰੇਚਰ ਪ੍ਰਾਪਤ ਕਰ ਸਕਣ। ਬੱਚਿਆਂ ਅਤੇ ਬੀਬੀਆਂ ਲਈ ਵੱਖ-ਵੱਖ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ । ਖੇਡਾ ਵਿੱਚ ਰੱਸਾ ਕੱਸੀ, ਮਿਊਜ਼ੀਕਲ ਚੇਅਰ ਅਤੇ ਛੋਟੀਆਂ ਦੌੜਾਂ ਰਾਹੀਂ ਮਨੋਰੰਜਨ ਕੀਤਾ ਜਾਵੇਗਾ। ਛੋਟੇ ਬੱਚਿਆਂ ਲਈ ਝੂਲਿਆਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।ਦਸਤਾਰ ਮੁਕਾਬਲੇ ਤੇ ਪੰਜਾਬੀ ਪਹਿਰਾਵੇ ਦੇ ਮੁਕਾਬਲਿਆ ਵਿੱਚ ਮਾਪੇ ਤੇ ਬਚਿਆਂ ਵੱਲੋਂ ਕਾਫ਼ੀ ਦਿਲਚਸਪੀ ਦਿਖਾਈ ਜਾ ਰਹੀ ਹੈ। ਇਸ ਦਿਨ ਦੂਰ ਦੁਰਾਡੇ ਤੋਂ ਸੰਗਤਾਂ ਦਾ ਭਾਰੀ ਇਕੱਠ ਜੁਟਾਉਣ ਲਈ ਵੀ ਉਪਰਾਲੇ ਕੀਤੇ ਗਏ ਹਨ। ਤਾਂ ਜੋ ਇਹ ਬਰਸੀ ਵੱਖਰੀ ਛਾਪ ਦਾ ਪ੍ਰਗਟਾਵਾ ਕਰ ਜਾਵੇ। ਮੰਨਜੀਤ ਸਿੰਘ ਕੈਰੋ ਪ੍ਰਧਾਨ ਸਿੱਖ ਐਸੋਸੇਸ਼ਨ ਤੇ ਰਾਜੂ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਬਾਲਟੀਮੋਰ ਦੀ ਸਮੁੱਚੀ ਟੀਮ ਸੰਤਾ ਦੀ ਬਰਸੀ ਵਿੱਚ ਅਥਾਹ ਯੋਗਦਾਨ ਪਾ ਰਹੀ ਹੈ। ਆਸ ਹੈ ਕਿ ਇਸ ਸਾਲ ਬਰਸੀ ਤੇ ਭਰਵਾ ਇਕਠ ਹੋਣ ਦੀ ਸੰਭਾਵਨਾ ਹੈ ਜਿਸ ਦੇ ਮਦੇਨਜਰ ਹਰ ਸ਼ਰਧਾਲੂ ਤਨ ਮਨ ਧੰਨ ਨਾਲ ਕਈ ਦਿਨਾਂ ਤੋਂ ਸੇਵਾ ਵਿੱਚ ਜੁਟਿਆ ਹੋਇਆ ਆਮ ਵੇਖਿਆ ਗਿਆ ਹੈ। ਪ੍ਰਬੰਧਕਾਂ ਮੁਤਾਬਕ ਸਾਰੇ ਪਰਬੰਧਾ ਨੂੰ ਨੇਪਰੇ ਚਾੜ ਲਿਆ ਗਿਆ ਹੈ। ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਅਪਨੀ ਜ਼ੁੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਸੰਤਾ ਦੀ ੬੮ ਵੀ ਬਰਸੀ ਨੂੰ ਸਮਰਪਿਤ ਨਜ਼ਰ ਆ ਰਿਹਾ ਹੈ। ਜਿਸ ਤੋਂ ਲਗਦਾ ਇਸ ਸਾਲ ਦੀ ਸੰਤਾ ਦੀ ਬਰਸੀ ਵੱਖਰੇ ਤੋਰ ਤੇ ਮਨਾਉਣ  ਦੇ ਅਨੰਦ ਦੀ ਝਲਕ ਛੱਡ ਜਾਵੇਗੀ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter