ਡਾਕਟਰ ਅਜੈਬ ਸਿੰਘ ਸਿਧੂ ਬਹੁਤ ਹੀ ਮਿਲਾਪੜੇ ਅਤੇ ਜ਼ਿੰਦਾ ਦਿੱਲੀ ਇਨਸਾਨ ਸਨ। ਉਨਾ ਨਾਲ ਮਿਲ ਬੈਠਣਾ , ਇੰਜ ਲਗਦਾ ਹੰਦਾ ਸੀ ਜਿਵੇਂ ਚਿਰਾਂ ਤੋਂ ਉਨਾ ਨੂੰ ਜਾਣਦੇ ਹੌਈਏ।ਉਨਾ ਨਾਲ ਵਿਚਾਰਾਂ ਦੀ ਸਾਂਝ ਕਈ ਕੁਝ ਕਰਨ ਨੂੰ ਪ੍ਰੇਰਰਤ ਕਰਦੀ ਸੀ। ਉਨਾ ਦੇ ਤੁਰ ਜਾਣ ਨਾਲ ਬੋਧਿਕ ਤੇ ਹੈਲਥ ਸੰਬੰਧੀ ਨਾਂ ਪੂਰਿਆਂ ਹੋਣ ਵਾਲਾ ਘਾਟਾ ਪਿਆ ਹੈ। ਸਿੱਖ ਕਮਿਊਨਿਟੀ ਦੀ ਪ੍ਰਮੁੱਖ ਸਖਸ਼ੀਅਤ ਡਾ. ਅਜੈਬ ਸਿੰਘ ਐੱਮ. ਡੀ. ਅਤੇ ਪੀ. ਐੱਚ. ਡੀ. ਸਨ। ਉਹ ਸੱਚੇ ਸੁੱਚੇ ਇਨਸਾਨ ਫਿਜ਼ੀਸ਼ਨ ਅਤੇ ਖੋਜਕਾਰ ਸਨ। ਉਨ੍ਹਾਂ ਮੈਟਰੋਪੁਲਿਟਨ ਏਰੀਏ ਦੀ ਸਿੱਖ ਕਮਿਊਨਿਟੀ ਦੀ ਬਿਹਤਰੀ ਅਤੇ ਸਹਿਯੋਗ ਲਈ ਅਹਿਮ ਭੂਮਿਕਾ ਨਿਭਾਈ। ਜਿੱਥੇ ਉਨ੍ਹਾਂ ਵਲੋਂ ਅਮੀਰ ਚੰਦ ਮੈਡੀਕਲ, ਭਾਰਤੀ ਕੌਂਸਲ ਆਫ ਮੈਡੀਕਲ ਰਿਸਰਚ, ਅੰਤਰ-ਰਾਸ਼ਟਰੀ ਪੋਸਟ ਗਰੈਜੂਏਟ ਫੈਲੋਸ਼ਿਪ, ਹਿੰਦ ਰਤਨ, ਨਵ ਰਤਨ ਅਵਾਰਡ ਵੱਖ-ਵੱਖ ਸਾਲਾਂ ਵਿੱਚ ਪ੍ਰਾਪਤ ਕੀਤੇ, ਉੱਥੇ ਇੰਡੀਅਨ ਹੈਲਥ ਸੈਕਟਰ ਵਿੱਚ ਸੋਨ ਤਮਗਾ ਲੰਡਨ ਤੋਂ ਪ੍ਰਾਪਤ ਕੀਤਾ। ਉਨ੍ਹਾਂ ਆਪਣਾ ਮੈਡੀਕਲ ਪ੍ਰੋਫੈਸ਼ਨ ਅਮਰੀਕਾ ਵਿੱਚ ਗੈਸਟਹੋਨੈਲੌਜੀ ਵਿੱਚ ਵਾਸ਼ਿੰਗਟਨ ਡੀ. ਸੀ. ਤੋਂ ਸ਼ੁਰੂ ਕੀਤਾ। ਉਨ੍ਹਾਂ ਆਪਣੀ ਰੈਜ਼ੀਡੈਂਸੀ ਇੰਟਰਨਲ ਮੈਡੀਸਨ ਵਿੱਚ ਅਤੇ ਫੈਲੋਸ਼ਿਪ ਲਿਵਰ ਦੀਆਂ ਬਿਮਾਰੀਆਂ ਵਿੱਚ ਕੀਤੀ ਸੀ। ਉਨ੍ਹਾਂ ਦੀ ਬਹੁਤਾਤ ਨੌਕਰੀ ੧੯੭੨ ਤੋਂ ੨੦੧੭ ਤੱਕ ਸਪ੍ਰਿੰਗ ਗੋਰਵ ਹਸਪਤਾਲ ਮੈਰੀਲੈਡ ਵਿੱਚ ਰਹੀ ਹੈ। ਪਰ ਕਈ ਹਸਪਤਾਲਾਂ ਵਿੱਚ ਬਤੌਰ ਕੰਨਸਲਟੈਂਟ ਰਹੇ। ਉਨ੍ਹਾਂ ਦੀ ਕਾਬਲੀਅਤ ਦਾ ਸਿੱਕਾ ਮੈਡੀਕਲ ਖੇਤਰ ਵਿੱਚ ਸਾਰੇ ਮੰਨਦੇ ਸਨ।
> ਡਾ. ਸਿੱਧੂ ਅਕਾਦਮਿਕ ਤੌਰ ਤੇ ਅਸਿਸਟੈਂਟ ਪ੍ਰੋਫੈਸਰ ਮੈਡੀਸਨ ਹਾਰਵਡ ਯੂਨੀਵਰਸਿਟੀ ਕਾਲਜ ਵਸ਼ਿੰਗਟਨ ਡੀ. ਸੀ. ਅਤੇ ਮੈਡੀਕਲ ਇਨਸਟੈਕਟਰ ਯੂਨੀਵਰਸਿਟੀ ਆਫ ਮੈਰੀਲੈਂਡ ਰਹੇ ਸਨ। ਭਾਰਤ ਵਿੱਚ ਵੀ ਉਹ ਕਈ ਨਾਮੀ ਹਸਪਤਾਲਾਂ ਵਿੱਚ ਵੱਖ-ਵੱਖ ਅਹੁਦਿਆਂ ਤੇ ਰਹੇ ਸਨ। ਅਮਰੀਕਾ ਵਿੱਚ ਉਹ ਮਰੀਜ਼ਾਂ ਦੀ ਰਵੀਊ ਕਮੇਟੀ ਦੇ ਚੇਅਰਮੈਨ ਰਹੇ ਸਨ। ਇਸ ਤੋਂ ਇਲਾਵਾ ਉਹ ਸਿੱਖ ਕਮਿਊਨਿਟੀ ਦੇ ਮਸਲਿਆਂ ਨੂੰ ਉਭਾਰਨ ਅਤੇ ਸੁਲਝਾਉਣ ਵਿੱਚ ਮੋਢੀ ਰਹੇ ਸਨ। ਗੁਰੂ ਨਾਨਕ ਫਾਊਂਡੇਸ਼ਨ ਗੁਰੂਘਰ ਵਿੱਚ ਉਹ ਕਈ ਅਹੁਦਿਆਂ ਤੇ ਰਹਿਕੇ ਸੇਵਾ ਕਰਦੇ ਰਹੇ ਸਨ। ਪਰ ਉਨ੍ਹਾਂ ਵਲੋਂ ਧਾਰਮਿਕ ਪੱਤ੍ਰਿਕਾ ਕੱਢਣ ਦਾ ਰੋਲ ਅਹਿਮ ਸੀ। ਜਿੱਥੇ ਉਹ ਬਿਲਡਿੰਗ ਕਮੇਟੀ ਅਤੇ ਧਾਰਮਿਕ ਅਫੇਅਰ ਕਮੇਟੀ ਦੇ ਫਾਊਂਡਰ ਸਨ ਉੱਥੇ ਉਨ੍ਹਾਂ ਦਾ ਐਤਵਾਰ ਸਕੂਲ ਵਿੱਚ ਵੀ ਅਥਾਹ ਯੋਗਦਾਨ ਸੀ। ਉਨ੍ਹਾਂ ਵਲੋਂ ਗੁਰਦੁਆਰਾ ਗਿਆਨ ਸਾਗਰ ਬੱਚਿਆਂ ਨੂੰ ਉਸਾਰੂ ਲੀਹਾਂ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਕਈ ਹੋਰ ਪ੍ਰੋਗਰਾਮਾਂ ਰਾਹੀਂ ਕਮਿਊਨਿਟੀ ਨੂੰ ਜਾਣਕਾਰੀ ਦਿੱਤੀ ਜਿਸ ਕਰਕੇ ਉਹ ਕਮਿਊਨਿਟੀ ਦੇ ਹਰਮਨ ਪਿਆਰੇ ਹੀਰੇ ਸਨ। ਉਨ੍ਹਾਂ ਦੀਆਂ ਅਨੇਕਾਂ ਲਿਖਤਾਂ ਨੈਸ਼ਨਲ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਛਪੀਆਂ ਸਨ ਜੋ ਪ੍ਰੇਰਨਾ ਸ੍ਰੋਤ ਸਾਬਤ ਰਹੀਆਂ ਸਨ। ਟੋਸਟ ਮਾਸਟਰ ਸੰਸਥਾ ਦੇ ਚਾਰਟਰ ਮੈਂਬਰ ਹੋਣ ਕਾਰਨ ਕਈ ਪ੍ਰਕਾਰ ਦਾ ਗਿਆਨ ਵੰਡਿਆ ਜੋ ਅੱਜ ਵੀ ਮੀਲ ਪੱਥਰ ਸਾਬਤ ਹੋ ਰਿਹਾ ਹੈ। ਉਹ ਸੱਚੇ ਸੁੱਚੇ ਸੇਵਕ ਹੋਣ ਦੇ ਨਾਤੇ ਕਈ ਸੇਵਾਵਾਂ ਨਿਭਾਉਂਦੇ ਸਨ । ਕਮਿਊਨਿਟੀ ਸੇਵਾ, ਹੈਲਥ ਸੇਵਾ, ਪੜ੍ਹਾਈ ਦੀ ਸੇਵਾ ਅਤੇ ਇਬੋਲਾ ਸੇਵਾ ਕਰਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀ ਮੌਤ ਬਾਰੇ ਕੋਈ ਵਿਸ਼ਵਾਸ ਹੀ ਨਹੀਂ ਕਰ ਰਿਹਾ ਕਿਉਂਕਿ ਉਹ ਅਜਿਹਾ ਚਾਨਣ ਬਿਖੇਰ ਗਏ ਹਨ ਜਿਸ ਕਰਕੇ ਉਹ ਹਰ ਸਮੇਂ ਯਾਦ ਆਉਂਦੇ ਰਹਿਣਗੇ। ਉਹ ਆਪਣੇ ਪਿੱਛੇ ਆਪਣੀ ਪਤਨੀ ਹੇਮਾ ਕੌਰ ਸਿੱਧੂ ਅਤੇ ਪੁੱਤਰ ਵਿਕਰਮ ਅਤੇ ਮੋਹਿੰਦਰਜੀਤ ਛੱਡ ਗਏ ਹਨ। ਉਨ੍ਹਾਂ ਨੂੰ ਭੁੱਲਣਾ ਮੁਸ਼ਕਲ ਹੀ ਨਹੀਂ ਸਗੋਂ ਨਾ-ਮੁਮਕਿਨ ਹੈ ਕਿਉਂਕਿ ਉਹ ਅਜਿਹੀਆਂ ਯਾਦਾਂ ਛੱਡ ਗਏ ਹਨ ਜੋ ਹਰ ਪਲ ਉਨ੍ਹਾਂ ਨੂੰ ਸਾਡੇ ਪਲ ਉਨ੍ਹਾਂ ਦੀ ਹਾਜ਼ਰੀ ਮਹਿਸੂਸ ਕਰਵਾਉਂਦੀਆਂ ਰਹਿਣਗੀਆਂ। ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਦੀ ਰੂਹ ਨੂੰ ਚਰਨੀ ਜੋੜੀ ਰੱਖਣਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਦਾ ਲਾਹਾ ਲੈਣ ਲਈ ਉਨ੍ਹਾਂ ਦੇ ਕਾਰਜ ਉਨਾ ਦੀ ਯਾਦ ਨੂੰ ਮਹਿਸੂਸ ਕਰਵਾਉਂਦੇ ਰਹਿਣਗੇ। ਇਹੀ ਇੱਛਾ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਝਰੋਖੇ ਨਾਲ ਮੈਂ ਸਾਂਝ ਪਾਉਂਦਾ ਹਾਂ।