ਮੈਰੀਲੈਂਡ (ਗਿੱਲ) - ਮੈਰੀਲੈਂਡ ਦੀਆਂ ਪ੍ਰਾਇਮਰੀ ਚੋਣਾਂ ਤੋਂ ਬਾਅਦ ਹਰ ਜੇਤੂ ਏਸ਼ੀਅਨਾਂ ਦੇ ਉਪਾਸ਼ਕ ਬਣੇ ਹੋਏ ਹਨ। ਜਿੱਥੇ ਉਹ ਵੱਖ-ਵੱਖ ਨੇਤਾਵਾਂ ਨਾਲ ਮਿਲ ਰਹੇ ਹਨ। ਉੱਥੇ ਉਹ ਆਪਣੀ ਜਿੱਤ ਉਪਰੰਤ ਆਪਣੇ ਕਮਿਸ਼ਨ ਵਿੱਚ ਵੀ ਲੈਣ ਲਈ ਗੱਲਬਾਤ ਕਰ ਰਹੇ ਹਨ। ਪਿਟਮੈਨ ਨੇ ਕਿਹਾ ਕਿ ਮੈਂ ਰਾਜਨੀਤਕ ਤਾਂ ਨਹੀਂ, ਪਰ ਰਾਜਨੀਤਿਕਾਂ ਤੋ ਬਿਹਤਰ ਕਾਉਂਟੀ ਨੂੰ ਬਿਹਤਰ ਕਰਨ ਵਿੱਚ ਯੋਗਦਾਨ ਪਾਵਾਂਗਾ। ਉਹਨਾਂ ਦੱਸਿਆ ਕਿ ਪੰਜ ਸੌ ਏਕੜ ਵਿੱਚ ਬਣੇ ਹਸਪਤਾਲ ਨੂੰ ਮੁੜ ਵਧੀਆ ਬਣਾਉਣ ਲਈ ਗਵਰਨਰ ਨਾਲ ਗੱਲਬਾਤ ਚੱਲ ਰਹੀ ਹੈ। ਜੇਕਰ ਇਹ ਹਸਪਤਾਲ ਸਟੇਟ ਕਾਉਂਟੀ ਨੂੰ ਦੇ ਦਿੰਦੀ ਹੈ ਤਾਂ ਕਈ ਪ੍ਰੋਜੈਕਟ ਖੋਲੇ ਜਾ ਸਕਦੇ ਹਨ। ਜਿਨ੍ਹਾਂ ਵਿੱਚ ਵੋਮੈਨ ਸ਼ੈਲਟਰ ਤੇ ਮਾਨਸਿਕ ਲੈਬ ਨੂੰ ਪਹਿਲ ਕਦਮੀ ਦੇਵਾਗੇ।
ਪਿਟਮੈਨ ਨੇ ਕਿਹਾ ਕਿ ਛੋਟੇ ਕਾਰੋਬਾਰੀਆਂ ਲਈ ਇੱਕ ਪ੍ਰੋਗਰਾਮ ਚਲਾਇਆ ਜਾਵੇਗਾ। ਜੋ ਕਾਰੋਬਾਰੀਆਂ ਲਈ ਮਦਦਗਾਰ ਹੋਵੇਗਾ। ਕਾਰੋਬਾਰੀ ਪੂਲਮਨੀ ਤਹਿਤ ਆਪਣੇ ਕਾਰੋਬਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰ ਸਕਣਗੇ। ਜਿਹੜੇ ਕਾਰੋਬਾਰ ਨੁਕਸਾਨ ਵਿੱਚ ਹਨ ਜਾਂ ਕਰੋਨਾ ਕਰਕੇ ਬੰਦ ਹੋ ਗਏ ਹਨ। ਉਹਨਾਂ ਨੂੰ ਸਪੈਸ਼ਲ ਪੈਕਜ ਹੇਠ ਲਿਆਂਦਾ ਜਾਵੇਗਾ।
ਮੀਟਿੰਗ ਦੌਰਾਨ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ. ਐੱਸ. ਏ. ਤੇ ਗੁਰਚਰਨ ਸਿੰਘ ਗੁਰੂ ਪ੍ਰਧਾਨ ਵਰਲਡ ਯੂਨਾਇਟਿਡ ਗੁਰੂ ਨਾਨਕ ਫਾਊਡੇਸ਼ਨ ਨੇ ਪਿਟਮੈਨ ਕਾਉਂਟੀ ਅਗਜ਼ੈਕਟਿਵ ਦੇ ਭਵਿੱਖ ਦੇ ਸਾਰੇ ਫੰਡ ਜੁਟਾਉਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਦਾ ਭਰੋਸਾ ਦਿੱਤਾ। ਦੋਹਾਂ ਸਖਸ਼ੀਅਤ ਨੇ ਦਸਤਾਰਧਾਰੀ ਸਿੱਖ ਨੂੰ ਆਪਣੀ ਟੀਮ ਵਿੱਚ ਨਿਯੁਕਤੀ ਦੇਣ ਦੀ ਵਕਾਲਤ ਕੀਤੀ। ਜਿਸ ਤੇ ਪਿਟਮੈਨ ਨੇ ਭਰੋਸਾ ਪ੍ਰਗਟਾਇਆ ਹੈ।