ਵਸ਼ਿੰਗਟਨ ਡੀ. ਸੀ. (ਗ.ਦ.) - ਪ੍ਰਵਾਸੀ ਪੰਜਾਬੀਆਂ ਵਿੱਚ ਦਿਨੋਂ ਦਿਨ ਨਿਘਾਰ ਆ ਰਿਹਾ ਹੈ। ਜਿਸ ਸਦਕਾ ਉਹ ਆਪਣੇ ਵਿਰਸੇ, ਪਹਿਰਾਵੇ, ਕਲਚਰ ਅਤੇ ਸੂਰਤ ਤੋਂ ਕੋਹਾਂ ਦੂਰ ਜਾ ਰਹੇ ਹਨ। ਜਿਸ ਸਦਕਾ ਪੰਜਾਬੀ ਕਮਿਊਨਿਟੀ ਕਾਫੀ ਫਿਕਰਮੰਦ ਹੈ। ਅਜਿਹਾ ਸਭ ਕੁਝ ਤਾਂ ਹੋ ਰਿਹਾ ਹੈ ਕਿਉਂਕਿ ਸਾਡੇ ਧਾਰਮਿਕ ਸਥਾਨਾਂ ਵਿੱਚ ਮਰਿਆਦਾ ਦੀ ਅਹਿਮੀਅਤ ਘਟਦੀ ਜਾ ਰਹੀ ਹੈ। ਇੱਥੇ ਸਹਿਜਧਾਰੀਆਂ ਦਾ ਬੋਲਬਾਲਾ ਵਧ ਰਿਹਾ ਹੈ। ਜੋ ਸਿਰਫ ਆਪਣੇ ਤੱਕ ਸਿਮਟ ਕੇ ਰਹਿ ਗਏ ਹਨ। ਅਜਿਹੀ ਸਥਿਤੀ ਵਿੱਚ ਸਾਡੀ ਨੌਜਵਾਨ ਪੀੜ੍ਹੀ ਵਿੱਚ ਦਸਤਾਰ ਬੰਨਣ ਦਾ ਰੁਝਾਨ ਘਟ ਰਿਹਾ ਹੈ। ਜਿਸ ਦੇ ਨਤੀਜੇ ਵਜੋਂ ਲੜਕੀਆਂ ਵੀ ਦਸਤਾਰ ਨੂੰ ਨਫਰਤ ਵਜੋਂ ਦੇਖ ਰਹੀਆਂ ਹਨ ਅਤੇ ਉਹ ਆਪਣਾ ਸਾਥੀ ਕਲੀਨ ਸ਼ੇਵ ਚੁਣਨ ਨੂੰ ਤਰਜੀਹ ਦਿੰਦੀਆਂ ਨਜ਼ਰ ਆ ਰਹੀਆਂ ਹਨ।
ਪਿਛਲੇ ਦਿਨੀਂ ਇੱਕ ਸਰਵੇ ਰਾਹੀਂ ਪਤਾ ਚੱਲਿਆ ਹੈ ਕਿ ਲੜਕੀਆਂ ਦਸਤਾਰਧਾਰੀਆਂ ਤੋਂ ਕੰਨੀ ਕਤਰਾਉਂਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਜੈਸਾ ਦੇਸ ਵੈਸਾ ਭੇਸ ਅਪਨਾਉਣ ਨੂੰ ਤਰਜੀਹ ਦੇਣਾ ਹੀ ਵਧੀਆਂ ਭਵਿੱਖ ਦਾ ਪ੍ਰਤੀਕ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਬੰਦਿਆਂ ਨੂੰ ਘਰ ਤੋਂ ਵਧੀਆ ਸੇਵਾਦਾਰ ਅਤੇ ਧਰਮ ਪ੍ਰਤੀ ਪ੍ਰਪੱਕਤਾ ਦੇ ਨਾਲ¸ਨਾਲ ਵਿਰਸੇ ਤੋਂ ਜਾਣੂ ਕਰਵਾਉਣ ਸਬੰਧੀ ਗਿਆਨ ਨਹੀਂ ਦਿੱਤਾ ਜਾਂਦਾ ਹੈ। ਉਹੀ ਬੱਚੇ ਹੀ ਆਪਣੀ ਸੱਭਿਅਤਾ, ਵਿਰਸੇ ਤੋਂ ਦੂਰ ਹੁੰਦੇ ਹਨ। ਉਹੀ ਵੈਸਟਰਨ ਕਲਚਰ ਵੱਲ ਧਕੇਲੇ ਜਾਂਦੇ ਹਨ। ਜਿਸ ਦੇ ਸਿੱਟੇ ਵਜੋਂ ਮਾਪੇ ਅਤੇ ਗੁਰੂਘਰਾਂ ਦੇ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜਿਸ ਕਰਕੇ ਸਾਡੀਆਂ ਧੀਆਂ ਵੈਸਟਰਨ ਕਲਚਰ ਦੇ ਰਾਹ ਪੈ ਆਪਣੀ ਪੰਜਾਬੀਅਤ ਨੂੰ ਭੁੱਲ ਕੁਰਾਹੇ ਪੈ ਗਈਆਂ ਹਨ। ਲੋੜ ਹੈ ਇਸ ਪਾਸੇ ਦ੍ਰਿੜ ਇਰਾਦੇ ਨਾਲ ਵਿਚਾਰ ਕਰਕੇ ਸੁਧਾਰ ਲਿਆਉਣ ਦੀ।