ਬਠਿੰਡਾ (ਗਿੱਲ) - ਡਾ. ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ਜੋ ਅੱਜ ਕੱਲ੍ਹ ਪੰਜਾਬ ਦੌਰੇ ਤੇ ਹਨ। ਜੋ ਪੰਜਾਬੀਆਂ ਨੂੰ ਮੁਕਾਬਲੇ ਦੀ ਪ੍ਰੀਖਿਆ ਲਈ ਪ੍ਰੇਰਿਤ ਕਰ ਰਹੇ ਹਨ। ਇਸ ਦੇ ਨਾਲ ਨਾਲ ਮੁਕਾਬਲੇ ਦੀ ਪ੍ਰੀਖਿਆ ਦੇ ਕੇਂਦਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕਰ ਰਹੇ ਹਨ।
ਅੱਜ ਉਸ ਸਮੇਂ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ, ਜਦੋਂ ਬਠਿੰਡਾ ਦੇ ਛੋਟੇ ਜਿਹੇ ਸ਼ਟਰਿੰਗ ਬਿਜ਼ਨਸਮੈਨ ਸ੍ਰੀ ਜੀਵਨ ਕੁਮਾਰ ਦਾ ਬੇਟਾ ਪਾਰਸ ਗਰਗ ਆਈ. ਏ. ਐੱਸ. ਦੀ ਪ੍ਰੀਖਿਆ 2023 ਦੇ ਨਤੀਜੇ ਵਿੱਚ 168ਵੀਂ ਪੁਜੀਸ਼ਨ ਤੇ ਆਇਆ ਹੈ। ਇਹ ਮਾਣ ਵਾਲੀ ਗੱਲ ਹੈ। ਜਿਸਨੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਪਾਰਸ ਗਰਗ ਦੇ ਮਾਤਾ ਜੀ ਨੇ ਦੱਸਿਆ ਕਿ ਪਾਰਸ ਗਣਿਤ ਵਿੱਚ ਮੁਹਾਰਤ ਰੱਖਦਾ ਹੈ। ਉਸਨੇ ਹਮੇਸ਼ਾ ਸੌ ਪ੍ਰਤੀਸ਼ਤ ਗਣਿਤ ਵਿੱਚ ਨੰਬਰ ਪ੍ਰਾਪਤ ਕੀਤੇ ਹਨ। ਉਸਨੇ ਇਹੀ ਵਿਸ਼ਾ ਆਈ. ਏ. ਐੱਸ. ਦੀ ਪ੍ਰੀਖਿਆ ਵਿੱਚ ਲਿਆ ਸੀ। ਜਿਸਨੇ ਲਾਜ਼ਮੀ ਵਿਸ਼ਿਆਂ ਦੇ ਨਾਲ-ਨਾਲ ਗਣਿਤ ਨਾਲ ਆਈ. ਏ. ਐੱਸ. ਵਿੱਚ ਮਾਰਕਾ ਮਾਰਿਆ ਹੈ।
ਪਾਰਸ ਗਰਗ ਆਈ. ਏ. ਐੱਸ. ਕਾਮਯਾਬ ਵਿਦਿਆਰਥੀ ਨਾਲ ਡਾ. ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਯੂ. ਐੱਸ. ਏ. ਨੇ ਫੋਨ ਤੇ ਵਧਾਈ ਦਿੱਤੀ। ਡਾ. ਗਿੱਲ ਨੇ ਕਿਹਾ ਕਿ ਤੁਹਾਡੇ ਵਰਗੇ ਮੇਹਨਤੀ ਵਿਦਿਆਰਥੀ ਮਾਪਿਆਂ ਲਈ ਮਾਣ ਹੈ। ਬਠਿੰਡਾ ਜ਼ਿਲੇ ਨੂੰ ਸਤਿਕਾਰਤ ਸਖਸ਼ੀਅਤ ਵਜੋਂ ਉਭਾਰਿਆ ਹੈ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਤੁਹਾਡੇ ਵੱਲੋਂ ਮਿੱਥੇ ਹੋਏ ਮਿਸ਼ਨ ਨੂੰ ਤੁਸੀਂ ਸੰਭਵ ਕੀਤਾ ਹੈ। ਜੋ ਕਿ ਤੁਹਾਡੇ ਮਾਰਗ ਦਰਸ਼ਨ ਦਾ ਹਿੱਸਾ ਹੈ ਕਿ “ਮਿਹਨਤ ਅੱਗੇ ਕੁਝ ਵੀ ਅਸੰਭਵ ਨਹੀਂ ਹੈ”। ਅਸੀਂ ਅਧਿਆਪਕ ਵਰਗ ਫਖਰ ਮਹਿਸੂਸ ਕਰਦੇ ਹਾਂ। ਪਾਰਸ ਨੇ ਕਿਹਾ ਕਿ ਮੈਂ ਨੌਕਰੀ ਦੇ ਨਾਲ-ਨਾਲ ਇਹ ਪ੍ਰਾਪਤੀ ਕੀਤੀ ਹੈ। ਹਰੇਕ ਪੰਜਾਬੀ ਨੂੰ ਮੁਕਾਬਲੇ ਦੀ ਪ੍ਰੀਖਿਆ ਲਈ ਮੌਕਾ ਲੈਣਾ ਚਾਹੀਦਾ ਹੈ।
ਡਾ. ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਯੂ. ਐੱਸ. ਏ. ਦੇ ਨਾਲ ਸਰਦੂਲ ਸਿੰਘ ਐੱਨ. ਆਰ. ਆਈ. ਅਮਰੀਕਾ, ਰਾਜਿੰਦਰ ਸ਼ਰਮਾ ਟੀਚਰ ਟ੍ਰੇਨਿੰਗ ਕੇਂਦਰ ਦੇ ਮਹਾਰਥੀ ਨੇ ਪਾਰਸ ਗਰਗ ਦੇ ਪਰਿਵਾਰ ਨਾਲ ਸੰਖੇਪ ਮਿਲਣੀ ਕੀਤੀ ਹੈ। ਉਪਰੰਤ ਨੌਜਵਾਨ ਪੀੜ੍ਹੀ ਨੂੰ ਸੰਦੇਸਾ ਦਿੱਤਾ ਹੈ, ਕਿ ਪੰਜਾਬ ਨੂੰ ਉਸਾਰੂ ਲੀਹਾਂ ਤੇ ਲਿਆਉਣ ਲਈ ਮੁਕਾਬਲੇ ਦੀ ਪ੍ਰੀਖਿਆ ਵਿੱਚ ਹਰ ਵਿਦਿਆਰਥੀ ਨੂੰ ਹਿੱਸਾ ਲੈਣਾ ਪਵੇਗਾ।
ਪਾਰਸ ਗਰਗ ਦੀ ਕਾਮਯਾਬੀ ਤੇ ਡਾ. ਗਿੱਲ ਦੇ ਉਪਰਾਲੇ ਨੇ ਇਹ ਮਿਸ਼ਨ ਹਰ ਪਰਿਵਾਰ ਦਾ ਹਿੱਸਾ ਬਣਾ ਦਿੱਤਾ ਹੈ। ਉਹਨਾਂ ਕਿਹਾ ਜੇਕਰ ਹਰ ਪੰਜਾਬੀ ਇਸ ਵੱਲ ਕਦਮ ਵਧਾਵੇ ਤਾਂ ਪੰਜਾਬ ਵਿਕਸਤ, ਵਿਕਾਸ ਭਰਪੂਰ ਤੇ ਬਿਹਤਰ ਪ੍ਰਾਂਤ ਵਜੋਂ ਉੱਭਰੇਗਾ। ਜਿਸ ਕਰਕੇ ਡਾ. ਸੁਰਿੰਦਰ ਸਿੰਘ ਗਿੱਲ ਨੇ ਦਿਨ ਰਾਤ ਇੱਕ ਕਰਕੇ ਪੰਜ ਮੁਕਾਬਲੇ ਦੀ ਪ੍ਰੀਖਿਆ ਦੇ ਕੇਂਦਰ ਸਥਾਪਿਤ ਕਰ ਦਿੱਤੇ ਹਨ।
ਬਠਿੰਡਾ ਜ਼ਿਲੇ ਦਾ ਮੁਕਾਬਲੇ ਦਾ ਕੇਂਦਰ ਗੁਰੂ ਕਾਂਸ਼ੀ ਯੂਨੀਵਰਸਟੀ ਤਲਵੰਡੀ ਸਾਬੋ (ਦਮਦਮਾ ਸਾਹਿਬ) ਖੋਲ੍ਹਿਆ ਹੈ। ਜਿਸ ਦਾ ਉਦਘਾਟਨ 24 ਅਪ੍ਰੈਲ ਨੂੰ ਕੀਤਾ ਜਾਣਾ ਹੈ।
ਹਾਲ ਦੀ ਘੜੀ ਪਾਰਸ ਗਰਗ ਦੀ ਕਾਮਯਾਬੀ ਬਠਿੰਡਾ ਵਾਸੀਆਂ ਤੇ ਪੰਜਾਬ ਲਈ ਪ੍ਰੇਰਨਾ ਸਰੋਤ ਹੈ। ਆਸ ਹੈ ਕਿ ਨਵੀਂ ਪੀੜ੍ਹੀ ਇਸ ਵਿਦਿਆਰਥੀ ਤੋਂ ਸੇਧ ਲਵੇਗੀ। ਅੰਤਰ-ਰਾਸ਼ਟਰੀ ਫੋਰਮ ਯੂ. ਐੱਸ. ਏ. ਪਾਰਸ ਗਰਗ ਨੂੰ ਸਨਮਾਨਿਤ ਕਰੇਗਾ। ਜਿਸ ਲਈ ਵਿਸ਼ੇਸ਼ ਸਨਮਾਨ ਗੁਰੂ ਕਾਸੀ ਯੂਨੀਵਰਸਿਟੀ ਦਮਦਮਾ ਸਾਹਿਬ ਕੀਤਾ ਜਾਵੇਗਾ। ਹਾਲ ਦੀ ਘੜੀ ਪਾਰਸ ਗਰਗ ਦਿੱਲੀ ਵਿਖੇ ਟ੍ਰੇਨਿੰਗ ਵਿੱਚ ਮਹਿਫੂਜ ਹਨ। ਜਿਨ੍ਹਾਂ ਨਾਲ ਰਾਬਤਾ ਬਣਾਇਆ ਹੋਇਆ ਹੈ।