* ਸਿੱਖਸ ਆਫ ਯੂ. ਐੱਸ. ਏ. ਵੱਲੋਂ ਡਾ. ਸੁਰਿੰਦਰ ਗਿੱਲ ਦੀ ਸ਼ਮੂਲੀਅਤ
ਮੈਰੀਲੈਂਡ (ਵਿਸ਼ੇਸ਼ ਪ੍ਰਤੀਨਿਧ) - ਕਾਂਗਰਸ ਵੋਮੈਨ ਨਿਕਲੀ ਐਮਬਰੋਜ ਰਿਪਬਲਿਕਨ ਉਮੀਦਵਾਰ ਦੇ ਫੰਡ ਜਟਾਉਣ ਦੇ ਸਮਾਗਮ ਦਾ ਆਯੋਜਿਨ ਯਚਿਤ ਕਲੱਬ ਬਾਲਟੀਮੋਰ ਮੈਰੀਲੈਂਡ ਵਿਖੇ ਕੀਤਾ ਗਿਆ। ਜਿੱਥੇ ਰਿਪਬਲਿਕਨ ਪਾਰਟੀ ਦੇ ਮੁੱਖ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਲੈਰੀ ਹੋਗਨ ਗਵਰਨਰ ਮੈਰੀਲੈਂਡ ਨੇ ਕੀਤੀ। ਹੋਗਨ ਨੇ ਮਿਲਣੀ ਦੌਰਾਨ ਦੱਸਿਆ ਕਿ ਨਿਕਲੀ ਐਮਬਰੋਜ ਦੀ ਪੁਜੀਸ਼ਨ ਕਾਫੀ ਮਜ਼ਬੂਤ ਹੈ। ਉਹਨਾਂ ਕਿਹਾ ਸਾਡੀ ਪਾਰਟੀ ਵਿੱਚ ਹੀ ਕੁਝ ਲੋਕ ਵਫਾਦਾਰ ਨਹੀਂ ਹਨ। ਉਹ ਸਿਰਫ ਮਤਲਬ ਪ੍ਰਸਤ ਬਣ ਵਿਚਰ ਰਹੇ ਹਨ। ਜਿੱਥੇ ਉਹ ਪਾਰਟੀ ਨੂੰ ਧੋਖਾ ਦੇ ਰਹੇ ਹਨ, ਉੱਥੇ ਉਹ ਸਿਰਫ ਨਿੱਜ ਤੱਕ ਸੀਮਤ ਹਨ। ਅਜਿਹੀਆਂ ਸਖਸ਼ੀਅਤਾਂ ਤੇ ਕੋਈ ਇਤਬਾਰ ਨਹੀਂ ਕੀਤਾ ਜਾਂਦਾ ਹੈ। ਉਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਤੱਕ ਹੀ ਆਪਣਾ ਕਿਰਦਾਰ ਨਿਭਾਅ ਸਕਦੇ ਹਨ।
ਸੰਖੇਪ ਮਿਲਣੀ ਦੌਰਾਨ ਲੈਰੀ ਹੋਗਨ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਮਜ਼ਬੂਤ ਪਾਰਟੀ ਹੈ, ਜੋ ਘੱਟ ਗਿਣਤੀਆਂ ਦੀ ਰਖਵਾਲੀ ਹੈ। ਮੈਰੀਲੈਂਡ ਵਿੱਚ ਰਿਪਬਲਿਕਨ ਬਹੁਤ ਮਜ਼ਬੂਤ ਹਨ। ਉਹਨਾਂ ਕਿਹਾ ਨਿਕਲੀ ਐਮਬਰੋਜ ਬਹੁਤ ਵਧੀਆ ਤੇ ਲੋਕਾਂ ਦੀ ਆਸ ਤੇ ਉਤਰਨ ਵਾਲੀ ਕਾਂਗਰਸ ਵੋਮੈਨ ਹੈ। ਜਿਸਦੀ ਹਮਾਇਤ ਪਾਰਟੀ ਹਰ ਪੱਖੋਂ ਕਰ ਰਹੀ ਹੈ। ਮੈਂ ਸਾਰੇ ਮੈਰੀਲੈਂਡ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਨਿਕਲੀ ਨੂੰ ਬਹੁਮਤ ਨਾਲ ਜਿਤਾਉਣ ਤੇ ਵਾਈਟ ਹਾਊਸ ਭੇਜਣ।
ਡਾ. ਸੁਰਿੰਦਰ ਗਿੱਲ ਜੋ ਨਿਕਲੀ ਦੀ ਫਾਇਨੈਂਸ ਟੀਮ ਦੇ ਮੈਂਬਰ ਹਨ। ਉਹਨਾਂ ਕਿਹਾ ਕਿ ਨਿਕਲੀ ਐਮਬਰੋਜ ਕਾਂਗਰਸ ਵੋਮੈਨ ਮਿਲਣਸਾਰ, ਘੱਟ ਗਿਣਤੀਆਂ ਦੀ ਮਸੀਹਾ ਤੇ ਹਮਦਰਦੀ ਰੱਖਣ ਵਾਲੀ ਔਰਤ ਹੈ। ਜਿਸ ਨੂੰ ਜਦ ਮਰਜੀ ਮਿਲ ਸਕਦੇ ਹੋ। ਉਹ ਤੁਹਾਡੀ ਹਰ ਗੱਲ ਬਹੁਤ ਧਿਆਨ ਨਾਲ ਸੁਣਦੀ ਹੈ। ਜੋ ਹਰ ਮੌਕੇ ਤੁਹਾਡੇ ਨਾਲ ਖੜਦੀ ਹੈ। ਤੁਹਾਨੂੰ ਸੁਣਦੀ ਹੈ। ਅਜਿਹੀ ਉਮੀਦਵਾਰ ਦੀ ਮਦਦ ਦਿਲ ਖੋਲ੍ਹ ਕੇ ਕਰਨੀ ਚਾਹੀਦੀ ਹੈ।
ਇਸ ਮੌਕੇ ਵੱਖ-ਵੱਖ ਕਾਉਂਟੀ ਦੇ ਡੈਲੀਗੇਟ, ਕੌਂਸਲਮੈਨ ਤੇ ਰਿਪਬਲਿਕਨ ਅਹੁਦੇਦਾਰਾਂ ਦੀ ਮੋਜੂਦਗੀ ਨੇ ਨਿਕਲੀ ਐਮਬਰੋਜ ਨੂੰ ਭਰਵੀਂ ਹਮਾਇਤ ਦਿੱਤੀ ਹੈ। ਆਸ ਹੈ ਕਿ ਅੱਜ ਦਾ ਇਕੱਠ ਤੇ ਵੱਖ ਵੱਖ ਪਾਰਟੀ ਅਹੁਦੇਦਾਰਾਂ ਦੀ ਮਦਦ ਨਿਕਲੀ ਐਮਬਰੋਜ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਵੇਗੀ।