* ਮੇਰੇ ਬਿਜ਼ਨਸ ਦੀ ਪ੍ਰਮੋਸ਼ਨ ਕਰਕੇ ਮੈਨੂੰ ਮਾਣ ਬਖਸ਼ਿਆ : ਕੇ. ਕੇ. ਸਿੱਧੂ
ਮੈਰੀਲੈਂਡ (ਗਿੱਲ) - ਮੈਰੀਲੈਂਡ ਦੀ ਰੇਵਿਨ ਟੀਮ ਤੇ ਉਸਦੇ ਫੈਨ ਪੂਰੀ ਧਾਂਕ ਖੇਡ ਵਿੱਚ ਰੱਖਦੇ ਹਨ। ਜਿਸ ਦਿਨ ਵੀ ਰੇਵਿਨ ਗੇਮ ਹੁੰਦੀ ਹੈ। ਰੇਵਿਨ ਫੈਨ, ਰੇਵਿਨ ਦੀ ਪਰਪਲ ਡਰੈੱਸ ਪਹਿਨ ਕੇ ਟੀਮ ਦੀ ਹੌਂਸਲਾ ਅਫਜਾਈ ਕਰਦੇ ਹਨ। ਇੱਥੋਂ ਤੱਕ ਕਿ ਬਿਜ਼ਨਸਾਂ, ਬੈਂਕਾਂ, ਆਫਿਸ ਦੇ ਕਰਮਚਾਰੀ ਪੂਰਾ ਦਿਨ ਰੇਵਿਨ ਗੇਮ ਦੀ, ਇੱਕ ਇੱਕ ਘਟਨਾ ਨੂੰ ਬਾਰੀਕੀ ਨਾਲ ਵਾਚਦੇ ਹਨ। ਸ਼ਾਮ ਨੂੰ ਹਰ ਖਿਡਾਰੀ ਦੀ ਖੇਡ ਦਾ ਨਿਰੀਖਣ ਕਰਦੇ ਤੇ ਵਿਕਟਰੀ ਜਾਂ ਹਾਰ ਹੋਵੇ ਉਸ ਨੂੰ ਮਨਾਉਂਦੇ ਹਨ।
ਕੇ. ਕੇ. ਸਿੱਧੂ ਡਨਕਨ ਮਾਲਕ ਵੀ ਰੇਵਿਨ ਦਾ ਫੈਨ ਹੈ। ਰੇਵਿਨ ਖਿਡਾਰੀਆਂ ਦਾ ਮੈਦਾਨ ਵੀ ਡਨਕਨ ਲੰਘ ਕੇ ਹੈ। ਜਾਂਦੇ ਆਉਂਦੇ ਉਹ ਕੇ. ਕੇ. ਸਿੱਧੂ ਦੇ ਡਨਕਨ ਤੋਂ ਕਾਫੀ ਆਦਿ ਲੈ ਕੇ ਜਾਂਦੇ ਹਨ। ਕਰਮਚਾਰੀਆਂ ਦੇ ਵਿਹਾਰ ਤੇ ਕਸਟਮਰ ਟਰੀਟ ਤੋਂ ਬਹੁਤ ਖੁਸ਼ ਖਿਡਾਰੀ, ਹਮੇਸ਼ਾ ਕੇ. ਕੇ. ਸਿੱਧੂ ਨੂੰ ਵਧੀਆ ਟਿੱਪਣੀਆਂ ਨਾਲ ਮਾਣ ਬਖਸ਼ਦੇ ਤੇ ਈਮੇਲ ਰਾਹੀਂ ਵੀ ਟਿੱਪਣੀਆਂ ਦੇ ਟੋਟਕੇ ਭੇਜਦੇ ਹਨ। ਪਿਛਲੇ ਦਿਨੀਂ ਰੇਵਿਨ ਦੇ ਉੱਘੇ ਖਿਡਾਰੀ ਨੇ ਡਨਕਨ ਬਿਜ਼ਨਸ ਤੇ ਆ ਕੇ ਕਰਮਚਾਰੀਆਂ ਤੇ ਮਾਲਕ ਨੂੰ ਸਨਮਾਨਿਤ ਵੀ ਕੀਤਾ ਸੀ। ਜਿਸ ਦੇ ਇਵਜਾਨੇ ਸਥਾਨਕ ਰਿਹਾਇਸ਼ ਵਾਲਿਆਂ ਵਿੱਚ ਕਾਫੀ ਪ੍ਰਚਾਰ ਹੋਇਆ। ਜਿਸ ਦੇ ਫੀਡ-ਬੈਕ ਨੂੰ ਦੇਖਦੇ ਹੋਏ ਖਿਡਾਰੀਆਂ ਨੇ “ਰੇਵਿਨ ਪਰਪਲ ਰੈਲੀ” ਦਾ ਆਯੋਜਨ ਰੈਡ ਰਨ ਬੁਲੇਵਾਡ ਡਨਕਨ ਬਿਜ਼ਨਸ ਤੇ ਕੀਤਾ ਹੈ। ਜਿਸ ਵਿੱਚ ਰੇਵਿਨ ਫੈਨ ਗਰੁੱਪ ਨੇ ਆਪਣੀ ਪੇਸ਼ਕਾਰੀ ਕਰਕੇ ਖੂਬ ਖੁਸ਼ ਕੀਤਾ। ਆਉਣ ਜਾਣ ਵਾਲਿਆਂ ਨੇ ਖੜ੍ਹੇ ਹੋ ਕੇ ਇਸ ਟਰੀਟ ਦਾ ਅਨੰਦ ਲਿਆ। ਜੋ ਕਾਬਲੇ ਤਾਰੀਫ ਰਿਹਾ ਹੈ।
ਇਹ ਸੁਭਾਗ ਵਿਰਲੇ ਹੀ ਕਦੇ ਮਿਲਦਾ ਹੈ ਜੋ ਡਨਕਨ ਮਾਲਕ ਤੇ ਉਸ ਦੇ ਕਰਮਚਾਰੀਆਂ ਨੂੰ ਦਿੱਤਾ ਹੈ। ਜਿਸ ਲਈ ਕੇ. ਕੇ. ਸਿੱਧੂ ਵਧਾਈ ਦਾ ਪਾਤਰ ਹੈ। ਸਮੁੱਚੀ ਰੇਵਿਨ ਪਰਪਲ ਰੈਲੀ ਵੱਖਰਾ ਇਤਿਹਾਸ ਸਿਰਜ ਗਈ ਹੈ। ਜਿਸ ਦੀ ਚਰਚਾ ਮੈਰੀਲੈਂਡ ਦੇ ਰੇਵਿਨ ਉਪਾਸ਼ਕਾਂ ਵਿੱਚ ਖੂਬ ਹੈ।