21 Dec 2024

ਜਸਦੀਪ ਸਿੰਘ ਜਸੀ ਕਮਿਸ਼ਨਰ ਸਾਊਥ ਏਸ਼ੀਅਨ ਦੀ ਸਰਪ੍ਰਸਤੀ ਹੇਠ ਸਲਾਨਾ ਮੀਟਿੰਗ ਦਾ ਲੇਖਾ ਜੋਖਾ

* ਸਾਊਥ ਏਸ਼ੀਅਨ ਅਮਰੀਕਨ ਕਮਿਸ਼ਨ ਗਵਰਨਰ ਮੈਰੀਲੈਂਡ ਦੀ ਮੀਟਿੰਗ 'ਚ ਅਹਿਮ ਮੁੱਦੇ ਵਿਚਾਰੇ

ਮੈਰੀਲੈਂਡ (ਗਿੱਲ )– ਮੈਰੀਲੈਂਡ ਗਵਰਨਰ ਦੇ ਸਾਊਥ ਏਸ਼ੀਅਨ ਅਮਰੀਕਨ ਕਮਿਸ਼ਨ ਦੀ ਮੀਟਿੰਗ ਜਸਦੀਪ ਸਿੰਘ ਜੱਸੀ ਚੇਅਰਮੈਨ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਦੀ ਪ੍ਰਧਾਨਗੀ ਕ੍ਰਿਸਟੀਨਾ ਪੋਵੇ ਡਾਇਰੈਕਟਰ ਐਡਮਨਿਸਟ੍ਰੇਸ਼ਨ ਨੇ ਕੀਤੀ ਜਿਸਨੇ ਸਵਾਗਤੀ ਭਾਸ਼ਨ ਰਾਹੀਂ ਸਾਰੀ ਜਾਣਕਾਰੀ ਦਿੱਤੀ। ਉਪਰੰਤ ਜਸਦੀਪ ਸਿੰਘ ਜੱਸੀ ਚੇਅਰਮੈਨ ਕਮਿਸ਼ਨ ਨੇ ਕਿਹਾ ਕਿ ਵੱਖ¸ਵੱਖ ਕਮੇਟੀਆਂ ਵਲੋਂ ਆਪਣੇ ਕੀਤੇ ਕੰਮਾਂ ਵੇਰਵੇ ਸਬੰਧੀ ਚਾਨਣਾ ਅੱਜ ਦੀ ਮੀਟਿੰਗ ਵਿੱਚ ਪਾਉਣਾ ਹੋਵੇਗਾ। ਸਿੱਖਿਆ, ਟਾਸਕ ਫੋਰਸ, ਵਪਾਰਕ, ਸਕਿਓਰਿਟੀ ਅਤੇ ਪਬਲਿਕ ਅਫੇਅਰ ਕੁਆਰਡੀਨੇਟਰ ਨੂੰ ਪਬਲਿਕ ਮੀਟਿੰਗਾਂ ਕਰਕੇ ਪੂਰੀ ਜਾਣਕਾਰੀ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਸਿੱਖਿਆ ਡਾਇਰੈਕਟਰ ਵਲੋਂ ਜੂਨੀਅਰ ਵਿਦਿਆਰਥੀਆ ਦੀਆ ਪ੍ਰਾਪਤੀਆਂ ਅਤੇ ਬਜਟ ਬਣਾਉਣ ਸਬੰਧੀ ਸੈਮੀਨਾਰ ਦਿੱਤਾ ਜਿਸ ਰਾਹੀਂ ਪੈਸੇ ਨੂੰ ਬਚਾਉਣਾ ਅਤੇ ਵਰਤੋਂ ਕਰਨ ਸਬੰਧੀ ਨੌਜਵਾਨਾਂ ਨੂੰ ਉਲੀਕੇ ਪ੍ਰੋਗਰਾਮਾਂ ਵਿੱਚ ਲਿਆ ਕੇ ਲਾਭ ਲੈਣ ਸਬੰਧੀ ਕਿਹਾ ਗਿਆ। ਉਪਰੰਤ ਲੋਕਾਂ ਨੂੰ ਭਵਿੱਖ ਵਿੱਚ ਹੋਣ ਵਾਲੇ ਸਮਾਗਮਾਂ ਬਾਰੇ ਦੱਸਿਆ ਗਿਆ ਜਿਸ ਵਿੱਚ ਅਜ਼ਾਦੀ ਪਰੇਡ ਜਿਸ ਵਿੱਚ ਸਿੱਖਾਂ ਦੀ ਸ਼ਮੂਲੀਅਤ, ਹੈਲਥ ਕੈਂਪ ਤੇ ਸਬ ਕਮਿਸ਼ਨਾਂ ਦੀਆਂ ਡਿਊਟੀਆਂ ਪ੍ਰਤੀ ਜਾਣਕਾਰੀ ਦਿੱਤੀ ਗਈ ਹੈ। ਕਮਿਸ਼ਨ ਦੀ ਕੰਮ ਕਰਨ ਦੀ ਵਿਉਂਤਬੰਦੀ ਤੇ ਵੀ ਚਾਨਣਾ ਪਾਇਆ ਗਿਆ। ਕਮਿਸ਼ਨ ਦੇ ਕੰਮਾਂ ਤੇ ਨਿਗਰਾਨੀ ਰੱਖਣ ਸਬੰਧੀ ਟੀਮ ਦਾ ਗਠਨ ਕੀਤਾ ਗਿਆ ਤਾਂ ਜੋ ਕਮਿਸ਼ਨਰ ਵਧੀਆ ਢੰਗ ਨਾਲ ਕੰਮ ਕਰ ਸਕਣ। ਕਮਿਸ਼ਨ ਦੀ ਆਊਟ ਰੀਚ ਡਾਇਰੈਕਟਰ ਨੇ ਕਿਹਾ ਕਿ ਸਾਰੇ ਕਮਿਸ਼ਨਰ ਗਵਰਨਰ ਦੇ ਕਰਮਚਾਰੀ ਹਨ ਉਹ ਜਦੋਂ ਵੀ ਬਾਹਰ ਵਿਚਰਦੇ ਹਨ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਕੁਝ ਉਹ ਕਰ ਰਹੇ ਹਨ ਉਸ ਦਾ ਪ੍ਰਭਾਵ ਗਵਰਨਰ ਤੇ ਪੈ ਸਕਦਾ ਹੈ। ਸੋ ਬਾਹਰਲੀਆਂ ਮੀਟਿੰਗਾਂ ਕਰਨ ਸਬੰਧੀ  ਉਹ ਪਬਲਿਕ ਵਿੱਚ ਵਿਚਰਨ ਸਬੰਧੀ ਸੁਚੇਤ ਰਹਿਣ।
ਸਮੁੱਚੇ ਤੌਰ ਤੇ ਇਹ ਮੀਟਿੰਗ ਵੱਖਰਾ ਪ੍ਰਭਾਵ ਛੱਡ ਗਈ ਹੈ। ਜਸੀ ਨੇ ਕਿਹਾ ਕਿ ਗਵਰਨਰ ਲੈਰੀ ਹੋਗਨ ਤਿੳੇਹਾਰਾ ਨੂੰ ਗਵਰਨਰ ਹਾਊਸ ਮਨਾਉਣ ਦੀ ਬਜਾਏ ਕਮਿਊਨਿਟੀ ਵਲੋ ਮਨਾਏ  ਸਮਾਗਮਾਂ ਵਿੱਚ ਖੁਦ ਸ਼ਮੂਲੀਅਤ ਨੂੰ ਪਹਿਲ ਦੇਣਗੇ। ਜਿੱਥੇ ਉਹ ਵੱਧ ਲੋਕਾਂ ਨੂੰ ਮਿਲ ਸਕਣਗੇ।ਪਰ ਗਵਰਨਰ ਮੈਰੀਲੈਡ ਨਾਲ ਰਾਫਤਾ ਕਮਿਸ਼ਨਰ ਖ਼ੁਦ ਕਰਕੇ ਜਾਣਕਾਰੀ ਦੇਣ ਅਤੇ ਗਵਰਨਰ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ।ਇਸ ਦੀ ਜਾਣਕਾਰੀ ਜਸਦੀਪ ਸਿੰਘ ਜੱਸੀ ਨੇ ਧੰਨਵਾਦੀ ਮਤੇ ਸਮੇ ਦਿੱਤੀ ਹੈ। ਆਸ ਹੈ ਕਿ ਕਮਿਸ਼ਨ ਦੀ ਭਵਿੱਖ ਦੀ ਰੂਪ ਰੇਖਾ ਹੋਰ ਵੀ ਕਾਰਗਰ ਸਾਬਤ ਹੋਵੇਗੀ।

 

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter