* ਸਿੱਖ ਕਮਿਊਨਿਟੀ ਤੋਂ ਡਾ. ਸੁਰਿੰਦਰ ਗਿੱਲ ਤੇ ਗੁਰਚਰਨ ਗੁਰੂ ਸਪੈਸ਼ਲ ਸੱਦੇ ਤੇ ਪਹੁੰਚੇ
ਮੈਰੀਲੈਂਡ (ਵਿਸ਼ੇਸ਼ ਪ੍ਰਤੀਨਿਧ) - ਅੱਜ ਕੱਲ ਜੇਤੂ ਉਮੀਦਵਾਰਾਂ ਦਾ ਦੌਰ ਚੱਲ ਰਿਹਾ ਹੈ। ਹਰੇਕ ਕੋਈ ਆਪੋ ਆਪਣੇ ਏਰੀਏ ਦੇ ਵੋਟਰਾਂ ਨੂੰ ਖੁਸ਼ ਕਰ ਰਹੇ ਹਨ। ਮੈਰੀਲੈਂਡ ਸਟੇਟ ਦੀ ਪੂਰੀ ਇਲੈਕਟਿਡ ਟੀਮ ਨੇ ਏਜਲਾ ਆਲਸੋ ਬਰੁਕ ਵੱਲੋਂ ਆਯੋਜਿਤ ਗਾਲਾ ਈਵੈਂਟ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਾਤ Meet & Greet ਨਾਲ ਸ਼ੁਰੂ ਹੋਈ। ਜਿਸ ਵਿੱਚ ਹਰੇਕ ਨੇ ਵਿਚਾਰਾਂ ਸਾਂਝੀਆਂ ਕੀਤੀਆਂ ਉਪਰੰਤ ਹਾਲ ਵਿੱਚ ਪ੍ਰਵੇਸ਼ ਕੀਤਾ।
ਹਾਲ ਵਿੱਚ ਪ੍ਰਵੇਸ਼ ਦੌਰਾਨ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਪਾਸਟਰ ਨੇ ਪ੍ਰਾਥਨਾ ਕਰਕੇ ਹਰੇਕ ਨੂੰ ਸ਼ੁਭ ਇੱਛਾਵਾਂ ਭੇਂਟ ਕੀਤੀਆਂ। ਏਜਲਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਉਸਨੇ ਕਿਹਾ ਮੇਰੀ ਜਿੱਤ ਤੁਹਾਡੀ ਜਿੱਤ ਹੈ। ਮੈਂ ਹਮੇਸ਼ਾ ਤੁਹਾਡੇ ਵਿਕਾਸ ਦੀ ਅਵਾਜ ਬਣਾਂਗੀ। ਜਿਉਂ ਹੀ ਵੈਸਮੋਰ ਨੂੰ ਸਟੇਜ ਤੇ ਸੱਦਾ ਦਿੱਤਾ ਗਿਆ ਹਾਲ ਵਿੱਚ ਬੈਠੇ ਲੋਕਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਜੇਤੂ ਗਵਰਨਰ ਨੇ ਕਿਹਾ ਕਿ ਮੈਰੀਲੈਂਡਰ ਖੁਦ ਤਬਦੀਲੀ ਦੇਖਣਗੇ। ਮੈਂ ਜੋ ਵੀ ਵਾਅਦੇ ਕੀਤੇ ਹਨ। ਉਹਨਾਂ ਨੂੰ ਪੂਰਾ ਕਰਾਂਗਾ। ਤੁਹਾਡੇ ਵੱਲੋਂ ਦਿੱਤੇ ਸਹਿਯੋਗ ਦਾ ਮੈਂ ਰਿਣੀ ਹਾਂ।
ਬਰੁਕ ਲੀਅਰਮੈਨ ਕੰਪਟੋਲਰ ਜੇਤੂ ਨੇ ਕਿਹਾ ਕਿ ਮੈਂ ਆਪਣੀਆਂ ਸਾਰੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਤੁਹਾਡੀ ਹਮਾਇਤ ਨਾਲ ਟੈਕਸ ਨੂੰ ਸਰਲ ਤੇ ਪ੍ਰਭਾਵੀ ਬਣਾਵਾਂਗੀ। ਅੱਜ ਦਾ ਇਕੱਠ ਏਜਲਾ ਦੀ ਜਿੱਤ ਦਾ ਪ੍ਰਤੀਕ ਹੈ। ਜੋ ਮੇਰੀ ਗੂੜ੍ਹੀ ਦੋਸਤ ਤੇ ਸਹਿਯੋਗੀ ਹੈ। ਮੇਰਾ ਹਮੇਸ਼ਾ ਹੀ ਇਸ ਤੇ ਮੇਹਰ ਭਰਿਆ ਹੱਥ ਰਹੇਗਾ।
ਸਿੱਖ ਕਮਿਊਨਿਟੀ ਤੋਂ ਡਾਕਟਰ ਸੁਰਿੰਦਰ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ. ਐੱਸ. ਏ. ਤੇ ਗੁਰਚਰਨ ਸਿੰਘ ਗੁਰੂ ਕੰਪਟੋਲਰ ਦੀ ਟਰਾਜੀਸਨ ਟੀਮ ਦੇ ਮੈਂਬਰ ਕਾਉਂਟੀ ਅਗਜ਼ੈਕਟਿਵ ਏਜਲਾ ਦੇ ਸਪੈਸ਼ਲ ਸੱਦੇ ਤੇ ਗਾਲਾ ਈਵੈਂਟ ਵਿੱਚ ਸ਼ਾਮਲ ਹੋਏ।
ਗੁਰਚਰਨ ਸਿੰਘ ਗੁਰੂ ਤੇ ਡਾ. ਸੁਰਿੰਦਰ ਗਿੱਲ ਨੇ ਵੈਸ ਮੋਰ ਨਾਲ ਸਪੈਸ਼ਲ ਗੱਲਬਾਤ ਕਰਕੇ ਯਾਦ ਦਿਵਾਇਆ ਕੇ ਸਿੱਖ ਕਮਿਊਨਿਟੀ ਨੂੰ ਗਵਰਨਰ ਹਾਊਸ ਵਿੱਚ ਨੁੰਮਾਇੰਦਗੀ ਦਿੱਤੀ ਜਾਵੇ। ਜੋ ਵਾਅਦਾ ਜਿੱਤ ਤੋਂ ਪਹਿਲਾ ਕੀਤਾ ਸੀ। ਕਿਉਂਕਿ ਅਕਸਰ ਲੋਕਾਂ ਦੀ ਅਵਾਜ ਹੈ ਕਿ ਜਿੱਤ ਤੋਂ ਬਾਅਦ ਰਾਜਨੀਤਿਕ ਬਦਲ ਜਾਂਦੇ ਹਨ। ਅਜਿਹੀ ਤੁਹਮਤ ਤੋ ਬਚਿਆ ਜਾਵੇ।
ਪ੍ਰੈੱਸ ਦੀ ਬਾਜ ਨਿਗ੍ਹਾ ਤੁਹਾਡੇ ਤੇ ਖਾਸ ਹੈ। ਵੈਸ ਮੋਰ ਨੇ ਖੁੱਲ੍ਹੇ ਮਹੌਲ ਵਿੱਚ ਗੱਲ ਕਰਦੇ ਕਿਹਾ ਕਿ ਅਰੁਨਾ ਮਿਲਰ ਤੁਹਾਡੀ ਆਪਣੀ ਹੈ। ਇਹ ਗੱਲ ਉਸ ਦੇ ਕੰਨਾ ਵਿੱਚੋਂ ਕੱਢ ਦਿਉੁ ਤਾਂ ਜੋ ਮੈਨੂੰ ਕੱਲ ਨੂੰ ਦੋਸ਼ੀ ਨਾ ਠਹਿਰਾਇਓ। ਦੋਵਾਂ ਨੇਤਾਵਾਂ ਨੇ ਖੂਬ ਸੁਣਿਆ। ਦੇਖੋ ਕਿਸ ਦਾ ਗੁਣਾ ਪੈਦਾ ਹੈ। ਅਸਾਂ ਨੇ ਆਪਣੀ ਡਿਊਟੀ ਨਿਭਾ ਦਿੱਤੀ ਹੈ।
ਰੰਗਾ ਰੰਗ ਪ੍ਰੋਗਰਾਮ ਨੇ ਹਾਜ਼ਰੀਨ ਦਾ ਖੂਬ ਮੰਨੋਰੰਜਨ ਕੀਤਾ ਤੇ ਆਏ ਜੇਤੂ ਉਮੀਦਵਾਰਾਂ ਨੇ ਪ੍ਰੋਗਰਾਮ ਨੂੰ ਹਾਜਰੀ ਭਰਕੇ ਲੋਕ-ਹਿਤ ਬਣਾ ਦਿੱਤਾ। ਹਰੇਕ ਨੇ ਬਹੁਤ ਹੀ ਸ਼ਾਂਤੀ ਨਾਲ ਸੁਣਿਆ ਤੇ ਪ੍ਰੋਗਰਾਮ ਦਾ ਲੁਤਫ ਲਿਆ। ਸਮੁੱਚਾ ਪ੍ਰੋਗਰਾਮ ਬਹੁਤ ਹੀ ਪ੍ਰਭਾਵੀ ਤੇ ਹਾਜ਼ਰੀਨ ਦੀਆਂ ਆਸਾਂ ਤੇ ਖਰਾ ਉਤਰਿਆ।
ਇਸ ਸਮਾਗਮ ਵਿੱਚ ਡੇਵੰਗ ਸ਼ਾਹ, ਦੀਪਕ ਠੱਕਰ, ਟੈਰੀ ਲੀਅਰਮੈਨ, ਮਿਸਟਰ ਜੋ ਫਰੈਕਵਿਲੀਆ, ਗੁਰਚਰਨ ਸਿੰਘ, ਡਾ. ਸੁਰਿੰਦਰ ਗਿੱਲ, ਡਾ. ਵਿੱਜ, ਲੀਬੀਆ ਤੇ ਜੂਲੀਆ ਮੈਰੀਲੈਂਡ ਤੋਂ ਹਾਜ਼ਰ ਹੋਏ।