24 Apr 2024

ਡੋਨਲਡ ਟਰੰਪ ਵਲੋਂ ਅਮਰੀਕਾ ਦੀ ਬਿਹਤਰੀ ਲਈ ਨਵੇਂ ਕਾਨੂੰਨਾਂ ਰਾਹੀਂ ਗੈਰ-ਕਾਨੂੰਨੀ ਦਾਖਲੇ ਤੇ ਰੋਕ

ਵਾਸ਼ਿੰਗਟਨ ਡੀ. ਸੀ. (ਗਿੱਲ) – ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਨਵੇਂ ਕਾਨੂੰਨ ਤੇ ਹਸਤਾਖਰ ਕੀਤੇ ਹਨ। ਇਸ ਕਾਨੂੰਨ ਮੁਤਾਬਕ ਬਿਨਾ ਵੀਜ਼ਾ ਤੋਂ ਅਮਰੀਕਾ ਵਿੱਚ ਕੋਈ ਵੀ ਵਿਅਕਤੀ ਦਾਖਲ ਨਹੀਂ ਹੋ ਸਕੇਗਾ। ਜੋ ਦੂਜੇ ਦੇਸ਼ਾਂ ਦੇ ਲੋਕ ਅਮਰੀਕਾ ਵਿੱਚ ਅੱਜ ਤੋਂ ਬਾਰਡਰ ਤੋਂ ਚੋਰੀ ਦਾਖਲ ਹੋਣਗੇ ਤਾਂ ਉਨ੍ਹਾਂ ਨੂੰ ਤੁਰੰਤ ਵਾਪਸ ਉਨ੍ਹਾਂ ਦੇ ਮੁਲਕ ਭੇਜ ਦਿੱਤਾ ਜਾਵੇਗਾ। ਜੋ ਪਹਿਲਾਂ ਉਨ੍ਹਾਂ ਨੂੰ ਪਕੜ ਕੇ ਜੇਲ੍ਹ ਵਿੱਚ ਸੁੱਟਿਆ ਜਾਂਦਾ ਸੀ ਅਤੇ ਉਹ ਜ਼ਮਾਨਤ ਭਰ ਕੇ ਕੋਈ ਵੀ ਜੇਲ੍ਹ ਤੋਂ ਰਿਹਾਅ ਹੋ ਸਕਦਾ ਸੀ। ਅੱਜ ਤੋਂ ਉਹ ਜ਼ਮਾਨਤ ਬੰਦ ਕਰ ਦਿੱਤੀ ਗਈ ਹੈ। ਜੇ ਕਿਸੇ ਕੋਲ ਪਾਸਪੋਰਟ ਨਹੀਂ ਹੈ ਤਾਂ ਉਸ ਨੂੰ ਅੱਠ ਮਹੀਨੇ ਜੇਲ੍ਹ ਵਿੱਚ ਰੱਖ ਕੇ ਉਸ ਦੇ ਦੇਸ਼ ਤੋਂ ਪਾਸਪੋਰਟ ਲੈ ਕੇ ਵਾਪਸ ਭੇਜਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਜੋ ਵਿਅਕਤੀ ਏਜੰਟਾਂ ਰਾਹੀਂ ਦੂਜੇ ਦੇਸ਼ਾਂ ਵਿੱਚ ਦਾਖਲ ਹੋ ਕੇ ਅਮਰੀਕਾ ਚੋਰੀ ਆਉਂਦੇ ਸਨ, ਉਹ ਇਹ ਖਤਰਾ ਮੁੱਲ ਨਾ ਲੈਣ। ਕਿਉਂਕਿ ਇਸ ਨਾਲ ਉਨ੍ਹਾਂ ਦੇ ਏਜੰਟਾਂ ਨੂੰ ਦਿੱਤੀ ਭਾਰੀ ਰਕਮ ਵੀ ਡੁੱਬ ਜਾਵੇਗੀ ਅਤੇ ਅਮਰੀਕਾ ਦਾਖਲ ਹੋਣ ਸਮੇਂ ਉਨਾ ਨੂੰ ਜੇਲ੍ਹ ਵਿੱਚ ਦੀ ਹਵਾ ਵੀ ਖਾਣੀ ਪਵੇਗੀ ਤੇ ਬਰੰਗ ਵਾਪਸ ਵੀ ਭੇਜਿਆ ਜਾਵੇਗਾ।
ਅਮਰੀਕਾ ਸਖਤੀ ਇਸ ਲਈ ਕਰ ਰਿਹਾ ਹੈ ਕਿ ਇੱਥੇ ਕਈ ਮਿਲੀਅਨ ਲੋਕੀਂ ਦਾਖਲ ਹੋ ਚੁੱਕੇ ਹਨ ਜਿਨ੍ਹਾਂ ਨੇ ਇੱਥੇ ਮਿਲਣ ਵਾਲੀ ਮਜ਼ਦੂਰੀ ਨੂੰ ਢਾਹ ਲਾਈ ਹੋਈ ਹੈ। ਟੈਕਸ ਚੋਰੀ ਕਰ ਰਹੇ ਹਨ। ਕੈਸ਼ ਤੇ ਘੱਟ ਪੈਸਿਆਂ ਤੇ ਕੰਮ ਕਰਕੇ ਅਮਰੀਕਨਾ ਦੀ ਰੋਜ਼ੀ ਨੂੰ ਢਾਹ ਲਾਈ ਹੋਈ ਹੈ। ਟਰੰਪ ਮੁਤਾਬਕ ਜੇ ਇਸੇ ਤਰ੍ਹਾਂ ਰਿਹਾ ਤਾਂ ਅਮਰੀਕਨ ਸੜਕਾਂ ਤੇ ਆ ਜਾਣਗੇ ਅਤੇ ਪ੍ਰਸਾਸ਼ਨ ਵਿਰੋਧ ਦਾ ਮੁਥਾਜ ਬਣ ਜਾਵੇਗਾ ।ਸੋ ਟਰੰਪ ਸਖਤੀ ਨਾਲ ਪੇਸ਼ ਆ ਰੇਹੇ ਹਨ ਅਤੇ ਅਮਰੀਕਨਾ ਦੀ ਬਿਹਤਰੀ ਲਈ ਨਿੱਤ ਨਵੇਂ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰ ਰਹੇ ਹਨ।
ਉਨ੍ਹਾਂ ਕਿਹਾ ਜੋ ਵਿਅਕਤੀ ਅਮਰੀਕਾ ਵਿੱਚ ਹਨ। ਟੈਕਸ ਨਹੀਂ ਦਿੰਦੇ ਉਹ ਟੈਕਸ ਦੇਣਾ ਸ਼ੁਰੂ ਕਰ ਦੇਣ ਅਤੇ ਆਪਣੀ ਐਂਟਰੀ ਨੂੰ ਲੀਗਲ ਕਰਨ ਲਈ ਹੀਲਾ ਕਰ ਲੈਣ। ਅਜਿਹਾ ਨਾ ਹੋਵੇ ਕਿ ਅਗਲੀ ਗਜ਼ ਉਨ੍ਹਾਂ ਤੇ ਡਿਗ ਪਵੇ। ਕਿਉਂਕਿ ਹਰੇਕ ਸਟੇਟ ਲਈ ਆਈ. ਸੀ. ਆਈ. ਟੀਮਾਂ ਬਣ ਚੁੱਕੀਆਂ ਹਨ ।ਜੋ ਬਗੈਰ ਪੇਪਰਾਂ ਵਾਲਿਆਂ ਦੀ ਭਾਲ ਵਿੱਚ ਉੱਤਰ ਰਹੀਆਂ ਹਨ। ਜਿਹੜੇ ਬਿਜ਼ਨਸਮੈਨਾਂ ਨੇ ਬਗੈਰ ਪੇਪਰਾਂ ਵਾਲਿਆਂ ਨੂੰ ਪਨਾਹ ਦਿੱਤੀ ਹੈ। ਉਨ੍ਹਾਂ ਨੂੰ ਭਾਰੀ ਜ਼ੁਰਮਾਨਾ ਅਤੇ ਬਿਜ਼ਨਸ ਨੂੰ ਤਾਲਾ ਲੱਗ ਸਕਦਾ ਹੈ। ਸੋ ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਕਾਨੂੰਨ ਵਿੱਚ ਰਹਿ ਕੇ ਵਿਚਰਨ ਨੂੰ ਤਰਜੀਹ ਦੇਣ ਜੋ ਸਮੇਂ ਦੀ ਲੋੜ ਹੈ। ਟਰੰਪ ਨੇ ਕਿਹਾ ਕਿ ਉਹ ਆਪਣੇ ਚਹੇਤਿਆਂ ਨੂੰ ਜਵਾਬਦੇਹ ਹਨ ਜੋ ਵਾਅਦੇ ਉਨਾ ਚੋਣਾਂ ਦੁਰਾਨ ਕੀਤੇ ਹਨ ਉਹ ਉਹੀ ਕੁਝ ਕਰ ਰਹੇ ਹਨ।

More in ਰਾਜਨੀਤੀ

* ਸ਼ਾਇਦ ਰਜ਼ਾ ਬਤੌਰ ਡਿਪਟੀ ਅੰਬੈਸਡਰ ਕਾਇਰਾ ਨਿਯੁਕਤ ਵਰਜੀਨੀਆ (ਵਿਸ਼ੇਸ਼ ਪ੍ਰਤੀਨਿਧ)...
* ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ...
Maryland (Surinder Gill) - These entities present an unacceptable level of cybersecurity risk to the state, Gov. Larry Hogan said Tuesday, and the products may be involved...
* ਸਿੱਖ ਕਮਿਊਨਿਟੀ ਤੋਂ ਡਾ. ਸੁਰਿੰਦਰ ਗਿੱਲ ਤੇ ਗੁਰਚਰਨ ਗੁਰੂ ਸਪੈਸ਼ਲ ਸੱਦੇ...
* ਸਿੱਖਸ ਆਫ ਯੂ. ਐੱਸ. ਏ. ਦੇ ਉਪਰਾਲੇ ਨਾਲ ਇਹ ਕਾਰਜ ਸਫਲ ਹੋਇਆ : ਗੁਰਚਰਨ ਸਿੰਘ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘਟਣ ਦੇ ਅਨੇਕਾਂ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਸਿੱਖਸ ਆਫ ਯੂ. ਐੱਸ. ਏ. ਕਮਿਊਨਿਟੀ ਸੰਸਥਾ ਹੈ। ਜਿਸ ਨੇ ਵੱਖ-ਵੱਖ...
 ਵਾਸ਼ਿੰਗਟਨ ਡੀ. ਸੀ. (ਗਿੱਲ) - 2016 ਵਿੱਚ ਚੀਫ ਨਿਯੁਕਤ ਕੀਤੇ ਗਏ, ਬਾਜਵਾ ਨੇ ਚੀਨ ਅਤੇ ਅਮਰੀਕਾ ਨਾਲ...
* ਏਜੰਸੀ ਨੈਚੁਰਲਾਈਜ਼ੇਸ਼ਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ ...
* ਇੰਮੀਗ੍ਰੇਸ਼ਨ ਜਾਗਰੂਕਤਾ ਹਫਤਾ ਮਨਾਉਣ ਦਾ ਕੀਤਾ ਫੈਸਲਾ ਮੈਰੀਲੈਂਡ (ਗਿੱਲ) - ਬਹੁਤਾਤ...
Home  |  About Us  |  Contact Us  |  
Follow Us:         web counter