27 Jul 2024

ਅਮਰੀਕਨ ਡਾਇਵਰਸਟੀ ਗਰੁੱਪ ਦਾ ਸਲਾਨਾ ਸਮਾਗਮ ਬਹੁਤ ਸ਼ਾਨਦਾਰ ਤੇ ਪ੍ਰਭਾਵੀ ਰਿਹਾ

* ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਚੀਨੀ ਡਾਕਟਰ ਦੀ ਝੋਲੀ ਪਿਆ
ਵਾਸ਼ਿੰਗਟਨ ਡੀ. ਸੀ. (ਗਿੱਲ) - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਮਰੀਕਨ ਡਾਇਵਰਸਿਟੀ ਗਰੁੱਪ ਨੇ ਗਾਲਾ ਸਮਾਗਮ ਵਾਸ਼ਿੰਗਟਨ ਡੀ. ਸੀ. ਮਨਾਇਆ। ਇਸ ਸਮਾਗਮ ਦੀ ਅਗਵਾਈ ਸੰਸਥਾ ਦੇ ਚੇਅਰਮੈਨ ਤੇ ਫਾਊਂਡਰ ਅਮਰੀਕਨ ਡਾਇਵਰਸਿਟੀ ਗਰੁੱਪ  ਮੀਊਰ ਮੋਦੀ ਨੇ ਕੀਤੀ। ਜਿਨ੍ਹਾਂ ਨੇ ਪੂਰੇ ਸਾਲ ਦੀ ਕਾਰਗੁਜਾਰੀ ਨੂੰ ਵੀਡਿਉ ਰਾਹੀਂ ਸਾਂਝਾ ਕੀਤਾ। ਮਿਲਣ ਤੇ ਜਾਣ ਪਹਿਚਾਣ ਸਮੇਂ ਹਾਜ਼ਰੀਨ ਨੇ ਸਨੈਕਸ ਨਾਲ ਖੂਬ ਅਨੰਦ ਮਾਣਿਆ ਤੇ ਫੋਟੋ ਸੈਸ਼ਨ ਦਾ ਭਰਪੂਰ ਲਾਹਾ ਲਿਆ। ਉਪਰੰਤ ਸਮਾਗਮ ਦੀ ਸ਼ੁਰੂਆਤ ਕੀਤੀ।
    ਮੀਊਰ ਮੋਦੀ ਚੇਅਰਮੈਨ ਨੇ ਦੱਸਿਆ ਕਿ ਲੋੜਵੰਦਾਂ ਨੂੰ ਮੁਫਤ ਦਵਾਈਆਂ, ਭੋਜਨ, ਮਾਸਕ, ਕਰੋਨਾ ਵੈਕਸੀਨ ਤੇ ਬਲੱਡ ਸੈਂਪਲ ਦੇ ਨਾਲ-ਨਾਲ ਦੰਦਾਂ ਤੇ ਜਨਰਲ ਬਿਮਾਰੀਆਂ ਦਾ ਚੈੱਕਅੱਪ ਪੂਰਾ ਸਾਲ ਵੱਖ-ਵੱਖ ਗੁਰੂਘਰਾਂ, ਮਸਜਿਦਾਂ ਤੇ ਗਿਰਜਾ ਘਰਾਂ ਵਿੱਚ ਕੀਤਾ ਗਿਆ। ਜਿਨ੍ਹਾਂ ਸੰਸਥਾ, ਡਾਕਟਰਾਂ ਤੇ ਸਖਸ਼ੀਅਤਾਂ ਨੇ ਹਮਾਇਤ ਕੀਤੀ ਹੈ। ਉਹ ਸਾਰੇ ਇਸ ਖਚਾ ਖਚ ਭਰੇ ਹਾਲ ਵਿੱਚ ਮੌਜੂਦ ਹਨ। ਅੱਜ ਦਾ ਇਕੱਠ ਮੂੰਹ ਬੋਲਦੀ ਤਸਵੀਰ ਹੈ। ਜੋ ਇਸ ਡਾਇਵਰਸਿਟੀ ਗਰੁੱਪ ਨਾਲ ਜੁੜ ਕੇ ਸੇਵਾ ਕਰ ਰਹੇ ਹਨ ਤੇ ਸਹਿਯੋਗ ਕਰ ਰਹੇ ਹਨ। ਮੀਊਰ ਮੋਦੀ ਨੇ ਕਿਹਾ ਮੈ ਂਉਹਨਾਂ ਦਾ ਰਿਣੀ ਹਾਂ। ਉਹ ਸਾਰੇ ਅੱਜ ਸਨਮਾਨ ਦੇ ਭਾਗੀਦਾਰ ਹਨ।
    ਮੀਊਰ ਮੋਦੀ ਨੇ ਡਾ. ਨਵੀਨ ਗੁਪਤਾ, ਨੌਜਵਾਨ ਦੀ ਟੀਮ ਤੇ ਗਵਰਨਰ ਹਾਊਸ ਤੋਂ ਕਰਸਟੀਨਾ ਪੋ ਨੂੰ ਐਵਾਰਡ ਦੇਕੇ ਸਨਮਾਨਿਤ ਕੀਤਾ।
    ਸਿੱਖਸ ਆਫਰ ਯੂ. ਐੱਸ. ਏ. ਵੱਲੋਂ ਮੀਊਰ ਮੋਦੀ ਚੇਅਰਮੈਨ ਨੂੰ ਡਾ. ਸੁਰਿੰਦਰ ਸਿੰਘ ਸਕੱਤਰ ਜਨਰਲ ਨੇ ਸਨਮਾਨਿਤ ਕੀਤਾ। ਉੱਪ ਚੇਅਰਮੈਨ ਮੀਤ ਡਸਾਈ ਨੂੰ ਗੁਰਚਰਨ ਸਿੰਘ ਵਰਲਡ ਬੈਂਕ ਕੰਮ ਡਾਇਰੈਕਟਰ ਸਿੱਖਸ ਆਫ ਯੂ. ਐੱਸ. ਏ. ਤੇ ਸੁਰਮੁਖ ਸਿੰਘ ਮਾਣਕੂ ਵਾਈਟ ਹਾਊਸ ਜਰਨਲਿਸਟ ਨੂੰ ਹੇਮਾ ਸਿੱਧੂ ਨੇ ਸਨਮਾਨਿਤ ਕੀਤਾ। ਡਾ. ਸੁਰਿੰਦਰ ਗਿੱਲ ਨੇ ਕਿਹਾ ਕਿ ਮੀਊਰ ਮੋਦੀ ਨਾਲ ਮੇਰੀ ਸਾਂਝ ਪੰਦਰਾਂ ਸਾਲਾਂ ਤੋਂ ਹੈ। ਇਹਨਾਂ ਨਾਲ ਮੁਫਤ ਹੈਲਥ ਕੈਂਪਾਂ ਵਿੱਚ ਸਹਿਯੋਗ ਕਰਨਾ ਅਸੀਂ ਫਰਜ ਸਮਝਦੇ ਹਾਂ। ਮੀਊਰ ਮੋਦੀ ਅਣਥੱਕ, ਮਿਹਨਤੀ, ਇਮਾਨਦਾਰ ਤੇ ਵਸੀਲਿਆਂ ਭਰਪੂਰ ਇਨਸਾਨ ਹੈ। ਜੋ ਮਨੁੱਖਤਾ ਦੀ ਸੇਵਾ ਕਰਦਾ ਹੈ। ਇਸ ਨੂੰ ਸਨਮਾਨ ਦੇ ਕੇ ਸਿੱਖਸ ਆਫ ਯੂ. ਐੱਸ. ਏ. ਸੰਸਥਾ ਮਾਣ ਮਹਿਸੂਸ ਕਰਦੀ ਹੈ। ਗੁਰਚਰਨ ਸਿੰਘ ਵਰਲਡ ਬੈਂਕ ਨੇ ਕਿਹਾ ਕਿ ਏਨੇ ਵੱਡੇ ਇਕੱਠ ਵਿੱਚ ਮੀਊਰ ਮੋਦੀ ਨੇ ਬੁਲਾਕੇ ਡਾਇਵਰਿਸੀ ਨੂੰ ਬੜਾਵਾ ਦਿੱਤਾ ਹੈ। ਸਾਨੂੰ ਇਸ ਸੰਸਥਾ ਨੂੰ ਸਹਿਯੋਗ ਦੇ ਕੇ ਖੁਸ਼ੀ ਮਿਲਦੀ ਹੈ। ਜੋ ਇਹ ਮਾਨਵਤਾ ਦੀ ਸੇਵਾ ਕਰ ਰਹੇ ਹਨ। ਅਸੀਂ ਹਮੇਸ਼ਾ ਸਹਿਯੋਗ ਦਿੰਦੇ ਰਹਾਂਗੇ। ਵੱਖ- ਵੱਖ ਕਮਿਊਨਿਟੀਆਂ ਨੇ ਸਮਾਗਮ ਦਾ ਅਨੰਦ ਮਾਣਿਆ ਤੇ ਗੀਤਾਂ ਦਾ ਅਨੰਦ ਨੱਚ ਕੇ ਲਿਆ। ਰਾਤਰੀ ਭੋਜਨ ਦੌਰਾਨ ਖੂਬ ਵਿਚਾਰਾਂ ਤੇ ਭਵਿੱਖ ਦੇ ਪ੍ਰੋਜੈਕਟਾਂ ਬਾਰੇ ਗੱਲਾ ਹੋਈਆਂ। ਇਸ ਮੌਕੇ ਗੁਰਪ੍ਰੀਤ ਕੌਰ ਕਮਿਸ਼ਨ ਮੈਂਬਰ, ਸੁਖਜੀਤ ਸਿੰਘ ਸ਼ੇਰਗਿੱਲ, ਅਮਨਦੀਪ ਸਿੰਘ, ਹੇਮਾ ਸਿੱਧੂ, ਜੇਤੂ ਸਖਸ਼ੀਅਤਾਂ ਵਿੱਚ ਕੌਂਸਲਮੈਨ, ਉੱਪ ਚੇਅਰਮੈਨ ਕਾਉਂਟੀ ਤੇ ਵੱਖ-ਵੱਖ ਮਾਹਿਰ ਡਾਕਟਰਾਂ ਤੋਂ ਇਲਾਵਾ ਆਈ. ਟੀ. ਸੈਕਟਰ ਤੋਂ ਅਸ਼ੋਕ, ਕਪਲੇਸ, ਅਮਰ ਨਿਪਾਲੀ ਤੇ ਬਿਜ਼ਨੈਸਮੈਨ ਨੇ ਇਸ ਸਮਾਗਮ ਦਾ ਖੂਬ ਲਾਹਾ ਲਿਆ। ਸਮੁੱਚਾ ਸਮਾਗਮ ਪ੍ਰਭਾਵੀ ਤੇ ਹਾਜ਼ਰੀਨ ਦੀਆਂ ਆਸਾਂ ਤੇ ਖਰਾ ਉੱਤਰਿਆ। ਜਿਸ ਦੀ ਚਰਚਾ ਹਰ ਮੁਖਾਰਬਿੰਦ ਤੋਂ ਸੁਣਨ ਨੂੰ ਮਿਲੀ। ਜੋ ਕਾਬਲੇ ਤਾਰੀਫ ਸੀ। ਜਿਸ ਵਿੱਚ ਵੱਖ-ਵੱਖ ਕਮਿਊਨਿਟੀਆਂ ਦੀਆਂਤਿੰਨ ਸੌ ਸਖਸ਼ੀਅਤਾਂ ਨੇ ਮੀਊਰ ਮੋਦੀ ਦੇ ਸਮਾਗਮ ਦੀ ਖੂਬ ਤਾਰੀਫ ਕੀਤੀ ਤੇ ਦਿਲ ਖੋਲ ਕੇ ਸਹਿਯੋਗ ਕਰਨ ਦਾ ਵਾਅਦਾ ਕੀਤਾ।      

More in ਰਾਜਨੀਤੀ

ਨਵੀਂ ਦਿੱਲੀ- ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਨੇ ਪ੍ਰਾਚੀਨ ਹਿਮਾਲਿਆ ਦੀ ਅੱਜ...
ਨਵੀਂ ਦਿੱਲੀ- ਇੱਥੇ ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ 27 ਜੁਲਾਈ ਨੂੰ ਹੋਣ ਜਾ ਰਹੀ...
ਨਵੀਂ ਦਿੱਲੀ/ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੋਦੀ ਸਰਕਾਰ...
ਚੰਡੀਗੜ੍ਹ- ਬਠਿੰਡਾ ਦੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਦੇ ‘ਗੁੰਡਾ ਟੈਕਸ’ ਦਾ ਮਾਮਲਾ...
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ...
ਚੰਡੀਗੜ੍ਹ-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ...
ਨਵੀਂ ਦਿੱਲੀ-ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ’ਚ ਅੱਜ ਕੇਂਦਰ ਸਰਕਾਰ ’ਤੇ ਦੇਸ਼...
ਫ਼ਿਰੋਜ਼ਪੁਰ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਆਪਣੀ ਫ਼ਿਰੋਜ਼ਪੁਰ ਫੇਰੀ ਦੌਰਾਨ...
ਢਾਕਾ (ਬੰਗਲਾਦੇਸ਼)-ਬੰਗਲਾਦੇਸ਼ ਵਿਚ ਸਰਕਾਰੀ ਨੌਕਰੀਆਂ ਵਿਚ ਕੋਟੇ ਨੂੰ ਲੈ ਕੇ ਸਰਕਾਰ ਵਿਰੋਧੀ...
ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਦੇ ਆਗੂਆਂ ਦੀ ਸ਼ਿਕਾਇਤ ’ਤੇ ਪੰਜ ਸਿੰਘ ਸਾਹਿਬਾਨ...
ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨੇ ਪੰਜਾਬ ਤੇ ਹਰਿਆਣਾ...
ਨਵੀਂ ਦਿੱਲੀ-ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੀਆਂ ਤਾਕਤਾਂ ਦਾ ਘੇਰਾ ਮੋਕਲਾ ਕੀਤੇ ਜਾਣ ਨੂੰ ਲੈ...
Home  |  About Us  |  Contact Us  |  
Follow Us:         web counter