ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਸਿੱਖਸ ਆਫ ਯੂ. ਐੱਸ. ਏ. ਕਮਿਊਨਿਟੀ ਸੰਸਥਾ ਹੈ। ਜਿਸ ਨੇ ਵੱਖ-ਵੱਖ ਸਮੇਂ ਤੇ ਕਮਿਊਨਿਟੀ ਦੀ ਮਦਦ ਅਤੇ ਪਹਿਚਾਣ ਨੂੰ ਪ੍ਰਫੁੱਲਤ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਜਿਸ ਕਰਕੇ ਇਸ ਸੰਸਥਾ ਨੂੰ ਇੱਕ ਸਾਲ ਵਿੱਚ ਤਿੰਨ ਸਾਈਟੇਸ਼ਨ (ਐਵਾਰਡ) ਮਿਲੇ ਹਨ। ਜੋ ਕਾਉਂਟੀ ਅਗਜ਼ੈਕਿਟਵ ਤੇ ਪ੍ਰੇਡ ਪ੍ਰਬੰਧਕਾਂ ਵੱਲੋਂ ਸਮੇਂ-ਸਮੇਂ ਪ੍ਰਦਾਨ ਕੀਤੇ ਗਏ ਹਨ।
ਨਫਰਤ ਤੇ ਅਪਰਾਧਕ ਕੇਸ ਹੱਲ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਇਆ ਗਿਆ ਹੈ। ਜਿਸ ਵਿੱਚ ਨਿਊਯਾਰਕ ਵਿੱਚ ਵਾਪਰੀਆਂ ਘਟਨਾਵਾਂ ਦੇ ਹੱਲ ਵਿੱਚ ਖਾਸ ਰੋਲ ਅਦਾ ਕੀਤਾ ਗਿਆ ਹੈ।
ਪੂਰੇ ਸਾਲ ਦੇ ਲੇਖੇ ਜੋਖੇ ਨੂੰ ਸਲਾਨਾ ਰਾਤਰੀ ਭੋਜ ਦੌਰਾਨ ਸਮੀਖਿਅਤ ਕੀਤਾ ਜਾਵੇਗਾ। ਸਮੂਹ ਮੈਂਬਰਾਂ ਦਾ ਫੈਸਲਾ ਹੈ ਕਿ ਕਮਿਊਨਿਟੀ ਵਿੱਚ ਵਧੀਆ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ। ਜਿਸ ਲਈ ਤਿੰਨ ਮੈਂਬਰੀ ਟੀਮ ਦਾ ਗਠਿਨ ਕੀਤਾ ਗਿਆ ਹੈ। ਜਿਸ ਵਿੱਚ ਪ੍ਰਵਿੰਦਰ ਸਿੰਘ ਹੈਪੀ ਚੇਅਰਮੈਨ, ਗੁਰਚਰਨ ਸਿੰਘ ਗੁਰੂ ਡਾਇਰੈਕਟਰ ਤੇ ਡੀ. ਜੇ. ਰੋਮੀ ਡਾਇਰੈਕਟਰ ਸ਼ਾਮਲ ਹੋਣਗੇ। ਜੋ ਕਮਿਊਨਿਟੀ ਦੀਆਂ ਉੱਘੀਆਂ ਸਖਸ਼ੀਅਤਾਂ ਦੇ ਨਾਮ ਐਵਾਰਡ ਲਈ ਸਿਫਾਰਸ਼ ਕਰਨਗੇ। ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਫੀਲਡ ਸੱਭਿਆਚਾਰ, ਪੱਤਰਕਾਰੀ, ਮੈਡੀਕਲ, ਬਿਜ਼ਨਸ, ਰਾਜਨੀਤਿਕ ਤੇ ਧਾਰਮਿਕ ਹੋਣਗੇ। ਨਾਵਾਂ ਦੀ ਸਿਫਾਰਿਸ਼ ਪੰਦਰਾਂ ਦਸੰਬਰ ਤੱਕ ਕੀਤੀ ਜਾਵੇਗੀ। ਉਪਰੰਤ ਸਪੈਸ਼ਲ ਮੀਟਿੰਗ ਵਿੱਚ ਇਹਨਾ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਉਪਰੰਤ ਸਬੰਧਤ ਸਖਸ਼ੀਅਤਾਂ ਨੂੰ ਸੂਚਿਤ ਕਰਕੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਇਸ ਕਾਰਜ ਨੂੰ ਸਲਾਨਾ ਕਾਰਜ ਬਣਾਇਆ ਜਾਵੇਗਾ। ਸਿੱਖਸ ਆਫ ਯੂ. ਐੱਸ. ਏ. ਦੇ ਅਮਰੀਕਾ ਦੇ ਸਾਰੇ ਚੈਪਟਰਾਂ ਨੂੰ ਰਾਤਰੀ ਭੋਜ ਵਿੱਚ ਸ਼ਾਮਲ ਕਰੇਗਾ। ਜਿਸ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪ੍ਰਬੰਧ ਲਈ ਡਿਊਟੀਆਂ ਲਗਾ ਦਿੱਤੀਆਂ ਹਨ। ਆਸ ਹੈ ਕਿ ਸਿੱਖਸ ਆਫ ਯੂ. ਐੱਸ. ਏ. ਦਾ ਇਹ ਰਾਤਰੀ ਭੋਜ ਇੱਕ ਵੱਖਰੀ ਛਾਪ ਛੱਡੇਗਾ।