30 Nov 2022

ਗੁਜਰਾਤ ਦੇ ਉੱਘੇ ਬਿਜ਼ਨਸਮੈਨ ਬਰਜੇਸ ਢੋਲਕੀਵਾਲਾ ਨੱਗਾ ਤੇ ਜਿਉਲਰੀ ਦੇ ਪਿਤਾਮਾ ਨਾਲ ਅਹਿਮ ਮੀਟਿੰਗ

ਮੈਰੀਲੈਂਡ (ਗਿੱਲ) - ਸਟੋਨ ਤੇ ਜਿਊਲਰੀ ਦੇ ਪਿਤਾਮਾ ਗੁਜਰਾਤ ਦੇ ਵਸਨੀਕ ਅੱਜ ਕੱਲ ਅਮਰੀਕਾ ਦੇ ਦੌਰੇ ਤੇ ਹਨ। ਪਾਣੀ ਨੂੰ ਬਚਾਉਣ ਵਿੱਚ ਅਹਿਮ ਯੋਗਦਾਨ ਪਾਉਣ ਤੇ ਗਰੀਨ ਪ੍ਰੋਜੈਕਟ ਵਿੱਚ ਅਹਿਮ ਰੋਲ ਅਦਾ ਕਰਨ ਕਰਕੇ 2021 ਦਾ ਪਦਮ ਸ੍ਰੀ ਐਵਾਰਡ ਵੀ ਇਸੇ ਫਰਮ ਦੇ ਪਿਤਾਮਾ ਨੂੰ ਮਿਲਿਆ ਹੈ। ਇਸੇ ਫਰਮ ਦੇ ਹਿੱਸੇਦਾਰ ਬਰਜੇਸ ਢੋਲਕੀਵਾਲਾ ਨਿਊਯਾਰਕ ਤੋਂ ਬਾਅਦ ਮੈਰੀਲੈਂਡ ਵਿਖੇ ਸਿੱਖਸ ਆਫ ਯੂ. ਐੱਸ. ਏ. ਦੇ ਸਕੱਤਰ ਜਨਰਲ ਡਾ. ਸੁਰਿੰਦਰ ਸਿੰਘ ਗਿੱਲ , ਰਾਜ ਰਾਠੌਰ ਸ਼ਾਂਤੀ ਤੇ ਟੂਰਿਜਮ ਦੂਤ ਅਮਰੀਕਾ ਤੇ ਗੁਰਚਰਨ ਸਿੰਘ ਸਾਬਕਾ ਵਰਲਡ ਬੈਂਕ ਅਫਸਰ ਨਾਲ ਇੱਕ ਅਹਿਮ ਮੀਟਿੰਗ ਕੀਤੀ।
    ਇਸ ਮੀਟਿੰਗ ਦਾ ਆਯੋਜਨ ਦੁਬਈ ਦੇ ਸ਼ੇਖ ਤੇ ਪੀਰ ਜਨ ਮੁਜਾਦੀ ਨੇ ਕਰਵਾਇਆ। ਜਿਨ੍ਹਾਂ ਨੇ ਦੱਸਿਆ ਕਿ ਹਰੀ ਕਿ੍ਰਸ਼ਨਾ ਗੁਜਰਾਤ ਦੀ ਜਿਊਲਰ ਤੇ ਸਟੋਨ ਫਰਮ ਸੰਸਾਰ ਦਾ ਤੀਜਾ ਸਥਾਨ ਰੱਖਣ ਵਾਲੀ ਹੈ। ਜਿਸ ਨੇ ਬਾਰਾਂ ਹਜ਼ਾਰ ਕਰੋੜ ਦਾ ਬਿਜ਼ਨਸ ਇਸ ਸਾਲ ਕੀਤਾ ਹੈ। ਚੈਰਿਟੀ ਕਰਨ ਵਿੱਚ ਇਸ ਫਰਮ ਨੇ ਪਾਣੀ ਬਚਾਉ ਦੇ ਸਤਾਰਾਂ ਤਲਾਬ ਪਿੰਡਾਂ ਵਿੱਚ ਬਣਾਕੇ ਪਾਣੀ ਬਚਾਉਣ ਦਾ ਯੋਗਦਾਨ ਪਾਇਆ ਹੈ।
    ਬਰਜੇਸ ਢੋਲਕੀਵਾਲਾ ਨੇ ਪਾਵਰ ਪੁਆਇੰਟ ਰਾਹੀਂ ਸਾਰੀ ਜਾਣਕਾਰੀ ਦਿੱਤੀ। ਨਿਊਯਾਰਕ ਵਾਲੇ ਆਫਿਸ ਰਾਹੀ ਸੰਪਰਕ ਬਣਾਕੇ ਕਾਰੋਬਾਰੀ ਤੇ ਚੈਰਟੀ ਨੂੰ ਅੱਗੇ ਤੋਰਨ ਦਾ ਮਨਸੂਬਾ ਵਿਚਾਰਿਆ। ਜੋ ਕਿ ਕਾਫੀ ਲਾਹੇਵੰਦ ਦੱਸਿਆ ਗਿਆ। ਬਰਜੇਸ ਨੇ ਭਾਰਤੀ ਅੰਬੈਸੀ ਰਾਹੀਂ ਇਸ ਦੇ ਨਿਵੇਸ਼ ਨੂੰ ਅੱਗੇ ਤੋਰਨ ਦਾ ਜ਼ਿਕਰ ਕੀਤਾ। ਰਾਤਰੀ ਭੋਜ ਉਪਰੰਤ ਸਿੱਖਸ ਆਫ ਯੂ. ਐੱਸ. ਏ. ਸੰਸਥਾ ਵੱਲੋਂ ਬਰਜੇਸ ਢੋਲਕੀਵਾਲੇ ਨੂੰ ਸਨਮਾਨਿਤ ਕੀਤਾ। ਭਵਿੱਖ ਵਿੱਚ ਬਰਜੇਸ ਨੇ ਸੂਰਤ ਗੁਜਰਾਤ ਆਉਣ ਲਈ ਸਿੱਖਸ ਆਫ ਯੂ. ਐੱਸ. ਏ. ਨੂੰ ਨਿਮੰਤਿ੍ਰਤ ਕੀਤਾ ਗਿਆ ਹੈ।
    ਯਾਦਗਰੀ ਵਜੋਂ ਬਰਜੇਸ ਨੇ ਆਪਣੀ ਫਰਮ ਵੱਲੋਂ ਯਾਦਗਰੀ ਚਿੰਨ ਸੁਰਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਤੇ ਰਾਜ ਰਾਠੌਰ ਨੂੰ ਸੌਂਪੇ ਗਏ। ਅਗਲੀ ਫੇਰੀ ਮੁੜ ਅਕਤੂਬਰ ਵਿੱਚ ਜ਼ਿਕਰ ਕਰਦੇ ਬਰਜੇਸ ਨੇ ਕਿਹਾ ਕਿ ਉਹ ਵੋਮੈਨ ਸੈਲਟਰ ਵਿੱਚ ਆਪਣਾ ਹਿੱਸਾ ਪਾਉਣਗੇ। ਸਮੁੱਚੀ ਮੀਟਿੰਗ ਕਾਰੋਬਾਰੀ ਦੇ ਬੜਾਵੇ ਤੇ ਚੈਰਿਟੀ ਨੂੰ ਅੱਗੇ ਤੋਰਦੇ ਨੇਪਰੇ ਚੜ੍ਹੀ। ਗੁਰਚਰਨ ਸਿੰਘ ਵੱਲੋਂ ਧੰਨਵਾਦ ਕਰਦੇ ਕਿਹਾ ਕਿ ਉਹ ਜਲਦੀ ਭਾਰਤ ਦੌਰੇ ਸਮੇਂ ਬੰਬੇ ਤੇ ਸੂਰਤ ਦਾ ਦੌਰਾ ਕਰਨਗੇ।      

More in ਰਾਜਨੀਤੀ

ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘਟਣ ਦੇ ਅਨੇਕਾਂ...
ਵਾਸ਼ਿੰਗਟਨ ਡੀ. ਸੀ. (ਸੁਰਿੰਦਰ ਗਿੱਲ) - ਸਿੱਖਸ ਆਫ ਯੂ. ਐੱਸ. ਏ. ਕਮਿਊਨਿਟੀ ਸੰਸਥਾ ਹੈ। ਜਿਸ ਨੇ ਵੱਖ-ਵੱਖ...
 ਵਾਸ਼ਿੰਗਟਨ ਡੀ. ਸੀ. (ਗਿੱਲ) - 2016 ਵਿੱਚ ਚੀਫ ਨਿਯੁਕਤ ਕੀਤੇ ਗਏ, ਬਾਜਵਾ ਨੇ ਚੀਨ ਅਤੇ ਅਮਰੀਕਾ ਨਾਲ...
* ਏਜੰਸੀ ਨੈਚੁਰਲਾਈਜ਼ੇਸ਼ਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ ...
* ਇੰਮੀਗ੍ਰੇਸ਼ਨ ਜਾਗਰੂਕਤਾ ਹਫਤਾ ਮਨਾਉਣ ਦਾ ਕੀਤਾ ਫੈਸਲਾ ਮੈਰੀਲੈਂਡ (ਗਿੱਲ) - ਬਹੁਤਾਤ...
ਮੈਰੀਲੈਂਡ (ਸੁਰਿੰਦਰ ਗਿੱਲ) - ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੈਰੀ ਹੋਗਨ ਗਵਰਨਰ ਨੇ ਦੀਵਾਲੀ...
* ਸਿੱਖਸ ਆਫ ਯੂ. ਐੱਸ. ਏ. ਵੱਲੋਂ ਡਾ. ਸੁਰਿੰਦਰ ਗਿੱਲ ਦੀ ਸ਼ਮੂਲੀਅਤ ਮੈਰੀਲੈਂਡ (ਵਿਸ਼ੇਸ਼...
ਟੈਕਸਾਸ (ਗਿੱਲ) - ਅਮਰੀਕਾ-ਮੈਕਸੀਕੋ ਸਰਹੱਦ ਦੇ ਦੋਵਾਂ ਪਾਸਿਆਂ ਦੇ ਅਧਿਕਾਰੀਆ ਨੇ ਦੱਸਿਆ ਕਿ ਟੈਕਸਾਸ...
* ਸਿੱਖਸ ਆਫ ਯੂ. ਐੱਸ. ਏ. ਸੰਸਥਾ ਵੱਲੋਂ ਘਟਨਾ ਦੀ ਜੋਰਦਾਰ ਨਿੰਦਿਆ ਨਿਊਯਾਰਕ (ਗਿੱਲ)...
ਵਾਸ਼ਿੰਗਟਨ ਡੀ. ਸੀ. (ਗਿੱਲ) - ਰਾਸ਼ਟਰਪਤੀ ਜੋ ਬਾਈਡਨ ਨੇ ਬੁੱਧਵਾਰ ਨੂੰ ਕੁਝ ਉਧਾਰ ਲੈਣ ਵਾਲਿਆਂ ਲਈ...
Home  |  About Us  |  Contact Us  |  
Follow Us:         web counter