* ਸਿੱਖਸ ਆਫ ਯੂ. ਐੱਸ. ਏ. ਸੰਸਥਾ ਵੱਲੋਂ ਘਟਨਾ ਦੀ ਜੋਰਦਾਰ ਨਿੰਦਿਆ
ਨਿਊਯਾਰਕ (ਗਿੱਲ) - ਇਹ 82 ਸਾਲਾ ਓਂਕਾਰ ਸਿੰਘ ਹੈ, ਜਿਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ ਜਦੋਂ ਉਹ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰ ਰਿਹਾ ਸੀ। ਭਾਵੇਂ ਉਹ ਚੜ੍ਹਦੀ ਕਲਾ ਵਿੱਚ ਹੈ। ਉਸਨੇ ਦੱਸਿਆ ਕਿ ਉਸਨੇ ਦੋਸ਼ੀਆਂ ਨੂੰ ਕਿਹਾ, “ਮੇਰੇ ਪੈਸੇ ਲੈ ਲਓ, ਪਰ ਕਿਰਪਾ ਕਰਕੇ ਮੈਨੂੰ ਨਾ ਮਾਰੋ।’’ ਇਹ ਘਟਨਾ ਕੱਲ੍ਹ ਰਾਤ 9:30 ਵਜੇ ਦੇ ਕਰੀਬ 112ਵੀਂ ਸਟਰੀਟ ਅਤੇ ਲਿਬਰਟੀ ਐਵੇਨਿਊ ਕੋਲ ਵਾਪਰੀ। ਪੂਰੀ ਤਰ੍ਹਾਂ ਦੁਖੀ ਉਂਕਾਰ ਸਿੰਘ ਅਤੇ ਉਸਦੇ ਪਰਿਵਾਰ ਦੀ ਮਦਦ ਕਰਨ ਲਈ ਸਿੱਖਸ ਆਫ ਯੂ. ਐੱਸ. ਏ. ਸੰਸਥਾ ਅੱਗੇ ਆਈ ਹੈ। ਇਨ੍ਹਾਂ ਮੁੰਡਿਆਂ ਨੂੰ ਲੱਭਣ ਲਈ ਤੇਜੀ ਨਾਲ ਕਾਰਵਾਈ ਕਰਨ ਲਈ ਫੋਨ ਟ੍ਰੈਕ ਰਾਹੀਂ ਭਾਲ ਕੀਤੀ ਜਾ ਰਹੀ ਹੈ।
ਓਂਕਾਰ ਸਿੰਘ ‘ਤੇ ਬੇਰਹਿਮੀ ਨਾਲ ਹਮਲਾ ਕਰਨ ਤੋਂ ਕੁਝ ਮਿੰਟ ਬਾਅਦ ਹੀ ਇਸੇ ਇਲਾਕੇ ਦੇ ਲੋਕਾਂ ਵੱਲੋਂ ਇੱਕ ਹੋਰ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਗਿਆ। ਹਰ ਕਿਸੇ ਨੂੰ ਨਿਊਯਾਰਕ ਸਿਟੀ ਵਿੱਚ ਘੁੰਮਣ ਵੇਲੇ ਪੂਰੀ ਸਾਵਧਾਨੀ ਵਰਤਣ ਲਈ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਜੇਕਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ, ਤਾਂ ਕਿਰਪਾ ਕਰਕੇ ਯਕੀਨੀ ਬਣਾਓ ਕਿ ਜਦੋਂ ਉਹ ਬਾਹਰ ਜਾਂਦੇ ਹੁੰਦੇ ਹਨ ਤਾਂ ਉਹਨਾਂ ਦੀ ਕਿਸੇ ਕਿਸਮ ਦੀ ਸੰਗਤ ਹੋਣੀ ਜਰੂਰੀ ਹੈ। ਸਿੱਖਸ ਆਫ ਯੂ. ਐੱਸ. ਏ. ਨੂੰ ਜਦੋਂ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਹਨਾਂ ਦੇ ਨਿਊਯਾਰਕ ਦੇ ਕਨਵੀਨਰ ਜਪਨੀਤ ਸਿੰਘ ਕੁਆਰਡੀਨੇਟਰ ਨੇ ਘਟਨਾ ਦੀ ਤੁਰੰਤ ਜਾਣਕਾਰੀ ਹਾਸਲ ਕਰਕੇ ਪੁਲਿਸ ਨਾਲ ਰਾਬਤਾ ਕਾਇਮ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।