ਫੇਅਰਫੈਕਸ-(ਗਿੱਲ) - ਵਰਜੀਨੀਆ ਵਿਖੇ ਸਿੱਖਾਂ ਦੀ ਇਕੱਤਰਤਾ ਵਿੱਚ ਸਿੱਖਜ ਫਾਰ ਲਿਬਰਟੀ ਦਾ ਗਠਨ ਕੀਤਾ ਗਿਆ। ਮੀਟਿੰਗ ਵਿਚ ਲਗਭਤ 70 ਵਿਅਕਤੀਆਂ ਨੇ ਹਿੱਸਾ ਲਿਆ, ਮੀਟਿੰਗ ਦੀ ਸ਼ੁਰੂਆਤ ਦਵਿੰਦਰ ਸਿੰਘ ਵਲੋਂ ਕੀਤੀ ਗਈ। ਸਭ ਤੋਂ ਪਹਿਲਾਂ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵੇ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਹਨਾਂ ਦੀ ਸ਼ਹਾਦਤ ਦੇ ਕਾਰਨਾਂ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਨੂੰ ਸ਼ਹੀਦ ਕਰਵਾਉਣ ਵਾਲੇ ਅਨਸਰਾਂ ਦਾ ਪਰਦਾਫਾਸ਼ ਕਰਦਿਆਂ ਉਹਨਾਂ ਦੀ ਸ਼ਹਾਦਤ ਤੋਂ ਸੇਧ ਲੈਂਦਿਆਂ ਇਸ ਸੰਸਥਾ ਦੀ ਸਥਾਪਨਾ ਕੀਤੀ ਗਈ। ਡਾਕਟਰ ਮਾਨ ਵਲੋਂ ਅਮਰੀਕਾ ਦੇ ਰਾਜ ਨੂੰ ਚਲਾਉਣ ਵਾਲੇ ਸਿਸਟਮ ਬਾਰੇ ਚਾਨਣਾ ਪਾਇਆ ਗਿਆ ਅਤੇ ਅਮਰੀਕਾ ਦੇ ਸੰਵਿਧਾਨ ਨੂੰ ਲਿਖਣ ਵਾਲਿਆਂ ਦੀ ਦੂਰ ਅੰਦੇਸ਼ੀ ਬਾਰੇ ਦੱਸਿਆ। ਉੱਘੇ ਜਰਨਲਿਸਟ ਨੀਲ ਮਨਰੋ ਨੇ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਸਿੱਖਾਂ ਨੂੰ ਆਪਣੀ ਪਹਿਚਾਣ ਬਣਾਉਣ ਦੇ ਤਰੀਕਿਆਂ ਬਾਰੇ ਦੱਸਿਆ। ਨੀਲ ਨੇ ਸਿੱਖਾਂ ਨੂੰ ਲੋਕਲ ਅਤੇ ਨੈਸ਼ਨਲ ਇਲੈਕਸ਼ਨਾਂ ਵਿੱਚ ਹਿੱਸਾ ਪਾਉਣ 'ਤੇ ਜ਼ੋਰ ਦਿੱਤਾ ਗਿਆ। ਸਿੱਖਾਂ ਦੀ ਵੱਖਰੀ ਪਹਿਚਾਣ ਬਾਰੇ ਦੱਸਣ 'ਤੇ ਬਹੁਤ ਜ਼ੋਰ ਦਿੱਤਾ। ਡਾਕਟਰ ਮਾਨ ਅਤੇ ਨੀਲ ਮਨਰੋ ਵਲੋਂ ਸੰਗਤਾਂ ਦੇ ਸਵਾਲਾਂ ਦੇ ਜੁਆਬ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤੇ ਗਏ।
ਮੀਟਿੰਗ ਵਿੱਚ ਸ. ਸੁਰਿੰਦਰ ਸਿੰਘ ਹੰਸਰਾ, ਡਾ. ਮਿਨਹਾਸ ਅਤੇ ਗੁਲਜਾਰ ਸਿੰਘ, ਮਹਿਤਾਬ ਸਿੰਘ ਕਾਹਲੋਂ ਮੈਂਬਰ ਪਲੈਨਿੰਗ ਕਮਿਸ਼ਨ ਮਨਾਸਸ ਪਹੁੰਚੇ। ਬਾਜਵਾ ਟਰਾਂਸਪੋਰਟ ਦੇ ਮਾਲਕ ਸ. ਕਮਲਜੀਤ ਸਿੰਘ ਬਾਜਵਾ ਨੇ ਪੂਰਾ ਸਮਰਥਨ ਕਰਨ ਦਾ ਭਰੋਸਾ ਦਿੱਤਾ। ਸਿੱਖ ਸੈਂਟਰ ਆਫ ਵਰਜੀਨੀਆ ਦੇ ਪ੍ਰਧਾਨ ਗੁਰਸ਼ਰਨ ਸਿੰਘ ਸਿੱਧੂ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਖਾਲਸਾ ਪ੍ਰੋਫੈਸ਼ਨਲ ਦੇ ਮਾਲਕ ਰਣਜੀਤ ਸਿੰਘ ਮੀਟਿੰਗ ਵਿੱਚ ਪਹੁੰਚੇ ਅਤੇ ਆਪਣੇ ਵਿਚਾਰ ਦੱਸੇ। ਸਿੱਖ ਯੂਥ ਵਲੋਂ ਅਮੋਲਕ ਕਾਹਲੋਂ, ਹਰਕੀਰਤ ਕਾਹਲੋਂ, ਹਰੀ ਸਿੰਘ ਮਾਨ, ਸਵਰਾਜ ਬਦੇਸ਼ਾ ਅਤੇ ਕਿਰਨਦੀਪ ਕੌਰ ਨੇ ਆਪਣੀ ਹਾਜ਼ਰੀ ਲਵਾਈ। ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਤੋਂ ਸਤਪਾਲ ਸਿੰਘ ਕੰਗ ਅਤੇ ਹਰਮਿੰਦਰ ਜੱਸਲ ਨੇ ਸ਼ਿਰਕਤ ਕੀਤੀ। ਬੰਬੇ ਕੈਫੇ ਦੀ ਮਾਲਕਣ ਗਗਨ ਬਾਜਵਾ ਨੇ ਆਪਣੀ ਹਾਜ਼ਰੀ ਲਵਾਈ। ਮਨਾਸਸ ਗੁਰੂਘਰ ਵਲੋਂ ਰੁਪਿੰਦਰ ਚਾਹਲ ਅਤੇ ਇੰਦਰਜੀਤ ਸਿੰਘ ਰਾਣਾ ਉਚੇਚੇ ਤੌਰ 'ਤੇ ਪਹੁੰਚੇ। ਸਿੱਖ ਸੈਂਟਰ ਵਰਜੀਨੀਆਂ ਦੀ ਸਕੱਤਰ ਪਰਮਜੀਤ ਢਿੱਲੋਂ ਅਤੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਰੱਖੇ। ਗੁਰੂ ਨਾਨਕ ਇੰਜੀਨੀਅਰ ਕਾਲਜ ਗਿੱਲ ਲੁਧਿਆਣਾ ਦੇ ਵਿਦਿਆਰਥੀ 'ਤੇ ਸੰਸਥਾ ਵਲੋਂ ਇੰਦਰਬੀਰ ਸਮਰਾ, ਅਮਨਪ੍ਰੀਤ, ਜਗਮੀਤ ਗਿੱਲ ਅਤੇ ਸਰਬਜੀਤ ਸਿੱਧੂ ਨੇ ਹਾਜ਼ਰੀ ਲਵਾਈ। ਸਰਤਾਜ ਸਿੰਘ ਰੰਧਾਵਾ ਪਰਿਵਾਰ ਸਮੇਤ ਪਹੁੰਚੇ। ਹਰਿਮੰਦਰ ਸਾਹਿਬ ਅਕੈਡਮੀ ਵਲੋਂ ਭਾਈ ਸਵਿੰਦਰ ਸਿੰਘ ਪਹੁੰਚੇ।
ਸਾਰੇ ਸਰੋਤਿਆਂ ਵਲੋਂ ਅਗਲੀ ਮੀਟਿੰਗ ਜਲਦੀ ਕਰਨ ਉੱਪਰ ਜ਼ੋਰ ਦਿੱਤਾ। ਡਾਕਟਰ ਰਾਜਵਿੰਦਰ ਕੌਰ ਵਲੋਂ ਇਸ ਸੰਸਥਾ ਨੂੰ ਸਾਰੇ ਅਮੈਰਿਕਾ ਵਿੱਚ ਵਧਾਉਣ ਦਾ ਸੁਝਾਓ ਦਿੱਤਾ ਕੁਝ ਮਿਲਾਕੇ ਇਹ ਪਹਿਲੀ ਵਾਰ ਸੀ ਕਿ ਹਰ ਵਰਗ, ਉਮਰ ਦੇ ਸਿੱਖਾਂ ਨੇ ਇਕੱਠੇ ਹੋ ਕੇ ਇਸ ਕਾਰਜ ਨੂੰ ਚਲਾਉਣ ਦਾ ਵਾਅਦਾ ਕੀਤਾ।