26 Jul 2024

ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘੱਟ ਹੋਣ ਬਾਰੇ ਸਭ ਚਿੰਤਤ

ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘਟਣ ਦੇ ਅਨੇਕਾਂ ਕਾਰਣ ਹਨ। ਪਰ ਧਰਮ ਪ੍ਰੀਵਰਤਣ ਤੇ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਮੱੁਖ ਕਾਰਣ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਆਮਦਨ ਦੇ ਘਟ ਰਹੇ ਸਾਧਨ ਵੀ ਬੱਚਿਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦਾ ਮੁੱਖ ਕਾਰਣ ਹੈ। ਪੜ੍ਹਾਈ ਤੇ ਅਪਸਰੀ ਵੀ ਬੱਚਿਆਂ ਨੂੰ ਸੀਮਤ ਨੰਬਰ ਤੱਕ ਰੱਖਣਾ ਇੱਕ ਰੁਝਾਨ ਹੈ।
    ਭਾਵੇਂ ਸਾਡੇ ਧਾਰਮਿਕ ਰਹਿਬਰ ਵੀ ਡੂੰਘੀ ਸੋਚ ਵਿੱਚ ਹਨ। ਉੱਥੇ ਰਾਜਨੀਤਕ ਵੀ ਇਸ ਘੱਟ ਗਿਣਤੀ ਕਰਕੇ ਚਿੰਤਤ ਹਨ। ਪੰਜਾਬ ਦੀ ਬਾਦਸ਼ਾਹੀ ਨੂੰ ਸਿੱਖ ਸੁਨਹਿਰੀ ਯੁੱਗ ਵਜੋਂ ਲੈਂਦੇ ਹਨ।
    ਪੰਜਾਬ ਸਿੱਖਾਂ ਦਾ ਅਹਿਮ ਖਿੱਤਾ ਹੈ। ਜਿਸ ਕਰਕੇ ਏਥੇ ਪੰਜਾਬੀ ਹੋਣ ਕਰਕੇ ਇਹ ਯੂਨੀਵਰਸਿਟੀਆਂ ਦੇ ਹੀਰੋ ਹਨ। ਪੰਜਾਬ ਦੀ ਸਰਕਾਰ ਦੇ ਨਾਇਕ ਹਨ। ਪਰ ਪੰਜਾਬ ਦੀ ਸਿੱਖ ਗਿਣਤੀ ਨੇ ਹਰੇਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਵਾਸਤੇ ਸੋਚਣ ਦੀ ਲੋੜ ਹੈ। ਜੇਕਰ ਅਜਿਹਾ ਨਾ ਕੀਤਾ ਤਾਂ ਪੰਜਾਬ ਵਿੱਚ ਡਿਕਟੇਟਰ ਵਜੋਂ ਵਿਚਰਿਆ ਜਾਵੇਗਾ। ਸਿੱਖਾਂ ਨੂੰ ਹੱਕਾਂ ਤੋ ਵਾਂਝਿਆਂ ਰੱਖਿਆ ਜਾਵੇਗਾ। ਅੱਜ ਭਾਵੇਂ ਜੱਦੋਜਹਿਦ ਕਰਕੇ ਹੱਕ ਮਹਿਫੂਜ ਕੀਤੇ ਹੋਏ ਹਨ। ਪਰ ਭਵਿੱਖ ਵਿੱਚ ਸਿੱਖ ਹੋਰ ਵੀ ਬਦਨਜ਼ਰ ਤੇ ਹੀਣ ਭਾਵਨਾ ਦੇ ਸ਼ਿਕਾਰ ਹੋ ਸਕਦੇ ਹਨ। ਸਿੱਖਾਂ ਨੂੰ ਆਪਣੀ ਗਿਣਤੀ ਦਾ ਹਮੇਸ਼ਾ ਖਿਆਲ ਰੱਖਣਾ ਪਵੇਗਾ। ਡਿਗਦੇ ਗ੍ਰਾਫ ਬਾਰੇ ਸੋਚਣਾ, ਵਿਚਾਰਨਾ ਤੇ ਐਕਸ਼ਨ ਵਿੱਚ ਆਉਣਾ ਪਵੇਗਾ। ਭਾਵੇਂ ਪਿੱਛੇ ਜਿਹੇ ਜਥੇਦਾਰ ਨੇ ਹਦਾਇਤ ਕੀਤੀ ਸੀ। ਸਾਨੂੰ ਘੱਟੋ ਘੱਟ ਚਾਰ ਬੱਚਿਆਂ ਦੇ ਹਾਮੀ ਹੋਣਾ ਚਾਹੀਦਾ ਹੈ। ਪਰ ਉਸ ਸਮੇਂ ਇਸ ਐਲਾਨੀ ਗਿਣਤੀ ਬਾਰੇ ਨਹੀਂ ਪਤਾ ਸੀ। ਪਰ ਹਰ ਕੋਈ ਇਸ ਬਾਰੇ ਸੋਚੀਂ ਪੈ ਗਿਆ ਹੈ। ਜਿਸ ਲਈ ਇਤਹਾਦ ਲੈਣਾ ਸਮੇਂ ਦੀ ਲੋੜ ਹੈ।      

More in ਰਾਜਨੀਤੀ

ਚੰਡੀਗੜ੍ਹ- ਬਠਿੰਡਾ ਦੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਦੇ ‘ਗੁੰਡਾ ਟੈਕਸ’ ਦਾ ਮਾਮਲਾ...
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ...
ਚੰਡੀਗੜ੍ਹ-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ...
ਨਵੀਂ ਦਿੱਲੀ-ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ’ਚ ਅੱਜ ਕੇਂਦਰ ਸਰਕਾਰ ’ਤੇ ਦੇਸ਼...
ਫ਼ਿਰੋਜ਼ਪੁਰ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਆਪਣੀ ਫ਼ਿਰੋਜ਼ਪੁਰ ਫੇਰੀ ਦੌਰਾਨ...
ਢਾਕਾ (ਬੰਗਲਾਦੇਸ਼)-ਬੰਗਲਾਦੇਸ਼ ਵਿਚ ਸਰਕਾਰੀ ਨੌਕਰੀਆਂ ਵਿਚ ਕੋਟੇ ਨੂੰ ਲੈ ਕੇ ਸਰਕਾਰ ਵਿਰੋਧੀ...
ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਦੇ ਆਗੂਆਂ ਦੀ ਸ਼ਿਕਾਇਤ ’ਤੇ ਪੰਜ ਸਿੰਘ ਸਾਹਿਬਾਨ...
ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨੇ ਪੰਜਾਬ ਤੇ ਹਰਿਆਣਾ...
ਨਵੀਂ ਦਿੱਲੀ-ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੀਆਂ ਤਾਕਤਾਂ ਦਾ ਘੇਰਾ ਮੋਕਲਾ ਕੀਤੇ ਜਾਣ ਨੂੰ ਲੈ...
ਸ਼ਿਕਾਗੋ/ਵਾਸ਼ਿੰਗਟਨ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ(78) ਸ਼ਨਿੱਚਰਵਾਰ ਸ਼ਾਮ ਨੂੰ ਪੈਨਸਿਲਵੇਨੀਆ...
ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਅੱਜ ਹਰਿਆਣਾ ਸਰਕਾਰ ਨੂੰ ਅੰਬਾਲਾ ਨੇੜੇ ਸ਼ੰਭੂ ਬਾਰਡਰ ’ਤੇ...
ਫਿਲੌਰ/ਜਲੰਧਰ-ਪੁਲੀਸ ਨੇ ਬੀਤੀ ਰਾਤ ਨਸ਼ੀਲੇ ਪਦਾਰਥਾਂ ਸਣੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Home  |  About Us  |  Contact Us  |  
Follow Us:         web counter