21 Apr 2025

ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਵਿਖੇ ਵਿਸਾਖੀ ਵੱਡੇ ਪੱਧਰ ਤੇ ਮਨਾਉਣ ਦਾ ਫੈਸਲਾ

ਵਾਸ਼ਿੰਗਟਨ ਡੀ. ਸੀ. (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਦੇ ਪ੍ਰਬੰਧਕ ਹਰੇਕ ਸਾਲ ਵਿਸਾਖੀ ਦਾ ਦਿਹਾੜਾ ਮੇਲੇ ਦੇ ਰੂਪ ਵਿੱਚ ਮਨਾਉਂਦੇ ਹਨ। ਪਰ ਇਸ ਸਾਲ ਵਿਸਾਖੀ ਨੂੰ ਜਿੱਥੇ ਧਾਰਮਿਕ ਰਹੁਰੀਤਾਂ ਨਾਲ ਮਨਾਉਣ ਦੇ ਨਾਲ-ਨਾਲ ਵਿਰਸੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਕੁਝ ਖੇਡਾਂ ਦਾ ਅਯੋਜਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਮਨਜੀਤ ਸਿੰਘ ਕੈਰੋਂ ਪ੍ਰਧਾਨ ਅਤੇ ਸਰਬਜੀਤ ਸਿੰਘ ਢਿੱਲੋਂ ਚੇਅਰਮੈਨ ਦੀ ਸਰਪ੍ਰਸਤੀ ਹੇਠ ਫੈਸਲਾ ਕੀਤਾ ਗਿਆ ਕਿ ਧਾਰਮਿਕ ਤੌਰ ਤੇ ਢਾਡੀ, ਕੀਰਤਨੀਏ, ਕਥਾਵਾਚਕ ਤੋਂ ਇਲਾਵਾ ਖਾਲਸਾ ਸਕੂਲ ਵਲੋਂ ਵੀ ਕੁਝ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਵੱਖ-ਵੱਖ ਸਟਾਲਾਂ ਵਿੱਚ ਫਰੂਟ, ਗੋਲਗੱਪੇ, ਚਾਟ, ਮੱਕੀ ਦੀ ਰੋਟੀ ਸਰੋਂ ਦਾ ਸਾਗ, ਗੰਨੇ ਦਾ ਰਸ, ਛੋਲੇ ਭਟੂਰਿਆਂ ਤੋਂ ਇਲਾਵਾ ਕੁਝ ਖ੍ਰੀਦੋ ਫਰੋਖਤ ਦੇ ਸਟਾਲ ਵੀ ਲਗਾਏ ਜਾਣਗੇ। ਬੱਚਿਆਂ ਲਈ ਝੂਲੇ ਅਤੇ ਤਾਜੇ ਜਲੇਬਾਂ ਨਾਲ ਸੰਗਤਾਂ ਦੇ ਇਕੱਠ ਨੂੰ ਜੁਟਾਇਆ ਜਾਵੇਗਾ। ਪ੍ਰਬੰਧਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਆਸ ਹੈ ਕਿ ਇਸ ਸਾਲ ਵਿਸਾਖੀ ਦਾ ਸਮਾਗਮ ਵੱਖਰੀ ਛਾਪ ਛੱਡੇਗਾ। ਪ੍ਰਧਾਨ ਜੀ ਵਲੋਂ ਹਰ ਸਾਲ ਦੀ ਤਰ੍ਹਾਂ ਵਿਸਾਖੀ ਦੇ ਮੌਕੇ ਤੇ ਸੋਵੀਨਰ ਨੂੰ ਵੀ ਕਢਣ ਦਾ ਫੈਸਲਾ ਕੀਤਾ ਹੈ।ਜੋ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ਵੇਂ ਗੁਰਪੁਰਬ ਨੂੰ ਸਮਰਪਿਤ ਹੋਵੇਗਾ। ਇਸ ਸੋਵੀਨਰ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਦੀ ਸਮੱਗਰੀ ਨੂੰ ਇਕੱਠਾ ਕਰਨ ਵਿੱਚ ਸਹਿਯੋਗ ਕਰੇਗੀ।

More in ਜੀਵਨ ਮੰਤਰ

* ਸੰਗਤਾਂ ਦੇ ਭਾਰੀ ਇਕੱਠ ਨਾਲ ਰਿਹਾ ਬੇਹੱਦ ਸਫਲ ਮੈਰੀਲੈਂਡ (ਗਿੱਲ)...
ਮੈਰੀਲੈਂਡ (ਗਿੱਲ) – ਖਾਲਸਾ ਪੰਜਾਬੀ ਸਕੂਲ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦਾ...
ਵਰਜੀਨੀਆ (ਗਿੱਲ) – ਮੈਟਰੋਪੁਲਿਟਨ ਦੀਆਂ ਸੰਗਤਾਂ ਵਲੋਂ ਰਾਜ ਖਾਲਸਾ ਗੁਰੂਘਰ...
ਮੁਲਾਕਾਤੀ : ਡਾ. ਸੁਰਿੰਦਰ ਸਿੰਘ ਗਿੱਲ ਅਸੀਂ ਹਮੇਸ਼ਾ ਹੀ ਉੱਘੀਆਂ ਸਖਸ਼ੀਅਤਾਂ...
Home  |  About Us  |  Contact Us  |  
Follow Us:         web counter