ਪਰਮਵੀਰ ਚੱਕਰ ਪ੍ਰਾਪਤ ਬਾਨਾ ਸਿੰਘ ਹਸਪਤਾਲ ਦਾਖ਼ਲ
ਨਵੀਂ ਦਿੱਲੀ-ਸਿਆਚਿਨ ਚੋਟੀ ’ਤੇ ਪਾਕਿਸਤਾਨ ਨੂੰ ਅਹਿਮ ਚੌਕੀ ’ਤੇ ਮਾਤ ਦੇਣ ਵਾਲੇ ਆਨਰੇਰੀ ਕੈਪਟਨ ਪਰਮਵੀਰ ਚੱਕਰ ਪ੍ਰਾਪਤ ਬਾਨਾ ਸਿੰਘ ਦੀ ਤਬੀਅਤ ਨਾਸਾਜ਼ ਹੋਣ ਕਾਰਨ ਉਨ੍ਹਾਂ ਨੂੰ ਦਿੱਲੀ ਛਾਉਣੀ ’ਚ ਆਰਮੀ ਰਿਸਰਚ ਅਤੇ ਰੈਫਰਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਹਸਪਤਾਲ ਦਾ ਦੌਰਾ ਕਰਕੇ ਆਨਰੇਰੀ ਕੈਪਟਨ ਬਾਨਾ ਸਿੰਘ ਦਾ ਹਾਲ-ਚਾਲ ਪੁੱਛਿਆ। ਪਰਮਵੀਰ ਚੱਕਰ ਜੇਤੂ ਬਾਨਾ ਸਿੰਘ ਦਾ ਨਾਮ ਫੌਜੀ ਹਲਕਿਆਂ ’ਚ ਜੋਸ਼-ਖਰੋਸ਼ੋ ਨਾਲ ਲਿਆ ਜਾਂਦਾ ਹੈ। ਜੰਮੂ ਕਸ਼ਮੀਰ ਦੇ ਰਣਬੀਰ ਸਿੰਘ ਪੁਰਾ ਦੇ ਵਸਨੀਕ ਬਾਨਾ ਸਿੰਘ ਇਸ ਸਮੇਂ 75 ਵਰ੍ਹਿਆਂ ਦੇ ਹਨ। ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਦੀ 8ਵੀਂ ਬਟਾਲੀਅਨ ’ਚ ਤਤਕਾਲੀ ਨਾਇਬ ਸੂਬੇਦਾਰ ਬਾਨਾ ਸਿੰਘ ਨੂੰ ਸਿਆਚਿਨ ਗਲੇਸ਼ੀਅਰ ’ਤੇ ਅਹਿਮ ਚੌਕੀ ਤੋਂ ਪਾਕਿਸਤਾਨੀ ਫੌਜ ਦੇ ਕਬਜ਼ੇ ਨੂੰ ਹਟਾਉਣ ਦਾ ਜ਼ਿੰਮਾ ਸੌਂਪਿਆ ਗਿਆ ਸੀ। ਸਿਆਚਨ ਦੀ 21,153 ਫੁੱਟ ਉੱਚੀ ਚੋਟੀ ’ਤੇ ਪਾਕਿਸਤਾਨ ਆਪਣੀ ਚੌਕੀ ਰਾਹੀਂ ਭਾਰਤੀ ਫੌਜ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖ ਰਿਹਾ ਸੀ। ਰੱਖਿਆ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਨਾਇਬ ਸੂਬੇਦਾਰ ਬਾਨਾ ਸਿੰਘ ਨੇ ਜੂਨ 1987 ’ਚ ਬਣਾਈ ਗਈ ਟਾਸਕ ਫੋਰਸ ’ਚ ਸ਼ਾਮਲ ਹੋਣ ਲਈ ਖੁਦ ਹੀ ਪੇਸ਼ਕਸ਼ ਕੀਤੀ ਸੀ। ਚੌਕੀ ’ਤੇ ਕਬਜ਼ਾ ਕਰਨ ਮਗਰੋਂ ਭਾਰਤੀ ਫੌਜ ਨੇ ਚੋਟੀ ਦਾ ਨਾਮ ‘ਬਾਨਾ ਟੌਪ’ ਰੱਖ ਦਿੱਤਾ ਸੀ।
More in ਦੇਸ਼
ਕੋਲਕਾਤਾ-ਇੱਥੋਂ ਦੀ ਸਿਆਲਦਾਹ ਅਦਾਲਤ ਨੇ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਟਰੇਨੀ...
ਪਟਿਆਲਾ/ਪਾਤੜਾਂ- ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਅਤੇ ਕਿਸਾਨ-ਮਜ਼ਦੂਰ...
ਪਟਿਆਲਾ/ਪਾਤੜਾਂ- ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗੰਭੀਰ ਹਾਲਤ ਦੇ...
ਸ੍ਰੀ ਮੁਕਤਸਰ ਸਾਹਿਬ-ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਮੇਲਾ ਮਾਘੀ ਮੌਕੇ ਕੀਤੀ ਗਈ ਕਾਨਫਰੰਸ...
ਪਟਿਆਲਾ/ਪਾਤੜਾਂ-ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਕੇਂਦਰ ’ਤੇ ਦਬਾਅ ਪਾਉਣ ਵਾਸਤੇ ਸਾਂਝਾ...
ਮੋਗਾ-ਇੱਥੇ ਐੱਸਕੇਐੱਮ ਦੀ ਅੱਜ ਇੱਥੋਂ ਦੀ ਅਨਾਜ ਮੰਡੀ ’ਚ ਮਹਾਪੰਚਾਇਤ ’ਚ ਕਿਸਾਨ ਆਗੂਆਂ...
ਕੈਲੀਫੋਰਨੀਆ ਦੇ ਜੰਗਲਾਂ ’ਚ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੰਜ ਹੋਈ
ਕੈਲੀਫੋਰਨੀਆ-ਦੱਖਣੀ...
ਵਾਸ਼ਿੰਗਟਨ- ਅਮਰੀਕਾ ਵਿੱਚ ਭਾਰਤੀ ਅਰਬਪਤੀ ਗੌਤਮ ਅਡਾਨੀ ਦੀਆਂ ਗਤੀਵਿਧੀਆਂ ਦੀ ਜਾਂਚ ਕਰਨ ਦੇ...
ਵੈਨਕੂਵਰ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਤੋਂ ਬਾਅਦ ਅਮਰੀਕਾ...
ਪਟਿਆਲਾ/ਪਾਤੜਾਂ- 11 ਮਹੀਨਿਆਂ ਤੋਂ ਅੰਤਰਰਾਜੀ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਮੋਰਚਿਆਂ ਤੇ...
ਦੇਸ਼ ਦੇ ਲੱਖਾਂ ਕਿਸਾਨਾਂ ਦੀਆਂ ਜਾਨਾਂ ਬਚਾਉਣ ਲਈ ਕੇਂਦਰ ਨੂੰ ਹਦਾਇਤਾਂ ਜਾਰੀ ਕਰੇ ਅਦਾਲਤ: ਡੱਲੇਵਾਲ...
ਟੋਰਾਂਟੋ-ਪਾਰਟੀ ’ਚ ਅੰਦਰੂਨੀ ਖਿੱਚੋਤਾਣ ਅਤੇ ਲੋਕਾਂ ’ਚ ਡਿੱਗ ਰਹੇ ਵੱਕਾਰ ਕਾਰਨ ਕੈਨੇਡਾ...