28 Mar 2024

ਬਾਲਟੀਮੋਰ ਗੁਰੂਘਰ ਦੀ ਵਿਸਾਖੀ ਦਾ ਮੇਲਾ ਅਨੇਕਾਂ ਰੰਗ ਬਿਖੇਰ ਗਿਆ

ਮੈਰੀਲੈਂਡ (ਗਿੱਲ) – ਹਰ ਸਾਲ ਦੀ ਤਰ੍ਹਾਂ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸਾਖੀ ਦੇ ਖਾਲਸੇ ਤਿਉਹਾਰ ਨੂੰ ਧਾਰਮਿਕ, ਸੱਭਿਆਚਾਰਕ, ਵਿਰਾਸਤੀ ਅਤੇ ਖੁਸ਼ੀਆਂ ਦੇ ਰੰਗਾਂ ਵਜੋਂ ਮਨਾਇਆ। ਜਿੱਥੇ ਆਸਾ ਦੀ ਵਾਰ ਉਰਪੰਤ ਨਿਸ਼ਾਨ ਸਾਹਿਬ ਦੀ ਸੇਵਾ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਤੀ ਗਈ, ਉੱਥੇ ਕੀਰਤਨ ਕਰਦੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਾਲ ਧਾਰਮਿਕ ਰੰਗ ਬਿਖੇਰਦੀਆਂ ਨਜ਼ਰ ਆਈਆਂ। ਭਾਈ ਸੁਰਜੀਤ ਸਿੰਘ ਹੈੱਡ ਗ੍ਰੰਥੀ ਵਲੋਂ ਖਾਲਸੇ ਦੇ ਦਿਹਾੜੇ ਨੂੰ ਸਮਰਪਿਤ ਸ਼ਬਦ ਪੜ੍ਹਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਉਪਰੰਤ ਲਖਵਿੰਦਰ ਸਿੰਘ ਦੇ ਜਥੇ ਵਲੋਂ 'ਖਾਲਸਾ ਮੇਰੋ ਰੂਪ ਹੈ ਖਾਸ' ਅਤੇ 'ਸਤਿਗੁਰ ਆਗੇ ਸੀਸ ਭੇਟ ਦਿਊ, ਜੇ ਸਤਿਗੁਰ ਸਾਚੈ ਪਾਵੈ' ਸ਼ਬਦ ਕੀਰਤਨ ਰਾਹੀਂ ਖਾਲਸੇ ਦਿਹਾੜੇ ਦੀ ਯਾਦ ਦਿਵਾਈ। ਸੰਗਤਾਂ ਕੇਸਰੀ ਰੰਗਾਂ ਵਿੱਚ ਰੰਗੀਆਂ ਲਗਾਤਾਰ ਨਤਮਸਤਕ ਹੁੰਦੀਆਂ ਆਮ ਵੇਖੀਆਂ ਗਈਆਂ।

ਸਟੇਜ ਸਕੱਤਰ ਮਾਸਟਰ ਧਰਮਪਾਲ ਸਿੰਘ ਵਲੋਂ ਖਾਲਸਾ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਦੇ ਪ੍ਰੋਗਰਾਮ ਨੂੰ ਨਿਮੰਤ੍ਰਤ ਕਰਨ ਲਈ ਡਾ.ਸੁਰਿਦਰ ਸਿੰਘ  ਗਿੱਲ ਨੂੰ ਸੱਦਾ ਦਿੱਤਾ, ਜਿਨ੍ਹਾਂ ਨੇ ਪੂਰੇ ਸਾਲ ਦੀ ਕਾਰਗੁਜ਼ਾਰੀ ਨੂੰ ਸ਼ਬਦ ਕੀਰਤਨ, ਕਵਿਤਾਵਾਂ ਅਤੇ ਖਾਲਸੇ ਦੀ ਉਸਤਤਿ ਵਜੋਂ ਬੱਚਿਆਂ ਰਾਹੀਂ ਉਭਾਰਿਆ। ਸਭ ਤੋਂ ਪਹਿਲਾਂ ਜਸਕੀਰਤਨ ਕੌਰ ਅਤੇ ਮੇਹਰਵੀਨ ਸੂਰੀ ਦੇ ਜਥੇ ਨੇ ਭਾਈ ਬਲਜਿਦੰਰ ਸਿੰਘ ਜੀ ਦੀ ਅਗਵਾਈ ਵਿੱਚ 'ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ' ਸ਼ਬਦ ਰਾਹੀਂ ਨਿਹਾਲ ਕੀਤਾ। ਉਪਰੰਤ ਗੁਰ ਅਸੀਸ ਕੌਰ ਨੇ 'ਸੇਵਕ ਦੀ ਅਰਦਾਸ ਪਿਆਰੇ' ਸ਼ਬਦ ਨਾਲ ਆਪਣੀ ਹਾਜ਼ਰੀ ਲਗਵਾਈ। ਸੁਖਜਿੰਦਰ ਸਿੰਘ, ਅੰਸ਼ਪ੍ਰੀਤ, ਅਜੀਤ  ਸਿੰਘ, ਅਮਨਦੀਪ ਸਿੰਘ, ਲਿਵ ਕੌਰ, ਅਰਸ਼ਦੀਪ, ਹਰਲਿਵ ਕੌਰ, ਰਵਲੀਨ ਕੌਰ, ਹਰਮਨਪ੍ਰੀਤ, ਦੀਪ ਸੀਸ ਸਿੰਘ, ਗੁਨਦੀਪ ਕੌਰ, ਰਵਲੀਨ ਕੌਰ, ਗੁਰਕ੍ਰਿਪਾ ਕੌਰ ਅਤੇ ਗੁਰਨੂਰ ਨੇ ਆਪਣੀਆ ਧਾਰਮਿਕ ਰਚਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਢਾਡੀ ਭਾਈ ਅਵਤਾਰ ਸਿੰਘ ਹੀਰਾ ਨੇ  ਖਾਲਸੇ ਦੀਆਂ ਅਜਿਹੀਆਂ ਵਾਰਾਂ ਗਾਈਆਂ ਜਿਨ੍ਹਾਂ ਨੇ ਸੰਗਤਾਂ ਵਿੱਚ ਜੋਸ਼ ਭਰ ਦਿੱਤਾ ਅਤੇ ਇਤਿਹਾਸ ਦੇ ਪੰਨਿਆਂ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਰਚਿਆ ਜੋ ਕਾਬਲੇ ਤਾਰੀਫ ਸੀ। ਉਪਰੰਤ ਸਲਾਨਾ ਸੋਵੀਨਰ ਦਾ ਆਗਾਜ਼ ਪ੍ਰਬੰਧਕ ਕਮੇਟੀ ਦੀ ਪੂਰੀ ਟੀਮ ਨੇ ਭਾਈ ਸੁਰਜੀਤ ਸਿੰਘ ਹੈੱਡ ਗ੍ਰੰਥੀ ਦੀ ਅਗਵਾਈ ਵਿੱਚ ਰਿਲੀਜ਼ ਕੀਤਾ ਜਿਸ ਵਿੱਚ ਮਨਜੀਤ ਸਿੰਘ ਕੈਰੋਂ ਪ੍ਰਧਾਨ, ਸਰਬਜੀਤ ਸਿੰਘ ਢਿੱਲੋਂ ਚੇਅਰਮੈਨ ਮਾਸਟਰ ਧਰਮਪਾਲ ਸਿੰਘ ਜਰਨਲ ਸਕੱਤਰ, ਰਮਿੰਦਰਜੀਤ ਕੌਰ ਕੈਸ਼ੀਅਰ, ਗੁਰਪ੍ਰੀਤ ਪਾਲ ਸਿੰਘ ਸੰਨੀ ਉਪ ਪ੍ਰਧਾਨ ਅਤੇ ਦਲਵੀਰ ਸਿੰਘ ਸਾਬਕਾ ਪ੍ਰਬੰਧਕ ਦੀ ਸਮੁੱਚੀ ਟੀਮ ਨੇ ਸੋਵੀਨਰ ਨੂੰ ਸੰਗਤਾਂ ਦੇ ਰੂਬਰੂ ਕੀਤਾ।
ਜਿੱਥੇ ਇੱਕ ਪਾਸੇ ਦੀਵਾਨ ਰਾਹੀਂ ਧਾਰਮਿਕ ਰੰਗ ਬੰਨ੍ਹਿਆ ਗਿਆ, ਉੱਥੇ ਦੂਜੇ ਪਾਸੇ ਬੱਚਿਆਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਵੰਡ ਕੇ ਦੌੜਾਂ, ਦਸਤਾਰ, ਪੰਜਾਬੀ ਡਰੈੱਸ, ਰੱਸਾ ਕੱਸ਼ੀ ਅਤੇ ਮਿਊਜ਼ਿਕ ਚੇਅਰ ਦੇ ਮੁਕਾਬਲੇ, ਕਰਵਾਏ ਗਏ ਜੋ ਬਹੁਤ ਹੀ ਦਿਲਕਸ਼ ਸਾਬਤ ਹੋਏ। ਸੰਗਤਾਂ ਲਈ ਵੱਖ-ਵੱਖ ਸਟਾਲਾਂ ਰਾਹੀਂ ਗੰਨੇ ਦਾ ਰਸ, ਫਰੂਟ, ਗੋਲਗੱਪੇ, ਛੋਲੇ ਭਟੂਰੇ, ਮੱਕੀ ਦੀ ਰੋਟੀ ਸਾਗ, ਚਾਟ, ਪਰੌਂਠੇ ਅਤੇ ਪੀਜ਼ੇ ਰਾਹੀਂ ਨਿਹਾਲ ਕੀਤਾ। ਸੰਗਤਾਂ ਜਿੱਥੇ ਪ੍ਰਬੰਧਕਾਂ ਦੀ ਤਾਰੀਫ ਕਰ ਰਹੀਆ ਸਨ, ਉੱਥੇ ਇਸ ਮੇਲੇ ਨੂੰ ਭਵਿੱਖ ਵਿੱਚ ਹੋਰ ਵੱਡੇ ਪੱਧਰ ਤੇ ਮਨਾਉਣ ਲਈ ਅਗਾਂਹੂ ਰੂਪ ਰੇਖਾ ਤਿਆਰ ਕਰਨ ਤੇ ਜ਼ੋਰ ਦਿੱਤਾ ਗਿਆ ਹੈ। ਸੂਟਾਂ, ਗਹਿਣਿਆਂ ਅਤੇ ਰੀਅਲ ਅਸਟੇਟ ਦੀ ਜਾਣਕਾਰੀ  ਸਟਾਲਾਂ ਰਾਹੀਂ ਵੀ ਸੰਗਤਾਂ ਨੂੰ ਖੂਬ ਲੁਭਾਇਆ ਤੇ ਜਾਣਕਾਰੀ ਦਿੱਤੀ ਗਈ।ਸੰਗਤਾਂ ਵਲੋਂ ਸੇਵਾ ਭਾਵਨਾ ਅਤੇ ਧਾਰਮਿਕ ਰਹੁਰੀਤਾਂ ਰਾਹੀਂ ਹਰ ਪਹਿਲੂ ਤੇ ਪਹਿਰਾ ਦਿੱਤਾ ਜਿਸ ਕਰਕੇ ਬਾਲਟੀਮੋਰ ਦਾ ਇਹ ਵਿਸਾਖੀ ਮੇਲਾ ਬਹੁਰੰਗ ਬਿਖੇਰ ਗਿਆ, ਜਿਸ ਦੀਆਂ ਗੱਲਾਂ ਕਈ ਰੋਜ਼ ਵੇਖਣ ਨੂੰ ਮਿਲਣਗੀਆਂ। ਜੇਕਰ ਸਮੁੱਚੀ ਟੀਮ ਏਕੇ ਦੇ ਰੂਪ ਵਿੱਚ ਇਸ ਮੇਲੇ ਵਿੱਚ ਭਰਪੂਰ ਯੋਗਦਾਨ ਦਾ ਇਜ਼ਹਾਰ ਕਰੇ ਤਾਂ ਮੈਟਰੋਪੁਲਿਟਨ ਦਾ ਰੋਜ਼ ਵਿਸਾਖੀ ਮੇਲਾ ਪੂਰੇ ਈਸਟ ਕੋਸਟ ਦਾ ਸਰਵੋਤਮ ਮੇਲਾ ਸਾਬਤ ਹੋਵੇਗਾ।
 

More in ਦੇਸ਼

* 14 ਵਿਦਿਆਰਥੀਆਂ ਤੇ ਇੱਕ ਅਧਿਆਪਕ ਦੀ ਹੋਈ ਮੌਤ ਵਾਸ਼ਿੰਗਟਨ ਡੀ. ਸੀ. (ਸੁਰਿੰਦਰ...
* ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਵਿਖੇ ਖਾਲਸਾ ਗੁਰਮਤਿ ਅਕੈਡਮੀ ਦੇ...
* ਅਨੰਦ ਮੈਰਿਜ ਐਕਟ ਦੀ ਥਾਂ ਸਿੱਖ ਮੈਰਿਜ ਐਕਟ ਹੋਣਾ ਚਾਹੀਦਾ ਹੈ : ਡਾ. ਰੋਜ...
* ਕਰਤਾਰਪੁਰ ਕੋਰੀਡੋਰ ਵਿੱਛੜਿਆਂ ਨੂੰ ਮਿਲਾਉਣ ਤੇ ਸਦਭਾਵਨਾ ਦਾ ਪ੍ਰਤੀਕ ਬਣ...
ਭਾਰਤੀ ਮੀਡੀਆ ਝੂਠੀਆਂ ਖਬਰਾਂ ਫੈਲਾਉਣਾ ਛੱਡ ਪੱਤਰਕਾਰਤਾ ਦੇ ਅਸੂਲਾਂ ਤੇ...
ਪੈਨਸਿਲਵੇਨੀਆ (ਸੁਰਿੰਦਰ ਗਿੱਲ) - ਮੋਂਟਗੋਮਰੀ ਕਾਉਂਟੀ ਵਿਖੇ ਵੀਰਵਾਰ ਸਵੇਰੇ...
ਲਾਹੌਰ (ਗਿੱਲ) - ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਦੇ ਦਰਬਾਰ ਸਾਹਿਬ...
*ਜ਼ਖਮੀਆਂ ਨੂੰ ਕਰਵਾਇਆ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ *ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ...
* ਪੀੜਤ ਹਰਪਾਲ ਕੌਰ ਨੇ ਲਗਾਈ ਮੀਡੀਏ ਰਾਹੀਂ ਇਨਸਾਫ ਦੀ ਗੁਹਾਰ * ਲੜਕੀ ਵਲੋਂ ਪਤੀ ਹਰਵਿੰਦਰ...
* ਕਈਆਂ ਨੂੰ ਦੇਸ਼ ਨਿਕਾਲਾ ਮਿਲੇਗਾ ਵਾਸ਼ਿੰਗਟਨ ਡੀ. ਸੀ. (ਗਿੱਲ) – ਵੱਖ-ਵੱਖ ਵਾਰਦਾਤਾਂ...
ਮੈਰੀਲੈਂਡ (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਵਿਖੇ 7 ਅਪ੍ਰੈਲ 2018...
ਵਾਸ਼ਿੰਗਟਨ ਡੀ. ਸੀ. (ਡਾ. ਸੁਰਿੰਦਰ ਸਿੰਘ ਗਿੱਲ) - ਅਰਪਿੰਦਰ ਕੌਰ 28 ਸਾਲਾ ਫਲਾਇਟ ਇੰਸਟੈਕਟਰ...
Home  |  About Us  |  Contact Us  |  
Follow Us:         web counter