21 Dec 2024

ਰਾਸ਼ਟਰਪਤੀ ਟਰੰਪ ਵਲੋਂ ਧਰਮ ਦੀ ਅਜ਼ਾਦ ਖਿਆਲੀ ਅਤੇ ਸੁਤੰਤਰ ਭਾਸ਼ਣ ਸਬੰਧੀ ਅਗਜ਼ੈਕਟਿਵ ਹੁਕਮ ਨੂੰ ਪ੍ਰਵਾਨਗੀ

*ਰਾਸ਼ਟਰੀ ਪ੍ਰਾਰਥਨਾ ਦਿਵਸ ਦਾ ਕੀਤਾ ਐਲਾਨ
*ਰਾਜਨੀਤਿਕਾਂ ਨੂੰ ਧਾਰਮਿਕ ਸਥਾਨਾਂ ਦੀ ਹਮਾਇਤ ਅਤੇ ਜਾਣ ਦੀ ਖੁਲ੍ਹ
*ਧਰਮ ਦੇ ਪ੍ਰਚਾਰ ਦੀ ਪੂਰਨ ਖੁੱਲ੍ਹ ਹੋਵੇਗੀ
*ਇਨਕਮ ਟੈਕਸ ਮਹਿਕਮਾ ਧਾਰਮਿਕ ਥਾਵਾਂ ਸਬੰਧੀ ਹੱਥ ਹੌਲਾ ਰੱਖੇਗਾ
*ਧਾਰਮਿਕ ਸਥਾਨਾਂ ਤੇ ਚੰਗਾ ਬੋਲਣਾ, ਦਿਲ ਦੀ ਅਵਾਜ਼ ਨਾਲ ਕਹਿਣ ਦੀ ਖੁਲ੍ਹ ਹੋਵੇਗੀ। ਕੋਈ ਵੀ ਵਿਅਕਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰੇਗਾ
*ਸਮਾਜਿਕ ਤਬਦੀਲੀ ਦੀ ਇਹ ਇਤਿਹਾਸਕ ਸ਼ੁਰੂਆਤ ਹੈ
ਵਾਸ਼ਿੰਗਟਨ ਡੀ. ਸੀ. (ਗਿੱਲ) – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਜਿੱਥੇ ਇਤਿਹਾਸਕ ਫੈਸਲਾ ਲਿਆ ਗਿਆ, ਉੱਥੇ ਉਨ੍ਹਾਂ ਅਗਜ਼ੈਕਟਿਵ ਹੁਕਮ ਤੇ ਦਸਤਖਤ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ  ਹੈ। ਉਨ੍ਹਾਂ ਧਾਰਮਿਕ ਅਜ਼ਾਦੀ ਅਤੇ ਸੁਤੰਤਰ ਬੋਲਣ ਦੇ ਨਾਲ ਨਾਲ ਵਧੀਆ ਰਾਜਨੀਤਿਕ ਬੋਲਬਾਣੀ ਧਾਰਮਿਕ ਸਥਾਨਾਂ ਤੇ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿੱਥੇ ਕਿ ਪਹਿਲਾਂ ਆਈ. ਆਰ. ਐੱਸ. ਧਾਰਮਿਕ ਸਥਾਨਾਂ ਦਾ ਨਾਨ-ਪ੍ਰਾਫਿਟ ਦਰਜਾ ਰੱਦ ਕਰ ਦੇਂਦੀ ਸੀ। ਇਸ ਅਖਤਿਆਰ ਬਾਰੇ ਉਨ੍ਹਾਂ ਨੂੰ ਨਰਮ ਰਹਿਣ ਦੀ ਹਦਾਇਤ ਕੀਤੀ ਹੈ।
> ਭਾਵੇਂ ਉਪਰੋਕਤ ਤਬਦੀਲੀ ਸਮੇਂ ਉੱਪ ਰਾਸ਼ਟਰਪਤੀ ਪੈਨਸ ਨੇ ਥੋੜੇ ਜਿਹੇ ਸ਼ਬਦਾਂ ਵਿੱਚ ਜਾਣਕਾਰੀ ਦਿੱਤੀ, ਪਰ ਡੋਨਲਡ ਟਰੰਪ ਵਲੋਂ ਇਬਰਾਹੀਮ ਲਿੰਕਨ ਮਰਹੂਮ ਰਾਸ਼ਟਰਪਤੀ ਦਾ ਜ਼ਿਕਰ ਕਰਦੇ ਕਿਹਾ ਕਿ ਉਨ੍ਹਾਂ ਵਲੋਂ ਬਣਾਏ ਕਨੂੰਨ ਵਿੱਚ ਹੋਰ ਤਬਦੀਲੀ ਕਰਕੇ ਇਸ ਨੂੰ ਸਰਲ ਕੀਤਾ ਗਿਆ ਹੈ। ਉਨ੍ਹਾਂ ਮਰਹੂਮ ਰਾਸ਼ਟਰਪਤੀ ਜੈਫਰਮਨ ਦਾ ਵੀ ਜ਼ਿਕਰ ਕੀਤਾ ਜਿਨਾ ਇਸ ਦਿਨ ਨੂੰ ਪ੍ਰਾਥਨਾ ਦਿਵਸ ਵਜੋਂ ਸ਼ੁਰੂ ਕੀਤਾ ਸੀ। ਉਹ ਕਹਿੰਦੇ ਸਨ ਕਿ ਡਰ ਨਾਲ ਨਾ ਬੋਲੋ ਆਪਣਾ ਪ੍ਰਗਟਾਵਾ ਖੁਲ੍ਹਕੇ ਕਰੋ। ਪਰ ਹਰ ਵਿਅਕਤੀ ਧਾਰਮਿਕ ਥਾਂ ਤੇ ਦਿਲ ਤੋਂ ਬੋਲਦਾ ਹੈ ਜੋ ਸੱਚ ਦਾ ਪਹਿਰੇਦਾਰ ਹੁੰਦਾ ਹੈ। ਜੋ ਬੋਲਿਆ ਜਾਂਦਾ ਹੈ ਉਹ ਸਮਾਜਿਕ ਜ਼ਿੰਦਗੀ ਨੂੰ ਤਬਦੀਲੀ ਕਰਨ ਦਾ ਸੋਮਾ ਅਤੇ ਰਾਹ ਹੁੰਦਾ ਹੈ। ਜੋ ਸਮਾਜਿਕਤਾ ਨੂੰ ਬੜਾਵਾ ਦਿੰਦਾ ਹੈ। ਕਿਸੇ ਵੀ ਰਾਜਨੀਤਿਕ ਨੂੰ ਧਾਰਮਿਕ ਸਥਾਨ ਤੋਂ ਕੁਝ ਕਹਿਣ ਤੋਂ ਰੋਕਿਆ ਨਹੀਂ ਜਾਵੇਗਾ। ਪਰ ਉਸ ਦੇ ਕਹੇ ਸ਼ਬਦ ਸਮਾਜ ਲਈ ਸਰੋਤ ਅਤੇ ਵਧੀਆ ਹੋਣੇ ਚਾਹੀਦੇ ਹਨ।
> ਡੋਨਲਡ ਟਰੰਪ ਨੇ ਕਿਹਾ ਕਿ ਪੰਜਾਹ ਧਾਰਮਿਕ ਸਥਾਨ ਨੂੰ ਉਲੰਘਣਾ ਦੇ ਦੋਸ਼ ਵਿੱਚ ਕੋਰਟ ਵਿੱਚ ਹੁਣ ਤੱਕ ਘੜੀਸਿਆ ਗਿਆ ਹੈ ਜਦਕਿ ਹੁਣ ਅਜਿਹਾ ਨਹੀਂ ਹੋਵੇਗਾ। ਪਰ ਹਰੇਕ ਨੂੰ ਕਾਨੂੰਨ ਵਿੱਚ ਰਹਿ ਕੇ ਹੀ ਸਭ ਕੁਝ ਕਰਨਾ ਪਏਗਾ ਜੋ ਸਮੂਹ ਦੇ ਅਨੁਸਾਰ ਹੋਵੇਗਾ। ਅਮਰੀਕਾ ਸਿਰਫ ਵਿਸ਼ਵਾਸ ਦਾ ਮੁਥਾਜ ਨਹੀਂ ਹੈ ਸਗੋਂ ਸਹਿਣਸ਼ੀਲਤਾ ਦਾ ਪਹਿਰੇਦਾਰ ਵੀ ਹੈ। ਅਸੀਂ ਪ੍ਰਮਾਤਮਾ ਅੱਗੇ ਪ੍ਰਾਥਨਾ ਕਰਦੇ ਹਾਂ । ਕਿਉਂਕਿ ਉਸਨੇ ਸਾਨੂੰ ਬਣਾਇਆ ਹੈ। ਸੁਤੰਤਰਤਾ ਪ੍ਰਮਾਤਮਾ ਵਲੋਂ ਦਿੱਤਾ ਤੋਹਫਾ ਹੈ ਨਾ ਕਿ ਗੌਰਮਿੰਟ ਵਲੋਂ ਦਿੱਤੀ ਸ਼ਕਤੀ ਹੈ।ਧਾਰਮਿਕ ਚੌਧਰੀ ਸਾਫ ਸੁਥਰੇ ਮਾਹੌਲ ਦੀ ਸਿਰਜਣਾ ਕਰਨ ਅਤੇ ਵੱਧ ਤੋਂ ਵੱਧ ਵਿਸ਼ਵਾਸੀ ਪੈਦਾ ਕਰਨ। ਆਈ. ਆਰ. ਐੱਸ  ਕਿਸੇ ਵੀ ਧਾਰਮਿਕ ਸਥਾਨ ਨਾਲ ਧੱਕਾ ਹੁਣ ਨਹੀ ਕਰਨਗੇ। ਧਾਰਮਿਕ ਲੀਡਰ ਸਮਾਜਿਕ ਜ਼ਿੰਦਗੀ ਨੂੰ ਮਜ਼ਬੂਤ ਕਰਨ ਅਤੇ ਵਧੀਆ ਮਾਹੌਲ ਦੀ ਸਿਰਜਣਾ ਕਰਨ।
> ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਰਾਸ਼ਟਰੀ ਡਾਇਵਰਸਿਟੀ ਗਰੁੱਪ ਲੀਡਰਾਂ ਨੇ ਕਿਹਾ ਕਿ ਡੋਨਲਡ  ਟਰੰਪ ਰਾਸ਼ਟਰਪਤੀ ਨੇ ਧਾਰਮਿਕ ਅਜ਼ਾਦੀ ਅਤੇ ਸੁਤੰਤਰ ਭਾਸ਼ਣ ਸਬੰਧੀ ਅਗਜ਼ੈਕਟਿਵ ਹੁਕਮ ਜਾਰੀ ਕਰਕੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਹੈ ਜੋ ਰਾਸ਼ਟਰੀ ਪ੍ਰਾਥਨਾ ਦਿਵਸ ਵਜੋਂ ਇਹ ਦਿਨ ਸਦਾ ਯਾਦ ਕੀਤਾ ਤੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੇ ਦਸਤਖਤਾਂ ਸਮੇਂ ਉਨ੍ਹਾਂ ਦੀ ਹਾਜ਼ਰੀ ਨਾਲ ਸਿੱਖਾਂ ਅਤੇ ਮੁਸਲਿਮ ਕਮਿਊਨਿਟੀ ਦਾ ਸਿਰ ਉੱਚਾ ਹੋਇਆ ਹੈ। ਉੱਥੇ ਦੂਸਰੇ ਧਰਮਾਂ ਨੂੰ ਵੀ ਰਾਹਤ ਮਿਲੀ ਹੈ । ਅਮਰੀਕਨਾਂ ਵਿੱਚ ਇਸ ਫੈਸਲੇ ਨਾਲ ਖੁਸ਼ੀ ਦੀ ਲਹਿਰ ਹੈ।

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter