ਵਾਸ਼ਿੰਗਟਨ ਡੀ. ਸੀ. (ਗਿੱਲ) - ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਹਰ ਸਾਲ ਲਾਈਫ ਟਾਈਮ ਪ੍ਰਾਪਤੀ ਐਵਾਰਡ ਘੋਸ਼ਿਤ ਕੀਤੇ ਜਾਂਦੇ ਹਨ। ਜਿਨ੍ਹਾਂ ਨੂੰ ਸਬੰਧਤ ਸਟੇਟਾਂ ਦੇ ਕਾਂਗਰਸਮੈਨ, ਸੈਨੇਟਰ ਜਾਂ ਗਵਰਨਰ ਇਹ ਐਵਾਰਡ ਸਬੰਧਤ ਸਖਸ਼ੀਅਤਾਂ ਨੂੰ ਤਕਸੀਮ ਕਰਵਾਉਂਦੇ ਹਨ। ਵਰਜੀਨੀਆ ਵਿੱਚ ਇੱਕ ਸਮਾਗਮ ਛੋਟੇ ਕਾਰੋਬਾਰੀਆਂ ਵੱਲੋਂ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਹਸਤੀਆਂ ਨੂੰ ਬੁਲਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਜੈਨੇਫਰ ਵੈਕਸਟਨ ਹਾਊਸ ਆਫ ਰਿਪਰੈਜਟਿਵ ਸੀ।
ਰਾਊਂਡ ਦੀ ਟੇਬਲ ਕਾਨਫ੍ਰੰਸ ਵਿੱਚ ਉੱਘੇ ਕਾਰੋਬਾਰੀਆਂ ਨੇ ਹਿੱਸਾ ਲਿਆ ਤੇ ਕਾਰੋਬਾਰਾਂ ਨੂੰ ਪ੍ਰਫੁੱਲਤ ਕਰਨ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਸਫਲ ਬਿਜਨਸਮੈਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਕਾਨਫ੍ਰੰਸ ਦੀ ਸਫਲਤਾ ਲਈ ਸਿਲਵੀਆ ਗਲਾਸ, ਟੌਨੀ ਹਾਵਰਡ ਸੀ. ਈ. ਓ. ਚੈਂਬਰ ਆਫ ਕਾਮਰਸ, ਮੈਥਇਉ ਜੇਮਜ ਡਾਇਰੈਕਟਰ, ਵੈਰਿਨਿਸ ਲਵ ਡਿਪਟੀ ਡਾਇਰੈਕਟਰ ਤੇ ਸੁਆਸ ਸੁਬਰਾਮਨੀਅਮ ਹਾਊਸ ਆਫ ਡੈਲੀਗੇਟ ਨੇ ਖਾਸ ਯੋਗਦਾਨ ਪਾਇਆ।
ਇਹ ਸਮਾਗਮ ਕਾਰੋਬਾਰੀਆਂ ਲਈ ਮਿਸਾਲ ਸਿਧ ਹੋਇਆ। ਜਿੱਥੇ ਪੰਜ ਉੱਘੀਆਂ ਸਖਸ਼ੀਅਤਾਂ ਦਾ ਸਨਮਾਨ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਐਲਾਨ ਕੀਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਕੀਤਾ ਗਿਆ। ਖੁਸ਼ੀ ਦੀ ਇਹ ਗੱਲ ਹੈ ਕਿ ਜਰਨਲਿਸਟ ਕੈਟਾਗਿਰੀ ਦਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਸੁਰਮੁਖ ਸਿੰਘ ਮਾਣਕੂ ਦੇ ਹਿੱਸੇ ਆਇਆ। ਜਿਸ ਨੂੰ ਜੈਨੇਫਰ ਵੈਕਸਨ ਨੇ ਆਪਣੇ ਕਰ ਕਮਲਾ ਨਾਲ ਸੁਰਮੁਖ ਸਿੰਘ ਮਾਣਕੂ ਨੂੰ ਭੇਂਟ ਕੀਤਾ।
ਜੈਨੇਫਰ ਨੇ ਕਿਹਾ ਕਿ ਸੁਰਮੁਖ ਸਿੰਘ ਮਾਣਕੂ ਵਾਈਟ ਹਾਊਸ ਦੇ ਪ੍ਰੈਸ ਰਿਪੋਟਰ ਤੇ ਫੋਟੋਗ੍ਰਾਫਰ ਹਨ। ਜੋ ਪਿਛਲੇ ਵੀਹ ਸਾਲ ਤੋਂ ਆਪਣੀ ਸੇਵਾ ਬਾਖੂਬੀ ਨਾਲ ਨਿਭਾਅ ਰਹੇ ਹਨ। ਇਹ ਪਹਿਲੇ ਸਿੱਖ ਜਰਨਲਿਸਟ ਹਨ ਜੋ ਵਾਈਟ ਹਾਊਸ ਦੇ ਵਿੱਚ ਸੇਵਾ ਜਰਨਲਿਸਟ ਵਜੋਂ ਨਿਭਾਅ ਰਹੇ ਹਨ। ਹਰ ਸਮਾਗਮ ਵਿੱਚ ਪਹੁੰਚਣਾ ਇਹਨਾਂ ਦਾ ਜਨੂਨ ਹੈ। ਜਿਸ ਸਦਕਾ ਇਹਨਾਂ ਨੂੰ ਇਹ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਗਿਆ ਹੈ।
ਸੁਰਮੁਖ ਸਿੰਘ ਮਾਣਕੂ ਨੂੰ ਇਸ ਐਵਾਰਡ ਪ੍ਰਾਪਤੀ ਲਈ ਗੁਰਚਰਨ ਸਿੰਘ ਪ੍ਰਧਾਨ ਵਰਲਡ ਯੁਨਾਇਟਿਡ ਸੰਸਥਾ, ਕੇ. ਕੇ. ਸਿੱਧੂ ਪੰਜਾਬੀ ਕਲੱਬ ਫਾਊਂਡਰ ਮੈਰੀਲੈਂਡ, ਅਮਰ ਸਿੰਘ ਮੱਲੀ ਚੇਅਰਮੈਨ ਯੂਨਾਇਟਿਡ ਸੰਸਥਾ, ਦਲਜੀਤ ਸਿੰਘ ਪ੍ਰਧਾਨ ਸਿੱਖਸ ਆਫ ਯੂ. ਐੱਸ. ਏ., ਆਇਸ਼ਾ ਖਾਨ ਡੈਮੋਕਰੇਟਿਕ ਵੋਮੈਨ ਮੈਰੀਲੈਂਡ, ਮੋਨੀ ਗਿੱਲ ਮਾਈ ਟੀਵੀ, ਹਰਜੀਤ ਸਿੰਘ ਹੁੰਦਲ ਸੀ. ਈ. ਓ. ਸਬਰੰਗ ਟੀਵੀ ਤੇ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ. ਐੱਸ. ਏ. ਨੇ ਵਧਾਈਆ ਦਿੱਤੀਆਂ। ਉਹਨਾਂ ਕਿਹਾ ਕਿ ਸੁਰਮੁਖ ਸਿੰਘ ਮਾਣਕੂ ਅਣਥੱਕ , ਮਿਹਨਤੀ ਤੇ ਆਪਣੇ ਜਰਨਲਿਸਟ ਪ੍ਰੋਫੈਸ਼ਨ ਨੂੰ ਸਮਰਪਿਤ ਹਨ। ਜਿਨ੍ਹਾਂ ਨੂੰ ਇਸ ਐਵਾਰਡ ਦਾ ਭਾਗੀਦਾਰ ਬਣਾਇਆ ਗਿਆ ਹੈ। ਸਾਨੂੰ ਇਹਨਾਂ ਤੇ ਮਾਣ ਹੈ।