ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) – ਅਮਰੀਕਾ ਦਾ ਅਜ਼ਾਦੀ ਦਿਵਸ ਚਾਰ ਜੁਲਾਈ ਨੂੰ ਪੂਰੇ ਸੰਸਾਰ ਵਿੱਚ ਪਰੇਡ ਵਜੋਂ ਮਨਾਇਆ ਜਾਂਦਾ ਹੈ। ਪਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਖੇ ਇਸ ਦਿਨ ਅਮਰੀਕਾ ਦੀ ਅਜ਼ਾਦੀ ਦੀ ਸੰਸਾਰਕ ਪਰੇਡ ਕੱਢੀ ਜਾਂਦੀ ਹੈ। ਜਿਸ ਵਿੱਚ ਪੂਰੇ ਅਮਰੀਕਾ ਦੇ ਲੋਕ ਕੁਝ ਦਿਨ ਪਹਿਲਾਂ ਹੀ ਵਾਸ਼ਿੰਗਟਨ ਡੀ. ਸੀ. ਡੇਰੇ ਲਗਾ ਲੈਂਦੇ ਹਨ ਤਾਂ ਜੋ ਅਮਰੀਕਾ ਦੀ ਅਜ਼ਾਦੀ ਦਿਵਸ ਦੀ ਪਰੇਡ ਦਾ ਅਨੰਦ ਮਾਣ ਸਕਣ।
ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਸਿੱਖਸ ਆਫ ਅਮਰੀਕਾ ਸੰਸਥਾ ਸਿੱਖਾ ਦੀ ਪਹਿਚਾਣ ਨੂੰ ਪ੍ਰਫੁੱਲਤ ਕਰਨ ਲਈ ਇਸ ਪਰੇਡ ਵਿੱਚ ਸਿੱਖਾਂ ਦੀ ਸ਼ਮੂਲੀਅਤ ਦਸਤਾਰ ਨਾਲ ਯਕੀਨੀ ਬਣਾਈਕੀ ਗਈ ਹੈ।ਜੋ ਪੂਰੇ ਸੰਸਾਰ ਵਿੱਚ ਕਾਬਲੇ ਤਾਰੀਫ਼ ਮੰਨੀ ਜਾ ਰਹੀ ਹੈ। ਇਸ ਸਾਲ ਇਸ ਪਰੇਡ ਦੀ ਨਫਰੀ ਵਿੱਚ ਇਜ਼ਾਫਾ ਕੀਤਾ ਗਿਆ ਹੈ। ਸੋ ਤਿੰਨ ਸੌ ਸਿੱਖਾਂ ਦਾ ਗਰੁੱਪ ਫਲੋਟ ਸਮੇਤ ਇਸ ਵਿੱਚ ਸ਼ਾਮਲ ਹੋਵੇਗਾ। ਜਿਸ ਦੀ ਜਾਣਕਾਰੀ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਦਿੱਤੀ। ਜਿੱਥੇ ਉਨ੍ਹਾਂ ਪਿਛਲੀ ਪਰੇਡ ਵਿੱਚ ਆਈਆਂ ਖਾਮੀਆਂ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਉੱਥੇ ਇਸ ਸਾਲ ਦੀ ਪਰੇਡ ਨੂੰ ਹੋਰ ਅਨੁਸਾਸ਼ਨ ਭਰਪੂਰ ਅਤੇ ਖੂਬਸੂਰਤ ਬਣਾਉਣ ਤੇ ਜੋਰ ਦਿੱਤਾ ਗਿਆ। ਕੰਵਲਜੀਤ ਸਿੰਘ ਸੋਨੀ ਵਲੋਂ ਇਸ ਦੇ ਬਜਟ ਅਤੇ ਸੁਵਿਧਾਵਾਂ ਦੇਣ ਸਬੰਧੀ ਜਾਣਕਾਰੀ ਦਿੱਤੀ, ਉਪਰੰਤ ਆਏ ਬੋਰਡ ਆਫ ਡਾਇਰੈਕਟਰਾਂ ਦੇ ਸੁਝਾਵਾਂ ਨੂੰ ਲਿਆ ਗਿਆ ਤਾਂ ਜੋ ਇਹ ਪਰੇਡ ਸਿੱਖਾਂ ਦੀ ਵੱਖਰੀ ਛਾਪ ਅਮਰੀਕਨਾਂ ਤੇ ਛੱਡ ਜਾਵੇ।
ਹਰੇਕ ਸੁਝਾਅ ਨੂੰ ਕਲਮਬੰਧ ਕਰਨ ਉਪਰੰਤ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਜਿਸ ਵਿੱਚ ਫਲੋਟ ਕਮੇਟੀਆਂ ਵਿੱਚ ਸੁਰਿੰਦਰ ਸਿੰਘ ਇੰਜੀਨੀਅਰ, ਸਰਬਜੀਤ ਸਿੰਘ ਬਖ਼ਸ਼ੀ ਅਤੇ ਬਖਸ਼ੀਸ਼ ਸਿੰਘ ਨੂੰ ਨਿਯੁਕਤ ਕੀਤਾ ਗਿਆ। ਮਟੀਰੀਅਲ ਕਮੇਟੀ ਵਿੱਚ ਕੰਵਲਜੀਤ ਸਿੰਘ ਸੋਨੀ, ਸੁਰਿੰਦਰ ਰਹੇਜਾ ਅਤੇ ਮੰਨਪ੍ਰੀਤ ਸਿੰਘ ਸ਼ਾਮਲ ਕੀਤੇ। ਅਨੁਸਾਸ਼ਨ ਕਮੇਟੀ ਵਿੱਚ ਚਤਰ ਸਿੰਘ, ਦਲਬੀਰ ਸਿੰਘ ਅਤੇ ਬਲਜਿੰਦਰ ਸਿੰਘ ਸ਼ੰਮੀ ਅੰਕਿਤ ਕੀਤੇ। ਰਿਫਰੈੱਸ਼ਮੈਂਟ ਕਮੇਟੀ ਵਿੱਚ ਡਾ. ਦਰਸ਼ਨ ਸਿੰਘ ਸਲੂਜਾ, ਪ੍ਰਭਜੋਤ ਸਿੰਘ ਕੋਹਲੀ ਅਤੇ ਗੁਰਬਖਸ਼ ਸਿੰਘ ਢਿਲੋ ਨੂੰ ਸੇਵਾ ਦਿੱਤੀ ਗਈ। ਮੀਡੀਆ ਵਿੱਚ ਜੱਸ ਪੰਜਾਬੀ, ਸ਼ੇਰੇ ਪੰਜਾਬ ਅਤੇ ਟੀ. ਵੀ. ਏਸ਼ੀਆ ਨੂੰ ਬੁਲਾਇਆ ਗਿਆ। ਜਿਸ ਦੀ ਸਾਰੀ ਜ਼ਿੰਮੇਵਾਰੀ ਡਾ. ਸੁਰਿੰਦਰ ਸਿੰਘ ਗਿੱਲ ਅਤੇ ਕੁਲਵਿੰਦਰ ਸਿੰਘ ਫਲੋਰਾ ਨੂੰ ਦਿੱਤੀ ਗਈ।
ਅੰਤ ਵਿੱਚ ਪੂਰੇ ਬਜਟ ਬਾਰੇ ਵਿਚਾਰਾਂ ਕੀਤੀਆਂ ਗਈਆਂ ਅਤੇ ਮੌਕੇ ਤੇ ਹੀ ਵੀਹ ਹਜ਼ਾਰ ਡਾਲਰ ਇਕੱਠਾ ਕਰ ਲਿਆ ਗਿਆ। ਜਿੱਥੇ ਇਸ ਪਰੇਡ ਦਾ ਉਤਸ਼ਾਹ ਵੇਖਣ ਨੂੰ ਮਿਲਿਆ, ਉੱਥੇ ਇਸ ਸਾਲ ਹਰੇਕ ਗੁਰੂਘਰ ਨੂੰ ਇੱਕ ਇੱਕ ਬੱਸ ਮੁਹੱਈਆ ਕਰਨ ਦਾ ਫੈਸਲਾ ਲਿਆ ਗਿਆ ਅਤੇ ਹਰੇਕ ਗੁਰੂਘਰ ਤੋਂ ਪੰਜਾਹ-ਪੰਜਾਹ ਦਾ ਜਥਾ ਪਹਿਲ ਦੇ ਅਧਾਰ ਤੇ ਬੁੱਕ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਜਿਸ ਵਿੱਚ ਬਾਲਟੀਮੋਰ ਤੋਂ ਮਨਜੀਤ ਸਿੰਘ ਕੈਰੋਂ, ਜੀ. ਐੱਨ. ਐੱਫ. ਏ. ਤੋਂ ਪ੍ਰਭਜੋਤ ਸਿੰਘ ਕੋਹਲੀ, ਮਨਾਸਿਸ ਤੋਂ ਦਵਿੰਦਰ ਸਿੰਘ, ਵਰਜੀਨੀਆ ਤੋਂ ਰਹੇਜਾ ਸੁਰਿੰਦਰ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਗੁਰੂ ਘਰ ਤੋਂ ਚੱਤਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ। ਇਸ ਸਾਲ ਇਹ ਪਰੇਡ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਿੱਖਾਂ ਦੀ ਪਹਿਚਾਣ ਦੇ ਨਾਲ ਨਾਲ ਸਿੱਖ ਇਕ ਵੱਖਰੀ ਕੋਮ ਹੈ। ਜਿਸ ਨੂੰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿਘ ਜੀ ਨੇ ਸਾਜਿਅਾ ਹੈ । ਪੂਰੇ ਸੰਸਾਰ ਨੂ ਸੰਦੇਸ਼ ਦੇਣ ਵਿਚ ਪਰੇ੍ਨਾ ਦੇਣ ਵਜੋਂ ਉੱਭਰੇਗੀ। ਿੲਸੇ ਸੰਕਲਪ ਨੰੂ ਲੈ ਕੇ ਸਿਖਸ ਅਾਫ ਅਮਰੀਕਾ ਸੰਸਥਾ ਵਿਚਰ ਰਹੀ ਹੈ। ਜਿਸਦੇ ਯੂਨਿਟ ਬਾਕੀ ਸਟੇਟਾ ਵਿਚ ਬਣਾੳੁਣ ਦੀ ਤਜਵੀਜ ਨੰੂ ਵੀ ਅੰਤਿਮ ਰੂਪ ਦੇਣ ਦਾ ਵੀ ਫੈਸਲਾ ਕੀਤਾ ਗਿਅਾ। ਅਾਸ ਹੈ ਕਿ ਅਗਲੇ ਸਾਲ ਿੲਹ ਸੰਸਥਾ ,ਹੋਰਨਾ ਸਟੇਟਾ ਵਿਚ ਵੀ ,ਅਜਾਦੀ ਦਿਵਸ ਤੇ ਅਾਪਣੇ ਫਲੋਟ ਨਾਲ ,ਸ਼ਮੂਲੀਅਤ ਯਕੀਨੀ ਬਣਾਵੇਗੀ। ਹਾਲ ਦੀ ਘੜੀ ਵਸ਼ਿਗਟਨ ਡੀ ਸੀ ਦੀ ਅਜਾਦੀ ਦਿਵਸ ਪਰੇਡ ,ਦੀਅਾ ਤਿਅਾਰੀਅਾ ਦੀ ਸ਼ੁਰੂਆਤ ਪ੍ਰਭਾਵੀ ਤੇ ਯਕੀਨੀ, ਿੲਹ ਮੀਟਿੰਗ ਹਰੇਕ ਹਾਜ਼ਰੀਨ ,ਦੇ ਮੰਨ ਨੂੰ ਟੰਬਦੀ ਨਜ਼ਰ ਆਈ ਹੈ। ਜੋ ਇਸ ਪਰੇਡ ਨੂੰ ਕਾਮਯਾਬ ਕਰਨ ਵਿੱਚ ਅਥਾਹ ਯੋਗਦਾਨ ਪਾ ਗਈ ਹੈ। ਹਾਜ਼ਰੀਨ ਧੰਨਵਾਦ ਦੇ ਪਾਤਰ ਹਨ।