23 Apr 2024

ਸ਼ਾਮ-ਏ-ਗਜ਼ਲ ਮਹਿਫਲ ਮਰਹੂਮ ਜਗਜੀਤ ਸਿੰਘ ਨੂੰ ਗਜ਼ਲਕਾਰ ਜਸਵਿੰਦਰ ਸਿੰਘ ਜੱਸੀ ਵੱਲੋਂ ਸਮਰਪਿਤ ਕੀਤੀ ਗਈ

ਬਾਲਟੀਮੋਰ (ਗਿੱਲ) - ਗਜ਼ਲ ਪ੍ਰੋਗਰਾਮ ਮਰਹੂਮ ਉੱਘੇ ਗਜ਼ਲਾਂ ਦੇ ਬਾਦਸ਼ਾਹ ਜਗਜੀਤ ਸਿੰਘ ਨੂੰ ਸਮਰਪਿਤ ਸ਼ਾਮ “ਸ਼ਾਮ-ਏ-ਗਜ਼ਲ” ਪ੍ਰੋਗਰਾਮ ਅਜਾਨ ਰੈਸਟੋਰੈਂਟ ਦੇ ਹਾਲ ਵਿੱਚ ਕਰਵਾਇਆ ਗਿਆ। ਜਿਸ ਵਿੱਚ ਜਸਵਿੰਦਰ ਸਿੰਘ ਗਜ਼ਲਕਾਰ ਨੇ ਆਪਣਾ ਗੁਜਾਰਿਆ ਸਾਥ ਮਰਹੂਮ  ਜਗਜੀਤ ਸਿੰਘ ਸੰਗ ਨੂੰ ਗਜ਼ਲਾਂ ਗਾ ਕੇ ਯਾਦ ਕੀਤਾ । ਪਹਿਲੀ ਗਜ਼ਲ “ਵੋ ਦਿਲ ਹੀ ਕਿਆ, ਜੋ ਤੇਰੇ ਮਿਲਨੇ ਕੀ ਦੁਆ ਨਾ ਕਰੇ।’’, ਦੂਸਰੀ ਗਜ਼ਲ ‘‘ਤੇਰੇ ਮਿਲਨੇ ਕਾ ਖਿਆਲ ਆਇਆ’’, ਤੀਸਰੀ ਗਜ਼ਲ ‘‘ਮੁਹੱਬਤ ਕਾ ਗੁਮਾਨ ਹੋਨਾ ਬਹੁਤ ਹੈ, ਯੇ ਆਖੇ ਔਰ ਕਿਆ ਦੇਖੇ ਕਿਸੀ ਕੋ, ਇਨ ਆਖੋ ਨੇ ਆਪ ਕੋ ਦੇਖਾ ਬਹੁਤ ਹੈ’’, ਚੌਥੀ ਗਜ਼ਲ ‘‘ਹੋਟੋ ਸੇ ਛੂਹ ਲੋ ਤੁਮ, ਮੇਰਾ ਗੀਤ ਅਮਰ ਕਰ ਦੋ।’’
    ਬੱਸ ਇੱਕ ਤੋਂ ਬਾਅਦ ਇੱਕ ਗਜ਼ਲ ਨੇ ਮਹਿਫਲ ਨੂੰ ਚਾਰ ਚੰਨ ਲਗਾਏ। ਗਜ਼ਲਾਂ ਦੇ ਚਾਹਵਾਨਾਂ ਨੇ ਤਾੜੀਆਂ ਤੇ ਵਾਹ-ਵਾਹ ਦੀ ਦਾਦ ਦੇਕੇ ਮਹਿਫਲ ਨੂੰ ਖੂਬ ਲੁੱਟਿਆ। ਜਿੱਥੇ ਮਰਹੂਮ ਜਗਜੀਤ ਸਿੰਘ ਦੀਆਂ ਗਜ਼ਲਾਂ ਗਾਕੇ ਉਸ ਦੀ ਰੂਹ ਦਾ ਪ੍ਰਗਟਾਵਾ ਕਰ ਦਿੱਤਾ। ਉੱਥੇ ਹਰ ਚਾਹੁਣ ਵਾਲੇ ਨੇ ਜਸਵਿੰਦਰ ਗਜ਼ਲਕਾਰ ਦਾ ਮਨ ਜਿੱਤ ਲਿਆ। ਅਡੋਲ ਅੱਧੀ ਰਾਤ ਤੱਕ ਗਜ਼ਲਾਂ ਦੀ ਮਹਿਫਲ ਚੱਲਦੀ ਰਹੀ। ਜੋ ਕਾਬਲੇ ਤਾਰੀਫ ਦਾ ਗੁਨਗਾਨ ਕਰਦੀ, ਇਹ ਮਹਿਫਲ ਨਾ ਥੱਕਦੀ ਆਮ ਨਜ਼ਰ ਆਈ ਹੈ।
    ਪ੍ਰੋਗਰਾਮ ਦੇ ਸ਼ੁਰੂ ਵਿੱਚ ਰਾਜ ਰਾਕੇਸ਼ ਤੇ ਸਰੀਨ ਹਮਾਯੂ ਦੀ ਜੋੜੀ ਨੇ ਹਿੰਦੀ ਗੀਤਾਂ ਦਾ ਖੂਬ ਰੰਗ ਬੰਨਿਆਂ। ਜਿੱਥੇ ਉਹਨਾਂ ਮੁਹੰਮਦ ਰਫੀ, ਕਿਸ਼ੋਰ ਕੁਮਾਰ ਦੇ ਗੀਤਾਂ ਦੀ ਝੜੀ ਲਾਈ। ਇੱਕ ਗੱਲ ਇਹ ਨੋਟ ਕੀਤੀ ਗਈ ਕਿ ਹਾਜਰੀਨ ਜ਼ਿਆਦਾਤਰ ਬਾਹਰ ਦੀਆਂ ਸਟੇਟਾਂ ਤੋਂ ਸੀ। ਜਿਨ੍ਹਾਂ ਨੇ ਮਹਿਫਲ ਦਾ ਅਨੰਦ ਲੁੱਟਿਆ ਹੈ। ਸਿੱਖ ਭਾਈਚਾਰੇ ਨੇ ਡਾ. ਕੁਲਵੰਤ ਸਿੰਘ ਮੋਦੀ ਜੀ ਦੀ ਅਗਵਾਈ ਵਿੱਚ ਇਸ ਸ਼ਾਮ-ਏ-ਗਜ਼ਲ ਦੀ ਮਹਿਫਲ ਵਿੱਚ ਸ਼ਮੂਲੀਅਤ ਕੀਤੀ। ਜਿਸ ਵਿੱਚ ਰਾਜ ਪਟੇਲ, ਪ੍ਰਵੀਨ ਪਟੇਲ, ਗੁਰਚਰਨ ਸਿੰਘ ਗੁਰੂ ਤੇ ਡਾ. ਸੁਰਿੰਦਰ ਸਿੰਘ ਗਿੱਲ ਦੀ ਖਾਸ ਸ਼ਿਰਕਤ ਨੇ ਮਹਿਫਲ ਦਾ ਰੰਗ ਲੁੱਟਿਆ।
    ਇਸ ਪ੍ਰੋਗਰਾਮ ਨੂੰ ਨਿਊਜਰਸੀ ਤੋਂ ਬੀਬਾ ਰੰਜਨਾਂ ਜੋ ਹਾਟ ਰੈਡ ਚਿੱਲੀ ਇੰਟਰਟੇਨਮੈਂਟ ਦੇ ਬੈਨਰ ਹੇਠਾਂ ਕਰਵਾਇਆ ਹੈ। ਸਮੁੱਚਾ ਗਜ਼ਲ ਪ੍ਰੋਗਰਾਮ ਵੱਖਰੀ ਛਾਪ ਛੱਡ ਗਿਆ, ਜਿਸ ਨੂੰ ਹਾਜ਼ਰੀਨ ਕਈ ਦਿਨਾਂ ਤੱਕ ਹਿਰਦੇ ਵਿੱਚ ਸਮੋ ਕੇ ਰੱਖਣਗੇ।
    ਡਾ. ਕੁਲਵੰਤ ਸਿੰਘ ਮੋਦੀ, ਗੁਰਚਰਨ ਸਿੰਘ ਗੁਰੂ ਪ੍ਰਧਾਨ ਵਰਲਡ ਯੂਨਾਇਟਿਡ ਸੰਸਥਾ ਅਮਰੀਕਾ, ਪ੍ਰਵੀਨ ਪਟੇਲ, ਰਾਜ ਪਟੇਲ ਤੇ ਸਿੱਖਸ ਆਫ ਯੂ. ਐੱਸ. ਏ. ਦੇ ਸਕੱਤਰ ਜਨਰਲ ਡਾ. ਸੁਰਿੰਦਰ ਸਿੰਘ ਗਿੱਲ ਨੇ ਜਸਵਿੰਦਰ ਸਿੰਘ ਗਜ਼ਲਕਾਰ ਨੂੰ ਸਨਮਾਨਿਤ ਕੀਤਾ। ਸਨਮਾਨ ਵਜੋਂ ਨੌਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਤੇ ਰਿਲੀਜ਼ ਕਿਤਾਬ ਸੌਂਪੀ ਗਈ।
    ਗਜ਼ਲਕਾਰ ਜਸਵਿਦਰ ਸਿੰਘ ਨੇ ਕਿਹਾ ਕਿ ਮੇਰੇ ਲਈ ਬਾਬਾ ਜੀ ਦੀ ਯਾਦ ਹਮੇਸ਼ਾ ਸਮੋ ਕੇ ਰਹੇਗੀ। ਜਿਨ੍ਹਾਂ ਦੇ ਅਦੁੱਤੀ ਜੀਵਨ ਫਲਸਫੇ ਨੂੰ ਵਾਰ-ਵਾਰ ਮੈਂ ਪੜ੍ਹਾਂਗਾ ਤੇ ਜੀਵਨ ਨੂੰ ਸਫਲਾ ਕਰਨ ਦਾ ਅਨੰਦ ਮਾਣਾਂਗਾ।
    ਮੈਂ ਡਾ. ਕੁਲਵੰਤ ਸਿੰਘ ਜੀ ਦੀ ਟੀਮ ਦਾ ਰਿਣੀ ਹਾਂ। ਜਿਨ੍ਹਾਂ ਨੇ ਮੈਨੂੰ ਸਨਮਾਨ ਦੇ ਕਾਬਲ ਸਮਝ ਕੇ ਬਾਬਾ ਜੀ ਦੀ ਯਾਦਗਾਰ ਨੂੰ ਤੋਹਫੇ ਵਜੋਂ ਸੌਂਪਿਆ ਹੈ। ਆਖਰੀ ਗਜ਼ਲ ਵਿੱਚ ਕਿਹਾ
‘‘ਮੇਰੇ ਜੈਸੇ ਬਣ ਜਾਓਗੇ,
ਜਬ ਇਸ਼ਕ ਖੁਦਾ ਦਾ ਹੋ ਜਾਏਗਾ।
 ਹਰ ਬਾਤ ਗਵਾਰਾ ਕਰ ਲਓਗੇ
ਮੰਨਤ ਵੀ ਉਤਾਰਾ ਕਰ ਲਓਗੇ।’’   
    ਸਮੁੱਚੀ ਹਾਜ਼ਰੀਨ ਦਾ ਧੰਨਵਾਦ ਕਰਦੇ ਬੀਬਾ ਰੰਜਨਾਂ ਨੇ ਕਿਹਾ ਕਿ ਅਸੀਂ ਮੁੜ ਪ੍ਰੋਗਰਾਮ ਨੂੰ ਵੱਡੇ ਪੱਧਰ ਤੇ ਕਰਾਂਗੇ।                

More in ਮਨੋਰੰਜਨ

ਮੈਰੀਲੈਂਡ (ਸੁਰਿੰਦਰ ਸਿੰਘ ਗਿੱਲ) - ਸਿੱਖਸ ਆਫ ਅਮਰੀਕਾ ਸਿੱਖ ਭਾਈਚਾਰੇ ਦੀ ਅਜਿਹੀ ਸੰਸਥਾ ਹੈ,...
ਮੈਰੀਲੈਂਡ (ਗ.ਦ.) - ਭਾਰਤੀ ਕਮਿਊਨਿਟੀ ਵਲੋਂ ਨਵ ਨਿਯੁਕਤੀ ਪੈਰੀਹਾਲ ਕਮਿਊਨਿਟੀ...
ਮੈਰੀਲੈਂਡ (ਗ.ਦ.) – ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ...
ਵਰਜੀਨੀਆ (ਗ.ਦ.)- ਯੂਨਾਇਟਿਡ ਪੰਜਾਬੀ ਸੰਸਥਾ ਮੱਲ•ੀ ਅਤੇ ਵੱਲ•ਾ ਜੋੜੀ ਵਲੋਂ ਇਸ...
ਵਰਜੀਨੀਆਂ (ਗ.ਦ.) – ਸੱਭਿਆਚਾਰ ਅਤੇ ਪੰਜਾਬੀ ਪ੍ਰੰਪਰਾਵਾਂ ਨੂੰ ਪ੍ਰਪੱਕ ਕਰਨ...
Home  |  About Us  |  Contact Us  |  
Follow Us:         web counter