ਵਾਸ਼ਿੰਗਟਨ ਡੀ. ਸੀ. (ਗਿੱਲ) – ਰਾਈਜਿੰਗ ਸਟਾਰ ਪ੍ਰੋਗਰਾਮ ਦੇ ਆਖਰੀ ਸਮੇਂ ਜੱਜਾਂ ਵਲੋਂ ਕੀਤੀ ਧੱਕੇਸ਼ਾਹੀ ਅਤੇ ਰਿਆਇਤ ਨੇ ਲੋਕਾਂ ਦੀਆਂ ਵੋਟਾਂ ਤੇ ਪ੍ਰਸ਼ਨ ਚਿੰਨ ਲਾ ਦਿੱਤਾ ਕਿ ਜੱਜਾਂ ਦੀ ਪਸੰਦੀਦਾ ਹੀ ਸਿੰਗਰ ਅੱਗੇ ਜਾ ਸਕਦਾ ਹੈ। ਪ੍ਰਵਾਸੀਆਂ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਜਦੋਂ ਵਿਕਰਮ ਨੂੰ ਚੌਥੀ ਅਤੇ ਟਿਕਟ ਫਿਨੈਲੇ ਵੇਲੇ ਵੀ ਜਨਤਾ ਦੀਆਂ ਵੋਟਾਂ ਨੂੰ ਅੱਖੋਂ ਪਰੋਖੇ ਕੀਤਾ। ਇਸ ਨਾਲ ਇਸ ਸ਼ੋਅ ਦੇ ਭਵਿੱਖ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ ਕਿ ਜੱਜਾਂ ਨੂੰ ਆਪਣੇ ਵੋਟ ਰਿਜ਼ਰਵ ਨਹੀਂ ਰੱਖਣੇ ਚਾਹੀਦੇ ਸਗੋਂ ਜਨਤਾ ਦੇ ਨਾਲ ਹੀ ਵੋਟਾਂ ਦੇਣੀਆਂ ਚਾਹੀਦੀਆਂ ਹਨ।
ਵਰਣਨਯੋਗ ਹੈ ਕਿ ਜੱਜਾਂ ਵਲੋਂ ਵੋਟਾਂ ਰਿਜ਼ਰਵ ਰੱਖ ਕੇ ਆਪਣੇ ਚੇਤੇ ਸਟਾਰ ਨੂੰ ਰਿਆਤ ਦੇ ਕੇ ਮਨ ਚਾਹੀ ਪੁਜ਼ੀਸ਼ਨ ਦੇਣ ਦਾ ਮਨਸੂਬਾ ਸਾਹਮਣੇ ਆਇਆ ਹੈ ਜੋ ਪਬਲਿਕ ਦੀਆਂ ਵੋਟਾਂ ਨਾਲ ਖਿਲਵਾੜ ਹੈ। ਇਸ ਤਰ੍ਹਾਂ ਸੰਗੀਤ ਦੇ ਪੁਜਾਰੀਆਂ ਨਾਲ ਖਿਲਵਾੜ ਹੈ ਅਤੇ ਭਾਵਨਾ ਦਾ ਘਾਣ ਹੈ ਜੋ ਮਨਾਲੀ ਤੇ ਸ਼ੇਖਰ ਦੇ ਫੈਸਲੇ ਵਿੱਚੋਂ ਵੇਖਣ ਨੂੰ ਮਿਲਿਆ ਹੈ। ਲੋਕਾਂ ਵੱਲੋਂ ਦਿਤੀਆ ਵੋਟਾਂ ਦਾ ਕੋਈ ਅਧਾਰ ਨਹੀਂ ਹੈ ਜਦੋਂ ਜੱਜਾਂ ਨੇ ਹੀ ਫੈਸਲਾ ਕਰਨਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੁਨਾਲੀ ਤੇ ਸ਼ੇਖਰ ਮਿਲੇ ਹੋਏ ਹਨ। ਉਹ ਦੋਵੇਂ ਨਜ਼ਰਾਂ ਮਿਲਾਕੇ ਹਰੇਕ ਨੂੰ ਨੰਬਰ ਦਿੰਦੇ ਸਨ ਜੋ ਸਾਫ਼ ਟੀ ਵੀ ਤੋਂ ਨਜ਼ਰ ਆਉਦਾ ਸੀ। ਜੋ ਫੈਸਲਾ ਲਿਆ ਹੈ ਉਸ ਨਾਲ ਕੋਈ ਸਹਿਮਤ ਨਹੀਂ ਹੈ। ਵਿਕਰਮ ਸਿੰਘ ਤੀਸਰੇ ਸਥਾਨ ਦਾ ਹੱਕਦਾਰ ਹੈ। ਜਿਸਨੇ ਪਬਲਿਕ ਵੋਟ ਬਹੁਗਿਣਤੀ ਵਿੱਚ ਜਿੱਤੇ ਸਨ।