ਮੈਰੀਲੈਂਡ (ਗ.ਦ.) - ਭਾਰਤੀ ਕਮਿਊਨਿਟੀ ਵਲੋਂ ਨਵ ਨਿਯੁਕਤੀ ਪੈਰੀਹਾਲ ਕਮਿਊਨਿਟੀ ਸੰਸਥਾ ਦੇ ਅਧੀਨ ਇੱਕ ਸਾਂਝ ਮੇਲਾ ਹਨੀਗੋ ਮਾਰਕੀਟ ਸੈਂਟਰ ਵਿੱਚ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਕਮਿਊਨਿਟੀ ਦੇ ਬਿਜ਼ਨਸਮੈਨਾਂ ਅਤੇ ਸੱਭਿਆਚਾਰਕ ਰੁਚੀ ਰੱਖਣ ਵਾਲੀਆਂ ਸੰਸਥਾਵਾਂ ਨੇ ਅਥਾਹ ਸਹਿਯੋਗ ਦਿੱਤਾ। ਜਿਸ ਸਦਕਾ ਇਹ ਮੇਲਾ ਅਮਰੀਕਨਾਂ ਲਈ ਪ੍ਰੇਰਨਾ ਸ੍ਰੋਤ ਸਾਬਤ ਹੋਇਆ। ਜਿੱਥੇ ਉਹਨਾਂ ਵੱਖ-ਵੱਖ ਨਾਚਾਂ ਦਾ ਆਨੰਦ ਮਾਣਿਆ ਉੱਥੇ ਰੰਗ ਬਿਰੰਗੇ ਸਵਾਦੀ ਪਕਵਾਨਾਂ ਅਤੇ ਸਟਾਲਾਂ ਦਾ ਭਰਪੂਰ ਆਨੰਦ ਲਿਆ।
ਵਲੰਟੀਅਰਾਂ ਵਲੋਂ ਇੱਕ ਰੰਗ ਦੀਆਂ ਪੁਸ਼ਾਕਾਂ ਨਾਲ ਅਨੁਸਾਸ਼ਨ ਦਾ ਪ੍ਰਗਟਾਵਾ ਕੀਤਾ ਅਤੇ ਹਰੇਕ ਨੂੰ ਹਰ ਸਟਾਲ ਅਤੇ ਵਿਕਰੀ ਸਾਮਾਨ ਬਾਰੇ ਭਰਪੂਰ ਜਾਣਕਾਰੀ ਦਿੱਤੀ। ਸਦੀਲ ਬਾਈ, ਕਮਲ ਨੀਲ, ਈਸ਼ਵਰ ਚੰਦਰ, ਗਾਇਤਰੀ ਅਤੇ ਪਵਨ ਵਲੋਂ ਬਹੁਤ ਹੀ ਸਹਿਯੋਗ ਦਿੱਤਾ। ਜਿਸ ਸਦਕਾ ਇਹ ਹਨੀਗੋ ਭਾਰਤੀ ਕਮਿਊਨਿਟੀ ਮੇਲਾ ਪੈਰੀਹਾਲ ਦੇ ਵਸਨੀਕਾਂ ਲਈ ਅਚੰਭਾ ਪੈਦਾ ਕਰ ਗਿਆ। ਪ੍ਰਬੰਧਕਾਂ ਵਲੋਂ ਇਸ ਨੂੰ ਸਲਾਨਾ ਮੇਲੇ ਵਜੋਂ ਉਭਾਰਨ ਦਾ ਫੈਸਲਾ ਲਿਆ ਹੈ। ਡਾਂਸ ਐਕਡਮੀ ਦੇ ਪੰਜਾਬੀ ਨਾਚ ਨੇ ਲੋਕਾਂ ਨੂੰ ਨੱਚਣ ਲਾ ਦਿੱਤਾ। ਗੁਜਰਾਤੀ ਸਮਾਨ ਵਲੋਂ ਸਪੇਰਾ ਨਾਚ, ਡਾਂਡੀਆ, ਗੁਜਰਾਤੀ ਅਤੇ ਰਾਜਸਥਾਨੀ ਤਮਾਲਾਂ ਨਾਲ ਅਮਰੀਕਨਾਂ ਦਾ ਪਿਆਰ ਫੁਟ ਪਿਆ। ਭਾਵੇਂ ਗਰਮੀ ਕਰਕੇ ਅਮਰੀਕਨ ਮੌਸਮ ਨੂੰ ਪਸੰਦ ਕਰ ਰਹੇ ਸਨ ਪਰ ਉਹਨਾਂ ਵਲੋਂ ਹਰੇਕ ਸਟਾਲ ਨੂੰ ਨੇੜਿਓ ਵਾਚਿਆ ਅਤੇ ਜਾਣਕਾਰੀ ਲਈ ਹੈ।
ਆਸ ਹੈ ਕਿ ਆਉਂਦੇ ਸਾਲ ਇਹ ਪੈਰੀਹਾਲ ਕਮਿਊਨਿਟੀ ਮੇਲਾ ਮੈਰੀਲੈਂਡ ਦਾ ਸਭ ਤੋਂ ਬੇਹਤਰ ਅਤੇ ਉੱਤਮ ਮੇਲਾ ਕਹਿਲਾਵੇਗਾ। ਜਿਸ ਵਿੱਚ ਹੁਣ ਤੋ ਹੀਂ ਸ਼ਿਰਕਤ ਕਰਨ ਲਈ ਰਜਿਸਟ੍ਰੇਸ਼ਨ ਦਾ ਤਾਂਤਾ ਸ਼ੁਰੂ ਹੋ ਗਿਆ ਹੈ। ਚਾਵੇ, ਰੇਡਿਓ, ਜਸ ਪੰਜਾਬੀ, ਟੀ.ਵੀ. ਏਸ਼ੀਆ ਦੀ ਹਾਜ਼ਰੀ ਨੇ ਇਸ ਮੇਲੇ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ ਜੋ ਕਿ ਨਾਲੋਂ ਨਾਲ ਸਾਰੇ ਮੇਲੇ ਦਾ ਨਜਾਰਾ ਪ੍ਰਗਟਾ ਰਹੇ ਸਨ।