ਮੈਰੀਲੈਂਡ (ਗਿੱਲ ) – ਭਾਰਤੀ ਅੰਬੈਸੀ ਵਾਸ਼ਿੰਗਟਨ ਡੀ. ਸੀ. ਸਥਿਤ ਦੇ ਕਮਿਊਨਿਟੀ ਮਨਿਸਟਰ ਸ੍ਰੀ ਐੱਨ ਕੇ ਮਿਸ਼ਰਾ ਜੋ ਪਿਛਲੇ ਤਿੰਨ ਸਾਲਾਂ ਤੋਂ ਕਮਿਊਨਿਟੀ ਦੀਆਂ ਮੁਸ਼ਕਲਾਂ ਅਤੇ ਮਜ਼ਬੂਤੀ ਦੇ ਅਧਾਰ ਤੇ ਕੰਮ ਕਰ ਰਹੇ ਹਨ। ਜਿੱਥੇ ਉਨ੍ਹਾਂ ਦਾ ਨਿੱਘਾ ਸੁਭਾਅ ਅਤੇ ਵਧੀਆ ਤਾਲਮੇਲ ਹਰੇਕ ਲਈ ਪ੍ਰੇਰਨਾ ਸ੍ਰੋਤ ਰਿਹਾ ਹੈ।ਉੱਥੇ ਉਨ੍ਹਾਂ ਅਮਰੀਕਾ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਅਹਿਮ ਰੋਲ ਵੀ ਅਦਾ ਕੀਤਾ ਹੈ। ਜਿਸ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਵਿੱਚ ਕੁਝ ਵਾਧਾ ਵੀ ਕੀਤਾ ਗਿਆ ਹੈ ਜੋ ਉਨਾ ਦੀ ਕਾਰਗੁਜ਼ਾਰੀ ਦਾ ਤੋਹਫ਼ਾ ਵੀ ਹੈ।ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਸੰਸਥਾ ਵਲੋਂ ਸੈਫਰਨ ਰੈਸਟੋਰੈਂਟ ਵਿੱਚ ਨਿੱਘਾ ਜੀ ਆਇਆਂ ਕਿਹਾ ਅਤੇ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਦੀ ਸ਼ਲਾਘਾ ਕੀਤੀ ਹੈ।
>> ਡਾ. ਸੁਰੇਸ਼ ਗੁਪਤਾ ਚੇਅਰਮੈਨ ਨੇ ਮਿਸ਼ਰਾ ਜੀ ਨੂੰ ਅਜਿਹੇ ਸ਼ਬਦਾਂ ਨਾਲ ਨਿਵਾਜਿਆ ਜੋ ਕਾਬਲੇ ਤਾਰੀਫ ਸਨ। ਪਵਨ ਬੈਜਵਾੜਾ ਪ੍ਰਧਾਨ ਨੇ ਕਿਹਾ ਕਿ ਐੱਨ ਕੇ ਮਿਸ਼ਰਾ ਸਾਡੇ ਨਾਲ ਪਰਿਵਾਰਕ ਤੋਰ ਤੇ ਵਿਚਰਦੇ ਹਨ। ਜਿਨ੍ਹਾਂ ਨੇ ਹਮੇਸ਼ਾ ਹੀ ਕਮਿਊਨਿਟੀ ਦੀ ਬਿਹਤਰੀ ਲਈ ਅਹਿਮ ਰੋਲ ਅਦਾ ਕੀਤਾ ਹੈ।ਸੁੰਨਾਂ ਕਿਹਾ ਇਹ ਜਿੱਥੇ ਵੀ ਜਾਣਗੇ ਅਸੀਂ ਇਨ੍ਹਾਂ ਨਾਲ ਤਾਲਮੇਲ ਰੱਖਾਂਗੇ। ਅਸ਼ੋਕ ਬਤਰਾ ਵਾਈਸ ਚੇਅਰਮੈਨ ਨੇ ਕਿਹਾ ਕਿ ਅਜਿਹੇ ਅਫਸਰ ਵਿਰਲੇ ਹੀ ਹੁੰਦੇ ਹਨ ਜੋ ਕਮਿਊਨਿਟੀ ਦੀਆਂ ਮੁਸ਼ਕਲਾਂ ਅਤੇ ਬਿਹਤਰੀ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਕਮਿਊਨਿਟੀ ਇਨ੍ਹਾਂ ਦੀਆਂ ਕਾਰਗੁਜ਼ਾਰੀਆਂ ਨੂੰ ਸਲਾਮ ਕਰਦੀ ਹੈ। ਡਾ. ਸੁਰਿੰਦਰ ਗਿੱਲ ਨੇ ਕਿਹਾ ਕਿ ਐੱਨ. ਕੇ. ਮਿਸ਼ਰਾ ਖੁਸ਼ ਤਬੀਅਤ ਦੇ ਮਾਲਕ ਹਨ ਅਤੇ ਨਿੱਘੇ ਸੁਭਾਅ ਦੇ ਧਾਰਣੀ ਹਨ ਜਿਸ ਕਰਕੇ ਹਰ ਕੋਈ ਇਨ੍ਹਾਂ ਦੀ ਨੇੜਤਾ ਦਾ ਅਨੰਦ ਮਾਣਦਾ ਹੈ। ਅਨੰਦੀ ਨਾਇਕ ਨੇ ਕਿਹਾ ਕਿ ਅਮਰੀਕਾ ਦੀ ਹਰ ਸੰਧੀ ਵਿੱਚ ਮਿਸ਼ਰਾ ਜੀ ਦਾ ਅਹਿਮ ਯੋਗਦਾਨ ਰਿਹਾ ਹੈ ਜਿਸ ਕਰਕੇ ਭਾਰਤ ਸਰਕਾਰ ਇਨ੍ਹਾਂ ਦਾ ਲਾਹਾ ਲੈ ਰਹੀ ਹੈ ਇਸੇ ਕਰਕੇ ਇਨਾ ਦੀ ਸੇਵਾ ਵਿੱਚ ਵਾਧਾ ਕੀਤਾ ਹੈ।ਮਿਸ਼ਰਾ ਜੀ ਨੇ ਆਪਣੇ ਸੰਬੋਧਨ ਰਾਹੀਂ ਅੰਬੈਸੀ ਦੇ ਓਪਨ ਹਾਊਸ, ਵੀਜ਼ਾ, ਪਾਸਪੋਰਟ ਅਤੇ ਓ. ਸੀ. ਆਈ. ਸੇਵਾਵਾਂ ਦੀ ਸਰਲਤਾ ਦੀ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਮਿਊਨਿਟੀ ਦੇ ਕੰਮਾਂ ਨੂੰ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ। ਸਟੇਜ ਦੀ ਸੇਵਾ ਡਾ. ਕਲੀਮ ਕਵਾਜਾ ਨੇ ਬਾਖੂਬੀ ਨਿਭਾਈ। ਜਿਨਾ ਆਪਣੇ ਨਾਸਾ ਦੇ ਤਜਰਬੇ ਨੂੰ ਵੀ ਮਹਿਮਾਨਾਂ ਨਾਲ ਸਾਝਿਆ ਕੀਤਾ। ਸੰਸਥਾ ਵਲੋਂ ਯਾਦਗਾਰੀ ਚਿੰਨ੍ਹ ਰਾਹੀਂ ਮਿਸ਼ਰਾ ਜੀ ਨੂੰ ਸਨਮਾਨਤ ਕੀਤਾ ਅਤੇ ਫੁੱਲਾਂ ਦੇ ਗੁਲਦਸਤਿਆਂ ਰਾਹੀਂ ਉਨ੍ਹਾਂ ਨੂੰ ਮਾਣ ਬਖਸ਼ਿਆ।
ਕਲਚਰਲ ਪ੍ਰੋਗਰਾਮ ਮਿਸਟਰ ਅਤੇ ਮਿਸਜ ਗੋਸਵਾਮੀ ਨੇ ਪੇਸ਼ ਕੀਤਾ ਅਲਕਾ ਬਤਰਾ ਅਤੇ ਡਾ. ਸੁਰੇਸ਼ ਵਲੋਂ ਵੀ ਗੀਤਾਂ ਦੀ ਝੜੀ ਲਾ ਕੇ ਖੂਬ ਰੰਗ ਬੰਨ੍ਹਿਆ। ਰੇਣਕੂ ਮਿਸ਼ਰਾ ਨੇ ਕਮਿਊਨਿਟੀ ਮਨਿਸਟਰ ਦੇ ਸਫਰ ਤੇ ਕਵਿਤਾ ਪੜ੍ਹੀ ਜੋ ਕਾਬਲੇ ਤਾਰੀਫ ਸੀ। ਸਮੁੱਚੇ ਤੌਰ ਤੇ ਇਹ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ ਅਤੇ ਆਏ ਮਹਿਮਾਨਾਂ ਦੀਆਂ ਆਸਾਂ ਤੇ ਖਰਾ ਉਤਰਿਆ ਹੈ।
ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਐੱਨ. ਕੇ. ਮਿਸ਼ਰਾ ਜੀ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਵੱਲ ਲਿਜਾਣ ਲਈ ਹੋਰ ਅਹਿਮ ਰੋਲ ਨਿਭਾਉਣਗੇ। ਇਸ ਸਮਾਗਮ ਵਿੱਚ ਸੁਰਜੀਤ ਸਿੰਘ ਸਿਧੂ, ਮੰਨਜੀਤ ਸਿੰਘ ਕੈਰੋ ੋਪਰਧਾਨ , ਦਲਵੀਰ ਸਿੰਘ , ਰੁਲ਼ਦਾ ਸਿੰਘ , ਮੀਊਰ ਮੋਦੀ, ਸੋਮਾ ਬਰਮਨ, ਤੋਂ ਇਲਾਵਾ ਸੁਰਮੁਖ ਸਿੰਘ ਮਾਣਕੂ ਤੇ ਕੁਲਵਿਦਰ ਫਲੋਰਾ ਨੇ ਬਤੌਰ ਪ੍ਰੈਸ ਹਾਜ਼ਰੀ ਲਗਵਾਈ। ਸਮਾਗਮ ਦੀ ਖਿੱਚ ਸ਼ਲੀਨੀ ਮਿਸ ਬੀਉਟੀ ਅਮਰੀਕਨ ਭਾਰਤੀ ਰਹੀ।