ਮੈਰੀਲੈਂਡ (ਗਿੱਲ) - ਧਰਮ ਸਿੰਘ ਗੁਰਾਇਆ ਦੀ ਕਿਤਾਬ ਮੁੱਖ ਤੌਰ 'ਤੇ 'ਚੀ ਗੁਵੇਰਾ' ਦੀ ਜ਼ਿੰਦਗੀ ਉੱਪਰ ਕੇਂਦਰਿਤ ਹੈ ਜੋ ਇਨਕਲਾਬ ਦੇ ਰਾਹ ਦੀ ਰੌਸ਼ਨ ਕਹਾਣੀ ਹੈ। ਭਾਵੇਂ ਇਹ ਕਿਤਾਬ ਵਿਚ ਲੇਖਕ ਨੇ ਬੜੇ ਸਾਦੇ ਢੰਗ ਨਾਲ ਅਜਿਹੇ ਤੱਥਾਂ ਨੂੰ ਉਭਾਰਿਆ ਹੈ ਜੋ ਚੀਨ, ਸੋਵੀਅਤ ਯੂਨੀਅਨ ਅਤੇ ਕਿਊਬਾ ਜਿਹੇ ਮੁਲਕਾਂ ਦੀ ਕਾਂਗੋ ਅਤੇ ਬੋਲੀਵੀਆ ਦੇ ਬਾਗੀਆਂ ਨੂੰ ਸਿੱਧੀ ਅਤੇ ਅਸਿੱਧੀ ਮਦਦ ਦੇ ਨਾਲ ਨਾਲ ਗੁਰੀਲਿਆਂ ਦੀ ਸਿੱਧੀ ਮਦਦ ਦਾ ਵੀ ਇੰਕਸ਼ਾਫ ਕਰਦੀ ਹੈ।
ਜਿੱਥੇ ਰੰਗੀਨ ਮਹੌਲ ਸ਼ੇਅਰੋ ਸ਼ਾਇਰੀ ਦੇ ਨਾਲ ਸਾਹਿਤਕ ਰੰਗਤ ਵਿਚ ਸ਼ਾਮ ਨੂੰ ਢਾਲਿਆ ਗਿਆ ਉੱਥੇ ਧਰਮ ਸਿੰਘ ਗੁਰਾਇਆ ਨੇ ਭਾਈਚਾਰੇ ਪ੍ਰਤੀ ਆਪਣੀ ਕਲਮ ਦੀ ਉਲੇਖਣੀ ਜਾਰੀ ਰੱਖਣ ਦਾ ਜ਼ਿਕਰ ਕੀਤਾ। ਮਾਸਟਰ ਧਰਮ ਸਿੰਘ ਵਲੋਂ ਧੰਨਵਾਦ ਕਰਦੇ ਕਿਹਾ ਗਿਆ ਕਿ ਅੱਜ ਦੇ ਸਮਾਗਮ ਵਿਚ ਘੁੰਡ ਚੁਕਾਈ ਦੀ ਰਸਮ ਵਿਚ ਬੀਬੀਆਂ ਦਾ ਯੋਗਦਾਨ ਵੀ ਸ਼ਲਾਘਾਯੋਗ ਰਿਹਾ ਹੈ ਜਿਸ ਕਾਰਨ ਸਮਾਗਮ ਪ੍ਰਭਾਵੀ ਅਤੇ ਪ੍ਰੇਰਨਾ ਸ੍ਰੋਤ ਬਣ ਗਿਆ।
> ਬਾਲਟੀਮੋਰ ਦੇ ਨਾਲ ਲੱਗਦੇ ਇਲਾਕਿਆਂ ਦੇ ਪਤਵੰਤਿਆਂ ਵਿਚ ਹਰਪ੍ਰੀਤ ਸਿੰਘ ਗਿੱਲ, ਸੁਰਿੰਦਰ ਸੋਹਲ, ਮਹਿਤਾਬ ਸਿੰਘ ਕਾਹਲੋਂ, ਅਮਰੀਕ ਸਿੰਘ, ਫੂਲਾ ਸਿੰਘ, ਕਾਮਰੇਡ ਕੁਲਵੰਤ ਸਿੰਘ, ਹਰਮੋਹਿੰਦਰ ਸਿੰਘ ਚਹਿਲ, ਦਵਿੰਦਰ ਕੌਰ ਗੁਰਾਇਆ ਅਤੇ ਗੁਰਮੀਤ ਸ਼ੁਗਲੀ ਐਡਵੋਕੇਟ ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਲਿਸ਼ਕਾ ਦਿੱਤਾ ਜੋ 'ਚੀ ਗੁਵੇਰਾ' ਕਿਤਾਬ ਦੀ ਸ਼ਬਦਾਵਲੀ ਅਤੇ ਇਸ ਦੀ ਸ਼ੈਲੀ ਦੀ ਤਾਰੀਫ ਕਰਕੇ ਆਮ ਨਜ਼ਰ ਆਉਂਦੇ ਵੇਖੇ ਗਏ। ਸਮੁੱਚੇ ਤੌਰ 'ਤੇ ਜੇਕਰ ਕਿਤਾਬ ਨੂੰ ਪੜਨ ਲਈ ਛੋਹਿਆ ਜਾਵੇ ਤਾਂ ਇਸ ਨੂੰ ਖਤਮ ਕਰਕੇ ਹੀ ਸਾਹ ਲਿਆ ਜਾਂਦਾ ਹੈ ਜੋ ਕਿ ਦਿਲਚਸਪੀ ਅਤੇ ਜਾਣਕਾਰੀ ਦਾ ਸੋਮਾ ਹੈ। ਸਮੁੱਚੇ ਤੌਰ 'ਤੇ ਇਸ ਕਿਤਾਬ ਦੀ ਘੁੰਡ ਚੁਕਾਈ ਇਕ ਵੱਖਰੀ ਛਾਪ ਛੱਡ ਗਈ।