* ਸ਼ਾਇਦ ਰਜ਼ਾ ਬਤੌਰ ਡਿਪਟੀ ਅੰਬੈਸਡਰ ਕਾਇਰਾ ਨਿਯੁਕਤ
ਵਰਜੀਨੀਆ (ਵਿਸ਼ੇਸ਼ ਪ੍ਰਤੀਨਿਧ) - ਆਲ ਨੇਬਰ ਅਮਰੀਕਾ ਸੰਸਥਾ ਨੇ ਪਾਕਿਸਤਾਨ ਦੇ ਫਸਟ ਸੈਕਟਰੀ ਸ਼ਾਇਦ ਰਜ਼ਾ ਤੇ ਉਸਦੇ ਪ੍ਰੀਵਾਰ ਨੂੰ ਪ੍ਰਮੋਸ਼ਨ ਤੇ ਡਿਪਟੀ ਅੰਬੈਸਡਰ ਕਾਇਰਾ ਨਿਯੁਕਤ ਹੋਣ ਤੇ ਵਧਾਈ ਦਿੱਤੀ ਤੇ ਅਲਵਿਦਾ ਰਾਤਰੀ ਭੋਜ ਵੀ ਦਿੱਤਾ ਗਿਆ। ਸ਼ਾਇਦ ਰਜ਼ਾ ਇੱਕ ਕਾਬਲ ਡਿਪਲੋਮੈਟ, ਨਿੱਘੇ ਸੁਭਾਅ ਅਤੇ ਹਰ ਕਮਿਊਨਿਟੀ ਦੇ ਮਦਦਗਾਰ ਰਹੇ ਹਨ। ਉਹਨਾਂ ਦਾ ਕੰਮ ਕਰਨ ਢੰਗ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ। ਉਹ ਹਰੇਕ ਦਾ ਫੋਨ ਸੁਣਦੇ ਤੇ ਕੰਮ ਨੂੰ ਤਰਜੀਹ ਦਿੰਦੇ ਹਨ।
ਸਿੱਖ ਕਮਿਊਨਿਟੀ ਨੂੰ ਆਪਣੇ ਮੱਕੇ ਦੇ ਦਰਸ਼ਨਾਂ ਲਈ ਬੇਸ਼ੁਮਾਰ ਵੀਜ਼ੇ ਦੇਣ ਵਿੱਚ ਮਦਦ ਕੀਤੀ। ਡਾ. ਸ਼ਾਇਦ ਰਜ਼ਾ ਬਾਈ ਸਿੱਖ ਕਮਿਊਨਿਟੀ ਲਈ ਮਸੀਹਾ ਰਹੇ। ਸਿੱਖ ਚਾਹੇ ਕਿਸੇ ਡੈਪੂਟੇਸ਼ਨ ਨੂੰ ਲੈ ਕੇ ਪਾਕਿਸਤਾਨ ਅੰਬੈਸਡਰ ਨੂੰ ਮਿਲਣ ਗਏ, ਉਸ ਵਿੱਚ ਡਾ. ਸ਼ਾਇਦ ਰਜ਼ਾ ਦਾ ਰੋਲ ਬਹੁਤ ਕਾਰਗਰ ਰਿਹਾ ਹੈ। ਜਿੱਥੇ ਆਲ ਨੇਬਰ ਦੀ ਪੰਜ ਮੈਂਬਰੀ ਨੇ ਡਾ. ਸ਼ਾਇਦ ਰਜ਼ਾ ਨੂੰ ਯਾਦਗਰੀ ਤੋਹਫਾ ਭੇਟ ਕੀਤਾ, ਤਾਂ ਜੋ ਉਹ ਭਵਿੱਖ ਵਿੱਚ ਵੀ ਆਪਣੇ ਚਹੇਤਿਆਂ ਨੂੰ ਯਾਦ ਰੱਖ ਸਕਣ। ਅੱਜ ਦੀ ਅਲਵਿਦਾ ਪਾਰਟੀ ਵਿੱਚ ਵਿਸ਼ੇਸ਼ ਤੌਰ ਤੇ ਅਲਾਇਸ ਮਸੀਹ ਫਾਊਂਡਰ ਤੇ ਚੇਅਰਮੈਨ, ਅਨਵਰ ਕਾਜਮੀ ਡਾਇਰੈਕਟਰ, ਆਇਸ਼ਾ ਖਾਨ ਡਾਇਰੈਕਟਰ ਕੰਮ ਡੈਮੋਕਰੇਟਿਕ ਨੇਤਾ, ਰਹੀਸ ਖਾਨ ਕਮਿਊਨਿਟੀ ਐਕਟਵਿਸਟ, ਅੰਜੁਮ ਫਰਜਾਨਾ ਡਾਇਰੈਕਟਰ, ਮੁਹੰਮਦ ਮੁਦਸਰ ਉੱਘੇ ਬਿਜ਼ਨਸਮੈਨ ਪਰਿਵਾਰ ਸਮੇਤ ਸ਼ਾਮਲ ਹੋਏ। ਡਾ. ਰਜ਼ਾ ਨੇ ਕਿਹਾ ਕਿ ਜੋ ਪਿਆਰ, ਸਤਿਕਾਰ ਤੁਹਾਡੇ ਵੱਲੋਂ ਮਿਲਿਆ ਹੈ। ਉਹੀ ਮੇਰੀ ਕਾਮਯਾਬੀ ਤੇ ਤਰੱਕੀ ਦਾ ਕਾਰਣ ਹੈ। ਮੈਂ ਹਮੇਸ਼ਾ ਹੀ ਤੁਹਾਡੇ ਸਾਰਿਆਂ ਦਾ ਰਿਣੀ ਰਹਾਂਗਾ।