* ਵੋਮੈਨ ਸ਼ੈਲਟਰ ਤੇ ਮਾਨਸਿਕ ਸਿੱਖਿਆ ਪ੍ਰੋਜੈਕਟ ਤੇ ਕੰਮ ਕਰਨ ਤੇ ਵਿਚਾਰਾਂ
* ਸਿੱਖਸ ਆਫ ਯੂ. ਐੱਸ. ਏ. ਨੇ ਨਿਕੋਲੀ ਐਮਬਰੋਜ ਨੂੰ ਕੀਤਾ ਸਨਮਾਨਿਤ
ਮੈਰੀਲੈਂਡ (ਗਿੱਲ) - ਪ੍ਰਾਇਮਰੀ ਜੇਤੂ ਉਮੀਦਵਾਰਾਂ ਵੱਲੋਂ ਕਮਿਊਨਿਟੀ ਨੇਤਾਵਾਂ ਨਾਲ ਮੀਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਨਿਕੋਲੀ ਐਮਬਰੋਜ ਪ੍ਰਾਇਮਰੀ ਜੇਤੂ ਯੂ. ਐੱਸ. ਕਾਂਗਰਸ ਨੇ ਮੈਰੀਲੈਂਡ ਦੇ ਕਾਰੋਬਾਰੀ ਸਿੱਖ ਨੇਤਾਵਾਂ ਨਾਲ ਅਹਿਮ ਮੀਟਿੰਗ ਰਾਯਲ ਤਾਜ ਰੈਸਟੋਰੈਂਟ ਵਿਖੇ ਕੀਤੀ। ਜਿੱਥੇ ਨਿਕੋਲੀ ਨੇ ਕਮਿਊਨਿਟੀ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਸੁਣੀਆਂ। ਉਹਨਾਂ ਕਿਹਾ ਕਿ ਮੈਰੀਲੈਂਡ ਵਿਕਸਤ ਤੇ ਵਿਕਾਸ ਭਰਪੂਰ ਸਟੇਟ ਹੈ। ਜਿੱਥੇ ਸਾਊਥ ਏਸ਼ੀਅਨ ਦਾ ਅਹਿਮ ਵਾਸਾ ਹੈ। ਪਰ ਉਹਨਾਂ ਦੀ ਸਰਕਾਰੇ ਦਰਬਾਰੇ ਦਿੱਖ ਨਾਂਹ ਦੇ ਬਰਾਬਰ ਹੈ। ਜਿਸ ਲਈ ਇਹਨਾਂ ਦੀਆਂ ਲੋੜਾਂ ਤੇ ਨਜਰਸਾਨੀ ਕਰਨਾ ਸਮੇਂ ਦੀ ਲੋੜ ਹੈ। ਕੇ. ਕੇ. ਸਿੱਧੂ ਵੱਲੋਂ ਲੇਬਰ ਦੀ ਘਾਟ ਤੇ ਮਹਿੰਗਾਈ ਦਾ ਜ਼ਿਕਰ ਕੀਤਾ। ਗੁਰਚਰਨ ਸਿੰਘ ਨੇ ਘਰੇਲੂ ਹਿੰਸਾ ਕਾਰਨ ਖੁਦਕੁਸ਼ੀਆਂ ਕਰਨ ਵਾਲਿਆਂ ਨੂੰ ਬਚਾਉਣ ਲਈ ਵੋਮੈਨ ਸ਼ੈਲਟਰ ਦੀ ਮੰਗ ਤੇ ਜੋਰ ਦਿੱਤਾ।
ਗੁਰਦਿਆਲ ਸਿੰਘ ਭੁੱਲਾ ਨੇ ਕਿਹਾ ਕਿ ਮਜ਼ਦੂਰੀ ਦੀ ਦਰ ਨੂੰ ਸਥਿਰ ਕਰਨਾ ਸਮੇਂ ਦੀ ਲੋੜ ਹੈ। ਇਸ ਨੂੰ ਵਧਾਉਣਾ ਛੋਟੇ ਕਾਰੋਬਾਰੀਆਂ ਦਾ ਨੁਕਸਾਨ ਕਰਨਾ ਹੈ। ਵੈਸ ਮੌਰ ਨੂੰ ਮਜ਼ਦੂਰੀ ਦਰ ਨੂੰ ਵਧਾਉਣ ਦੀ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ ਹੈ। ਕਾਰੋਬਾਰੀ ਇਸ ਬਿਆਨ ਤੇ ਕਾਫੀ ਨਾਰਾਜ਼ ਹਨ। ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਨਸਿਕ ਸਿੱਖਿਆ ਨੂੰ ਲਾਗੂ ਕਰਨਾ ਜ਼ਰੂਰੀ ਹੈ। ਜਿਸ ਨਾਲ ਵਿਦਿਆਰਥੀਆਂ ਦੇ ਡਰਾਪ ਦੀ ਦਰ ਵਿੱਚ ਕਮੀ ਆਵੇਗੀ ਤੇ ਵਿਦਿਆਰਥੀਆਂ ਦੀ ਸਕੋਰਿੰਗ ਦਰ ਵਿੱਚ ਵਾਧਾ ਹੋਵੇਗਾ। ਇਸ ਨੂੰ ਪਾਈਲਟ ਵਿਸ਼ੇ ਵਜੋਂ ਕਿਸੇ ਇੱਕ ਸਕੂਲ ਵਿੱਚ ਸ਼ੁਰੂ ਕੀਤਾ ਜਾਵੇ। ਡਾ. ਗਿੱਲ ਨੇ ਗਵਰਨਰ ਮੈਰੀਲੈਂਡ ਲੈਰੀ ਹੋਗਨ ਨਾਲ ਮੀਟਿੰਗ ਦਾ ਪ੍ਰਬੰਧ ਕਰਨ ਦਾ ਜ਼ਿਕਰ ਕੀਤਾ। ਜਿਸ ਲਈ ਨਿਕੋਲੀ ਨੇ ਹਾਮੀ ਭਰਦਿਆਂ ਕਿਹਾ ਕਿ ਜਲਦੀ ਇਸ ਦਾ ਆਯੋਜਨ ਕੀਤਾ ਜਾਵੇਗਾ।
ਨਿਕੋਲੀ ਐਮਬਰੋਜ ਨੇ ਆਪਣੀ ਫਾਇਨਾਂਸ ਟੀਮ ਵਿੱਚ ਇੱਕ ਸਿੱਖ ਨੂੰ ਸ਼ਾਮਲ ਕਰਨ ਦੀ ਤਜਵੀਜ ਰੱਖੀ। ਜਿਸ ਤੇ ਸਮੁੱਚੀ ਟੀਮ ਨੇ ਡਾ. ਸੁਰਿੰਦਰ ਗਿੱਲ ਦੇ ਨਾਮ ਤੇ ਮੋਹਰ ਲਗਾਈ। ਨਿਕੋਲੀ ਨੇ ਤੁਰੰਤ ਫੋਨ ਕਰਕੇ ਸਟੇਟ ਟੀਮ ਵਿੱਚ ਡਾ. ਗਿੱਲ ਦੇ ਨਾਮ ਦੀ ਪ੍ਰਵਾਨਗੀ ਲੈ ਕੇ ਸ਼ਾਮ ਦੀ ਜੂਮ ਮੀਟਿੰਗ ਵਿੱਚ ਡਾ. ਗਿੱਲ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਗਿਆ ਹੈ।
ਸਮੁੱਚੀ ਟੀਮ ਨੇ ਨਿਕੋਲੀ ਐਮਬਰੋਜ ਨੂੰ ਸਿੱਖਸ ਆਫ ਯੂ. ਐੱਸ. ਏ. ਵੱਲੋਂ ਸਨਮਾਨਿਤ ਕੀਤਾ। ਇਸ ਮੌਕੇ ਗੁਰਚਰਨ ਸਿੰਘ ਪ੍ਰਧਾਨ ਵਰਲਡ ਯੁਨਾਇਟਿਡ, ਦਲਜੀਤ ਸਿੰਘ ਪ੍ਰਧਾਨ ਸਿੱਖਸ ਆਫ ਯੂ. ਐੱਸ. ਏ., ਕੇ. ਕੇ. ਸਿੱਧੂ ਫਾਊਂਡਰ ਪੰਜਾਬੀ ਕਲੱਬ ਮੈਰੀਲੈਂਡ, ਗੁਰਦਿਆਲ ਸਿੰਘ ਭੁੱਲਾ ਪਾਰਟੀ ਪ੍ਰਧਾਨ ਤੇ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ. ਐੱਸ. ਏ. ਹਾਜ਼ਰ ਹੋਏ। ਜਿਨ੍ਹਾਂ ਨੇ ਨਿਕੋਲੀ ਐਮਬਰੋਜ ਨੂੰ ਹਰ ਤਰ੍ਹਾਂ ਦਾ ਸਹਿਯੋਗ ਤੇ ਹਮਾਇਤ ਕਰਨ ਦਾ ਭਰੋਸਾ ਦਿੱਤਾ।