ਮਿਸ਼ੀਗਨ (ਰਾਜ ਗੋਗਨਾ) – ਡਾ. ਰਮੇਸ਼ ਕੁਮਾਰ ਇੱਕ ਵਧੀਆ ਫਿਜੀਸ਼ਨ ਮਿਸ਼ੀਗਨ ਵਿੱਚ ਸਨ। ਜਿਨ੍ਹਾਂ ਨੂੰ ਇੱਕ ਕਾਰ ਮਰਿਆ ਪਾਇਆ ਗਿਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਗੋਲੀ ਨਾਲ ਉਸ ਸਮੇਂ ਮਾਰਿਆ ਗਿਆ, ਜਦੋਂ ਉਹ ਆਪਣੀ ਕਾਰ ਦੀ ਸਵਾਰੀ ਸੀਟ ਤੇ ਬੈਠੇ ਸਨ। ਉਨ੍ਹਾਂ ਦੀ ਉਮਰ ਕੇਵਲ ੩੨ ਸਾਲ ਸੀ। ਇਹ ਵਾਕਿਆ ਮਿਸ਼ੀਗਨ ਦੇ ਸ਼ਹਿਰ ਡੀਟਰਾਇਟ ਵਿੱਚ ਹੋਇਆ ਹੈ।
ਜ਼ਿਕਰਯੋਗ ਹੈ ਕਿ ਡਾ. ਰਮੇਸ਼ ਕੁਮਾਰ ਪੁੱਤਰ ਡਾ. ਨਰੇਂਦਰ ਕੁਮਾਰ ਸਨ ਜੋ ਅਮਰੀਕਨ ਐਸੋਸੀਏਸ਼ਨ ਆਫ ਫਿਜੀਸ਼ਨ ਭਾਰਤੀ (ਆਪੀ )ਦੇ ਸਾਬਕਾ ਪ੍ਰਧਾਨ ਸਨ, ਪਰ ਡਾ. ਰਮੇਸ਼ ਡਿਟਰਾਇਟ ਹਸਤਪਾਲ ਮਿਸ਼ੀਗਨ ਵਿੱਚ ਯੁਰਾਲੋਜੀ ਦੀ ਰੈਜੀਡੈਟਸੀ ਕਰਦੇ ਸਨ, ਜਦੋਂ ਉਨ੍ਹਾਂ ਨੂੰ ਹੈਨਰੀ ਫੋਰਡ ਹਸਪਤਾਲ ਵਿੱਚ ਡਿਊਟੀ ਤੇ ਨਾ ਪਾਇਆ ਗਿਆ ਤਾਂ ਡਾਕਟਰ ਮੈਨੀਮੈਕਨ ਜੋ ਡਿਪਾਰਟਮੈਂਟ ਦੇ ਚੀਫ ਹਨ ਨੇ ਉਨ੍ਹਾਂ ਦੇ ਪਿਤਾ ਨਰੇਂਦਰ ਨੂੰ ਫੋਨ ਕਾਲ ਕੀਤੀ , ਕਿ ਡਾ. ਰਮੇਸ਼ ਡਿਊਟੀ ਤੋਂ ਗੈਰ ਹਾਜ਼ਰ ਹਨ। ਉਨ੍ਹਾਂ ਦੇ ਪਿਤਾ ਵਲੋਂ ਟੈਕਸਟ ਸੰਦੇਸ਼ ਰਾਹੀਂ ਅਤੇ ਫੋਨ ਕਾਲਾਂ ਕਰਕੇ ਪਤਾ ਕੀਤਾ, ਪਰ ਕੋਈ ਜਵਾਬ ਨਾ ਮਿਲਣ ਉਪਰੰਤ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਪੁੱਤਰ ਕੁਝ ਘੰਟਿਆਂ ਤੋਂ ਲਾਪਤਾ ਹੈ।
ਪਰ ਪੁਲਿਸ ਦੀ ਪੜਤਾਲ ਅਨੁਸਾਰ ਡਾ. ਰਮੇਸ਼ ਨੂੰ ਤਕਰੀਬਨ ਸ਼ਾਮ ਪੰਜ ਵਜੇ ਰੈਸਟ ਏਰੀਆ ਜੋ ਮਿਸ਼ੀਗਨ ਹਾਈਵੇ ਤੇ ਸਥਿਤ ਹੈ ਉਥੇ ਉਨ੍ਹਾਂ ਨੂ ਉਹਨਾ ਦੀ ਕਾਰ ਵਿੱਚ ਮ੍ਰਿਤਕ ਪਾਇਆ ਗਿਆ। ਪਰ ਪੁਲਿਸ ਨੇ ਸ਼ਨਾਖਤ ਉਪਰੰਤ ਰਾਤ ਦਸ ਵਜੇ ਮਾਪਿਆਂ ਨੂੰ ਉਨਾ ਦੀ ਮੋਤ ਬਾਰੇ ਦੱਸਿਆ। ਮਾਪਿਆਂ ਮੁਤਾਬਕ ਇਹ ਨਸਲੀ ਹਮਲਾ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਸ਼ੱਕ ਕੀਤਾ ਜਾ ਸਕਦਾ ਹੈ, ਪਰ ਪੁਲਿਸ ਵਲੋਂ ਵੀ ਡਾਕਟਰ ਨੂੰ ਮਾਰਨ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿਸ ਵਜ੍ਹਾ ਕਰਕੇ ਇਸ ਨੂੰ ਮਾਰਿਆ ਗਿਆ ਹੈ। ਡਾ. ਰਮੇਸ਼ ਨੇ ਮੈਡੀਕਲ ਗ੍ਰੈਜੂਏਸ਼ਨ ਅਮ੍ਰਿਤਾ ਇੰਸਟੀਚਿਊਟ ਕੋਚੀਨ ਭਾਰਤ ਤੋਂ ਕੀਤੀ ਸੀ। ਜੋ ਆਪਣੇ ਪ੍ਰੋਫੈਸ਼ਨ ਵਿੱਚ ਮਾਹਿਰ ਸਨ।
ਉਨ੍ਹਾਂ ਦਾ ਅੰਤਮ ਸੰਸਕਾਰ ਸੋਮਵਾਰ ਨੂੰ ਬਾਅਦ ਦੁਪਿਹਰ ਕੀਤਾ ਜਾਣਾ ਹੈ। ਮਾਪਿਆਂ ਵਲੋਂ ਮੌਤ ਦੇ ਕਾਰਨਾਂ ਸਬੰਧੀ ਜਾਣਕਾਰੀ ਲੈਣ ਲਈ ਦਬਾ ਬਣਾਇਆ ਹੋਇਆ ਹੈ। ਆਸ ਹੈ ਕਿ ਇਸ ਸਬੰਧੀ ਸੁਰਾਗ ਜਲਦੀ ਹੀ ਮਿਲ ਜਾਵੇਗਾ ਜਿਸ ਹਿਸਾਬ ਨਾਲ ਤਹਿਕੀਕਾਤ ਕੀਤਾ ਜਾ ਰਹੀ ਹੈ। ਪਰ ਭਾਰਤੀ ਕਮਿਊਨਿਟੀ ਵਿੱਚ ਇਸ ਮੌਤ ਸਬੰਧੀ ਗਹਿਰਾ ਸਦਮਾ ਹੈ।