* ਆਰ. ਐਨ. ਸੀ. ਚੇਅਰਵੋਮੈਨ ਰੋਨਾ ਮੈਕਡਾਨੀਅਲ ਤੇ ਕਾਂਗਰਸਮੈਨ ਐਨ ਡੀ ਹੈਰਿਸ ਤੇ ਜੈਫ ਵੈਨ ਸ਼ਾਮਲ ਹੋਏ
ਵਾਸ਼ਿੰਗਟਨ ਡੀ. ਸੀ. (ਜਤਿੰਦਰ) - ਅਮਰੀਕਾ ਦੀਆਂ ਪ੍ਰਾਇਮਰੀ ਚੋਣਾਂ ਦੇ ਨਤੀਜੇ ਤਕਰੀਬਨ ਐਲਾਨ ਕਰ ਦਿੱਤੇ ਗਏ ਹਨ। ਹਰ ਕੋਈ ਆਪੋ ਆਪਣੇ ਹਮਾਇਤੀਆਂ ਦੇ ਇਕੱਠ ਨਾਲ ਜਿੱਤ ਨੂੰ ਸਮਾਗਮ ਦੇ ਰੂਪ ਵਿੱਚ ਮਨਾ ਰਹੇ ਹਨ। ਕਾਂਗਰਸਵੋਮੈਨ ਨਿਕੋਲੀ ਐਮਬਰੋਜ ਜੋ ਰਿਪਬਲਿਕਨ ਉਮੀਦਵਾਰ ਡਿਸਟਿ੍ਰਕਟ ਦੋ ਤੋਂ ਸੀ। ਉਸ ਦੀ ਜਿੱਤ ਦਾ ਜਸ਼ਨ ਆਰ. ਐੱਨ. ਸੀ. ਦੇ ਅਹੁਦੇਦਾਰਾਂ ਨੇ ਕੈਪੀਟਲ ਹਿਲ ਤੇ ਮਨਾਇਆ ਗਿਆ ਹੈ। ਜਿਸ ਵਿੱਚ ਸਿਰਫ ਸਪੈਸ਼ਲ ਸੱਦਾ ਪੱਤਰ ਵਾਲੀਆਂ ਸਖਸ਼ੀਅਤਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਗਿਆ ਸੀ। ਸਿੱਖ ਕਮਿਊਨਿਟੀ ਤੋਂ ਡਾ. ਸੁਰਿੰਦਰ ਸਿੰਘ ਗਿੱਲ ਤੇ ਗੁਰਚਰਨ ਸਿੰਘ ਗੁਰੂ ਨੇ ਹਾਜਰੀ ਲਗਾਈ। ਸਮਾਗਮ ਦੇ ਸ਼ੁਰੂ ਵਿੱਚ ਹੀ ਡਾ. ਗਿੱਲ ਤੇ ਗੁਰੂ ਨੂੰ ਸੱਦਾ ਦਿੱਤਾ ਗਿਆ। ਜਿਨ੍ਹਾਂ ਨੇ ਸਿੱਖ ਕਮਿਊਨਿਟੀ ਵੱਲੋਂ ਆਰ. ਐੱਨ. ਸੀ. ਚੇਅਰਵੋਮੈਨ ਰੋਨਾ ਮੈਕਡਾਨੀਅਲ ਨੂੰ ਸਨਮਾਨਿਤ ਕੀਤਾ ਤੇ ਜਿੱਤ ਤੇ ਨਿਕੋਲੀ ਐਮਬਰੋਜ ਨੂੰ ਵਧਾਈ ਦਿੱਤੀ।
ਕਾਂਗਰਸਮੈਨ ਐੱਨ. ਡੀ. ਹੈਰਿਸ ਤੇ ਜੈਫ ਵੈਨ ਨੇ ਕਿਹਾ ਕਿ ਅਮਰੀਕਾ ਸ਼ਕਤੀਸ਼ਾਲੀ ਮੁਲਕ ਹੈ ਜਿਸ ਨੂੰ ਬਚਾਉਣ ਲਈ ਰਿਪਬਲਿਕ ਪਾਰਟੀ ਨੂੰ ਲਿਆਉਣਾ ਜਰੂਰੀ ਹੈ। ਮਿਲੀਅਨ ਲੋਕ ਬਾਰਡਰ ਰਾਹੀਂ ਦਾਖਲ ਹੋ ਰਹੇ ਹਨ। ਕੋਈ ਕਾਰਵਾਈ ਨਹੀਂ ਹੈ। ਰੋਜ਼ਾਨਾ ਗੋਲੀਆਂ ਨਾਲ ਮਾਸੂਮ ਮਾਰੇ ਜਾ ਰਹੇ ਹਨ। ਲਾਅ ਐਂਡ ਆਰਡਰ ਦੀ ਹਾਲਤ ਪਤਲੀ ਹੋਈ ਪਈ ਹੈ। ਹਰ ਪਾਸੇ ਮਹਿੰਗਾਈ ਦਾ ਆਲਮ ਛਾਇਆ ਹੋਇਆ ਹੈ। ਲੋਕਾਂ ਵਿੱਚ ਸਹਿਮ ਹੈ। ਤੁਹਾਡੇ ਕੋਲ ਮੌਕਾ ਹੈ। ਸੋ ਭਾਰੀ ਵੋਟਾਂ ਨਾਲ ਨਿਕੋਲੀ ਨੂੰ ਜਿਤਾਉ ਤਾਂ ਜੋ ਤੁਹਾਡੀ ਅਵਾਜ ਵਾਈਟ ਹਾਊਸ ਵਿੱਚ ਬਣ ਸਕੇ।
ਨਿਕੋਲੀ ਨੇ ਕਿਹਾ ਕਿ 1972 ਤੋਂ ਬਾਅਦ ਪਹਿਲੀ ਵਾਰ ਡਿਸਟਿ੍ਰਕਟ ਦੋ ਤੋ ਭਾਰੀ ਵੋਟਾਂ ਨਾਲ ਜਿਤਾਇਆ ਹੈ। ਮੈਂ ਸਿੱਖਿਆ, ਹੈਲਥ, ਕਰਾਇਮ ਤੋਂ ਇਲਾਵਾ ਵਿਕਾਸ ਦੇ ਮੁੱਦਿਆਂ ਤੇ ਪਹਿਰਾ ਦੇਵਾਂਗੀ। ਅਮਰੀਕਾ ਦੀ ਸਥਿਤੀ ਹਰ ਪਾਸਿਉਂ ਡਾਵਾਂਡੋਲ ਹੈ। ਤੁਹਾਡੀ ਮਦਦ ਨਾਲ ਇਸ ਨੂੰ ਬਿਹਤਰ ਕਰ ਸਕਦੇ ਹੋ। ਤੁਹਾਡੀ ਹਰ ਪੱਖੋਂ ਹਮਾਇਤ ਦੀ ਜ਼ਰੂਰਤ ਹੈ। ਹਾਜ਼ਰੀਨ ਨੇ ਤਾੜੀਆਂ ਨਾਲ ਸਵਾਗਤ ਕੀਤਾ ਤੇ ਖੁੱਲ੍ਹ ਕੇ ਫੰਡ ਜੁਟਾਏ।
ਰਾਨ ਨੇ ਸਟੇਜ ਬਾਖੂਬ ਨਿਭਾਈ। ਇਸ ਮੌਕੇ ਵਾਈਟ ਹਾਊਸ ਦੇ ਪੱਤਰਕਾਰ ਸੁਰਮੁਖ ਸਿੰਘ ਮਾਣਕੂ, ਰਘੂਬੀਰ ਗੋਇਲ ਤੇ ਨਾਰਥ ਅਮਰੀਕਾ ਦੇ ਪ੍ਰੈੱਸ ਨੁਮਾਇੰਦੇ ਡਾ. ਗਿੱਲ ਨੇ ਸਮਾਗਮ ਨੂੰ ਕਵਰ ਕੀਤਾ।