ਵਾਸ਼ਿੰਗਟਨ ਡੀ. ਸੀ. (ਗਿੱਲ) – ਸਿੱਖਾਂ ਦਾ ਮੱਕਾ ਕਰਤਾਰਪੁਰ ਸਾਹਿਬ ਜੋ 1947 ਵੰਡ ਸਮੇਂ ਪਾਕਿਸਤਾਨ ਵਿੱਚ ਰਹਿ ਗਿਆ ਸੀ। ਉਸ ਸਬੰਧੀ ਵੱਖ-ਵੱਖ ਜਥੇਬੰਦੀਆਂ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ ਕਿ ਇਹ ਰਸਤਾ ਵਾਘਾ ਬਾਰਡਰ ਦੀ ਤਰ੍ਹਾਂ ਡੇਰਾ ਬਾਬਾ ਨਾਨਕ ਵਲੋਂ ਵੀ ਖੋਲ੍ਹਿਆ ਜਾਵੇ। ਭਾਵੇਂ ਕੁਲਦੀਪ ਸਿੰਘ ਵਡਾਲਾ ਵਲੋਂ ਹਰ ਮੱਸਿਆ ਨੂੰ ਅਰਦਾਸ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਯੂ ਐੱਨ ਦੇ ਸਾਬਕਾ ਅੰਬੈਸਡਰ ਜਾਨ ਮੈਕਡੋਨਿਲ ਵਲੋਂ ਵੀ ਯੂਨਾਇਟਡ ਗੁਰੂ ਨਾਨਕ ਮਿਸ਼ਨ ਵਲੋਂ ਲਿਖਤੀ ਪ੍ਰੋਜੈਕਟ ਵੀ ਤਿਆਰ ਕੀਤਾ ਗਿਆ ਜਿਸ ਨੂੰ ਨੇਪਰੇ ਚਾੜ੍ਹਨ ਲਈ ਵਿਦੇਸ਼ੀ ਸੰਗਤਾਂ ਨੇ ਹਾਮੀ ਵੀ ਭਰੀ ਸੀ।
ਜ਼ਿਕਰਯੋਗ ਹੈ ਕਿ ਯੁਨਾਈਟਡ ਸਿੱਖ ਮਿਸ਼ਨ ਸੰਸਥਾ ਦੇ ਨੁਮਾਇੰਦਿਆਂ ਵਲੋਂ ਜਿਨਾ ਵਿੱਚ ਅਮਰ ਸਿੰਘ ਮੱਲੀ, ਗੁਰਚਰਨ ਸਿੰਘ ਅਤੇ ਰਛਪਾਲ ਸਿੰਘ ਢੀਂਡਸਾ ਦੀ ਸਮੁੱਚੀ ਅਗਵਾਈ ਰਾਹੀਂ ਵਿਧਾਨ ਸਭਾ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਗੁਰਦੁਆਰਾ ਕਮੇਟੀਆਂ ਵਲੋਂ ਆਫੀਸ਼ਲ ਤੌਰ ਤੇ ਮਤੇ ਪਾਸ ਕਰਕੇ ਕੇਂਦਰ ਸਰਕਾਰ ਨੂੰ ਪਲੰਦਾ ਭੇਜਿਆ ਗਿਆ ਸੀ।ਜਿਸ ਤੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਪ੍ਰਤਾਪ ਸਿੰਘ ਬਾਜਵਾ, ਤਰਲੋਚਨ ਸਿੰਘ ਅਤੇ ਭਗਵੰਤ ਸਿੰਘ ਮਾਨ ਵਲੋਂ ਪਾਰਲੀਮੈਂਟ ਵਿੱਚ ਸਵਾਲ ਵੀ ਉਠਾਇਆ, ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਭਲੇਮਾਣਸੋ ਹਾਲਾਤ ਸੁਧਾਰਨ ਲਈ ਹੀ ਤਾਂ ਇਹ ਸ਼ਾਂਤੀ ਰਸਤਾ ਕਰਤਾਰਪੁਰ ਕੋਰੀਡੋਰ ਚਾਹੀਦਾ ਹੈ। ਇਸ ਪਾਸੇ ਕਿਉਂ ਧਿਆਨ ਨਹੀਂ ਦਿੰਦੇ।
ਹਾਕਮੋ ਇੱਕ ਗੱਲ ਯਾਦ ਰੱਖਿਓ ਇਹ ਕਰਤਾਰਪੁਰ ਕੋਰੀਡੋਰ ਬਣਨਾ ਹੀ ਹੈ ਇਸ ਨੂੰ ਬਣਾਉਣ ਵਿੱਚ ਪਹਿਲ ਕਦਮੀ ਕੌਣ ਕਰਦਾ ਹੈ ਅਤੇ ਇਸ ਦਾ ਲਾਹਾ ਕਿਹੜਾ ਪ੍ਰਧਾਨ ਮੰਤਰੀ ਲੈਂਦਾ ਹੈ ਗੱਲ ਇੱਥੇ ਖੜ੍ਹੀ ਹੈ। ਕਿਉਂਕਿ ਇਹ ਰਸਤਾ ਇੱਕ-ਨਾ-ਇੱਕ ਦਿਨ ਬਾਬੇ ਨਾਨਕ ਦੀ ਮਿਹਰ ਨਾਲ ਖੁਲ੍ਹਣਾ ਹੀ ਹੈ। ਲੋੜ ਹੈ ਕਿ ਹਿਸਟਰੀ ਵਿੱਚ ਕਿਸ ਸਖਸ਼ੀਅਤ ਦਾ ਨਾਮ ਆਉਂਦਾ ਹੈ। ਪਰ ਜਦੋਂ ਦੋਵੇਂ ਮੁਲਕਾਂ ਦੀਆਂ ਹਾਕਮ ਸਰਕਾਰਾਂ ਦੇ ਹੱਥ ਖੜ੍ਹੇ ਹਨ ਤਾਂ ਤੀਜਾ ਰਸਤਾ 'ਸਾਂਤੀ ਪੱਥ ਦਾ ਹੈ ਜਿਸ ਲਈ ਜੱਦੋ ਜਹਿਦ ਸ਼ੁਰੂ ਹੋ ਗਈ ਹੈ।
ਕੀ ਕਦੇ ਕਿਸੇ ਨੇ ਸੋਚਿਆ ਹੈ ਕਿ ਮੁਸਲਮਾਨਾਂ ਦੇ ਮੱਕੇ ਦੇ ਦਰਸ਼ਨਾਂ ਲਈ ਕਦੇ ਰੁਕਾਵਟ ਆਈ ਹੈ ਭਾਵੇਂ ਹਲਾਤ ਕਿੰਨੇ ਵੀ ਮਾੜੇ ਹੋਣ। ਸੋ ਸਿੱਖਾਂ ਦੇ ਮੱਕੇ ਕਰਤਾਰਪੁਰ ਵਾਰੀ ਹਲਾਤਾਂ ਦਾ ਬਹਾਨਾ ਕਿਉਂ ਲਗਾਇਆ ਜਾਂਦਾ ਹੈ। ਹੁਣ ਇਸ ਸਾਂਤੀ ਪੱਥ ਕਰਤਾਰਪੁਰ ਕੋਰੀਡੋਰ ਲਈ ਯੂ. ਐੱਨ. ਓ. ਵਿੱਚ ਲਿਜਾਇਆ ਜਾਵੇਗਾ ਜਿਸ ਨੂੰ ਹਮਾਇਤ ਕਰਨ ਲਈ ਸਾਰੇ ਯੂ. ਐੱਨ. ਓ. ਦੇ ਮੈਂਬਰਾਂ ਤੱਕ ਪਹੁੰਚ ਕੀਤੀ ਜਾਵੇਗੀ। ਜਿਸ ਤਰ੍ਹਾਂ ਸ਼ਾਤੀ ਟ੍ਰੇਨ ਇਸਰਾਈਲ ਵਿੱਚ ਚਲਦੀ ਹੈ ਅਜਿਹੀ ਧਾਰਮਿਕ ਥਾਂ ਵਜੋਂ ਦਰਸ਼ਕਾਂ ਲਈ ਦਖਲਅੰਦਾਜ਼ੀ ਦਾ ਹੱਕ ਯੂ. ਐੱਨ. ਓ. ਕੋਲ ਹੈ ਜੋ ਦੋਹਾਂ ਮੁਲਕਾਂ ਨੂੰ ਹਦਾਇਤ ਕਰੇਗੀ ਕਿ ਇਸ ਨੂੰ ਬਣਾਉਣ ਲਈ ਤੁਹਾਡਾ ਕੋਈ ਖਰਚਾ ਨਹੀਂ ਹੈ। ਕਾਰ ਸੇਵਾ ਰਾਹੀਂ ਸਿੱਖ ਸੰਗਤਾਂ ਬਣਾਉਣਾ ਚਾਹੁੰਦੀਆਂ ਹਨ ।ਤਾਂ ਜੋ ਆਮ ਵਿਅਕਤੀ ਵੀ ਆਪਣੇ ਧਾਰਮਿਕ ਮੱਕੇ ਦੇ ਦਰਸ਼ਨ ਕਰ ਸਕੇ ਤਾਂ ਫਿਰ ਰੁਕਾਵਟ ਕਿਉਂ ਹੈ।
ਆਸ ਹੈ ਕਿ ਭਾਰਤ-ਪਾਕਿ ਦੇ ਮੂੰਹ ਤੇ ਕਰਾਰੀ ਚਪੇੜ ਹੋਵੇਗੀ ਜੇਕਰ 'ਸ਼ਾਂਤੀ ਪੱਥ ਕਾਰਜ ਅਧੀਨ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਦੀ ਪ੍ਰਵਾਨਗੀ ਮਿਲ ਜਾਂਦੀ ਹੈ। ਜਿਸ ਲਈ ਉਪਰਾਲਾ ਅਮਰੀਕਾ ਦੀ ਵਰਲਡ ਯੁਨਾਈਟਡ ਗੁਰੂ ਨਾਨਕ ਫਾਊਂਡੇਸ਼ਨ ਵਾਸ਼ਿੰਗਟਨ ਡੀ. ਸੀ. ਕਰੇਗੀ। ਜਿਸ ਲਈ ਉਘੇ ਵਕੀਲਾਂ ਨਾਲ ਵਿਚਾਰਾਂ ਸ਼ੁਰੂ ਕਰ ਦਿਤੀਆ ਹਨ। ਵੇਖਣਾ ਹੋਵੇਗਾ ਕਿ ਇਸ ਰਸਤੇ ਨੂੰ ਦੋਹਾ ਮੁਲਕਾਂ ਦੀ ਅਸਿਹਮਤੀ ਕਿਸ ਤਰਾਂ ਲਿਖਤੀ ਰੂਪ ਵਿੱਚ ਪ੍ਰਾਪਤ ਕੀਤੀ ਜਾਂਦੀ ਹੈ। ਤਾਂ ਜੋ ਸ਼ਾਂਤੀ ਮਿਸ਼ਨ ਤਹਿਤ ਇਸ ਰਸਤੇ ਨੂੰ ਖੁਲਵਾਉਣ ਲਈ ਯੂ ਐਨ ਤੇ ਯੂ ਐਨ ੳ ਵਿੱਚ ਜਾਣ ਲਈ ਰਿਟਾਇਰ ਯੂ ਐਨ ਅੰਬੈਸਡਰਾ ਤੇ ਯੂ ਐਨ ੳ ਮੁਖੀਆ ਨਾਲ ਵਿਚਾਰਾਂ ਸ਼ੁਰੂ ਕਰ ਦਿਤੀਆ ਹਨ। ਇਸ ਸੰਬੰਧੀ ਦੋਹਾ ਮੁਲਕਾਂ ਭਾਰਤ ਤੇ ਪਾਕਿਸਤਾਨ ਨੂੰ ਲਿਖਤੀ ਸੂਚਨਾ ਵਰਲਡ ਯੂਨਾਇਟਡ ਗੁਰੂ ਨਾਨਕ ਮਿਸ਼ਨ ਭਾਜੇਗਾ।
ਇਸ ਸੰਬੰਧੀ ਟਰੰਪ ਪ੍ਰਸ਼ਾਸਨ ਦੇ ਧਾਰਮਿਕ ਵਿੰਗ ਨੂੰ ਵੀ ਸੂਚਨਾ ਭੇਜੀ ਗਈ ਹੈ। ਤਾਂ ਜੋ ਦੋਵੇਂ ਮੁਲਕ ਭਵਿਖ ਵਿੱਚ ਕੋਈ ਦਖ਼ਲ ਅੰਦਾਜ਼ਾ ਨਾਂ ਕਰ ਸਕਣ।