ਵਾਸ਼ਿੰਗਟਨ ਡੀ. ਸੀ. (ਗਿੱਲ) – ਟਰੰਪ ਦੇ ਰਾਸ਼ਟਰਪਤੀ ਬਣਨ ਉਪਰੰਤ ਟਰੰਪ ਡਾਇਵਰਸਿਟੀ ਗਰੁੱਪ ਵਲੋਂ ਇੱਕ ਅਹਿਮ ਮੀਟਿੰਗ ਵਾਸ਼ਿੰਗਟਨ ਡੀ. ਸੀ. ਦੇ ਸੇਂਟ ਰੈਮੀ ਹੋਟਲ ਵਿੱਚ ਕੀਤੀ ਗਈ, ਜਿਸ ਵਿੱਚ ਸ਼ਿਕਾਗੋ, ਓਹਾਇਓ, ਆਰਲੈਡੋ, ਸਿਨਸਨੈਟੀ ਅਤੇ ਮੈਰੀਲੈਂਡ ਦੇ ਟਰੰਪ ਡਾਇਵਸਟੀ ਮੁਖੀਆਂ ਨੇ ਹਿੱਸਾ ਲਿਆ। ਮੀਟਿੰਗ ਦਾ ਮੁੱਖ ਮਕਸਦ ਇਹ ਸੀ ਕਿ ਆਪੋ ਆਪਣੀਆਂ ਕਮਿਊਨਿਟੀਆਂ ਲਈ ਬਿਹਤਰੀ ਨੂੰ ਕਿਸ ਤਰ੍ਹਾਂ ਅੰਜ਼ਾਮ ਦੇਣਾ ਹੈ। ਦੂਜੇ ਪਾਸੇ ਹੈਲਥ ਬਿੱਲ , ਇੰਮੀਗ੍ਰੇਸ਼ਨ ਬਿੱਲ ਅਤੇ ਵਿਦੇਸ਼ੀ ਪਾਲਿਸੀਆਂ ਦੇ ਸੁਧਾਰ ਸਬੰਧੀ ਭਵਿੱਖ ਵਿੱਚ ਕੀ ਪੈਂਤੜਾ ਅਖਤਿਆਰ ਕਰਨਾ ਹੈ। ਇਸ ਮੀਟਿੰਗ ਦੀ ਕਾਰਵਾਈ ਨੂੰ ਡੋਰਿਲ ਨੇ ਚੇਅਰ ਕੀਤਾ। ਕਰੀਮ ਡੀ ਲੇਨਰ ਨੇ ਮੀਟਿੰਗ ਦੀ ਕਾਰਵਾਈ ਨੂੰ ਕਲਮਬੱਧ ਕੀਤਾ। ਜਿੱਥੇ ਸਿੱਖ ਕਮਿਊਨਿਟੀ ਦੇ ਲੀਡਰ ਸਿੱਖਸ ਫਾਰ ਟਰੰਪ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਿੱਖ ਕਮਿਊਨਿਟੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਲਈ ਉਤਾਵਲੇ ਹਨ ਸੋ ਇਸ ਸਬੰਧੀ ਜਲਦੀ ਪ੍ਰਬੰਧ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਇਸ ਡਾਇਵਰਸਿਟੀ ਵਲੋਂ ਵੱਖ-ਵੱਖ ਸਟੇਟਾਂ ਵਿੱਚ ਸਿੱਖਸ ਆਫ ਅਮਰੀਕਾ ਦੇ ਯੂਨਿਟ ਬਣਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਟਰੰਪ ਨਾਲ ਮਈ ਮਹੀਨੇ ਟੇਬਲ ਗੱਲਬਾਤ ਨੂੰ ਪ੍ਰਵਾਨਗੀ ਦਿੱਤੀ ਗਈ। ਉਨ੍ਹਾਂ ਟੈਕਸ ਨੀਤੀ ਨੂੰ ਸਰਲ ਕਰਨ, ਇੰਮੀਗ੍ਰੇਸ਼ਨ ਨੀਤੀ ਤਹਿਤ ਸਾਰਿਆਂ ਨੂੰ ਪੱਕਿਆਂ ਕਰਨ ਬਾਰੇ ਵਿਚਾਰਾਂ ਸਬੰਧੀ ਸੁਝਾਅ ਲਏ ਗਏ ਤਾਂ ਜੋ ਉਨ੍ਹਾਂ ਤਹਿਤ ਟਰੰਪ ਨਾਲ ਗੱਲਬਾਤ ਕੀਤੀ ਜਾਵੇ।
ਸੁਰੇਸ਼ ਸੀ ਗੁਪਤਾ ਆਰਲੈਡੋ ਨੇ ਕਿਹਾ ਕਿ ਕੈਂਸਰ ਸਬੰਧੀ ਨਵੀਆਂ ਖੋਜਾਂ ਨੂੰ ਤਰਜੀਹ ਦਿੱਤੀ ਜਾਵੇ ਕਿਉਂਕਿ ਆਰਲੈਡੋ ਵਲੋਂ ਪਹਿਲਾਂ ਹੀ ਕਾਫੀ ਯੋਗਦਾਨ ਪਾਇਆ ਹੈ। ਇਸ ਸਬੰਧੀ ਖੋਜ ਨੀਤੀ ਨੂੰ ਪਹਿਲ ਦੇਣੀ ਸਮੇਂ ਦੀ ਲੋੜ ਹੈ। ਸਮੁੱਚੇ ਤੌਰ ਤੇ ਇਹ ਮੀਟਿੰਗ ਬਹੁਤ ਹੀ ਅਹਿਮ ਸਾਬਤ ਹੋਈ ਹੈ। ਜੋ ਭਵਿੱਖ ਵਿੱਚ ਕਮਿਊਨਿਟੀ ਦੇ ਆਸ਼ੇ ਤੇ ਇਹ ਡਾਇਵਰਸਿਟੀ ਗਰੁੱਪ ਪੂਰਾ ਉਤਰਨ ਲਈ ਹਰ ਕੋਸ਼ਿਸ਼ ਕਰ ਰਿਹਾ। ਡਾਕਟਰ ਸੁਰਿੰਦਰ ਸਿੰਘ ਗਿੱਲ ਜਰਨਲਿਸਟ ਨੇ ਟਰੰਪ ਡਾਇਵਰਸਟੀ ਗਰੁਪ ਨੂੰ ਕਿਹਾ , ਕਿ ਉਹ ਟਰੰਪ ਤੇ ਜ਼ੋਰ ਪਾਉਣ , ਕਿ ਬਗੈਰ ਪੇਪਰਾਂ ਵਾਲੇ ਜੋ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰ ਰਹੇ ਹਨ।ਉਨਾ ਲਈ ਕੋਈ ਰਾਹ ਕੱਢਣ ਤਾਂ ਜੋ ਉਹ ਅਮਰੀਕਾ ਹੋਰ ਬਿਹਤਰੀ ਵੱਲ ਕਦਮ ਵਧਾ ਸਕੇ।