21 Dec 2024

ਪਾਕਿਸਤਾਨ ਦੇ ਗੋਤਖੀ ਗੁਰੂਘਰ ਦਾ ਮਸਲਾ ਹੱਲ

ਵਾਸ਼ਿੰਗਟਨ ਡੀ. ਸੀ. (ਗਿੱਲ) – ਟੈਲੀਫੋਨ ਰਾਹੀਂ ਪ੍ਰਾਪਤ ਸੂਚਨਾ ਮੁਤਾਬਕ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਗੋਤਖੀ-ਪਾਕਿਤਾਨ ਦਾ ਚੱਲ ਰਿਹਾ ਸੰਗਤ ਤੇ ਪ੍ਰਬੰਧਕਾਂ ਦਾ ਵਿਵਾਦ ਹੱਲ ਹੋ ਗਿਆ। ਇਸ ਗੁਰੂਘਰ ਵਿੱਚ ਲੰਬੇ ਸਮੇਂ ਤੋਂ ਆਪੋਧਾਪੀ ਚੱਲ ਰਹੀ ਸੀ। ਸੰਗਤਾਂ ਦਾ ਤਾਲਮੇਲ ਪ੍ਰਬੰਧਕਾਂ ਨੂੰ ਨਹੀਂ ਮਿਲ ਰਿਹਾ ਸੀ। ਜਿਸ ਕਾਰਨ ਗੁਰੂਘਰ ਵਿੱਚ ਸੰਗਤ ਦੀ ਕਮੀ ਅਤੇ ਸਮਾਗਮਾਂ ਦੇ ਪ੍ਰਬੰਧ ਵਿੱਚ ਦਿਨੋ ਦਿਨ ਨਿਘਾਰ ਆ ਰਿਹਾ ਸੀ। ਪਰ ਪਾਕਿਸਤਾਨ ਸਿੱਖ ਕੌਂਸਲ ਦੇ ਚੇਅਰਮੈਨ ਰਮੇਸ਼ ਸਿੰਘ ਖਾਲਸਾ ਤੇ ਪਾਕ ਗੁਰਦੁਆਰਾ ਪ੍ਰਬੰਧਕਾਂ ਦੀ ਸ਼ਮੂਲੀਅਤ ਨਾਲ ਇਸ ਮਸਲੇ ਨੂੰ ਸੰਗਤਾਂ ਅਤੇ ਪ੍ਰਬੰਧਕਾਂ ਦੀ ਸਾਂਝੀ ਮਿਲਣੀ ਕਰਵਾਕੇ ਹੱਲ ਕਰ ਦਿੱਤਾ ਹੈ।
> ਜ਼ਿਕਰਯੋਗ ਹੈ ਕਿ ਹੁਣ 13 ਮੈਂਬਰੀ ਕਮੇਟੀ ਸਾਰੇ ਪ੍ਰਬੰਧਾਂ ਦੀ ਦੇਖ ਰੇਖ ਕਰੇਗੀ ਜਿਸਨੂੰ ਸੰਗਤਾਂ ਨੇ ਪ੍ਰਵਾਨ ਕਰ ਲਿਆ ਹੈ। ਹੁਣ ਪਰਬੰਧਕਾ ਨੇ ਗੁਰਪੁਰਬ ਸਬੰਧੀ ਅਖੰਡ ਪਾਠ ਰੱਖ  ਦਿੱਤਾ ਗਿਆ ਹੈ। ਇੱਥੇ ਹੁਣ ਲੜੀਵਾਰ ਸਮਾਗਮ 15 ਜੂਨ ਤੱਕ ਚੱਲਣਗੇ। ਜਿਸ ਵਿੱਚ ਸੰਗਤਾਂ ਭਰਵੀਂ  ਹਾਜ਼ਰੀ ਭਰਕੇ ਗੁਰੂ ਦੀ ਬਖਸ਼ਿਸ਼ ਸੇਵਾ ਰਾਹੀਂ ਪ੍ਰਾਪਤ ਕਰਨਗੀਆਂ। ਇਸ ਗੁਰੂ ਦੇ ਮਸਲੇ ਨੂੰ ਹਲ ਕਰਵਾਉਣ ਵਿੱਚ ਅਹਿਮ ਰੋਲ ਨਿਭਾਉਣ ਵਾਲਿਆਂ ਵਿੱਚ ਰਮੇਸ਼ ਸਿੰਘ ਖਾਲਸਾ ਪੈਟਰਨ ਇਨ ਚੀਫ ਪਾਕਿਸਤਾਨ ਸਿੱਖ ਕੌਂਸਲ, ਭਾਈ ਜਾਨਮ ਸਿੰਘ, ਰਾਜਵੀਰ ਆਜੀ ਸਾਬਕਾ ਹੈੱਡ ਗ੍ਰੰਥੀ ਜਨਮ ਅਸਥਾਨ ਨਨਕਾਣਾ ਸਾਹਿਬ, ਭਾਈ ਅਰਸ਼ਜੀਤ ਸਿੰਘ ਅਤੇ ਤਾਰਾ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਪਾਕਿਸਤਾਨ ਗੁਰਦੁਆਰਾ ਕਾਨਫ੍ਰੰਸ ਕਾਲ ਰਾਹੀਂ ਸਾਰੀ ਕਾਰਵਾਈ ਵਿੱਚ ਹਾਜ਼ਰ ਰਹੇ। ਸਮੂਹ ਪ੍ਰਬੰਧਕਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹਰੇਕ ਜ਼ਿੰਮੇਵਾਰੀ ਨੂੰ ਤਨੋ, ਮਨੋ, ਧਨੋ ਨਿਭਾਉਣ ਦੀ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਦੇ ਵੀ ਕਿਸੇ ਜ਼ਿੰਮੇਵਾਰੀ ਤੋਂ ਭੱਜਿਆ ਨਹੀਂ ਜਾਵੇਗਾ। ਇਸ ਵਾਰ ਦਾ ਗੁਰਪੁਰਬ ਸ਼ਾਖਸੀ ਸਿੱਧ ਕਰੇਗਾ ਕਿ ਸੰਗਤਾਂ ਇਸ ਗੁਰੂਘਰ ਨੂੰ ਸਮਰਪਿਤ ਅਤੇ ਹਰ ਕਾਰਜ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣਗੀਆਂ। ਸੰਗਤਾਂ ਅਤੇ ਪ੍ਰਬੰਧਕਾਂ ਵਲੋਂ ਰਮੇਸ਼ ਸਿੰਘ ਖਾਲਸਾ ਜੀ ਦਾ ਧੰਨਵਾਦ ਕੀਤਾ ਅਤੇ ਬਾਕੀ ਸਿੰਘਾ ਵਲੋਂ ਨਿਭਾਏ ਰੋਲ ਦੀ ਸ਼ਲਾਘਾ ਕੀਤੀ ਜੋ ਕਾਬਲੇ ਤਾਰੀਫ ਸੀ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter